16 ਮਈ ਨੂੰ ਮੁੱਖ ਮੰਤਰੀ ਦੀ ਕੋਠੀ ਘੇਰਨ ਸਬੰਧੀ ਹੋਈ ਮੀਟਿੰਗ

ss1

16 ਮਈ ਨੂੰ ਮੁੱਖ ਮੰਤਰੀ ਦੀ ਕੋਠੀ ਘੇਰਨ ਸਬੰਧੀ ਹੋਈ ਮੀਟਿੰਗ

12-10 (4)
ਤਪਾ ਮੰਡੀ,12 ਮਈ(ਨਰੇਸ਼ ਗਰਗ ) ਅੱਜ ਆਮ ਆਦਮੀ ਪਾਰਟੀ ਸਰਕਲ ਤਪਾ ਦੀ ਇੱਕ ਮੀਟਿੰਗ ਸੈਕਟਰ ਇੰਚਾਰਜ ਰਾਜਵੰਤ ਸਿੰਘ ਘੁੱਲੀ, ਸਰਕਲ ਇੰਚਾਰਜ ਸਤਿਨਾਮ ਸਿੰਘ ਫੌਜੀ, ਮਾਸਟਰ ਪ੍ਰੇਮ ਬਰਨਾਲਾ ਅਤੇ ਸੀਨੀਅਰ ਪਾਰਟੀ ਨੇਤਾ ਮਨੀਸ਼ ਕੁਮਾਰ ਤਪਾ ਦੀ ਪ੍ਰਧਾਨਗੀ ਹੇਠ ਨੇੜਲੇ ਪਿੰਡ ਢਿੱਲਵਾਂ ਵਿਖੇ ਹੋਈ ਜਿਸ ਵਿੱਚ ਪਾਰਟੀ ਵੱਲੋ ਉਲੀਕੇ 16 ਮਈ ਦਿਨ ਸੋਮਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਦੇ ਘਿਰਾਓ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਜਿਆਦਾ ਤੋਂ ਜਿਆਦਾ ਵਰਕਰਾਂ ਦੀ ਇਸ ਵਿੱਚ ਸਮੂਲੀਅਤ ਲਈ ਪਿੰਡ-ਪਿੰਡ ਜਾ ਕੇ ਨੁੱਕੜ ਮੀਟਿੰਗਾਂ ਕਰਨ ਅਤੇ ਵਰਕਰਾਂ ਤੋ ਇਲਾਵਾ ਆਮ ਲੋਕਾਂ ਨੂੰ ਵੀ ਲਾਮਬੰਦ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਗੁਰਮੀਤ ਸਿੰਘ ਢਿੱਲਵਾਂ,ਦਰਸ਼ਨ ਸਿੰਘ,ਬਲਦੇਵ ਸਿੰਘ ਧੌਲਾ,ਵਿਸ਼ੂ ਕੁਮਾਰ,ਟੋਨੀ ਸਿੰਘ,ਗੁਰਚਰਨ ਸਿੰਘ ਨੰਬਰਦਾਰ, ਮਾਸਟਰ ਲਾਭ ਸਿੰਘ,ਪ੍ਰਗਟ ਸਿੰਘ ਮੌੜ,ਮੱਖਣ ਸਿੰਘ,ਗੋਰਾ ਸਿੰਘ ਢਿੱਲਵਾਂ ਆਦਿ ਵਰਕਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *