17 ਮਰੇ ਹੋਏ ਬਲਦ ਕਿਸ ਕੰਮ ਲਈ ਅੰਮ੍ਰਿਤਸਰ ਲਿਆਂਦੇ ਗਏ ਸਨ ?

ss1

17 ਮਰੇ ਹੋਏ ਬਲਦ ਕਿਸ ਕੰਮ ਲਈ ਅੰਮ੍ਰਿਤਸਰ ਲਿਆਂਦੇ ਗਏ ਸਨ ?

ਇਲਾਕੇ ਵਿਚ ਚਰਚਾਵਾਂ ਦਾ ਬਾਜ਼ਾਰ ਗਰਮ

ਜੰਡਿਆਲਾ ਗੁਰੂ 16 ਮਾਰਚ ਵਰਿੰਦਰ ਸਿੰਘ :- ਬੀਤੇ ਦਿਨੀ ਜੰਡਿਆਲਾ ਗੁਰੂ ਇਲਾਕੇ ਦੇ ਆਸ ਪਾਸ ਪਿੰਡਾਂ ਵਿਚੋਂ 17 ਦੇ ਕਰੀਬ ਬਲਦ ਮਰੇ ਹੋਏ ਮਿਲੇ ਸਨ ਜਿਸਤੋ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ ਸੀ । ਬੀਤੇ ਕੱਲ੍ਹ ਜੰਡਿਆਲਾ ਪੁਲਿਸ ਵਲੋਂ ਇਕ ਪ੍ਰੈਸ ਨੋਟ ਜਾਰੀ ਕਰਕੇ ਇਹ ਦੱਸਿਆ ਗਿਆ ਕਿ ਇਕ ਦੋਸ਼ੀ ਕਾਰ ਸਮੇਤ ਫੜਿਆ ਗਿਆ ਹੈ ਜਦੋ ਕਿ ਉਸਦੇ ਬਾਕੀ ਸਾਥੀ ਟਰੱਕ ਸਮੇਤ ਫਰਾਰ ਹਨ । ਪ੍ਰੈਸ ਨੋਟ ਮੁਤਾਬਿਕ ਦੋਸ਼ੀ ਸਰਦੂਲਗੜ੍ਹ ਤੋਂ ਇਹ ਬਲਦ ਅੰਮ੍ਰਿਤਸਰ ਲੈਕੇ ਆ ਰਹੇ ਸਨ । ਪਰ ਇਹ ਨਹੀਂ ਦੱਸਿਆ ਗਿਆ ਕਿ ਉਹ ਸਰਦੂਲਗੜ੍ਹ ਤੋਂ ਬਲਦ ਕਿਉਂ ਲੈਕੇ ਆ ਰਹੇ ਸਨ ? ਅੱਜ ਵੱਖ ਵੱਖ ਅਖਬਾਰਾਂ ਵਿਚ ਖਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਜਨਤਾ ਵਿਚ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ । ਪੁਲਿਸ ਦੇ ਮੁਤਾਬਿਕ ਦੋਸ਼ੀ ਨੇ ਦੱਸਿਆ ਕਿ ਬਲਦਾਂ ਦੀ ਮੌਤ ਟਰੱਕ (ਕਨਟੇਨਰ) ਵਿਚ ਸਾਹ ਘੁੱਟਣ ਨਾਲ ਹੋਈ ਹੈ । ਪਰ ਅਜਿਹਾ ਕੋਈ ਮਾਮਲਾ ਪਹਿਲਾਂ ਨਹੀਂ ਸੁਣਿਆ ਜਾਂ ਦੇਖਿਆ ਗਿਆ ਕਿ ਟਰੱਕ ਜਾਂ ਕਨਟੇਨਰ ਵਿਚ ਡੰਗਰਾਂ ਦੀ ਮੌਤ ਹੋਈ ਹੋਵੇ । ਕੀ ਦੋਸ਼ੀਆਂ ਨੇ ਸਾਰੇ ਰਸਤੇ ਵਿਚ ਉਹਨਾਂ ਨੂੰ ਦੇਖਿਆ ਹੀ ਨਹੀਂ । ਦੋਸ਼ੀ ਕਿਸ ਮਕਸਦ ਲਈ ਇਹ ਬਲਦ ਅੰਮ੍ਰਿਤਸਰ ਲੈਕੇ ਆ ਰਹੇ ਸਨ ? ਕਿਉਂ ਉਹਨਾਂ ਨੇ ਵੱਖ ਵੱਖ ਪਿੰਡਾਂ ਵਿਚ ਬਲਦ ਸੁੱਟੇ, ਇਕੋ ਜਗ੍ਹਾ ਕਿਉਂ ਨਹੀਂ ? ਸ਼ਹਿਰ ਵਿਚ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਕੀ ਇਹਨਾਂ ਬਲਦਾਂ ਨੂੰ ਮਾਹੌਲ ਭੜਕਾਉਣ ਲਈ ਮਾਰਕੇ ਸੁਟਿਆ ਗਿਆ ਹੈ ਤਾਂ ਜੋ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਭੜਕਾਇਆ ਜਾਵੇ । ਜਾਂ ਫਿਰ ਕਿਸੇ ਬੁੱਚਰਖਾਨੇ ਵਿਚ ਇਹਨਾਂ ਦਾ ਮੀਟ ਬਣਨਾ ਸੀ ? ਕੁਝ ਨਾਂ ਕੁਝ ਦਾਲ ਵਿਚ ਕਾਲਾ ਜਰੂਰ ਹੈ । ਅਗਰ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਹੀ ਲਿਆ ਸੀ ਤਾਂ ਫਿਰ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ ? ਹਰ ਵੱਡੀ ਪ੍ਰਾਪਤੀ ਤੇ ਪੁਲਿਸ ਵਲੋਂ ਮੀਡੀਆ ਨੂੰ ਸਦਕੇ ਪੁਰੀ ਜਾਣਕਾਰੀ ਦਿਤੀ ਜਾਂਦੀ ਹੈ । ਕੀ ਪੁਲਿਸ ਨੇ ਮੀਡੀਆ ਦੇ ਸਵਾਲਾਂ ਤੋਂ ਬਚਣ ਲਈ ਪ੍ਰੈਸ ਕਾਨਫਰੰਸ ਨਹੀਂ ਕੀਤੀ । ਮੀਡੀਆ ਵਿਚ ਵੀ ਇਹਨਾਂ ਸਵਾਲਾਂ ਨੂੰ ਲੈਕੇ ਘੁਸਰ ਫੁਸਰ ਚਲਦੀ ਰਹੀ । ਪੁਲਿਸ ਦੇ ਕੁਝ ਅਫਸਰਾਂ ਵਲੋਂ ਇਹਨਾਂ ਸਾਰੇ ਸਵਾਲਾਂ ਦਾ ਠੋਸ ਜਵਾਬ ਨਾ ਦੇਣਾ ਵੀ ਸ਼ੱਕ ਨੂੰ ਹੋਰ ਪੱਕਾ ਕਰ ਰਿਹਾ ਹੈ । ਕੀ ਪੁਲਿਸ ਵਲੋਂ ਮਾਮਲੇ ਨੂੰ ਠੰਡੇ ਬਸਤੇ ਵਿਚ ਪਾਉਣ ਲਈ ਇਕ ਵਿਅਕਤੀ ਨੂੰ ਕਾਰ ਸਮੇਤ ਗ੍ਰਿਫਤਾਰ ਕਰਕੇ ਆਪਣਾ ਕੰਮ ਪੂਰਾ ਕੀਤਾ ਹੈ । ਜਦੋ ਕਿ ਉਸ ਵਿਅਕਤੀ ਕੋਲੋ ਹੋਰ ਕੋਈ ਵੀ ਜਾਣਕਾਰੀ ਨਹੀਂ ਪ੍ਰਾਪਤ ਕੀਤੀ ਗਈ । ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਵਿਅਕਤੀ ਨੇ ਮੰਨਿਆ ਕਿ ਮੈਨੂੰ ਨਹੀਂ ਪਤਾ ਬਲਦਾਂ ਦਾ ਕੀ ਕਰਨਾ ਸੀ । ਇਹ ਵੀ ਕਿਹਾ ਜਾ ਰਿਹਾ ਹੈ ਕਿ ਇਕ ਮਰੇ ਹੋਏ ਬਲਦ ਨੂੰ ਦੋ ਤਿੰਨ ਵਿਅਕਤੀਆਂ ਵਲੋਂ ਟਰੱਕ ਚੋ ਬਾਹਰ ਸੁੱਟਣਾ ਸੌਖਾ ਕੰਮ ਨਹੀਂ । ਇਲਾਕੇ ਵਿਚ ਉਪਰੋਕਤ ਸਾਰੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਆਖਿਰ ਸੱਚਾਈ ਕੀ ਹੈ ?

Share Button

Leave a Reply

Your email address will not be published. Required fields are marked *