17 ਨੂੰ ਭਗਤਾਂ ਭਾਈ ਤੋ ਬਰਗਾੜੀ ਤੱਕ ਹੋਵੇਗਾ ਵਿਸ਼ਾਲ ਰੋਸ ਮਾਰਚ: ਮਾਨ

ss1

17 ਨੂੰ ਭਗਤਾਂ ਭਾਈ ਤੋ ਬਰਗਾੜੀ ਤੱਕ ਹੋਵੇਗਾ ਵਿਸ਼ਾਲ ਰੋਸ ਮਾਰਚ: ਮਾਨ

ਮੋਦੀ ਦੇ ਰਾਜ ਵਿਚ ਘਟ ਗਿਣਤੀਆਂ ਤੇ ਹੋਏ ਹਮਲੇ
ਭਾਰਤ ਸਰਕਾਰ ਕਰ ਰਹੀ ਹੈ ਮਨੁੱਖੀ ਅਧਿਕਾਰਾਂ ਦੀ ਉਲੰਘਣਾ
ਸ਼੍ਰੋਮਣੀ ਕਮੇਟੀ ਚ’ ਫੈਲਿਆ ਭ੍ਰਿਸ਼ਟਾਚਾਰ

15-51

ਸ਼੍ਰੀ ਅਨੰਦਪੁਰ ਸਾਹਿਬ, 14 ਜੁਲਾਈ (ਸੁਰਿੰਦਰ ਸਿੰਘ ਸੋਨੀ): ਪੰਜਾਬ ਵਿਚ ਕਹਿਣ ਨੂੰ ਪੰਥਕ ਸਰਕਾਰ ਹੈ ਪਰ ਇਸ ਸਰਕਾਰ ਦੇ ਰਾਜ ਦੋਰਾਨ ਸਿੱਖਾਂ ਦੇ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਹੋਈ ਜਿਸ ਦੇ ਸ਼ਾਂਤਮਈ ਰੋਸ ਪ੍ਰਗਟ ਕਰ ਰਹੇ ਦੋ ਸਿੰਘਾਂ ਨੂੰ ਪੁਲਿਸ ਨੇ ਗੋਲੀ ਮਾਰ ਕੇ ਸ਼ਹੀਦ ਕਰ ਦਿਤਾ। ਇਸ ਘਟਨਾ ਪ੍ਰਤੀ ਰੋਸ ਦਾ ਪ੍ਰਗਟਾਵਾ ਕਰਨ ਲਈ ਸ਼੍ਰੋਮਣੀ ਅਕਾਲੀ ਦੱਲ ਅੰਮ੍ਰਿਤਸਰ 17 ਜੁਲਾਈ ਨੂੰ ਭਗਤਾਂ ਭਾਈ ਤੋ ਬਰਗਾੜੀ ਤੱਕ ਵਿਸ਼ਾਲ ਰੋਸ ਮਾਰਚ ਕਰੇਗਾ ਤਾਂ ਕਿ ਸਰਕਾਰ ਦੇ ਕੰਨ ਖੋਲੇ ਜਾ ਸਕਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦੱਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕੀਤਾ। ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਸੂਚਨਾ ਦਫਤਰ ਵਿਖੇ ਪੱਤਰਕਾਰ ਸੰਮੇਲਨ ਦੋਰਾਨ ਉਨ੍ਹਾਂ ਕਿਹਾ ਅਕਾਲੀ ਸਰਕਾਰ ਦੇ ਰਾਜ ਵਿਚ ਇਸ ਤਰਾਂ ਦੀਆਂ ਘਟਨਾਵਾਂ ਹੋਣੀਆਂ ਸ਼ਰਮਨਾਕ ਹਨ। ਮਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਿਚ ਭ੍ਰਿਸ਼ਟਾਚਾਰ ਵੱਡੇ ਪੱਧਰ ਤੱਕ ਫੈਲ ਚੁੱਕਿਆ ਹੈ ਤੇ ਹੱਦੋ ਵੱਧ ਖਰਚ ਕੀਤੇ ਜਾ ਰਹੇ ਹਨ। ਗੁਰੂ ਰਾਮਦਾਰ ਸਰਾਂ ਬਾਰੇ ਉਨ੍ਹਾਂ ਕਿਹਾ ਕਿ ਇਕ ਸਾਜਿਸ਼ ਤਹਿਤ ਸ਼੍ਰੋਮਣੀ ਕਮੇੇਟੀ ਵਲੋ 1984 ਵਿਚ ਉਥੇ ਲੱਗੇ ਗੋਲੀਆਂ ਦੇ ਨਿਸ਼ਾਨ ਮਿਟਾਏ ਜਾ ਰਹੇ ਹਨ ਜਿਸ ਦਾ ਅਸੀ ਵਿਰੋਧ ਕਰਦੇ ਹਾਂ। ਮਾਨ ਨੇ ਕਿਹਾ ਕਿ ਜਦੋ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਦੇ ਰਾਜ ਵਿਚ ਦੋ ਹਜਾਰ ਤੋ ਜਿਆਦਾ ਮੁਸਲਮਾਨਾਂ ਦਾ ਕਤਲੇਆਮ ਹੋਇਆ, ਬੀਬੀਆਂ ਦੀ ਬੇਪਤੀ ਕੀਤੀ ਗਈ। ਇਥੇ ਹੀ ਬਸ ਨਹੀ 60 ਹਜਾਰ ਸਿੱਖ ਕਿਸਾਨਾਂ ਤੋ ਉਨ੍ਹਾਂ ਦੀਆਂ ਜਮੀਨਾਂ ਖੋਹ ਲਈਆਂ ਗਈਆਂ ਤੇ ਸਿੱਖਾਂ ਦੀ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਭਾਰਤ ਸਰਕਾਰ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕਰ ਰਹੀ ਹੈ। ਮਾਨ ਨੇ ਕਿਹਾ ਕਿ ਕਸ਼ਮੀਰ ਵਿਚ ਹੋ ਰਹੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਅਮਰੀਕਾ ਵੀ ਨਹੀ ਬੋਲ ਰਿਹਾ ਜਦੋ ਕਿ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਜੁਲਮ ਦੇ ਖਿਲਾਫ ਇਕਮੁੱਠ ਹੋ ਕੇ ਅਵਾਜ ਬੁਲੰਦ ਕਰੀਏ। ਇਸ ਮੋਕੇ ਪ੍ਰੋਂ:ਮਹਿੰਦਰਪਾਲ ਸਿੰਘ, ਜਸਕਰਨ ਸਿੰਘ, ਫੌਜਾ ਸਿੰਘ ਧਨੋਰੀ, ਰਣਜੀਤ ਸਿੰਘ, ਪ੍ਰਦੀਪ ਸਿੰਘ ਚੰਦਪੁਰ, ਹਰਵਿੰਦਰ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *