Wed. Apr 24th, 2019

19ਵੀਂ ਰਾਜ ਪੱਧਰ ਜੂਨੀਅਰ ਪੰਜਾਬ ਵੂਸ਼ੂ ਚੈਂਪੀਅਨਸ਼ਿਪ ਵਿੱਚ ਆਕਸਫੋਰਡ ਦੇ ਖਿਡਾਰੀ ਛਾਏ

19ਵੀਂ ਰਾਜ ਪੱਧਰ ਜੂਨੀਅਰ ਪੰਜਾਬ ਵੂਸ਼ੂ ਚੈਂਪੀਅਨਸ਼ਿਪ ਵਿੱਚ ਆਕਸਫੋਰਡ ਦੇ ਖਿਡਾਰੀ ਛਾਏ

20161123_102223ਭਗਤਾ ਭਾਈ ਕਾ 21 ਨਵੰਬਰ (ਸਵਰਨ ਸਿੰਘ ਭਗਤਾ)ਦਾ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ ਕਾ ਇੱਕ ਅਜਿਹੀ ਨਾਮਵਰ ਸੰਸਥਾ ਹੈ ਜੋ ਪੜ੍ਹਾਈ ਦੇ ਨਾਲੁਨਾਲ ਬੱਚਿਆਂ ਦਾ ਸਰਵਪੱਖੀ ਵਿਕਾਸ ਕਰ ਰਹੀ ਹੈ। ਇਸ ਸਕੂਲ ਦੇ ਖਿਡਾਰੀਆਂ ਨੇ ਨਵਾਂ ਸ਼ਹਿਰ ਵਿਖੇ ਹੋਈ 19ਵੀਂ ਰਾਜ ਪੱਧਰ ਜੂਨੀਅਰ ਪੰਜਾਬ ਵੂਸ਼ੂ ਚੈਂਪੀਅਨਸ਼ਿਪ ਵਿੱਚ ਆਪਣੀ ਖੇਡ ਕਲਾ ਦਾ ਚੰਗਾ ਪ੍ਰਦਰਸ਼ਨ ਕਰਕੇ ਆਪਣੀ ਜਿੱਤ ਦੇ ਝੰਡੇ ਗੱਡ ਦਿੱਤੇ। ਸਕੂਲ ਦੇ ਕੁਲ ੧੧ ਖਿਡਾਰੀਆਂ ਨੇ ਇਸ ਪ੍ਰਤੀਯੋਗਤਾ ਵਿੱਚ ਭਾਗ ਲਿਆ। ਜਿਨ੍ਹਾਂ ਵਿੱਚੋਂ ਪ੍ਰਭਲੀਨ ਕੌਰ ਪੁੱਤਰੀ ਬੇਅੰਤ ਸਿੰਘ ਵਾਸੀ ਹਮੀਰਗੜ੍ਹ ਨੇ ਗੋਲਡ ਮੈਡਲ, ਇੰਦਰਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਰਾਊ ਕੇ ਕਲਾਂ ਨੇ ਸਿਲਵਰ ਮੈਡਲ ਅਤੇ ਗੁਰਬੀਰ ਸਿੰਘ ਪੁੱਤਰ ਤੇਜਵੀਰ ਸਿੰਘ ਵਾਸੀ ਸੁਰਜੀਤਪੁਰਾ ਨੇ ਬਰੋਨਜ਼ ਮੈਡਲ ਹਾਸਲ ਕੀਤੇ। ਖਿਡਾਰੀਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਇਹ ਸਭ ਉਨ੍ਹਾਂ ਦੇ ਸਕੂਲ ਅਤੇ ਕੋਚ ਰਵੀ ਸਿੰਘ ਸੋਨੀ ਦੁਆਰਾ ਕਰਵਾਏ ਕਰੜੇ ਅਭਿਆਸ ਦਾ ਹੀ ਨਤੀਜਾ ਹੈ। ਜ਼ਿਕਰਯੋਗ ਹੈ ਕਿ ਪ੍ਰਭਲੀਨ ਕੌਰ ਗੋਲਡ ਮੈਡਲ ਵਿਜੇਤਾ ਹੁਣ ਅਗਲੀ ਕੌਮੀ ਚੈਂਪੀਅਨਸ਼ਿਪ ਲੜਨ ਲਈ ਪੂਨੇ (ਮਹਾਂਰਾਸ਼ਟਰ) ਜਾਵੇਗੀ। ਸਕੂਲ ਦੇ ਪ੍ਰਿੰਸੀਪਲ ਹਰਮੋਹਨ ਸਿੰਘ ਸਾਹਨੀ ਤੇ ਵਾਈਸ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਮੂੰਹ ਮਿੱਠਾ ਕਰਵਾਇਆ। ਸ਼੍ਰੀ ਪ੍ਰਦੀਪ ਕੁਮਾਰ ਸ਼ਰਮਾਂ (ਜਨਰਲ ਸੈਕਟਰੀ) ਵੂਸ਼ੂ ਚੈਂਪੀਅਨਸ਼ਿਪ ਬਠਿੰਡਾ ਨੇ ਵੀ ਖਿਡਾਰੀਆਂ ਨੂੰ ਹੱਲਾਸ਼ੇਰੀ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪ੍ਰਭਲੀਨ ਕੌਰ ਨੈਸ਼ਨਲ ਲਈ ਚੁਣੀ ਗਈ ਹੈ। ਇਸ ਮੌਕੇ ਸਮੂਹ ਮੈਨੇਜਮੈਂਟ ਕਮੇਟੀ ਮੈਂਬਰ ਚੇਅਰਮੈਨ ਹਰਗੁਰਪ੍ਰੀਤ ਸਿੰਘ (ਗਗਨ ਬਰਾੜ), ਪ੍ਰਧਾਨ ਗੁਰਮੀਤ ਸਿੰਘ ਗਿੱਲ , ਵਾਈਸੁਚੇਅਰਮੈਨ ਪਰਮਪਾਲ ਸਿੰਘ ‘ਸ਼ੈਰੀ ਢਿਲੋਂ’ ਅਤੇ ਸੀਨੀਅਰ ਕਮੇਟੀ ਮੈਂਬਰ ਸ. ਅਜੇਪਾਲ ਸਿੰਘ ‘ਬੱਬੀ ਢਿਲੋਂ’ ਅਤੇ ਸਕੂਲ ਦੇ ਪ੍ਰਿੰਸੀਪਲ ਸ. ਹਰਮੋਹਨ ਸਿੰਘ ਸਾਹਨੀ ਅਤੇ ਵਾਈਸ ਪ੍ਰਿੰਸੀਪਲ ਸ਼੍ਰੀ ਰੂਪ ਲਾਲ ਬਾਂਸਲ ਨੇ ਖਿਡਾਰੀਆਂ ਅਤੇ ਕੋਚ ਰਵੀ ਸਿੰਘ ਸੋਨੀ ਨੂੰ ਵਧਾਈ ਦਿੱਤੀ।

Share Button

Leave a Reply

Your email address will not be published. Required fields are marked *

%d bloggers like this: