ਸੈਲਾ ਚ ਸੜਕਾਂ ਉਤੇ ਦੋੜ ਰਿਹਾ ਗੰਦਾ ਟੁਆਲਿਟਾਂ ਵਾਲਾ ਪਾਣੀ ਅਤੇ ਥਾਂ ਥਾਂ ਲੱਗੇ ਗੰਦਗੀ ਦੇ ਢੇਰ ਫੈਲਾਅ ਸਕਦੇ ਨੇ ਮਹਾਂਮਾਰੀ : ਧੀਮਾਨ

ਸੈਲਾ ਚ ਸੜਕਾਂ ਉਤੇ ਦੋੜ ਰਿਹਾ ਗੰਦਾ ਟੁਆਲਿਟਾਂ ਵਾਲਾ ਪਾਣੀ ਅਤੇ ਥਾਂ ਥਾਂ ਲੱਗੇ ਗੰਦਗੀ ਦੇ ਢੇਰ ਫੈਲਾਅ ਸਕਦੇ ਨੇ ਮਹਾਂਮਾਰੀ : ਧੀਮਾਨ
ਗੰਦਗੀ ਕਾਰਨ ਲੋਕਾਂ ਵਿਚ ਫੈਲ ਰਹੀ ਹੈ ਬੇਚੈਨੀ, ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਸੁੱਤਾ ਕੁੰਭ ਕਰਨੀ ਨੀਂਦੇ
ਫੈਲੇ ਹਲਾਤ ਕਿਸੇ ਵੱਡੀ ਸਜ਼ਾ ਤੋਂ ਘੱਟ ਨਹੀਂ ਹਨ, ਲੇਬਰ ਪਾਰਟੀ ਚਲਾਏਗੀ ਜਾਗਰੂਕਤਾ ਅਭਿਆਨ

7-2 (1)

ਗੜ੍ਹਸ਼ੰਕਰ, 7 ਅਗਸਤ (ਅਸ਼ਵਨੀ ਸ਼ਰਮਾ) ਲੇਬਰ ਪਾਰਟੀ ਵਲੋਂ ਸੈਲਾ ਤੋਂ ਕੋਟ ਫਤੂਹੀ ਜਾਂਦੀ ਸੜਕ ਚ ਪਿਛੱਲੇ ਲੰਬੇ ਸਮੇਂ ਤੋਂ ਸੀਵਰੇਜ ਦੇ ਪਾਣੀ ਦਾ ਸੜਕ ਵਿਚ ਬਹਿਣ ਅਤੇ ਲੱਗੇ ਗੰਦਗੀ ਦੇ ਢੇਰਾਂ ਵੱਲ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਵਲੋਂ ਧਿਆਨ ਨਾ ਦੇਣ ਤੇ ਪਾਰਟੀ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਦਾ ਸਿਆਪਾ ਕੀਤਾ ਤੇ ਪੰਜਾਬ ਸਰਕਾਰ ਦੇ ਝੂਠੇ ਤੇ ਗੱਪਮਾਰ ਵਿਕਾਸ ਦੀ ਕੱਢੀ ਫੂਕ। ਧੀਮਾਨ ਨੇ ਦਸਿਆ ਕਿ ਸੈਲਾ ਪੂਰੀ ਤਰ੍ਹਾਂ ਗੰਦਗੀ ਵਿਚ ਘਿਰ ਚੁੱਕਾ ਹੈ, ਹਰ ਪਾਸੇ ਗੰਦਗੀ ਹੀ ਗੰਦਗੀ ਫੈਲੀ ਹੋਈ, ਨਾਲੀਆਂ ਵਿਚ ਖੜੇ ਗੰਦੇ ਪਾਣੀ ਵਿਚ ਮਛੱਰ ਉਡਾਰੀਆਂ ਮਾਰਦਾ ਤੇ ਉਨ੍ਹਾਂ ਵਿਚੋਂ ਆ ਰਹੀ ਬਦਬੂ ਲੋਕਾਂ ਲਈ ਵੱਡੀ ਸਿਰ ਦਰਦੀ ਬਣੀ ਪਈ ਹੈ, ਲੋਕਾਂ ਦਸਿਆ ਕਿ ਉਹ ਕਈ ਵਾਰ ਸਬੰਧਤ ਵਿਭਾਗ ਕੋਲ ਸਫਾਈ ਵਿਵਸਥਾਂ ਨੂੰ ਲੈ ਕੇ ਗੁਹਾਰ ਲਗਾ ਚੁੱਕੇ ਹਨ ਪਰ ਸਾਰੇ ਕੁੰਭ ਕਰਨੀ ਨੀਂਦੇ ਸੁੱਤੇ ਪਏ ਹਨ ਤੇ ਲੋਕ ਤਾਂ ਇਹ ਵੀ ਕਹਿ ਰਹੇ ਹਨ ਇਥੇ ਸੁਣਦਾ ਕੋਣ ਹੈ ਤੇ ਕਿਥੇ ਜਾਈਏ? ਧੀਮਾਨ ਨੇ ਦਸਿਆ ਕਿ ਮੁੱਖ ਸੜਕ ਦੇ ਆਲੇ ਦੁਆਲੇ ਨਾਲੀਆਂ ਵਿਚ ਖੜੇ ਗੰਦੇ ਪਾਣੀ ਦੀ ਐਨੀ ਬਦਬੂ ਆ ਰਹੀ ਹੈ ਕਿ ਉਥੇ ਦੁਕਾਨਦਾਰਾਂ ਕੋਲੋਂ ਬੈਠਣਾ ਅਤੇ ਕੰਮ ਕਰਨਾ ਸੰਤਾਪ ਬਣਿਆ ਪਿਆ ਹੈ। ਹਰ ਪਾਸੇ ਅਨਾਰਕੀ ਫੈਲੀ ਹੋਈ ਹੈ ਅਤੇ ਉਸ ਗੰਦਗੀ ਤੇ ਬਦਬੂ ਮਾਰਦੇ ਢੇਰਾਂ ਦਾ ਵਾਤਾਵਰਣ ਦੀ ਸ਼ੁਧਤਾ ਅਤੇ ਲੋਕਾਂ ਦੀ ਸੇਹਿਤ ਉਤੇ ਬਹੁਤ ਹੀ ਬੁਰਾ ਅਸਰ ਪੈ ਰਿਹਾ ਹੈ, ਸ਼ਾਇਦ ਹੀ ਕੋਈ ਘਰ ਅਜਿਹਾ ਹੋਵੇ ਜਿਥੇ 500 ਰੁ: ਪ੍ਰਤੀ ਮਹੀਨਾ ਤੋਂ ਦਵਾਈ ਘੱਟ ਆਉਦੀ ਹੋਵੇ, ਸਵੱਛਤਾ ਨਾਮ ਦੀ ਕੋਈ ਵੀ ਚੀਜ਼ ਨਹੀਂ ਹੈ, ਸਵੱਛਤਾ ਤਾਂ ਸਿਰਫ ਗੱਪਾਂ ਵਿਚ ਅਤੇ ਲੀਡਰਾਂ ਦੇ ਘਰਾਂ ਵਿਚ ਹੀ ਵੇਖਣ ਨੂੰ ਮਿਲਦੀ ਹੈ ਨਾ ਕਿ ਲੋਕਾਂ ਦੇ ਰਹਿਣ ਵਾਲੇ ਘਰਾਂ ਦੇ ਆਲੇ ਦੁਆਲੇ। ਉਨ੍ਹਾਂ ਦਸਿਆ ਕਿ ਲੋਕ ਤਾਂ ਪਹਿਲਾਂ ਹੀ ਸੈਲਾ ਪੇਪਰ ਮਿਲ ਦਾ ਵੱਡਾ ਸੰਤਾਪ ਭੋਗ ਰਹੇ ਹਨ ਤੇ ਉਤੋਂ ਗੰਦਗੀ ਦਾ ਵੀ। ਉਨ੍ਹਾਂ ਇਹ ਵੀ ਕਿਹਾ ਕਿ ਸਚਾਈ ਨੂੰ ਛੁਪਾਉਣ ਵਾਲੀਆਂ ਸਰਕਾਰਾਂ ਕਦੇ ਵੀ ਟਕਾਊ ਨਹੀਂ ਹੋ ਸਕਦੀਆਂ, ਸੈਲਾ ਅਤੇ ਉਸ ਦੇ ਆਸ ਪਾਸ ਇਲਾਕੇ ਦੇ ਹਲਾਤ ਕਿਸੇ ਵੱਡੀ ਸਜਾ ਤੋਂ ਘੱਟ ਨਹੀਂ ਹਨ।

ਧੀਮਾਨ ਨੇ ਕਿਹਾ ਕਿ ਜਿਹੜਾ ਸੀਵਰੇਜ ਪਾਇਆ ਗਿਆ ਹੈ ਉਹ ਸਿਰਫ ਕੁਝ ਹਿੱਸੇ ਵਿਚ ਸਰਕਾਰੀ ਡਰਾਮਾ ਹੀ ਕੀਤਾ ਹੈ ਤੇ ਉਸ ਦੇ ਗੰਦੇ ਪਾਣੀ ਨੂੰ ਵੀ ਅਬਾਦੀ ਦੇ ਇਕ ਹਿੱਸੇ ਵਿਚ ਪਾ ਕੇ ਕੰਮ ਠੱਪ ਕਰ ਦਿਤਾ ਗਿਆ ਹੈ। ਪਰ ਸੀਵਰੇਜ ਦਾ ਪਾਣੀ ਜਿਆਦਾ ਹੋਣ ਕਰਕੇ ਸੀਵਰੇਜ ਦੇ ਢਕਣਾ ਵਿਚੋਂ ਓਬਰ ਫਲੋ ਹੋ ਕੇ ਸੜਕ ਵਿਚ ਬਹਿ ਰਿਹਾ ਹੈ, ਜਿਸ ਕਾਰਨ ਲੋਕਾਂ ਦੀ ਰੋਟੀ ਖਾਣੀ ਵੀ ਮੁਹਾਲ ਹੋਈ ਪਈ ਹੈ। ਪਰ ਸਰਕਾਰ ਦੀਆਂ ਗਲੱਤੀਆਂ ਦਾ ਲੋਕਾਂ ਉਤੇ ਭਾਰੀ ਆਰਥਿਕ ਬੋਝ ਵੱਧ ਰਿਹਾ ਹੈ, ਲੋਕਾਂ ਦੀ ਸ਼ਰੀਰਕ ਸਡੋਲਤਾ ਲੱਟਖਟਾ ਰਹੀ ਹੈ ਤੇ ਸਰਕਾਰ ਨੂੰ ਕੋਈ ਚਿੰਤਾ ਤਕ ਨਹੀਂ। ਬੁਰੇ ਹਲਾਤਾਂ ਦਾ ਪਤਾ ਤਾਂ ਵੁਥੇ ਲਗਾਤਾਰ ਰਹਿਣ ਵਾਲੇ ਲੋਕਾਂ ਨੂੰ ਹੀ ਪਤਾ ਹੈ ਨਾ ਕਿ ਪਲ ਦੋ ਪਲ ਚਕੱਰ ਮਾਰਨ ਵਾਲੇ ਲੀਡਰਾਂ ਨੂੰ। ਉਨ੍ਹਾਂ ਕਿਹਾ ਕਿ ਲੇਬਰ ਪਾਰਟੀ ਫੈਲੀ ਗੰਦਗੀ ਤੇ ਲੋਕਾਂ ਦੀ ਹੋ ਰਹੀ ਆਰਥਿਕ ਲੁੱਟ ਤੇ ਸ਼ਰੀਰਕ ਸੋਸ਼ਣ ਦੇ ਵਿਰੁਧ ਲੋਕਾਂ ਨੂੰ ਲਾਮਬੰਦ ਕਰੇਗੀ ਤੇ ਲੋਕਾਂ ਨੂੰ ਇਸ ਗੰਦਗੀ ਦੇ ਵਿਰੁਧ ਜਾਗਰੂਕ ਕਰਗੀ ਤੇ ਅੰਦੋਲਨ ਉਦੋਂ ਤਕ ਜਾਰੀ ਰਖਿਆ ਜਾਵੇਗਾ ਜਦੋਂ ਤਕ ਸੈਲਾ ਗੰਦਗੀ ਮੁਕਤ ਨਹੀਂ ਹੋ ਜਾਂਦਾ, ਲੋਕਾਂ ਨੇ ਵੱਡੇ ਪਧੱਰ ਤੇ ਸਹਿਯੋਗ ਦੇਣ ਦਾ ਭਰੋਸਾ ਵੀ ਦਿਤਾ।

Share Button

Leave a Reply

Your email address will not be published. Required fields are marked *

%d bloggers like this: