16 ਸਾਲ ਦੀ ਉਮਰ ਤੋਂ ਫਿਲਮ “ਪੰਜਾਬ 2016 ਤੱਕ

ss1

16 ਸਾਲ ਦੀ ਉਮਰ ਤੋਂ ਫਿਲਮ “ਪੰਜਾਬ 2016 ਤੱਕ

    ਕਲਾ ਵਿਅਕਤੀ ਦੇ ਜਨਮ ਨਾਲ ਜਨਮ ਲੈਂਦੀ ਹੈ ਤੇ ਜਨੂੰਨ ਉਸ ਨੂੰ ਪਾਲਦਾ ਹੈ।ਅਜਿਹਾ ਹੀ ਜਨੂੰਨ ਤੇ ਬਹੁ-ਕਲਾਵਾਂ ਨੂੰ ਆਪਣੇ ਖੂਨ ‘ਚ ਸਮੋਈ 29 ਦਸੰਬਰ 1982 ਨੂੰ ਕਹਾਣੀਕਾਰ ਭੂਰਾ ਸਿੰਘ ਕਲੇਰ ਦੇ ਘਰ ਪਿੰਡ ਪੂਹਲਾ ਵਿਖੇ ਪੈਦਾ ਹੋਇਆ ਉਸਤਾਦ ਬਲਰਾਜ ਸਾਗਰ।ਬਚਪਨ ਵਿੱਚ ਹੀ ਸਾਹਿਤਕਾਰ ਬਾਪੂ ਤੋਂ ਸਾਹਿਤ ਦੀ ਲੱਗੀ ਚੇਟਕ ਸਦਕਾ ਮਨ ਵਿੱਚ ਧੁੱਖਦੀ ਕਲਾਕਾਰੀ ਦੀ ਮੱਠੀ-ਮੱਠੀ ਧੂੰਈ ਚਾਹਤ ਦੀਆਂ ਉੱਚੀਆਂ ਲਪਟਾਂ ਵਿੱਚ ਬਦਲ ਗਈ ਅਤੇ ਸਾਗਰ ਸਾਹਬ ਨੇ ਹੋਰਨਾਂ ਸਭਨਾਂ ਪਾਸਿਉਂ ਧਿਆਨ ਹਟਾ ਕੇ ਪ੍ਰਤਿਭਾ ਦੇ ਖੇਤਰ ਵਿੱਚ ਕੁੱਦਣ ਲਈ ਦਿਲ-ਦਿਮਾਗ ਇੱਕਸੁਰ ਕਰ ਦਿੱਤਾ।ਪਿੰਡ ਦੇ ਸਕੂਲ ਤੋਂ ਮੁੱਢਲੀ ਪੜ੍ਹਾਈ ਕਰਨ ਤੋਂ ਪਿੱਛੋਂ ਬਠਿੰਡਾ ਦੇ ਸਰਕਾਰੀ ਰਜਿੰਦਰਾ ਕਾਲਜ਼ ਤੋਂ ਬੀ.ਏ ਦੀ ਪੜ੍ਹਾਈ ਦੌਰਾਨ  ਉਸਤਾਦਾਂ ਦੇ ਉਸਤਾਦ ਅਤੇ ਰੰਗਮੰਚ ਦੀ ਮਹਾਨ ਸ਼ਖ਼ਸੀਅਤ ਟੋਨੀ ਬਾਬਾ ਜੀ ਦੀ ਸ਼ਾਗਿਰਦੀ ਵਿੱਚ ਅਨੇਕਾਂ ਨਾਟਕਾਂ ਦੀਆਂ ਪੇਸ਼ਕਾਰੀਆਂ ਕੀਤੀਆਂ ਤੇ ਅਦਾਕਾਰੀ ਦੀਆਂ ਬਾਰੀਕੀਆਂ ਸਿੱਖੀਆਂ।ਪ੍ਰੰਤੂ ਬਲਰਾਜ ਜੀ ਨੂੰ ਅਦਾਕਾਰੀ ਨਾਲੋਂ ਨਿਰਦੇਸ਼ਨਾ ਵਿੱਚ ਦਿਲਸਪੀ ਜ਼ਿਆਦਾ ਸੀ।ਇਸੇ ਸਮੇਂ ਰੰਗਮੰਚ ਦੇ ਨਾਲ ਨਾਲ ਆਪਣੀ ਗਾਇਨ ਅਤੇ ਲਿਖਣ ਕਲਾ ਨੂੰ ਵੀ ਨਿਖਾਰਿਆ।ਬੀ.ਏ ਦੀ ਪੜ੍ਹਾਈ ਪੂਰੀ ਕਰਨ ਤੋਂ ਕੁਝ ਸਮਾਂ ਬਾਅਦ ਹੀ ਉਸਤਾਦ ਸਾਗਰ ਦਾ ਵਿਆਹ ਨਾਮਵਾਰ ਕਹਾਣੀਕਾਰ ਅਤਰਜੀਤ ਸਿੰਘ ਦੀ ਬੇਟੀ ਅਰਸ਼ ਬਿੰਦੂ ਨਾਲ ਹੋ ਗਿਆ।ਵਿਆਹ ਤੋਂ ਬਾਅਦ ਦੇ ਅਰੰਭਿਕ ਦਿਨ ਬੜੇ ਹੀ ਆਰਥਿਕ ਮੰਦਹਾਲੀ ਨਾਲ ਜੂਝਦਿਆਂ ਗਹਿਰਾ ਸ਼ੰਘਰਸ਼ ਕਰਦਿਆਂ ਗੁਜ਼ਾਰੇ।ਪਰ ਭਗਤ ਸਿੰਘ ਦੀ ਕੋਰੀਓਗ੍ਰਾਫੀ ਨਾਲ ਆਪਣੀ ਨਿਰਦੇਸ਼ਨਾ ਦੀ ਅਜਿਹੀ ਸ਼ੁਰੂਆਤ ਕੀਤੀ ਕਿ ਭਵਿੱਖ ਵਿੱਚ ਆਉਣ ਵਾਲੀ ਹਰ ਮੁਸੀਬਤ ਨੂੰ ਮੁਸੀਬਤ ਵਿੱਚ ਪਾ ਦਿੱਤਾ।ਇਸ ਪਹਿਲੀ ਕੋਸ਼ਿਸ਼ ਨੇ ਭਾਵੇਂ ਜ਼ਿੰਦਗੀ ਦੀ ਪੀਡੀ ਗੰਢ ਨੂੰ ਪੂਰੀ ਤਰ੍ਹਾਂ ਢਿੱਲਾ ਤਾਂ ਨਹੀਂ ਕੀਤੀ ਪਰ ਰੰਗਮੰਚ ਦੀ ਜ਼ਮੀਨ ਨਾ ਡੋਲਣ ਵਾਲੇ ਪੈਰ ਜੰਮਾ ਦਿੱਤੇ।ਵੱਖ-ਵੱਖ ਯੂਥ-ਫੈਸਟੀਵਲਾਂ ‘ਚੋਂ ਇੱਕ ਤੋਂ ਬਾਅਦ ਇੱਕ ਗੋਲਡ/ਸਿਲਵਰ ਮੈਡਲ ਦਵਾ ਕੇ ਆਪਣੀ ਪ੍ਰਤਿਭਾ ਦੇ ਥੰਮ ਗੱਡੇ।ਇੱਥੋਂ ਤੱਕ ਕੇ ਪੰਜਾਬੀ ਯੂਨੀਵਰਸਿਟੀ,ਪਟਿਆਲ਼ਾ ਦੇ ਰੰਗਮੰਚ ਦੇ ਮੁਕਾਬਲਿਆਂ ਦੇ ਸਭ ਤੋਂ ਟਫ਼ ਸਭਝੇ ਜਾਂਦੇ ਜੋਨ ਬਠਿੰਡਾ ਵਿੱਚੋਂ ਲਗਾਤਾਰ ਪੰਜ ਸਾਲ ਗੋਲਡ ਪ੍ਰਾਪਤ ਕਰਨ ਦਾ ਸਿਹਰਾ ਵੀ ਬਲਰਾਜ ਸਾਗਰ ਦੀ ਨਿਰਦੇਸ਼ਨਾਂ ਨੂੰ ਹੀ ਜਾਂਦਾ ਹੈ।ਚੱਲ ਸੋ ਚੱਲ ਨਿਰਦੇਸ਼ਨਾ ਦਾ ਇਹ ਸਿਲਸਿਲਾ ਹੁਣ ਸਟੇਜ ਤੋਂ ਸਿਨੇਮਾਂ ਤੱਕ ਆ ਪੁੱਜਿਆ ਹੈ ਤੇ ਹੁਣ ਤੱਕ ਸਾਗਰ ਬਾਬਾ ਟੈਲੀ ਤੇ ਪਹਿਲੀ ਫਿਲਮ “ਲੱਗੀ ਨਜ਼ਰ ਪੰਜਾਬ ਨੂੰ”,ਕਹਾਣੀਕਾਰ ਅਤਰਜੀਤ ਸਿੰਘ ਦੀ ਕਹਾਣੀ ਤੇ ਅਧਾਰਿਤ ਫਿਲਮ “ਸਬੂਤੇ ਕਦਮ” ਅਤੇ ਫੀਚਰ ਫ਼ਿਲਮ “ਪੰਜਾਬ 2016” ਸਮੇਤ ਕਈ ਗੀਤ ਵੀ ਨਿਰਦੇਸ਼ਿਤ ਕਰ ਚੁੱਕਾ ਹੈ ਤੇ ਭਵਿੱਖ ਵਿੱਚ ਕਈ ਫਿਲ਼ਮਾਂ ਦੀ ਸ਼ੂਟਿੰਗ ਦੀ ਨਿਰਦੇਸ਼ਨਾ ਲਈ ਤਿਆਰੀ ਵਿੱਚ ਰੁਝਿਆ ਹੋਇਆ ਹੈ।ਇਸ ਤੋਂ ਇਲਾਵਾ ਬਾਬੇ ਸਾਗਰ ਦੇ ਰੰਗਮੰਗ ਗਰੁੱਪ “ਮੰਚ ਲੋਕ ਮੰਚ” ਨਾਲ ਲੰਬੇ ਸਮੇਂ ਤੋਂ ਜੁੜੇ ਉਨ੍ਹਾਂ ਦੇ ਅਨੇਕਾਂ ਸ਼ਾਗਿਰਦ ਆਪਣੇ-ਆਪਣੇ ਫੀਲਡ ਵਿੱਚ ਅਮਿੱਟ ਪੈੜਾਂ ਛਾਪ ਰਹੇ ਹਨ।ਇੰਨ੍ਹਾਂ ਵਿੱਚ ਹਰਦੀਪ ਮੋਗਾ (ਕਰਤਾ-ਧਰਤਾ ਰੰਗਮੰਚ ਗਰੁੱਪ,ਲਾਈ ਆਨ ਸਟੇਜ),ਰੋਹਿਤ ਬਾਂਸਲ(ਬਤੌਰ ਨਿਰਦੇਸ਼ਕ),ਹੈਪੀ ਸੋਖਲ ਉਰਫ਼ ਸੈਦਾ (ਕਮੇਡੀਅਨ) ਅਤੇ ਲਖਵਿੰਦਰ ਲੱਕੀ,ਕਮਲਦੀਪ ਕੌਰ,ਸਿਮਰਨ,ਪ੍ਰੀਤੀ,ਵਰਿੰਦਰ ਜੈਤੋ,ਅਮਿਤ ਸ਼ਰਮਾਂ,ਚਰਨਜੀਤ ਦਲਾਲ,ਸੈਮ,ਜਤਿੰਦਰ ਜੀਤੂ,ਨਰਿੰਦਰ,ਚੰਨੀ ਅਤੇ  ਬਹੁਤ ਪੁਰਾਣੇ ਰੰਗਕਰਮੀ ਭੋਲਾ ਪੰਛੀ ਜੀ ਆਦਿ ਅਦਾਕਾਰਾਂ ਦੇ ਨਾਮ ਜ਼ਿਕਰਯੋਗ ਹਨ।

ਕੁਲਵਿੰਦਰ ਚਾਨੀ

Share Button

Leave a Reply

Your email address will not be published. Required fields are marked *