ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 26th, 2020

16 ਸਾਲ ਬਾਅਦ ਫ਼ਿਲਮਾਂ ‘ਚ ਵਾਪਸੀ ਕਰੇਗੀ ਇਹ ਅਦਾਕਾਰਾ

16 ਸਾਲ ਬਾਅਦ ਫ਼ਿਲਮਾਂ ‘ਚ ਵਾਪਸੀ ਕਰੇਗੀ ਇਹ ਅਦਾਕਾਰਾ

ਦਿੱਗਜ ਅਦਾਕਾਰਾ ਰਾਖੀ ਗੁਲਜ਼ਾਰ 16 ਸਾਲ ਬਾਅਦ ਫ਼ਿਲਮਾਂ ‘ਚ ਵਾਪਸੀ ਕਰਨ ਜਾ ਰਹੀ ਹੈ। ਰਾਖੀ ਆਖ਼ਰੀ ਵਾਰ ਫ਼ਿਲਮ ‘ਸ਼ੁਭੋ ਮੁਹੂਰਤ’ ‘ਚ 2003 ‘ਚ ਦਿਸੀ ਸੀ। ਉਹ ਫਿਰ ਤੋਂ ਬੰਗਾਲੀ ਫ਼ਿਲਮ ਨਿਵਰਾਣ ਜ਼ਰੀਏ ਆ ਰਹੀ ਹੈ। ਰਿਪੋਰਟ ਮੁਤਾਬਿਕ ਰਾਖੀ ਗੁਲਜ਼ਾਰ, ਗੌਤਮ ਹਲਦਰ ਦੀ ਫ਼ਿਲਮ ਨਿਵਰਾਣ ਰਾਹੀਂ ਸਿਲਵਰ ਸਕਰੀਨ ‘ਤੇ ਵਾਪਸੀ ਕਰ ਰਹੀ ਹੈ। ਹਾਲ ਹੀ ‘ਚ ਇਸ ਫ਼ਿਲਮ ਦੀ ਸਕਰੀਨਿੰਗ ਕੋਲਾਕਾਤਾ ਫ਼ਿਲਮ ਫੈਸਟੀਵਲ ‘ਚ ਹੋਈ ਹੈ। ਨਿਵਰਾਣ ‘ਚ ਰਾਖੀ ਨੇ ਬਿਜਲੀਬਾਲਾ ਨਾਂ ਦੀ ਇਕ ਮਹਿਲਾ ਦਾ ਰੋਲ ਕੀਤਾ ਹੈ। ਰਾਖੀ ਨੇ ਕਿਹਾ ਕਿ ਇਹ ਕਿਰਦਾਰ ਉਨ੍ਹਾਂ ਨੂੰ ਅਜਿਹਾ ਲੱਗਿਆ ਕਿ ਹਰ ਹਾਲ ‘ਚ ਇਸ ਫ਼ਿਲਮ ‘ਚ ਕੰਮ ਕਰਨਾ ਹੋਵੇਗਾ।

ਰਾਖੀ ਬੇਹੱਦ ਖ਼ੂਬਸੂਰਤ ਤੇ ਪ੍ਰਤਿਭਾਸ਼ਾਲੀ ਅਦਾਕਾਰਾ ਮੰਨੀ ਜਾਂਦੀ ਹੈ। 72 ਸਾਲ ਦੀ ਰਾਖੀ ਗੁਲਜ਼ਾਰ ਨੇ ਹਿੰਦੀ ਤੋਂ ਇਲਾਵਾ ਬੰਗਾਲੀ ਸਿਨੇਮਾ ‘ਚ ਆਪਣੀ ਛਾਪ ਛੱਡੀ ਹੈ। ਰਾਖੀ ਨੇ ‘ਦਾਗ਼’, ‘ਬਲੈਕਮੇਲ’, ‘ਕਭੀ-ਕਭੀ’, ਮੁਕਦਰ ਕਾ ਸਿਕੰਦਰ’. ਕਸਮੇ ਵਾਦੇ’, ‘ਤ੍ਰਿਸ਼ੂਲ’, ‘ਕਾਲਾ ਪੱਥਰ’, ‘ਰਾਮ ਲਖਨ, ‘ਬਾਜ਼ੀਗਰ’, ‘ਕਰਣ ਅਰਜੁਨ’ ਵਰਗੀਆਂ ਫ਼ਿਲਮਾਂ ‘ਚ ਕੰਮ ਕੀਤਾ ਹੈ। ਕਰਣ-ਅਰਜੁਨ ‘ਚ ਰਾਖੀ ਨੇ ਸਲਮਾਨ ਖ਼ਾਨ ਤੇ ਸ਼ਾਹਰੁਖ਼ ਖ਼ਾਨ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ। ਉਨ੍ਹਾਂ ਦਾ ਡਾਇਲਾਗ ‘ਮੇਰੇ ਕਰਣ ਅਰਜੁਨ ਜ਼ਰੂਰ ਆਏਂਗੇ…’ ਬੇਹੱਦ ਮਸ਼ਹੂਰ ਹੋਇਆ ਸੀ।

ਗੁਲਜ਼ਾਰ ਤੇ ਰਾਖੀ ਨੇ 1973 ‘ਚ ਵਿਆਹ ਕੀਤਾ ਸੀ ਪਰ ਦੋਵੇਂ ਵਿਆਹ ਤੋਂ ਸਾਲ ਬਾਅਦ ਹੀ ਵੱਖ ਹੋ ਗਏ ਸਨ। ਬੇਟੀ ਮੇਘਨਾ ਦਾ ਵੀ ਜਨਮ ਹੋ ਗਿਆ ਸੀ। ਰਾਖੀ ਦੇ ਫ਼ਿਲਮੀ ਕਰੀਅਰ ਸਬੰਧੀ ਦੋਵਾਂ ‘ਚ ਕਾਫ਼ੀ ਵਿਵਾਦ ਰਿਹਾ ਪਰ ਵੱਖ ਹੋਣ ਤੋਂ ਬਾਅਦ ਵੀ ਦੋਵਾਂ ਨੇ ਤਲਾਕ ਨਹੀਂ ਲਿਆ। ਵੱਖ ਹੁੰਦੇ ਹੋਏ ਵੀ ਮੇਘਨਾ ਦੀ ਪਰਵਰਿਸ਼ ਗੁਲਜ਼ਾਰ ਤੇ ਰਾਖੀ ਨੇ ਮਿਲ ਕੇ ਕੀਤੀ ਸੀ।

Source: Punjabi Jagran

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: