ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
September 18, 2020

18 ਅਗਸਤ ਦੇ ਅੰਕ ਲਈ ਕੋਤਰ ਸੌਵੇਂ ਜਨਮ ਦਿਵਸ ਤੇ ਵਿਸ਼ੇਸ਼: ਅਦਬ ਦਾ ਵਗਦਾ ਦਰਿਆ – ਡਾ ਹਰਿਭਜਨ ਸਿੰਘ

18 ਅਗਸਤ ਦੇ ਅੰਕ ਲਈ ਕੋਤਰ ਸੌਵੇਂ ਜਨਮ ਦਿਵਸ ਤੇ ਵਿਸ਼ੇਸ਼: ਅਦਬ ਦਾ ਵਗਦਾ ਦਰਿਆ – ਡਾ ਹਰਿਭਜਨ ਸਿੰਘ

ਡਾ ਹਰਿਭਜਨ ਸਿੰਘ ਦਿੱਲੀ ਅਦਬ ਦਾ ਵਗਦਾ ਦਰਿਆ ਸਨ। ਉਨਾਂ ਦਾ ਹਰ ਸ਼ਬਦ ਅਦਬ ਦੀ ਖ਼ੁਸ਼ਬੂ ਨਾਲ ਲਬਰੇਜ਼ ਹੁੰਦਾ ਸੀ। ਉਹ ਸਾਹਿਤਕ ਪ੍ਤਿਭਾ ਦੇ ਮਾਲਕ ਸਨ। ਪ੍ਤਿਭਾ ਕੁਦਰਤ ਦੀ ਦੇਣ ਹੁੰਦੀ ਹੈ ਅਤੇ ਨਾ ਹੀ ਇਹ ਕਿਸੇ ਜਾਣ ਪਹਿਚਾਣ ਦੀ ਮੁਹਤਾਜ , ਨਾ ਹੀ ਕਦੀਂ ਲੁਕ ਛਿਪਕੇ ਰਹਿੰਦੀ ਹੈ। ਇਨਸਾਨ ਭਾਵੇਂ ਕਿਹੋ ਜਹੇ ਹਾਲਾਤ ਵਿਚੋਂ ਲੰਘ ਰਿਹਾ ਹੋਵੇ, ਪ੍ਤਿਭਾ ਆਪਣੇ ਰੰਗ ਵਿਖਾ ਦਿੰਦੀ ਹੈ ਪ੍ੰਤੂ ਪ੍ਤਿਭਾ ਨੂੰ ਉਸਾਰੂ ਕੰਮਾ ਲਈ ਵਰਤਣਾ ਹੈ ਜਾਂ ਨਾਂਹਪੱਖੀ, ਇਹ ਇਹ ਇਨਸਾਨ ਦੇ ਆਪਣੇ ਹੱਥ ਹੁੰਦਾ ਹੈ। ਸਿਰਮੌਰ ਚਿੰਤਕ, ਖੋਜੀ ਵਿਦਵਾਨ, ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ, ਸਫਲ ਅਧਿਆਪਕ, ਨਿਮਰਤਾ ਦੇ ਪੁੰਜ ਅਤੇ ਸਾਹਿਤ ਵਿਚ ਸੰਵਾਦ ਅਤੇ ਵਿਵਾਦ ਦੀ ਪਰੰਪਰਾ ਸ਼ੁਰੂ ਕਰਨ ਵਾਲੇ ਡਾ ਹਰਿਭਜਨ ਸਿੰਘ ਵਿਲੱਖਣ ਪ੍ਤਿਭਾ ਅਤੇ ਸ਼ਖਸ਼ੀਅਤ ਦੇ ਮਾਲਕ ਰਹੱਸਵਾਦੀ ਕਵੀ ਅਤੇ ਆਲੋਚਕ ਸਨ। ਜਿਨਾਂ ਨੇ ਆਪਣੀ ਪ੍ਤਿਭਾ ਨੂੰ ਸਮਾਜ ਦੀ ਬਿਹਤਰੀ ਲਈ ਵਰਤਿਆ ਹੈ।

ਡਾ ਹਰਿਭਜਨ ਸਿੰਘ ਦੀ ਵਿਦਵਤਾ ਬਾਰੇ ਲਿਖਣਾ ਬਹੁਤ ਮੁਸ਼ਕਲ ਹੈ ਕਿਉਂਕਿ ਉਨਾਂ ਬਾਰੇ ਲਿਖਣ ਲਈ ਉਨਾਂ ਦੇ ਬਰਾਬਰ ਦਾ ਵਿਦਵਾਨ ਹੋਣਾ ਚਾਹੀਦਾ ਹੈ। ਮੈਂ ਇਸਦੇ ਕਾਬਲ ਨਹੀਂ ਪ੍ੰਤੂ ਉਨਾਂ ਦੇ ਕੋਤਰ ਸੌ ਵੇਂ (101ਵੇਂ) ਜਨਮ ਦਿਨ ਤੇ ਸਾਹਿਤ ਦਾ ਵਿਦਿਆਰਥੀ ਹੋਣ ਦੇ ਨਾਤੇ ਉਨਾਂ ਨੂੰ ਅਕੀਦਤ ਦੇ ਫੁੱਲ ਭੇਂਟ ਕਰਨਾ ਚਾਹੁੰਦਾ ਹਾਂ। ਇਸ ਲਈ ਲਿਖਣ ਦੀ ਕੋਸਿਸ਼ ਕਰਾਂਗਾ। ਉਨਾਂ ਨੇ ਆਪਣੇ ਜੀਵਨ ਵਿਚ ਬੜੇ ਉਤਰਾਅ ਚੜਾਅ ਵੇਖਦਿਆਂ ਜ਼ਿਦੰਗੀ ਦੇ ਸਾਰੇ ਰੰਗ ਮਾਣੇ ਸਨ। ਉਹ ਇਕ ਅਮੀਰ ਪਰਿਵਾਰ ਵਿਚ ਪੈਦਾ ਹੋਏ, ਗ਼ਰੀਬੀ ਦਾਵੇ ਵਿਚ ਪਾਲਣ ਪੋਸਣ ਹੋਇਆ ਅਤੇ ਖ਼ੁਸ਼ਹਾਲ ਜੀਵਨ ਬਤੀਤ ਕਰਦਿਆਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਸਾਹਿਤ ਦੀ ਝੋਲੀ ਨੂੰ ਆਪਣੀ ਪ੍ਤਿਭਾ ਦੇ ਰੰਗ ਨਾਲ ਬਹੁਰੰਗਾ ਅਤੇ ਮਾਲੋਮਾਲ ਕੀਤਾ। ਉਹ ਆਧੁਨਿਕ ਪੰਜਾਬੀ ਕਵਿਤਾ ਅਤੇ ਚਿੰਤਨ ‘ਤੇ ਲਗਪਗ ਅੱਧੀ ਸਦੀ ਤੱਕ ਛਾਏ ਰਹੇ। ਉਨਾਂ ਨੂੰ ਪੰਜਾਬੀ ਸਾਹਿਤ ਦਾ ਪਹਿਲਾ ਇਤਿਹਾਸਕਾਰ ਕਿਹਾ ਜਾ ਸਕਦਾ ਹੈ ਕਿਉਂਕਿ ਉਨਾਂ ਪੰਜਾਬੀ ਸਾਹਿਤ ਨੂੰ ਬੜੇ ਸਲੀਕੇ, ਤਰਤੀਬ, ਨਿਰਪੱਖਤਾ ਅਤੇ ਪਾਰਦਰਸ਼ੀ ਢੰਗ ਨਾਲ ਲਿਖਿਆ, ਜਿਹੜਾ ਪੰਜਾਬੀ ਦੇ ਇਤਿਹਾਸ ਦਾ ਹਿੱਸਾ ਬਣ ਗਿਆ।

ਡਾ ਹਰਿਭਜਨ ਸਿੰਘ ਨੇ 82 ਸਾਲ ਦੀ ਜ਼ਿੰਦਗੀ ਵਿਚ 89 ਪੁਸਤਕਾਂ ਪ੍ਕਾਸ਼ਤ ਕਰਵਾਈਆਂ। ਉਹ ਇਕ ਵਿਅਕਤੀ ਹੀ ਨਹੀਂ ਸਗੋਂ ਇਕ ਸੰਸਥਾ ਸਨ ਕਿਉਂਕਿ ਉਨਾਂ ਦਾ ਸਾਹਿਤਕ ਕੰਮ ਇਸਦਾ ਪ੍ਤੀਕ ਹੈ। ਉਨਾਂ ਦੀਆਂ ਪ੍ਕਾਸ਼ਨਾਵਾਂ ਵਿਚ ਪੰਜਾਬੀ ਦੇ 15 ਕਾਵਿ ਸੰਗ੍ਹਿ, 18 ਸਮੀਖਿਆ, 10 ਪਾਠ ਪੁਸਤਕਾਂ, 22 ਅਨੁਵਾਦ, 4 ਚੋਣਵੇਂ ਸੰਗ੍ਹਿ, 2 ਬਾਲ ਸਾਹਿਤ, 3 ਗਦ ਰਚਨਾ, ਇੱਕ ਰੇਡੀਓ ਫੀਚਰ, 17 ਸੰਪਾਦਿਤ, 4 ਹਿੰਦੀ, 3 ਅੰਗਰੇਜ਼ੀ ਅਤੇ ਇੱਕ ਫੁਟਕਲ ਪੁਸਤਕਾਂ ਸ਼ਾਮਲ ਹਨ। ਉਹ ਫਕੀਰ ਕਿਸਮ ਦਾ ਮਸਤ ਮੌਲਾ ਕਵੀ ਸੀ, ਜਿਹੜਾ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਕਵਿਤਾਵਾਂ ਲਿਖਦਾ ਰਿਹਾ। ਉਸਦੀ ਹਰ ਕਵਿਤਾ ਕਿਸੇ ਖਾਸ ਉਦੇਸ ਨੂੰ ਮੁੱਖ ਰੱਖਕੇ ਲਿਖੀ ਹੋਈ ਹੁੰਦੀ ਸੀ। ਜਾਣੀ ਕਿ ਉਸ ਦੀਆਂ ਕਵਿਤਾਵਾਂ ਸਮਾਜਿਕ ਲਹਿਰਾਂ ਅਤੇ ਸਥਾਨਕ ਕੌਮੀ ਅਤੇ ਅੰਤਰਰਾਸ਼ਟਰੀ ਘਟਨਾਵਾਂ ਵਿਚੋਂ ਪੈਦਾ ਹੋਈਆਂ ਹੁੰਦੀਆਂ ਸਨ। ਪੰਜਾਬੀ ਦਾ ਉਹ ਇਕੋ ਇਕ ਸਿਰਮੌਰ ਕਵੀ ਹੈ, ਜਿਸਨੇ ਬਲਿਊ ਸਟਾਰ ਅਪ੍ਰੇ਼ਸ਼ਨ ਤੋਂ ਪਹਿਲਾਂ ਸ਼੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪੁਲਿਸ ਦੇ ਡੀ ਆਈ ਜੀ ਅਟਵਾਲ ਦੇ ਕਤਲ ਨੂੰ ਸਿੱਖ ਵਿਚਾਰਧਾਰਾ ਦੇ ਵਿਰੁੱਧ ਕਿਹਾ। ਬਲਿਊ ਸਟਾਰ ਅਪ੍ਰੇ਼ਸ਼ਨ ਨੂੰ ਹਰ ਪੰਜਾਬੀ ਖਾਸ ਤੌਰ ਤੇ ਸਿੱਖ ਨੇ ਬਹੁਤ ਹੀ ਗਲਤ ਕਿਹਾ ਅਤੇ ਉਨਾਂ ਦੇ ਦਿਲ ਵਲੂੰਧਰੇ ਗਏ। ਡਾ ਹਰਿਭਜਨ ਸਿੰਘ ਨੇ ਹਰਿਮੰਦਰ ਸਾਹਿਬ ਵਿਚ ਬਲਿਊ ਸਟਾਰ ਅਪ੍ੇਸ਼ਨ, ਚੌਰਾਸੀ ਦਾ ਦਿੱਲੀ ਅਤੇ ਦੇਸ ਦੇ ਹੋਰ ਹਿਸਿਆਂ ਵਿਚ ਹੋਏ ਕਤਲੇਆਮ ਬਾਰੇ ਅਤਿ ਦਰਦਨਾਇਕ ਕਵਿਤਾਵਾਂ ਲਿਖੀਆਂ ਜਿਹੜੀਆਂ ਪਾਠਕਾਂ ਦੇ ਦਿਲਾਂ ਨੂੰ ਵਲੂੰਧਰ ਗਈਆਂ ਸਨ। ਉਨਾਂ ਨੇ ਆਪਣੀ ਇਕ ਕਵਿਤਾ ਵਿਚ ਲਿਖਿਆ-

ਹਰਿਮੰਦਰ ਨੂੰ ਤੁਰਦੀ ਜਾਵਾਂ, ਮਨ ਵਿਚ ਸੰਸਾ ਭਾਰਾ।
ਹਿੰਦੂ ਪੇਕੇ ਮੇਰੇ ਸਿੱਖ ਸਹੁਰੇ, ਮੇਰਾ ਕਿਥੇ ਸ਼ੁਮਾਰਾ।
ਤੈਂ ਦਰ ਛੱਡ ਕੇ, ਮੈਂ ਕੈਂ ਦਰ ਜਾਵਾਂ।
ਫੌਜਾਂ ਕੌਣ ਦੇਸ ਤੋਂ ਆਈਆਂ, ਕਿਹੜੇ ਦੇਸ ਤੋਂ ਜ਼ਹਿਰ ਲਿਆਈਆਂ।
ਕਿਸ ਤੋਂ ਕਹਿਰ ਲਿਆਈਆਂ, ਕਿਸ ਫਨੀਅਰ ਦੀ ਫੂਕ ਨੇ, ਜਿਸਨੇ ਪੱਕੀਆਂ ਕੰਧਾਂ ਢਾਹੀਆਂ।
ਸਿਫਤ ਸਰੋਵਰ ਡੱਸਿਆ ਅੱਗਾਂ ਪੱਥਰ ਦੇ ਵਿਚ ਲਾਈਆਂ।
ਹਰਿ ਕੇ ਮੰਦਿਰ ਵਿਹੁ ਦੀਆਂ ਨਦੀਆਂ ਬੁੱਕਾਂ ਭਰ ਵਰਤਾਈਆਂ।

ਇਕ ਹੋਰ ਕਵਿਤਾ ਵਿਚ ਉਨਾਂ ਲਿਖਿਆ-

ਹਰਿਮੰਦਰ ਦੀ ਕਰਨ ਜੁਹਾਰੀ ਤੂੰ ਆਈ ਕਰ ਟੈਂਕ ਸਵਾਰੀ।
ਸਤਿ ਸਿੰਘਾਸਣ ਹੱਥੀਂ ਢਾਹਿਆ, ਤੇ ਮੁੜ ਹੱਥੀਂ ਆਪ ਬਣਾਇਆ।
ਵਾਹ ਰਚਨਾ ਵਾਹ ਖੋਹੋ ਖੋਹੀ ਸੋਨ ਕਲਸ ਤੂੰ ਚੀਰ ਲੰਗਾਰੇ
ਤੇ ਮੁੜ ਮਲਮਾਂ ਨਾਲ ਸਵਾਰੇਂ, ਆਪੇ ਤੂੰ ਸੰਕਟ ਉਪਜਾਵੇਂ।
ਨਿਕਟੀ ਹੋ ਕੇ ਆਪ ਬਚਾਵੇਂ ਨਿਤ ਨਿਰਮੋਹੀ ਸਦਾ ਸਨੇਹੀ।
ਪਰਕਰਮਾ ਤਕ ਆ ਪੁਜੀਆਂ ਨੇ ਆਂਦਰ ਆਂਦਰ ਮਾਵਾਂ।
ਪੱਥਰ ਪੱਥਰ ਪਾਸੋਂ ਪੁੱਛਣ ਪੁੱਤਰਾਂ ਦਾ ਸਿਰਨਾਵਾਂ।
ਉਹ ਜਿਹੜੇ ਵਿਚ ਪਰਦਖਣਾ ਡੁਲ ਗਏ ਲੈ ਕੇ ਤੇਰਾ ਨਾਵਾਂ।
ਦਿੱਲੀ ਵਿਚ ਹੋਏ ਕਤਲੇਆਮ ਬਾਰੇ ਉਨਾਂ ਦੀ ਇਕ ਕਵਿਤਾ ਹੈ-
ਕਲ ਅਸੀਂ ਯਾਰ ਸਾਂ, ਕਲ ਹੋਵਾਂਗੇ ਅੱਜ ਅਸੀਂ ਯਾਰ ਨਹੀਂ।
ਕਲ ਤੋਂ ਤੁਰੇ ਤੇ ਕਲ ਤਕ ਪਹੁੰਚੇ ਅਜ ਵਿਚਕਾਰ ਨਹੀਂ।
ਇਕ ਇਤਬਾਰ ਸੀ ਜੋ ਟੁੱਟ ਚੁੱਕਾ ਜੁੜ ਜਾਵੇਗਾ।
ਜੁੜ ਕੇ ਫੇਰ ਨਹੀਂ ਟੁੱਟੇਗਾ ਇਹ ਇਤਬਾਰ ਨਹੀਂ।

ਡਾ ਹਰਿਭਜਨ ਸਿੰਘ ਦਾ ਜਨਮ 18 ਅਗਸਤ 1920 ਨੂੰ ਆਸਾਮ ਰਾਜ ਦੇ ਲਮਡਿੰਗ ਸ਼ਹਿਰ ਵਿਚ ਪਿਤਾ ਗੰਡਾ ਸਿੰਘ ਅਤੇ ਮਾਤਾ ਗੰਗਾ ਦੇਈ (ਕਰਮ ਕੌਰ) ਦੇ ਘਰ ਹੋਇਆ। ਆਪਦੀਆਂ ਤਿੰਨ ਵੱਡੀਆਂ ਭੈਣਾ ਸਨ। ਆਪਦਾ ਜੱਦੀ ਪਿੰਡ ਭੁੱਲਰ ਅੰਮ੍ਤਿਸਰ ਜਿਲੇ ਵਿਚ ਸੀ। ਆਪਦੇ ਪਿਤਾ ਰੇਲਵੇ ਵਿਚ ਫੋਰਮੈਨ ਸਨ। ਚੰਗੀ ਜਾਇਦਾਦ ਵਾਲਾ ਖੁਸ਼ਹਾਲ ਪਰਿਵਾਰ ਸੀ ਪ੍ੰਤੂ ਬਦਕਿਸਮਤੀ ਦੀ ਗੱਲ ਹੈ ਕਿ ਜਦੋਂ ਅਜੇ ਹਰਿਭਜਰਨ ਸਿੰਘ ਇਕ ਸਾਲ ਦਾ ਹੀ ਸੀ ਤਾਂ ਆਪਦੇ ਪਿਤਾ ਟੀ ਵੀ ਦੀ ਬਿਮਾਰੀ ਨਾਲ ਸਵਰਗਵਾਸ ਹੋ ਗਏ। ਆਪਦੀ ਮਾਂ ਚਾਰੇ ਬੱਚਿਆਂ ਨੂੰ ਲੈ ਕੇ ਪਹਿਲਾਂ ਉਨਾਂ ਦੇ ਜੱਦੀ ਪਿੰਡ ਭੁਲਰ ਅਤੇ ਬਾਅਦ ਵਿਚ ਲਾਹੌਰ ਚਲੀ ਗਈ। ਤਿੰਨ ਸਾਲ ਪਿਤਾ ਦੀ ਜਾਇਦਾਦ ਦੇ ਸਹਾਰੇ ਚੰਗੇ ਨਿਕਲੇ ਪ੍ੰਤੂ ਜਦੋਂ ਚਾਰ ਸਾਲ ਦਾ ਹਰਿਭਜਨ ਸਿੰਘ ਹੋਇਆ ਤਾਂ ਆਪਦੀ ਮਾਤਾ ਅਤੇ ਦੋ ਭੈਣਾ ਵੀ ਸਵਰਗਵਾਸ ਹੋ ਗਈਆਂ। ਦੋਵੇਂ ਬੱਚੇ ਯਤੀਮ ਹੋ ਗਏ। ਬੱਚਿਆਂ ਦੀ ਵੇਖ ਭਾਲ ਕਰਨ ਵਾਲਾ ਕੋਈ ਨਾ ਰਿਹਾ। ਨਜ਼ਦੀਕੀ ਰਿਸ਼ਤੇਦਾਰਾਂ ਨੇ ਹੀ ਲਮਡਿੰਗ ਵਾਲੀਆਂ ਪਿਤਾ ਪੁਰਖੀ ਜਾਇਦਾਦਾਂ ਤੇ ਕਬਜ਼ੇ ਕਰ ਲਏ, ਜਿਨਾਂ ਦੇ ਸਹਾਰੇ ਪਰਿਵਾਰ ਦਾ ਗੁਜ਼ਾਰਾ ਚਲਦਾ ਸੀ। ਫਿਰ ਆਪਦੀ ਇਕ ਵਿਧਵਾ ਮਾਸੀ ਜਿਹੜੀ ਲਾਹੌਰ ਦੇ ਵਿਚ ਹੀ ਇਛਰਾਂ ਇਲਾਕੇ ਵਿਚ ਹੀ ਰਹਿੰਦੀ ਸੀ, ਉਸਨੇ ਬੱਚਿਆਂ ਦੀ ਜ਼ਿੰਮੇਵਰੀ ਲਈ ਅਤੇ ਉਨਾਂ ਨੂੰ ਪਾਲਿਆ। ਹਰਿਭਜਨ ਸਿੰਘ ਪੜਨ ਵਿਚ ਕਾਫੀ ਹੁਸ਼ਿਆਰ ਸੀ। ਮਾਸੀ ਦੇ ਘਰ ਵਿਚ ਇਕੋ ਲਾਲਟੈਣ ਹੁੰਦੀ ਸੀ, ਜਦੋਂ ਘਰ ਦੇ ਕੰਮਾ ਤਂੋ ਵਿਹਲੀ ਹੁੰਦੀ ਤਾਂ ਫਿਰ ਮਾਸੀ ਉਹ ਲਾਲਟੈਣ ਹਰਿਭਜਨ ਸਿੰਘ ਦਿੰਦੀ ਤੇ ਫਿਰ ਉਹ ਉਸੇ ਦੀ ਰੌਸ਼ਨੀ ਵਿਚ ਪੜਾਈ ਕਰਦੇ ਸਨ। ਪੜਾਈ ਵਿਚ ਉਹ ਅਵਲ ਆਉਂਦਾ ਸੀ। ਦਸਵੀਂ ਡੀ ਏ ਵੀ ਸਕੂਲ ਲਾਹੌਰ ਵਿਚੋਂ ਹਿੰਦੀ ਅਤੇ ਸੰਸਕ੍ਤਿ ਵਿਸ਼ਿਆਂ ਨਾਲ ਪਾਸ ਕੀਤੀ। ਦਸਵੀਂ ਵਿਚੋਂ ਬੋਰਡ ਦੇ ਇਮਤਿਹਾਨ ਵਿਚੋਂ ਤੀਜੇ ਨੰਬਰ ਤੇ ਆਏ ਪ੍ੰਤੂ ਆਰਥਿਕ ਤੌਰ ਤੇ ਕਮਜ਼ੋਰ ਹੋਣ ਕਰਕੇ ਪੜਾਈ ਵਿਚਕਾਰ ਹੀ ਛੱਡ ਦਿੱਤੀ। ਹੋਮੋਪੈਥਿਕ ਕੈਮਿਸਟ ਦੀ ਦੁਕਾਨ ਤੇ ਸੇਲਜ਼ੈਨ ਦੀ ਨੌਕਰੀ ਕਰ ਲਈ ਤਾਂ ਜੋ ਪਰਿਵਾਰ ਦਾ ਗੁਜ਼ਾਰਾ ਹੋ ਸਕੇ। ਦੇਸ ਦੀ ਵੰਡ ਤੋਂ ਬਾਅਦ ਦਿੱਲੀ ਆ ਕੇ ਵਸ ਗਏ ਤੇ ਉਥੇ ਪਹਿਲਾਂ ਰੇਲਵੇ ਵਿਚ ਕਲਰਕ ਦੀ ਨੌਕਰੀ ਕੀਤੀ। ਉਸਤੋਂ ਬਾਅਦ ਭਾਰਤ ਸਰਕਾਰ ਵਿਚ ਅਪਰ ਡਵੀਜਨ ਕਲਰਕ ਭਰਤੀ ਹੋ ਗਏ।

ਉਨਾਂ ਦਾ ਵਿਆਹ ਬੀਬੀ ਕਿਰਪਾਲ ਕੌਰ ਨਾਲ 1946 ਵਿਚ ਹੋਇਆ। ਆਪਦੇ ਤਿੰਨ ਲੜਕੇ ਹਨ। ਹਰਿਭਜਨ ਸਿੰਘ ਨੂੰ ਪੜਾਈ ਕਰਨ ਵਿਚ ਦਿਲਚਸਪੀ ਸੀ, ਇਸ ਕਰਕੇ ਕਲਰਕ ਦੀ ਨੌਕਰੀ ਛੱਡਕੇ ਉਸਨੇ ਖਾਲਸਾ ਸਕੂਲ ਦਿੱਲੀ ਵਿਖੇ ਸਹਾਇਕ ਲਾਇਬਰੇਰੀਅਨ ਦੀ ਨੌਕਰੀ ਕਰ ਲਈ। ਦਸਵੀਂ ਤੋਂ ਬਾਅਦ ਉਸਨੇ ਸਾਰੀ ਪੜਾਈ ਪ੍ਰਾਈਵੇਟ ਵਿਦਿਆਰਥੀ ਦੇ ਤੌਰ ਤੇ ਨੌਕਰੀ ਕਰਦਿਆਂ ਹੀ ਕੀਤੀ। ਸਭ ਤੋਂ ਪਹਿਲਾਂ 1940 ਵਿਚ ਪ੍ਭਾਕਰ, 1941 ਵਿਚ ਸਾਹਿਤਯ ਰਤਨ ਅਤੇ ਗਿਆਨੀ ਪਾਸ ਕੀਤੀ। ਉਸਤੋਂ ਬਾਅਦ ਮੁਨਸ਼ੀ ਫਾਜ਼ਲ, ਬੀ ਏ, ਐਮ ਏ ਹਿੰਦੀ ਅਤੇ ਐਮ ਏ ਅੰਗਰੇਜ਼ੀ ਲਿਟਰੇਚਰ ਦਿੱਲੀ ਯੂਨੀਵਰਸਿਟੀ ਤੋਂ ਪਾਸ ਕੀਤੀਆਂ। ਪੀ ਐਚ ਡੀ ਆਪਨੇ ‘‘ਗੁਰਮੁਖੀ ਲਿਪੀ ਮੇਂ ਹਿੰਦੀ ਕਾਵਯ’’ ਵਿਸ਼ੇ ਉਪਰ ਕੀਤੀ। ਪਹਿਲਾਂ ਆਪ 1958 ਵਿਚ ਖਾਲਸਾ ਕਾਲਜ ਦਿੱਲੀ ਅਤੇ ਬਾਅਦ ਵਿਚ ਹਿੰਦੀ ਦੇ ਲੈਕਚਰਾਰ ਲੱਗ ਗਏ। ਉਸਤੋਂ ਬਾਅਦ ਦਿੱਲੀ ਯੂਨੀਵਰਸਿਟੀ ਵਿਚ ਹਿੰਦੀ ਦੇ ਲੈਕਚਰਾਰ ਰਹੇ। ਦਿੱਲੀ ਯੂਨੀਵਰਸਿਟੀ ਵਿਚ ਹੀ ਅੰਗਰੇਜ਼ੀ ਦੇ ਲੈਕਚਰਾਰ ਲੱਗੇ ਉਸਤੋਂ ਬਾਅਦ ਉਥੇ ਹੀ1968 ਵਿਚ ਆਧੁਨਿਕ ਭਾਰਤੀ ਭਾਸ਼ਾਵਾਂ ਵਿਭਾਗ ਵਿਚ ਪੰਜਾਬੀ ਦੇ ਪ੍ਰੋਫੈਸਰ ਲੱਗ ਗਏ। 1984 ਵਿਚ ਸੇਵਾ ਮੁਕਤੀ ਤੋਂ ਬਾਅਦ ਆਖਰੀ ਸਮੇਂ ਤੱਕ ਉਹ ਦਿੱਲੀ ਯੂਨੀਵਰਸਿਟੀ ਵਿਚ ਪ੍ਰੋਫੈਸਰ ਅਮਰੈਟਿਸ ਰਹੇ। ਇਕ ਵਾਰ ਉਨਾਂ ਦੀ ਚੋਣ ਪੰਜਾਬੀ ਯੂਨੀਵਰਸਿਟੀ ਵਿਚ ਪੰਜਾਬੀ ਦੇ ਪ੍ਰੋਫੈਸਰ ਦੀ ਹੋ ਗਈ ਪ੍ੰਤੂ ਆਪਨੂੰ ਨੌਕਰੀ ਜਾਇਨ ਨਾ ਕਰਨ ਦਿੱਤੀ ਗਈ ਕਿਉਂਕਿ ਆਪ ਪੰਜਾਬੀ ਦੀ ਐਮ ਏ ਨਹੀਂ ਸਨ। ਹੈਰਾਨੀ ਦੀ ਗੱਲ ਹੈ, ਜਿਸ ਯੂਨੀਵਰਸਿਟੀ ਨੇ ਜਾਇਨ ਨਹੀਂ ਕਰਨ ਦਿੱਤਾ ਸੀ, ਉਸੇ ਯੂਨੀਵਰਸਿਟੀ ਨੇ ਆਪਨੂੰ 1996 ਵਿਚ ਡੀ ਲਿਟ ਦੀ ਡਿਗਰੀ ਪ੍ਦਾਨ ਕੀਤੀ। ਆਪਨੇ ਵੱਖ-ਵੱਖ ਵਿਸ਼ਿਆਂ ਕਵਿਤਾ, ਆਲੋਚਨਾ ਸਾਹਿਤਕ ਇਤਿਹਾਸ, ਜੀਵਨੀਆਂ ਅਤੇ ਅਨੁਵਾਦ ਦੀਆਂ ਪੰਜਾਬੀ ਭਾਸ਼ਾ ਵਿਚ 80 ਪੁਸਤਕਾਂ ਮਾਂ ਬੋਲੀ ਦੀ ਝੋਲੀ ਪਾ ਕੇ ਪੰਜਾਬੀ ਭਾਸ਼ਾ ਨੂੰ ਮਾਲੋਮਾਲ ਕੀਤਾ।

ਡਾ ਹਰਿਭਜਨ ਸਿੰਘ ਅੰਤਰਰਾਸ਼ਟਰੀ ਪੱਧਰ ਦੇ ਵਿਦਵਾਨ ਸਨ। ਉਨਾਂ ਨੇ ਦੋ ਮੌਕਿਆਂ ਤੇ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਆਯੋਜਤ ਸਮਾਗਮ ਜਿਸ ਵਿਚ ਸਮੁੱਚੇ ਸੰਸਾਰ ਤੋਂ ਪ੍ਤੀਨਿਧ ਆਏ ਹੋਏ ਸਨ ਵਿਚ ਭਾਰਤੀ ਪਰੰਪਰਾ ਤੇ ਅਤੇ ਵਿਸ਼ਵ ਪੰਜਾਬੀ ਕਾਨਫਰੰਸ ਬਰਤਾਨੀਆਂ ਵਿਚ ਸੂਫੀ ਮਤ ਤੇ ਭਾਰਤ ਵਿਸ਼ੇ ਤੇ ਭਾਸ਼ਣ ਦਿੱਤੇ ਜਿਨਾਂ ਨੇ ਡਾ ਹਰਿਭਜਨ ਸਿੰਘ ਦੀ ਵਿਲੱਖਣ ਵਿਦਵਤਾ ਦਾ ਸਿੱਕਾ ਜਮਾ ਦਿੱਤਾ। ਉਨਾਂ ਦੀ ਭਾਸ਼ਣ ਕਲਾ ਵੀ ਕਮਾਲ ਦੀ ਸੀ ਸਰੋਤੇ ਮੰਤਰ ਮੁਗਧ ਹੋ ਜਾਂਦੇ ਸਨ। ਉਹ ਸਮਰਪਤ ਭਾਵਨਾ ਵਾਲੇ ਬੁੱਧੀਜੀਵੀ ਸਨ। ਉਨਾਂ ਦੀ ਵਿਦਵਤਾ ਦਾ ਇਸ ਗੱਲ ਤੋਂ ਵੀ ਪਤਾ ਲਗਦਾ ਹੈ ਕਿ ਜਿਹੜੇ ਵਿਦਵਾਨਾ ਨੇ ਉਨਾਂ ਅਧੀਨ ਪੀ ਐਚ ਡੀ ਕੀਤੀ ਹੈ ਉਨਾਂ ਵਿਚ ਡਾ ਅਤਰ ਸਿੰਘ, ਡਾ ਸੁਤਿੰਦਰ ਸਿੰਘ ਨੂਰ, ਡਾ ਜਸਪਾਲ ਸਿੰਘ ਸਾਬਕਾ ਉਪਕੁਲਪਤੀ ਅਤੇ ਡਾ ਮਨਜੀਤ ਸਿੰਘ ਵਰਨਣਯੋਗ ਹਨ। ਡਾ ਹਰਿਭਜਨ ਸਿੰਘ ਨੂੰ ਪੰਜਾਬੀ ਅਤੇ ਹਿੰਦੀ ਦੇ ਲਗਪਗ 35 ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਨੇ ਮਾਨ ਸਨਮਾਨ ਦੇ ਕੇ ਸਨਮਾਨਿਆ। ਉਨਾਂ ਸਨਮਾਨਾ ਵਿਚੋਂ ਮੁੱਖ ਤੌਰ ਤੇ ਸਾਹਿਤ ਅਕਾਦਮੀ ਪੁਰਸਕਾਰ, ਬਿਰਲਾ ਫਾਊਂਡੇਸ਼ਨ ਸਰਸਵਤੀ ਪੁਰਸਕਾਰ, ਸੋਵੀਅਤ ਲੈਂਡ ਨਹਿਰੂ ਪੁਰਸਕਾਰ, ਅੰਤਰਰਾਸ਼ਟਰੀ ਸ਼ਰੋਮਣੀ ਸਾਹਿਤਕਾਰ ਸਨਮਾਨ, ਗਿਆਨੀ ਗੁਰਮੁੱਖ ਸਿੰਘ ਪੁਰਸਕਾਰ, ਪੰਜਾਬ ਸਟੇਟ ਭਾਈ ਵੀਰ ਸਿੰਘ ਪੁਰਸਕਾਰ, ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਸਨਮਾਨ, ਸਾਹਿਤ ਕਲਾ ਪੁਰਸਕਾਰ, ਪੰਜਾਬ ਲਿਟਰੇਰੀ ਫੋਰਮ ਪੁਰਸਕਾਰ, ਮੱਧ ਪ੍ਦੇਸ਼ ਸਰਕਾਰ ਨੇ ਕਬੀਰ ਪੁਰਸਕਾਰ, ਉਤਰ ਪ੍ਦੇਸ ਸਰਕਾਰ ਦਾ ਸਨਮਾਨ ਅਤੇ ਵਾਰਿਸ ਸ਼ਾਹ ਪੁਰਸਕਾਰ ਵਰਨਣਯੋਗ ਹਨ।

ਉਜਾਗਰ ਸਿੰਘ
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: