ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

18 ਮਈ ਤੋ 31 ਮਈ, 2020 ਤੱਕ ਸ਼ਾਮ 7 ਵਜੇ ਤੋ ਸਵੇਰੇ 7 ਵਜੇ ਤੱਕ ਰਾਤ ਤੱਕ ਲਾਗੂ ਰਹੇਗਾ ਕਰਫਿਊ-ਜ਼ਿਲ੍ਹਾ ਮੈਜਿਸਟ੍ਰੇਟ

18 ਮਈ ਤੋ 31 ਮਈ, 2020 ਤੱਕ ਸ਼ਾਮ 7 ਵਜੇ ਤੋ ਸਵੇਰੇ 7 ਵਜੇ ਤੱਕ ਰਾਤ ਤੱਕ ਲਾਗੂ ਰਹੇਗਾ ਕਰਫਿਊ-ਜ਼ਿਲ੍ਹਾ ਮੈਜਿਸਟ੍ਰੇਟ

ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਖੋਲੀਆਂ ਜਾ ਸਕਦੀਆਂ ਹਨ ਦੁਕਾਨਾਂ
ਸ਼ੋਪਿੰਗ ਮਾਲ, ਸ਼ੋਪਿੰਗ ਕੰਪਲੈਕਸ ਸਮੇਤ ਪਹਿਲਾਂ ਤੋਂ ਰੀਸਟ੍ਰਕਿਟਿਡ ਕੀਤੀਆਂ ਦੁਕਾਨਾਂ ਰਹਿਣਗੀਆਂ ਬੰਦ
ਲਾਕਡਾਊਨ ਦੌਰਾਨ ਪਾਬੰਦੀਆਂ/ਛੋਟਾਂ ਦੀ ਜਾਣਕਾਰੀ ਕੀਤੀ ਸਾਂਝੀ

ਰੂਪਨਗਰ 18 ਮਈ (ਦਵਿੰਦਰਪਾਲ ਸਿੰਘ): ਜ਼ਿਲ੍ਹਾ ਮੈਜਿਸਟ੍ਰੇਟ ਰੂਪਨਗਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਰੂਪਨਗਰ ਵਿੱਚ ਵੀ ਲਾਕਡਾਊਨ 31 ਮਈ ਤੱਕ ਵਧਾ ਦਿੱਤਾ ਗਿਆ ਹੈ, ਜਦਕਿ ਕਰਫਿਊ ਦੇ ਸਮੇਂ ਨੂੰ ਘਟਾਉਂਦੇ ਹੋਏ ਹੁਣ ਕਰਫਿਊ ਹੁਣ ਸ਼ਾਮ 07 ਵਜੇ ਤੋਂ ਲੈ ਕੇ ਸਵੇਰੇ 07 ਵਜੇ ਤੱਕ ਲਾਗੂ ਰਹੇਗਾ। ਉਨ੍ਹਾਂ ਦੱਸਿਆ ਕਿ ਹੁਣ ਸ਼ੋਪਿੰਗ ਮਾਲ, ਸ਼ੌਪਿੰਗ ਕੰਪਲੈਕਸ ਸਮੇਤ ਰੀਸਟ੍ਰਕਿਟਿਡ ਕੀਤੀਆਂ ਗਈਆਂ ਦੁਕਾਨਾਂ ਨੂੰ ਛੱਡ ਕੇ ਬਾਕੀਆਂ ਸਾਰੀਆਂ ਦੁਕਾਨਾ ਸਵੇਰੇ 07 ਵਜੇ ਤੋਂ ਸ਼ਾਮ 06 ਵਜੇ ਤੱਕ ਖੋਲੀਆਂ ਜਾ ਸਕਦੀਆਂ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਾਕਡਾਊਨ ਸਬੰਧੀ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਿਨ ਦੇ ਸਮੇਂ ਦੁਕਾਨਾਂ, ਦਫਤਰ , ਉਦਯੋਗਿਕ ਅਦਾਰਿਆਂ ਸਬੰਧੀ ਆਵਾਜਾਈ ਲਈ ਕਿਸੇ ਤਰ੍ਹਾਂ ਦੇ ਪਾਸ ਦੀ ਹੁਣ ਜ਼ਰੂਰਤ ਨਹੀ ਹੋਵੇਗੀ। ਉਨ੍ਹਾਂ ਦੱਸਿਆ ਕਿ ਸਕੂਲ ਅਤੇ ਸਿੱਖਿਅਕ ਅਦਾਰਿਆਂ ਨੂੰ ਪੂਰੀ ਤਰ੍ਹਾਂ ਨਾਲ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ, ਜਦਕਿ ਆਨਲਾਇਨ ਡਿਸਟੈਂਸ ਲਰਨਿੰਗ ਜਾਰੀ ਰਹੇਗੀ। ਹੋਟਲ ਅਤੇ ਰੈਸਟੋਰੇਂਟ ਵਿੱਚ ਬੈਠਣ ਤੇ ਪਾਬੰਦੀ ਹੋਵੇਗੀ ਕੇਵਲ ਹੋਮ ਸਰਵਿਸ ਕੀਤੀ ਜਾ ਸਕਦੀ ਹੈ। ਸਿਨੇਮਾ ਹਾਲ, ਸ਼ਾਪਿੰਗ ਮਾਲ , ਸ਼ਾਪਿੰਗ ਕੰਪਲੈਕਸ , ਜਿੰਮ ,ਸੀਵਿੰਗ ਪੂਲ, ਇੰਟਰਟੈਂਨਮੈਂਟ ਪਾਰਕ , ਥਿਏਟਰ, ਬਾਰ , ਓਡੀਟੋਰੀਅਮਜ਼, ਅਸੈਂਬਲੀ ਹਾਲਜ ਵੀ ਬੰਦ ਰਹਿਣਗੇ। ਇਸ ਤੋਂ ਇਲਾਵਾ ਧਾਰਮਿਕ ਸਥਾਨਾਂ ਵਿੱਚ ਪਬਲਿਕ ਦੇ ਜਾਣ ਤੇ ਪਾਬੰਦੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਟਰੱਕ ਅਤੇ ਗੁਡਜ਼ ਮੂਵਮੈਂਟ ਨੂੰ 24 ਘੰਟੇ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ 04 ਪਹੀਆ, 02 ਪਹੀਆਂ ਵਾਹਨਾਂ ਦੀ ਆਵਾਜਾਈ ਸਬੰਧੀ ਸਟੇਂਟ ਟਰਾਂਸਪੋਰਟ ਦੀ ਗਾਇਡਲਾਇਜ਼ ਮੁਤਾਬਿਕ ਚਲਾਏ ਜਾ ਸਕਦੇ ਹਨ। ਉਨਾਂ ਦੱਸਿਆ ਕਿ ਈ-ਕਮਰਸ ਦੀਆਂ ਸੇਵਾਵਾਂ ਨੂੰ ਵੀ ਚਾਲੂ ਰੱਖਣ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਐਗਰੀਕਲਚਰ ਐਕਟੀਵਿਟੀ ਵੀ ਚਾਲੂ ਰੱਖੀ ਜਾ ਸਕਦੀ ਹੈ । ਸਪੋਰਟਸ ਐਕਟੀਵਿਟੀ ਵੀ ਚਾਲੂ ਰਹੇਗੀ ਪਰ ਦਰਸ਼ਕ ਅਲਾਊਂਡ ਨਹੀ ਹੋਣਗੇ। ਸਰਕਾਰੀ ਅਤੇ ਪ੍ਰਾਈਵੇਟ ਦਫਤਰਾਂ ਦੇ ਵਿੱਚ 50 ਪ੍ਰਤੀਸ਼ਤ ਸਟਾਫ ਦੇ ਨਾਲ ਕੰਮ ਕੀਤਾ ਜਾ ਸਕਦਾ ਹੈ ਤਾਂ ਜੋ ਸ਼ੋਸ਼ਲ ਡਿਸਟੈਂਸ ਨੂੰ ਮੈਨਟੇਂਨ ਕੀਤਾ ਜਾ ਸਕੇ।ਉਨ੍ਹਾਂ ਦੱਸਿਆ ਕਿ ਬਾਰਬਰ ਅਤੇ ਸੈਲੂਨ ਦੀਆਂ ਦੁਕਾਨਾਂ ਸਿਹਤ ਵਿਭਾਗ ਦੀਆਂ ਗਾਇਡਲਾਇਨਜ਼ ਅਨੁਸਾਰ ਹੀ ਖੋਲੀਆਂ ਜਾ ਸਕਦੀਆਂ ਹਨ।ਸ਼ਰਾਬ ਦੀਆਂ ਦੁਕਾਨਾ ਵੀ ਸਵੇਰੇ 07 ਵਜੇ ਸ਼ਾਮ 07 ਵਜੇ ਤੱਕ ਖੋਲੀਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹਰ ਜਗ੍ਹਾਂ ਮਾਸਕ ਦਾ ਇਸਤੇਮਾਲ ਜਰੂਰ ਕੀਤੇ ਜਾਵੇ ਅਤੇ ਸ਼ੋਸ਼ਲ ਡਿਸਟੈਂਸ ਨੂੰ ਹਰ ਹਾਲਤ ਵਿੱਚ ਲਾਗੂ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਹੀ ਜ਼ਿਲ੍ਹੇ ਵਿੱਚ ਕਰੋਨਾ ਵਾਇਰਸ ਨੂੰ ਘੱਟ ਕਰਨ ਵਿੱਚ ਸਫਲਤਾ ਹਾਸਿਲ ਹੋ ਸਕੀ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਲਾਕਡਾਊਨ ਦੌਰਾਨ ਵੀ ਜ਼ਿਲ੍ਹਾਂ ਨਿਵਾਸੀਆਂ ਦਾ ਸਹਿਯੋਗ ਮਿਲਦਾ ਰਹੇਗਾ।

ਵਧੇਰੇ ਹਦਾਇਤਾਂ ਇਸ ਪ੍ਰਕਾਰ ਹਨ
ਸਮੂਹ ਉਦਯੋਗ ਅਤੇ ਅਦਾਰੇ ਜੋ ਇਨ੍ਹਾਂ ਹੁਕਮਾਂ ਦੇ ਤਹਿਤ ਮਨਜੂਰ ਹਨ ਨੂੰ ਚਲਾਉਣ ਲਈ ਕੋਈ ਵੱਖਰੇ ਹੁਕਮ ਜਾਰੀ ਨਹੀ ਕੀਤੇ ਜਾਣਗੇ।

ਸਰਕਾਰੀ, ਨਿੱਜੀ ਅਤੇ ਹੋਰ ਅਦਾਰਿਆਂ ਦੇ ਮੁਲਾਜ਼ਮਾਂ ਨੂੰ ਸਵੇਰੇ 7 ਵਜੇ ਤੋ ਸ਼ਾਮ 7 ਵਜੇ ਤੱਕ ਦਫ਼ਤਰੀ ਆਵਾਜਾਈ ਲਈ ਕਿਸੇ ਵੱਖਰੇ ਪਾਸ ਦੀ ਜਰੂਰਤ ਨਹੀ ਹੋਵੇਗੀ।ਸਮੂਹ ਦੁਕਾਨਦਾਰ ਕੰਮ ਕਰਦੇ ਸਮੇ ਮਾਸਕ, ਹੈਡ ਸੈਨੇਟਾਈਜਰ ਦੀ ਵਰਤੋ , ਸਾਬਣ ਨਾਲ ਹੱਥਾਂ ਨੂੰ ਵਾਰ ਵਾਰ ਧੋਣਾ ਅਤੇ ਘੱਟ ਤੋ ਘੱਟ 6 ਫੁੱਟ ਦਾ ਸਮਾਜਿਕ ਦੂਰੀ ਰੱਖਣੀ ਯਕੀਨੀ ਬਣਾਉਣਗੇ। ਸਮੂਹ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰ ਪਬਲਿਕ ਦਾ ਬੇਲੋੜਾ ਇਕੱਠ ਹੋਣ ਤੋ ਰੋਕਣ ਲਈ ਢੁਕਵੇ ਪ੍ਰਬੰਧ ਕਰਨਗੇ ਅਤੇ ਦਫ਼ਤਰ ਵਿੱਚ ਆਈ ਪਬਲਿਕ ਦਰਮਿਆਨ ਘੱਟ ਤੋ ਘੱਟ 6 ਫੁੱਟ ਦੀ ਦੂਰੀ ਰੱਖਣਾ ਯਕੀਨੀ ਬਣਾਉਣਗੇ। ਘਰ ਤੋ ਬਾਹਰ ਨਿਕਲਣ ਸਮੇ ਮਾਸਕ ਦੀ ਵਰਤੋ ਕਰਨੀ ਲਾਜ਼ਮੀ ਹੋਵਗੀ।

ਕਿਸੇ ਵੀ ਵਿਅਕਤੀ ਲਈ ਕਿਸੇ ਜਨਤਕ ਸਥਾਨ, ਗਲੀਆਂ, ਹਸਪਤਾਲ, ਦਫ਼ਤਰ, ਮਾਰਕਿਟ ਆਦਿ ਵਿੱਚ ਜਾਣ ਸਮੇ ਮਾਸਕ ਪਾਉਣਾ ਜਰੂਰੀ ਹੋਵੇਗਾ। ਕਿਸੇ ਵੀ ਵਾਹਨ ਵਿੱਚ ਸਫਰ ਕਰ ਰਿਹਾ ਵਿਅਕਤੀ ਇਹ ਮਾਸਕ ਜਰੂਰ ਪਹਿਨੇਗਾ। ਕਿਸੇ ਵੀ ਦਫ਼ਤਰ/ਕੰਮ ਦੇ ਸਥਾਨ/ਕਾਰਖਾਨੇ ਆਦਿ ਵਿੱਚ ਕੰਮ ਕਰਨ ਵਾਲਾ ਹਰ ਵਿਅਕਤੀ ਵੀ ਉਪਰੋਕਤ ਅਨੁਸਾਰ ਮਾਸਕ ਪਹਿਨੇਗਾ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: