16 ਮਾਰਚ, 2017 ਤੋਂ 24 ਜੂਨ 2018 ਤੱਕ ਨਸ਼ਿਆਂ ਦੇ 18800 ਤਸਕਰ ਗ੍ਰਿਫਤਾਰ: ਪੰਜਾਬ ਸਰਕਾਰ ਦੇ ਬੁਲਾਰੇ ਦਾ ਸਪਸ਼ਟੀਕਰਨ

ss1

16 ਮਾਰਚ, 2017 ਤੋਂ 24 ਜੂਨ 2018 ਤੱਕ ਨਸ਼ਿਆਂ ਦੇ 18800 ਤਸਕਰ ਗ੍ਰਿਫਤਾਰ: ਪੰਜਾਬ ਸਰਕਾਰ ਦੇ ਬੁਲਾਰੇ ਦਾ ਸਪਸ਼ਟੀਕਰਨ

ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਅੱਜ ਸਪਸ਼ਟ ਕੀਤਾ ਹੈ ਕਿ ਮੌਜੂਦਾ ਸਰਕਾਰ ਵਲੋਂ ਮਾਰਚ, 2017 ਵਿੱਚ ਚਾਰਜ਼ ਸੰਭਾਲਣ ਤੋਂ ਬਾਅਦ ਹੁਣ ਤੱਕ ਕੁੱਲ 18800 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ।
ਇਹ ਸਪਸ਼ਟੀਕਰਨ ਮੁੱਖ ਮੰਤਰੀ ਦੁਆਰਾ ਵੱਖ ਵੱਖ ਮੌਕਿਆ ‘ਤੇ ਜ਼ਾਰੀ ਕੀਤੇ ਬਿਆਨਾਂ ਦੀਆਂ ਵਿਰੋਧਤਾਈਆਂ ਦੇ ਸੰਦਰਭ ਵਿੱਚ ਜ਼ਾਰੀ ਕੀਤਾ ਗਿਆ ਹੈ। ਬੁਲਾਰੇ ਅਨੁਸਾਰ ਇਕ ਪਹਿਲੇ ਬਿਆਨ ਵਿੱਚ ਮੁੱਖ ਮੰਤਰੀ ਨੇ ਇਕ ਟੀਵੀ ਇੰਟਰਵੀਉ ਦੌਰਾਨ ਆਖਿਆ ਸੀ ਕਿ ਕੁੱਲ ਗ੍ਰਿਫਤਾਰੀਆਂ 50000 ਤੋਂ ਵੱਧ ਹੋਈਆਂ ਹਨ ਪਰ ਇਸ ਵਿੱਚ ਇਹ ਗੱਲ ਸਪੱਸ਼ਟ ਨਹੀ ਹੋ ਸਕੀ ਸੀ ਕਿ ਇਹ ਕੁੱਲ ਗ੍ਰਿਫਤਾਰੀਆਂ ਪਿਛਲੇ 5 ਸਾਲਾਂ ਦੌਰਾਨ ਹੋਇਆਂ ਹਨ। ਉਸ ਸਮੇਂ (7 ਮਈ 2018) ਉਨ੍ਹਾਂ ਦੀ ਤਰਫੋ ਜਾਰੀ ਇਕ ਪ੍ਰੈਸ ਨੋਟ ਵਿੱਚ ਕਿਹਾ ਸੀ ਕਿ ਸਰਕਾਰ ਵਲੋਂ ਚਾਰਜ ਸੰਭਾਲਨ ਤੋਂ ਬਾਅਦ ਕੁੱਲ 15 ਹਜ਼ਾਰ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ।
ਬੁਲਾਰੇ ਅਨੁਸਾਰ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਮੀਡੀਆ ਦੇ ਇਕ ਹਿੱਸੇ ਨੇ ਸਰਕਾਰ ਕੋਲੋ ਸਪਸ਼ਟੀਕਰਨ ਲੈਣ ਦੀ ਬਜਾਏ ਇਨ੍ਹਾਂ ਅੰਕੜਿਆਂ ਨੂੰ ਵਿਰੋਧਤਾਈਆਂ ਦੇ ਰੂਪ ਵਿੱਚ ਪੇਸ਼ ਕੀਤਾ ਅਤੇ ਇਸ ਮੁੱਦੇ ਨੂੰ ਸਨਸਨੀਖੇਜ਼ ਬਣਾਇਆ।
ਬੁਲਾਰੇ ਨੇ ਸਪਸ਼ਟ ਕੀਤਾ ਹੈ ਕਿ ਪੰਜਾਬ ਪੁਲਸ ਤੇ ਤਾਜ਼ੇ ਅੰਕੜਿਆਂ ਅਨੁਸਾਰ ਗ੍ਰਿਫਤਾਰ ਕੀਤੇ ਤਸਕਰਾਂ ਦੀ ਇਹ ਗਿਣਤੀ 18800 ਹੈ ਅਤੇ 16305 ਕੇਸ ਰਜਿਸਟਰ ਕੀਤੇ ਗਏ ਹਨ। ਇਹ ਅੰਕੜੇ 16 ਮਾਰਚ, 2017 ਤੋਂ ਲੈਕੇ 24 ਜੂਨ, 2018 ਤੱਕ ਦੇ ਹਨ। ਇਸ ਸਮੇਂ ਦੌਰਾਨ 377.787 ਕਿਲੋਗ੍ਰਾਮ ਹੈਰੋਇਨ, 116.603 ਕਿਲੋਗ੍ਰਾਮ ਚਰਸ, 14. 336 ਕਿਲੋਗ੍ਰਾਮ ਸਮੈਕ ਫੜੀ ਗਈ ਹੈ।
ਬੁਲਾਰੇ ਅਨੁਸਾਰ 2014 ਤੋਂ ਲੈ ਕੇ 2018 ਤੱਕ ਕੁੱਲ ਗ੍ਰਿਫਤਾਰੀਆਂ 56136 ਹੋਈਆਂ ਹਨ। ਜਿਨ੍ਹਾਂ ਨੂੰ ਮੁੱਖ ਮੰਤਰੀ ਨੇ ਟੀਵੀ ਇੰਟਰਵਿਉ ਦੌਰਾਨ ਮੋਟੇ ਤੌਰ ‘ਤੇ 52 ਹਜ਼ਾਰ ਆਖ ਦਿੱਤਾ ਸੀ। ਬੁਲਾਰੇ ਅਨੁਸਾਰ ਐਨ ਡੀ ਟੀ ਐਸ ਐਕਟ ਹੇਠ ਕੁੱਲ 48425 ਕੇਸ ਦਰਜ਼ ਹੋਏ ਹਨ।

Share Button

Leave a Reply

Your email address will not be published. Required fields are marked *