Thu. Apr 18th, 2019

ਰਾਜ ਸਰਕਾਰ ਲਾਭਪਾਤਰੀਆਂ ਨੂੰ ਹਰ ਸਹੂਲਤ ਦੇਣ ਲਈ ਵਚਨਬੱਧ: ਕੈਰੋਂ

18-37

ਹਰੀਕੇ ਪੱਤਣ 08 ਅਗਸਤ (ਗਗਨਦੀਪ ਸਿੰਘ) ਕਸਬੇ ਦੇ ਨੇੜਲੇ ਪਿੰਡ ਬੂਹ ਵਿਖੇ ਪੰਜਾਬ ਸਰਕਾਰ ਦੀ ਆਟਾ ਦਾਲ ਸਕੀਮ ਤਹਿਤ ਲਾਭਪਾਤਰੀਆਂ ਨੂੰ ਕਣਕ ਦੀ ਵੰਡ ਕੀਤੀ ਗਈ ਅਤੇ ਇਸ ਸਕੀਮ ਦੇ ਯੋਗ ਪ੍ਰੀਵਾਰਾਂ ਨੂੰ ਨਵੇਂ ਨੀਲੇ ਕਾਰਡ ਵੀ ਤਕਸੀਮ ਕੀਤੇ ਗਏ। ਉਕਤ ਸਕੀਮ ਦੀ ਸ਼ੁਰੂਆਤ ਮੌਕੇ ਹਲਕਾ ਪੱਟੀ ਦੇ ਵਿਧਾਇਕ ਅਤੇ ਮੌਜੂਦਾ ਫੂਡ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਿਸ਼ੇਸ਼ ਤੌਰ ਤੇ ਪਹੁੰਚਣ ਤੇ ਜੋਨ ਹਰੀਕੇ ਦੇ ਇੰਚਾਰਜ ਅਵਤਾਰ ਸਿੰਘ ਪਹਿਲਵਾਨ ਕੇ ਵੱਲੋ ਭਰਵਾਂ ਸਵਾਗਤ ਕੀਤਾ ਗਿਆ। ਸ੍ਰ ਕੈਰੋਂ ਨੇ ਜਿਥੇ ਕਣਕ ਵੰਡ ਪ੍ਰਣਾਲੀ ‘ਤੇ ਸੰਤੁਸ਼ਟੀ ਜਾਹਰ ਕੀਤੀ ਉਥੇ ਹੀ ਵਿਕਾਸ ਕਾਰਜਾਂ ਦਾ ਜਾਇਜਾ ਲੈਣ ਮੌਕੇ ਪਿੰਡ ‘ਚ ਨਵੀਆਂ ਬਣ ਰਹੀਆਂ ਗਲੀਆਂ ਨਾਲੀਆਂ ਦਾ ਨਿਰੀਖਣ ਕੀਤਾ। ਸਰਕਾਰੀ ਹਾਈ ਸਕੂਲ ਵਿਖੇ ਹੋਏ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਕਿਹਾ ਕਿ ਪੰਜਾਬ ਸਰਕਾਰ ਹਰੇਕ ਜਰੂਰਤਮੰਦ ਪ੍ਰੀਵਾਰ ਤੱਕ ਆਟਾ ਦਾਲ ਸਕੀਮ ਦਾ ਲਾਭ ਪਹੰੁਚਾਉਣ ਲਈ ਵਚਨਬੰਧ ਹੈ। ਉਹਨਾਂ ਕਿਹਾ ਕਿ ਬਿਨਾਂ ਕਿਸੇ ਭੇਦ ਭਾਵ ਦੇ ਸਾਰੇ ਪੰਜਾਬ ਅੰਦਰ ਆਉਣ ਵਾਲੇ ਦਿਨਾਂ ‘ਚ ਛੇ ਮਹਿਨੇ ਦੀ ਇਕੱਠੀ ਕਣਕ ਵੰਡੀ ਜਾਵੇਗੀ ਜਿਸ ਦੀ ਰਸਮੀ ਸੁਰੂਆਤ ਅੱਜ ਪਿੰਡ ਬੂਹ ਤੋ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਬੜੇ ਫਖਰ ਨਾਲ ਦੱਸਿਆ ਕਿ ਹਲਕਾ ਪੱਟੀ ਅੰਦਰ ਕਰੋੜਾਂ ਰੁਪਏ ਖਰਚ ਕਰਕੇ ਵਿਕਾਸ ਦੀ ਬੁਲੰਦੀ ਤੱਕ ਪਹੁੰਚਾ ਦਿੱਤਾ ਹੈ ਅਤੇ ਰਹਿੰਦੇ ਵਿਕਾਸ ਕਾਰਜ ਲਗਾਤਾਰ ਜਾਰੀ ਰਹਿਣਗੇ ਜਿਸਦੀ ਬਦੌਲਤ ਲੋਕ ਸਾਲ 2017 ਦੌਰਾਨ ਵੀ ਅਕਾਲੀ ਦਲ ਨੂੰ ਵੱਡੀ ਜਿੱਤ ਨਾਲ ਸੱਤਾ ਸੌਪਣਗੇ। ਅੰਤ ਵਿੱਚ ਉਹਨਾਂ ਨੇ ਲੋਕਾਂ ਦੀਆਂ ਮੁਸ਼ਿਕਲਾ ਸੁਣੀਆਂ ਅਤੇ ਸਬੰਧਿਤ ਅਧਿਕਾਰੀਆਂ ਨੂੰ ਮੌਕੇ ਤੇ ਨਿਪਟਾਰੇ ਦੇ ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਸ੍ਰ ਕੈਰੋ ਦੇ ਸਿਆਸੀ ਸਲਾਹਕਾਰ ਗੁਰਮੁਖ ਸਿੰਘ ਘੱੁਲਾ ਬਲੇਅਰ ਵੱਲੋ ਇਕੱਤਰ ਹੋਈ ਸੰਗਤ ਧੰਨਵਾਦ ਕੀਤਾ ਗਿਆ। ਇਸ ਮੌਕੇ ‘ਤੇ ਗੁਰਸੰਦੀਪ ਸਿੰਘ ਸੰਨੀ,ਗੁਰਪ੍ਰਤਾਪ ਸਿੰਘ ਗੂਡੂ ਕੈਰੋਂ, ਬੀਬੀ ਹਰਜੀਤ ਕੌਰ ਹਰੀਕੇ ਡਾਇਰੈਕਟਰ ਪਨਸਪ ਪੰਜਾਬ,ਠੇਕੇਦਾਰ ਅਜੀਤ ਸਿੰਘ ਪੰਪ ਵਾਲੇ, ਮਨੋਹਰ ਲਾਲ ਬਿੱਟਾ ਚੈਅਰਮੈਨ ਮਾਰਕੀਟ ਕਮੇਟੀ ਹਰੀਕੇ, ਰਮੇਸ਼ ਕੁਮਾਰ ਚੌਧਰੀ ਹਰੀਕੇ, ਠੇਕੇਦਾਰ ਹੀਰਾ ਸਿੰਘ ਭੁੱਲਰ, ਠੇਕੇਦਾਰ ਸਤਪਾਲ ਸਿੰਘ, ਇਕਬਾਲਦੀਪ ਮਲਹੋਤਰਾ, ਠੇਕੇਦਾਰ ਇਕਬਾਲ ਸਿੰਘ , ਜਸਪ੍ਰੀਤ ਸਿੰਘ, ਗੁਰਦਿਆਲ ਸਿੰਘ ਮੱਤਾ ਉਪ ਚੈਅਰਮੈਨ ਬਲਾਕ ਸੰਮਤੀ ਪੱਟੀ,ਗੁਰਜੀਤ ਸਿੰਘ ਭੈਲ, ਰਸਾਲ ਸਿੰਘ ਡੀਡੀਪੀਉ ਤਰਨ ਤਾਰਨ,ਸਾਬਕਾ ਚੈਅਰਮੈਨ ਪ੍ਰਮਿੰਦਰਪਾਲ ਸਿੰਘ ਕਿਰਤੋਵਾਲ, ਸਰਪੰਚ ਭੁਪਿੰਦਰ ਸਿੰਘ ਹਰੀਕੇ ਉਪ ਪੁਲਸ ਕਪਤਾਨ ਪੱਟੀ ਦਵਿੰਦਰ ਸਿੰਘ ਸੰਧੂ, ਥਾਣਾ ਹਰੀਕੇ ਦੇ ਮੁਖੀ ਇੰਸ ਕਮਲਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: