18 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ ਫਿਲਮ ‘ਆਟੇ ਦੀ ਚਿੜੀ’

18 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ ਫਿਲਮ ‘ਆਟੇ ਦੀ ਚਿੜੀ’
ਇਸ ਫਿਲਮ ਨੂੰ ਤੇਗ ਪ੍ਰੋਡਕਸ਼ਨਸ ਅਤੇ ਜੀ ਆਰ ਐਸ ਚਿੰਨਾ(ਕੈਲਗਰੀ, ਕੈਨੇਡਾ) ਨੇ ਪ੍ਰੋਡਿਊਸ ਕੀਤਾ ਹੈ

ਆਖਿਰਕਾਰ ਇਸ ਸਾਲ ਦੀ ਸਭ ਤੋਂ ਜਿਆਦਾ ਉਡੀਕੀ ਜਾਣ ਵਾਲੀ ਫਿਲਮ ‘ਆਟੇ ਦੀ ਚਿੜੀ’ ਜਲਦ ਹੀ ਸਿਨੇਮਾਘਰਾਂ ਚ ਰਿਲੀਜ਼ ਹੋਣ ਵਾਲੀ ਹੈ। ਸਿਰਫ ਇੱਕ ਦਿਨ ਹੀ ਰਹਿ ਗਿਆ ਹੈ, ਫਿਲਮ ਆਟੇ ਦੀ ਚਿੜੀ ਦੇ ਆਉਣ ਵਿੱਚ, ਜਿਸ ਕਰਕੇ ਦਰਸ਼ਕਾਂ ਵਿੱਚ ਉਤਸ਼ਾਹ ਹੋਰ ਵੀ ਜਿਆਦਾ ਵੱਧ ਗਿਆ ਹੈ । ਆਟੇ ਦੀ ਚਿੜੀ ਇੱਕ ਅਜਿਹੀ ਫਿਲਮ ਹੈ ਜਿਸ ਨੂੰ ਦੇਖ ਕੇ ਸਾਰਿਆਂ ਨੂੰ ਆਪਣਾ ਬਚਪਨ, ਮੌਜ- ਮਸਤੀ ਦੇ ਦਿਨ ਅਤੇ ਮਾਂ ਦਾ ਪਿਆਰ ਜਰੂਰ ਯਾਦ ਆ ਜਾਵੇਗਾ । ਇਹ ਫ਼ਿਲਮ ਆਪਣੀ ਘੋਸ਼ਣਾ ਤੋਂ ਹੀ ਸੁਰਖੀਆਂ ਦਾ ਹਿੱਸਾ ਰਹੀ ਹੈ। ਇਸਦਾ ਕਾਰਨ ਹੈ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਦੀ ਜੋੜੀ ਜੋ ਪਹਿਲੀ ਵਾਰ ਪਰਦੇ ਤੇ ਇੱਕਠੀ ਦਿੱਸੇਗੀ। ਇਸ ਮਸ਼ਹੂਰ ਜੋੜੀ ਦੇ ਨਾਲ ਹੀ ਫ਼ਿਲਮ ਵਿੱਚ ਕਈ ਮਸ਼ਹੂਰ ਕਲਾਕਾਰ ਮੌਜੂਦ ਹਨ ਜਿਵੇਂ ਕਿ ਤਜ਼ੁਰਬੇਕਾਰ ਅਭਿਨੇਤਾ ਸਰਦਾਰ ਸੋਹੀ, ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਹਾਰਬੀ ਸੰਘਾ, ਨਿਸ਼ਾ ਬਾਨੋ, ਪ੍ਰੀਤੋ ਸਾਹਨੀ, ਦਿਲਾਵਰ ਸਿੱਧੂ, ਪ੍ਰਕਾਸ਼ ਜਾਦੂ ਅਤੇ ਅਨਮੋਲ ਵਰਮਾ। ਰਿਲੀਜ਼ ਹੋਏ ਟ੍ਰੇਲਰ ਦੇ ਅਨੁਸਾਰ, ਆਟੇ ਦੀ ਚਿੜੀ ਇਕ ਕਾਮੇਡੀ ਫ਼ਿਲਮ ਹੈ ਜਿਸ ਵਿੱਚ ਪੰਜਾਬ ਦੇ ਕਈ ਮੁੱਦਿਆਂ ਨੂੰ ਕੋਮਲਤਾ ਅਤੇ ਹਾਸ ਰਸ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ। ਫ਼ਿਲਮ ਦੇ ਨਿਰਦੇਸ਼ਕ ਹਨ ਹੈਰੀ ਭੱਟੀ ਅਤੇ ਇਸਦੀ ਕਹਾਣੀ ਲਿਖੀ ਹੈ ਰਾਜੂ ਵਰਮਾ ਨੇ। ਇਹ ਫ਼ਿਲਮ ਤੇਗ ਪ੍ਰੋਡਕਸ਼ਨਸ ਦੀ ਪੇਸ਼ਕਸ਼ ਹੈ। ਇਸਦੀ ਸ਼ੂਟਿੰਗ ਪੰਜਾਬ ਅਤੇ ਕਨੇਡਾ ਵਿੱਚ ਕੀਤੀ ਗਈ ਹੈ। ਇਸ ਮੌਕੇ ਤੇ ਫਿਲਮ ਦੀ ਮੁੱਖ ਅਦਾਕਾਰਾ ਨੀਰੂ ਬਾਜਵਾ ਨੇ ਕਿਹਾ, “ਆਟੇ ਦੀ ਚਿੜੀ ਮੀਰ ਦਿਲ ਦੇ ਬਹੁਤ ਹੀ ਕਰੀਬ ਹੈ ਕਿਉਂਕਿ ਇਸਦੀ ਕਹਾਣੀ ਅਤੇ ਪਿੱਠਭੂਮੀ ਮੇਰੀ ਆਪਣੀ ਜ਼ਿੰਦਗੀ ਨਾਲ ਮਿਲਦੀ ਜੁਲਦੀ ਹੈ। ਮੇਰਾ ਵੀ ਜਨਮ ਕੈਨੇਡਾ ਚ ਹੋਇਆ ਹੈ। ਬਚਪਨ ਤੋਂ ਹੀ ਮੈਂ ਸਾਡੇ ਸੱਭਿਆਚਾਰ ਨਾਲ ਜੁੜੀਆਂ ਕਈ ਗੱਲਾਂ ਤੋਂ ਅਣਜਾਣ ਸੀ ਜੋ ਮੈਨੂੰ ਇਸ ਫਿਲਮ ਦੇ ਦੌਰਾਨ ਪਤਾ ਚੱਲੀਆਂ। ਇਸ ਫਿਲਮ ਨੇ ਮੈਨੂੰ ਇੱਕ ਚੀਜ਼ ਜਰੂਰ ਸਿਖਾਈ ਹੈ, ਉਹ ਹੈ ਆਪਣੀ ਸੱਭਿਆਚਾਰ ਅਤੇ ਸੰਸਕ੍ਰਿਤੀ ਦਾ ਸਹੀ ਮੁੱਲ। ਇਸ ਫਿਲਮ ਨੇ ਇੱਕ ਇੱਕ ਪਲ ਦਾ ਮੈਂ ਬਹੁਤ ਹੀ ਆਨੰਦ ਲਿਆ ਹੈ। ਮੈਨੂੰ ਉਮੀਦ ਹੈ ਕਿ ਲੋਕ ‘ਆਟੇ ਦੀ ਚਿੜੀ’ ਨੂੰ ਲੈਕੇ ਬਹੁਤ ਆਨੰਦ ਮਾਣਨਗੇ।“

ਗਾਇਕ ਅਤੇ ਅਭਿਨੇਤਾ ਅੰਮ੍ਰਿਤ ਮਾਨ ਨੇ ਕਿਹਾ, “ਮੈਂ ਆਪਣੇ ਗੀਤਾਂ ਅਤੇ ਇੱਕ ਫਿਲਮ ਵਿੱਚ ਅਦਾਕਾਰੀ ਕਰ ਚੁੱਕਾ ਹਾਂ ਪਰ ਇੱਕ ਪੂਰੀ ਫਿਲਮ ਦਾ ਭਾਰ ਆਪਣੇ ਮੋਢਿਆਂ ਤੇ ਲੈਣਾ ਅਲੱਗ ਹੀ ਜਿੰਮੇਵਾਰੀ ਹੈ। ਮੈਂ ਬਹੁਤ ਹੀ ਖੁਸ਼ ਹਾਂ ਅਤੇ ਕੁਝ ਘਬਰਾਹਟ ਵੀ ਹੈ। ਪਰ ਮੈਨੂੰ ਲੱਗਦਾ ਹੈ ਕਿ ਮੈਂ ਬਹੁਤ ਹੀ ਖੁਸ਼ਨਸੀਬ ਹਾਂ ਕਿ ਮੈਨੂੰ ਇਸ ਫਿਲਮ ਨਾਲ ਆਪਣੇ ਸਫ਼ਰ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ ਹੈ। ਮੈਂ ਆਪਣਾ ਬੈਸਟ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਮੀਦ ਕਰਦਾ ਹਾਂ ਕਿ ਲੋਕ ਇਹਨੂੰ ਅਪਣਾਉਣਗੇ। ਮੈਨੂੰ ਉਮੀਦ ਹੈ ਕਿ ਮੈਂ ਇਸ ਕਿਰਦਾਰ ਅਤੇ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਵਿੱਚ ਕਾਮਯਾਬ ਹੋ ਸਕਾਂ। ਮੈਂ ਅੱਗੇ ਭਵਿੱਖ ਵਿੱਚ ਜਿੰਨੀਆਂ ਵੀ ਫ਼ਿਲਮਾਂ ਕਰਾਂ, ਆਟੇ ਦੀ ਚਿੜੀ ਮੇਰੇ ਲਈ ਕੁਝ ਸਿੱਖਣ ਵਾਲਾ ਅਨੁਭਵ ਰਿਹਾ।“ਡਾਇਰੈਕਟਰ ਹੈਰੀ ਭੱਟੀ ਨੇ ਕਿਹਾ, “ਆਟੇ ਦੀ ਚਿੜੀ ਮੇਰੀ ਕੋਸ਼ਿਸ਼ ਹੈ ਲੋਕਾਂ ਨੂੰ ਪੰਜਾਬ ਦੀ ਸੰਸਕ੍ਰਿਤੀ ਅਤੇ ਵਿਰਾਸਤ ਦੇ ਸਨਮੁੱਖ ਕਰਨ ਦੀ। ਸਾਡੀ ਟੀਮ ਦੇ ਹਰ ਇੱਕ ਮੈਂਬਰ ਨੇ ਬਹੁਤ ਹੀ ਮੇਹਨਤ ਕੀਤੀ ਹੈ ਜੋ ਫਿਲਮ ਵਿੱਚ ਸਾਫ ਨਜ਼ਰ ਆਵੇਗੀ। ਸਾਰੇ ਮਹਾਂਰਥੀਆਂ ਨਾਲ ਕੰਮ ਕਰਨਾ ਇੱਕ ਬਹੁਤ ਹੀ ਸਿੱਖਣ ਵਾਲਾ ਅਨੁਭਵ ਰਿਹਾ। ਮੈਨੂੰ ਵਿਸ਼ਵਾਸ ਹੈ ਕਿ ਲੋਕ ਇਸ ਫਿਲਮ ਦੇ ਹਰ ਇੱਕ ਜਜ਼ਬਾਤ ਨੂੰ ਮਹਿਸੂਸ ਕਰਨਗੇ ਅਤੇ ਜਦੋਂ ਥੀਏਟਰ ਤੋਂ ਬਾਹਰ ਆਉਣਗੇ ਤਾਂ ਉਹਨਾਂ ਨੂੰ ਆਪਣੀ ਸੰਸਕ੍ਰਿਤੀ ਤੇ ਮਾਨ ਜਰੂਰ ਹੋਵੇਗਾ।““ਆਟੇ ਦੀ ਚਿੜੀ ਇੱਕ ਅਜਿਹਾ ਪ੍ਰੋਜੈਕਟ ਹੈ ਜਿਸ ਵਿੱਚ ਅਸੀਂ ਸਿਰਫ ਆਪਣੇ ਪੈਸੇ ਹੀ ਨਹੀਂ ਬਲਕਿ ਭਾਵਨਾਵਾਂ ਵੀ ਜੋੜੀਆਂ ਹਨ। ਅਸੀਂ ਇਸ ਫਿਲਮ ਦੀ ਹਰ ਇੱਕ ਚੀਜ਼ ਤੇ ਵਿਸ਼ੇਸ਼ ਧਿਆਨ ਦਿੱਤਾ ਹੈ। ਕਹਾਣੀ ਦੇ ਲਈ ਇੱਕ ਖੂਬਸੂਰਤ ਸਕਰਿਪਟ ਦੇ ਚੁਣਾਵ ਤੋਂ ਲੈ ਕੇ ਮੁੱਖ ਕਿਰਦਾਰਾਂ ਚ ਇਹਨਾਂ ਮੇਹਨਤੀ ਕਲਾਕਾਰਾਂ ਨੂੰ ਚੁੰਣਤਾਕ ਅਸੀਂ ਇਕ ਚੀਜ਼ ਦਾ ਖਾਸ ਧਿਆਨ ਰੱਖਿਆ ਕਿ ਸਬ ਕੁਝ ਬੈਸਟ ਹੀ ਹੋਵੇ।ਅਸੀਂ ਆਪਣੇ ਵਲੋਂ ਕੋਈ ਕਮੀ ਨਹੀਂ ਰੱਖਣਾ ਚਾਹੁੰਦੇ ਸੀ। ਟ੍ਰੇਲਰ ਅਤੇ ਗਾਣਿਆਂ ਨੂੰ ਦਰਸ਼ਕਾਂ ਤੋਂ ਮਿਲ ਰਹੇ ਭਰਪੂਰ ਪਿਆਰ ਦੇ ਲਈ ਅਸੀਂ ਸ਼ੁਕਰਗੁਜ਼ਾਰ ਹਾਂ। ਹੁਣ ਅਸੀਂ ਇਸ ਫਿਲਮ ਦੀ ਰਿਲੀਜ਼ ਨੂੰ ਲੈਕੇ ਬਹੁਤ ਹੀ ਉਤਸ਼ਾਹਿਤ ਹਾਂ ਅਤੇ ਉਮੀਦ ਕਰਦੇ ਹਾਂ ਕਿ ਦਰਸ਼ਕ ਸਾਡੀ ਕੋਸ਼ਿਸ਼ ਨੂੰ ਜਰੂਰ ਆਪਣਾ ਸਮਰਥਨ ਦੇਣਗੇ,“ ਤੇਗ ਪ੍ਰੋਡਕਸ਼ਨਸ ਦੇ ਚਰਨਜੀਤ ਸਿੰਘ ਵਾਲੀਆ ਅਤੇ ਤੇਗਬੀਰ ਸਿੰਘ ਵਾਲੀਆ ਨੇ ਕਿਹਾ। ਆਟੇ ਦੀ ਚਿੜੀ ਦਾ ਪੂਰੇ ਸੰਸਾਰ ਭਰ ਵਿੱਚ ਮੁਨੀਸ਼ ਸਾਹਨੀ ਦੇ ਓਮਜੀ ਗਰੁੱਪ ਵਲੋਂ ਵਿਤਰਣ ਕੀਤਾ ਜਾਵੇਗਾ। ਇਹ ਫਿਲਮ 18 ਅਕਤੂਬਰ 2018 ਨੂੰ ਰਿਲੀਜ਼ ਹੋਵੇਗੀ।

Share Button

Leave a Reply

Your email address will not be published. Required fields are marked *

%d bloggers like this: