ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. May 26th, 2020

19 ਨੂੰ ਲੱਗਣ ਵਾਲਾ ਰੁਜ਼ਗਾਰ ਮੇਲਾ ਰੱਦ

19 ਨੂੰ ਲੱਗਣ ਵਾਲਾ ਰੁਜ਼ਗਾਰ ਮੇਲਾ ਰੱਦ

ਰੂਪਨਗਰ : ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਇਸ ਮਹੀਨੇ ਵਿੱਚ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ, ਪਰੰਤੂ 19 ਨੂੰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੱਗਣ ਵਾਲਾ ਰੁਜ਼ਗਾਰ ਮੇਲਾ ਪ੍ਰਬੰਧਕੀ ਕਾਰਨਾਂ ਕਰਕੇ ਰੱਦ ਕੀਤਾ ਗਿਆ ਹੈ। ਰੁਜ਼ਗਾਰ ਮੇਲਿਆਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਰਵਿੰਦਰ ਸਿੰਘ ਜ਼ਿਲ੍ਹਾ ਰੁਜ਼ਗਾਰ ਤੇ ਜਨਰੇਸ਼ਨ ਅਫ਼ਸਰ ਨੇ ਦਸਿਆ ਕਿ ਇਸ ਤਹਿਤ ਜ਼ਿਲ੍ਹਾ ਰੂਪਨਗਰ ਦੇ ਪ੍ਰਰਾਰਥੀ 23 ਨੂੰ ਗਲੋਬਲ ਇੰਜੀਨੀਅਰਿੰਗ ਕਾਲਜ ਕਾਹਨਪੁਰ ਖੂਹੀ, 24 ਨੂੰ ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ, 25 ਨੂੰ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਕਾਲਜ ਬੇਲਾ, 27 ਨੂੰ ਆਈਈਟੀ ਭੱਦਲ, 28 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਲੜਕੇ) ਨੂਰਪੁਰ ਬੇਦੀ, 30 ਨੂੰ ਸਰਕਾਰੀ ਕਾਲਜ ਰੂਪਨਗਰ ਵਿਖੇ ਪਹੁੰਚ ਕੇ ਇਨ੍ਹਾਂ ਮੇਲਿਆਂ ਦਾ ਲਾਭ ਉਠਾ ਸਕਦੇ ਹਨ।

ਇਨ੍ਹਾਂ ਮੇਲਿਆਂ ਦੌਰਾਨ ਹਰਬਲ ਇੰਟਰਨੈਸ਼ਨਲ ਲਿਮਟਿਡ,ਮੈਕਸ ਸਪੈਸ਼ਲਿਟੀ ਫਿਲਮਜ਼ ਲਿਮਟਿਡ:, ਆਈਸੀਆਈ ਬੈਂਕ, ਐਲਆਈਸੀ ਲਿਮ:,ਐਕਸਿਜ਼ ਬੈਂਕ,ਵਰਧਮਾਨ ਟੈਕਟਾਈਲਜ਼ ਲਿਮਟਿਡ,ਸ਼ਿਵਾ ਟੈਕਸਟਾਈਲਜ਼ ਲਿਮਟਿਡ, ਬੀਅੱੈਸਸੀਜੇ ਇੰਟਰਪ੍ਰਰਾਈਜ਼ਿਜ਼ ਲਿਮਟਿਡ:, ਯੋਮੈਟੋ, ਪੁੱਖਰਾਜ਼ ਹੈਲਥ ਕੇਅਰ ਲਿਮਟਿਡ ,ਮਾਈਕਰੋ ਟਰਨਰ ਲਿਮਟਿਡ ਬੱਦੀ,ਰਾਕਸਮੈਨ ਸਕਿੱਲ ਸੈਂਟਰ,ਐੱਸਆਈਐਸ ਸਕਿਓਰਿਟੀ, ਭਾਖੜਾ ਬਜ਼ਾਜ਼,ਭਾਰਤੀ ਐਕਸਾ ਆਦਿ ਕੰਪਨੀਆਂ ਵੱਲੋਂ ਵੱਖ-ਵੱਖ ਅਸਾਮੀਆਂ ਲਈ ਪ੍ਰਰਾਰਥੀਆਂ ਦੀ ਚੋਣ ਕੀਤੀ ਜਾਵੇਗੀ।

Leave a Reply

Your email address will not be published. Required fields are marked *

%d bloggers like this: