186 ਪ੍ਰਾਇਮਰੀ ਸਕੂਲਾਂ ‘ਚ ਹੱਥ ਲਿਖਤ ਮੈਗਜੀਨ ਹੋਏ ਰਿਲੀਜ਼ : ਨਰਿੰਦਰ ਢਿੱਲਵਾਂ

ss1

186 ਪ੍ਰਾਇਮਰੀ ਸਕੂਲਾਂ ‘ਚ ਹੱਥ ਲਿਖਤ ਮੈਗਜੀਨ ਹੋਏ ਰਿਲੀਜ਼ : ਨਰਿੰਦਰ ਢਿੱਲਵਾਂ

vikrant-bansal-3ਭਦੌੜ 02 ਦਸੰਬਰ (ਵਿਕਰਾਂਤ ਬਾਂਸਲ) ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਤੇ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਬਰਨਾਲਾ ਦੇ 186 ਪ੍ਰਾਇਮਰੀ ਸਕੂਲਾਂ ‘ਚ ਬੱਚਿਆਂ ਦੁਆਰਾ ਹੱਥ ਲਿਖਤ ਮੈਗਜੀਨ ਰਿਲੀਜ਼ ਕੀਤੇ ਗਏ ਹਨ। ਇਸ ਸਬੰਧੀ ਸ਼ੁੱਕਰਵਾਰ ਨੰੂ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਸ਼ਹਿਣਾ ਵਿਖੇ ਜ਼ਿਲਾ ਕੋਆਰਡੀਨੇਟਰ ਪ੍ਰਵੇਸ਼ ਬਰਨਾਲਾ ਨਰਿੰਦਰ ਕੁਮਾਰ ਢਿੱਲਵਾਂ ਨੇ ਦੱਸਿਆ ਕਿ ਜ਼ਿਲੇ ਦੇ ਸਕੂਲ ਵਿਚ ਸਕੂਲ ਸਟਾਫ, ਬੱਚਿਆਂ ਦੇ ਮਾਪੇ ਅਤੇ ਸਕੂਲ ਮਨੇਜਮੈਂਟ ਕਮੇਟੀ ਮੈਂਬਰਾਂ ਦੀ ਹਾਜ਼ਰੀ ‘ਚ ਮੈਗਜੀਨ ਰਿਲੀਜ਼ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਨਾਲ ਬੱਚਿਆਂ ਅੰਦਰਲੀ ਛਿਪੀ ਹੋਈ ਪ੍ਰਤਿਭਾ ਉਜਾਗਰ ਹੁੰਦੀ ਹੈ ਅਤੇ ਉਨ੍ਹਾਂ ਨੰੂ ਆਪਣੇ ਆਪ ਨੰੂ ਪ੍ਰਗਟਾਉਣ ਲਈ ਇਕ ਵਧੀਆਂ ਮੰਚ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਇਹ ਮੈਗਜੀਨ ਬੱਚਿਆਂ ਦੇ ਸਰਵਪੱਖੀ ਵਿਕਾਸ ‘ਚ ਅਹਿਮ ਯੋਗਦਾਨ ਪਾ ਰਹੇ ਹਨ। ਜ਼ਿਲਾ ਕੋਆਰਡੀਨੇਟਰ ਢਿੱਲਵਾਂ ਨੇ ਦੱਸਿਆ ਕਿ ਇਹ ਮੈਗਜੀਨ ਸਮਾਜ ਵਿਚ ਲਾਇਬਰੇਰੀ ਕਲਚਰ ਨੰੂ ਮੁੜ ਸੁਰਜੀਤ ਕਰਨ ‘ਚ ਸਹਾਈ ਸਿੱਧ ਹੋ ਰਹੇ ਹਨ। ਇਸ ਮੌਕੇ ਉੱਪ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਬਰਨਾਲਾ ਸਵਤੰਤਰ ਕੁਮਾਰ ਦਾਨੀਆਂ, ਸੈਂਟਰ ਹੈਡ ਟੀਚਰ ਨਰਿੰਦਰ ਕੁਮਾਰ, ਬੀਆਰਪੀ ਸ਼ਹਿਣਾ ਜਸਬੀਰ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *