19 ਆਰ ਓ ਸਿਸਟਮ ਬਿਜਲੀ ਦੇ ਬਿੱਲ ਨਾ ਭਰਨ ਕਾਰਨ ਹੋਏ ਬੰਦ

ss1

19 ਆਰ ਓ ਸਿਸਟਮ ਬਿਜਲੀ ਦੇ ਬਿੱਲ ਨਾ ਭਰਨ ਕਾਰਨ ਹੋਏ ਬੰਦ

19-18
ਬਰੇਟਾ 18 ਮਈ (ਰੀਤਵਾਲ) ਬਾਦਲ ਸਰਕਾਰ ਵੱਲੋ ਲੋਕਾਂ ਨੂੰ ਆਰ ਓ ਪਲਾਟਾਂ ਰਾਹੀ ਸ਼ੁੱਧ ਪਾਣੀ ਦੇਣ ਦੇ ਯਤਨਾਂ ਦੀ ਹਾਲਤ ਤਰਸਯੋਗ ਹੁੰਦੀ ਦਿਖਾਈ ਦੇਣ ਲੱਗੀ ਹੈ।ਇਹ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਆਰ ਟੀ ਆਈ ਵਿੰਗ ਦੇ ਜੋਨ ਇੰਚਾਰਜ ਗੁਰਵਿੰਦਰ ਸਿੰਘ ਖੱਤਰੀਵਾਲਾ ਨੇ ਦੱਸਿਆ ਕਿ ਬਲਾਕ ਬਰੇਟਾ, ਬੁਢਲਾਡਾ ਅਤੇ ਭੀਖੀ ਵਿੱਚ ਲਗਭਗ 19 ਆਰ ਓ ਸਿਸਟਮ ਬਿਜਲੀ ਦੇ ਬਿੱਲ ਨਾ ਭਰਨ ਕਾਰਨ ਬੰਦ ਹੋ ਚੁੱਕੇ ਹਨ।ਉਹਨਾਂ ਕਿਹਾ ਆਰ ਟੀ ਆਈ ਮੁਤਾਬਿਕ ਮਿਲੀ ਜਾਣਕਾਰੀ ਅਨੁਸਾਰ ਪਿੰਡ ਜਲਵੇੜਾ, ਸੰਘਰੇੜੀ, ਜੁਗਲਾਣ ਸਮੇਤ ਬੁਢਲਾਡਾ ਅਤੇ ਭੀਖੀ ਬਲਾਕ ਦੇ 19 ਆਰ ਸਿਸਟਮ ਬੰਦ ਹੋ ਚੁੱਕੇ ਹਨ।ਉਹਨਾਂ ਪੰਜਾਬ ਸਰਕਾਰ ਦੇ ਵਾਅਦਾ ਖਿਲਾਫੀ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਸਿਹਤ ਬੀਮਾ ਵਰਗੀਆਂ ਯੋਜਨਾ ਚਲਾ ਰਹੀ ਹੈ ਪਰ ਦੂਜੇ ਪਾਸੇ ਸੁੱਧ ਪਾਣੀ ਤੋ ਲੋਕਾਂ ਨੂੰ ਵਾਝੇ ਕਰ ਰਹੀ ਹੈ। ਇਸ ਮੌਕੇ ਉਹਨਾਂ ਕਿਹਾ ਕਿ ਜੇਕਰ ਛੇਤੀ ਹੀ ਇਹਨਾਂ ਆਰ ਓ ਨੂੰ ਚਾਲੂ ਨਾ ਕੀਤਾ ਗਿਆ ਤਾਂ ਪਾਰਟੀ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਦੇ ਰਾਹ ਪਵੇਗੀ।

Share Button

Leave a Reply

Your email address will not be published. Required fields are marked *