15 ਮਈ ਦੀ ਬਠਿੰਡਾ ਰੈਲੀ ’ਚ ਪੰਜਾਬ ਸਰਕਾਰ ਦਾ ਅਸਲੀ ਚਿਹਰਾ ਸਾਹਮਣੇ ਲਿਆਂਦਾ ਜਾਵੇਗਾ-ਅਧਿਆਪਕ ਆਗ

ss1

15 ਮਈ ਦੀ ਬਠਿੰਡਾ ਰੈਲੀ ’ਚ ਪੰਜਾਬ ਸਰਕਾਰ ਦਾ ਅਸਲੀ ਚਿਹਰਾ ਸਾਹਮਣੇ ਲਿਆਂਦਾ ਜਾਵੇਗਾ-ਅਧਿਆਪਕ ਆਗ
ਇੱਕ ਪਾਸੇ ਵਿਕਾਸ ਕਾਰਜਾਂ ਦੇ ਨਾਮ ’ਤੇ ਕਰੋੜਾਂ ਰੁਪਏ ਵੰਡਣ ਦਾ ਢੌਂਗ, ਦੂਜੇ ਪਾਸੇ 5 ਮਹੀਨਿਆਂ ਤੋਂ ਅਧਿਆਪਕਾਂ ਨੂੰ ਤਨਖਾਹਾਂ ਨਹੀਂ

12-7 (2)
ਭਦੌੜ 12 ਮਈ (ਵਿਕਰਾਂਤ ਬਾਂਸਲ) ਪਿਛਲੇ 8 ਸਾਲਾਂ ਤੋਂ ਠੇਕੇ ਤੇ ਕੰਮ ਕਰਦੇ 12000 ਐਸ.ਐਸ.ਏ/ਰਮਸਾ ਅਧਿਆਪਕਾਂ, ਹੈੱਡ ਮਾਸਟਰਾਂ ਅਤੇ ਲੈਬ ਅਟੈਡੈਂਟਾਂ ਨੂੰ ਸਿੱਖਿਆ ਵਿਭਾਗ ਵਿਚ ਲਿਆ ਕੇ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣ ਲਈ ਐਸ.ਐਸ.ਏ/ਰਮਸਾ ਅਧਿਆਪਕ ਯੂਨੀਅਨ 15 ਮਈ ਨੂੰ ਬਠਿੰਡਾ ਵਿਖੇ ਵਿਸ਼ਾਲ ਰੈਲੀ ਕਰਨ ਜਾ ਰਹੀ ਹੈ।
ਬਲਾਕ ਸਹਿਣਾ ਦੇ ਪ੍ਰਧਾਨ ਪਲਵਿੰਦਰ ਸਿੰਘ ਠੀਕਰੀਵਾਲ ਨੇ ਰੈਲੀ ਸਬੰਧੀ ਮੀਟਿੰਗ ਕਰਨ ਤੋਂ ਬਾਅਦ ਦੱਸਿਆ ਕਿ ਪੰਜਾਬ ਸਰਕਾਰ ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨ ਸਬੰਧੀ ਜਿੱਥੇ ਟਾਲ ਮਟੋਲ ਕਰ ਰਹੀ ਹੈ ਉਥੇ ਪਿਛਲੇ 5 ਮਹੀਨਿਆਂ ਤੋਂ ਤਨਖਾਹਾਂ ਨਾ ਦੇ ਕੇ ਅਧਿਆਪਕਾਂ ਦਾ ਆਰਥਿਕ ਸੋਸ਼ਣ ਕਰ ਰਹੀ ਹੈ। ਦੂਜੇ ਪਾਸੇ ਵਿਕਾਸ ਕਾਰਜਾਂ ਦੇ ਨਾਂਅ ਤੇ ਕਰੋੜਾਂ ਦੇ ਚੈਕ ਵੰਡਣ ਦਾ ਢੌਂਗ ਕਰ ਰਹੀ ਹੈ। ਉਨਾਂ ਦੱਸਿਆ ਕਿ ਰੈਲੀ ਦੀਆਂ ਤਿਆਰੀਆਂ ਲਈ ਅਧਿਆਪਕਾਂ ਦੀਆਂ ਟੀਮਾਂ ਜਿੱਥੇ ਕਲਸਟਰ ਪੱਧਰੀ ਮੀਟਿੰਗਾਂ ਕਰ ਰਹੀਆਂ ਹਨ ਉਥੇ ਇਨਸਾਫ ਪਸ਼ੰਦ ਜਥੇਬੰਦੀਆਂ ਅਤੇ ਆਮ ਲੋਕਾਂ ਨੂੰ ਵੀ ਰੈਲੀ ਪ੍ਰਤੀ ਉਤਸਾਹਿਤ ਕਰ ਰਹੀਆਂ ਹਨ ਤਾਂ ਇੰਨਾਂ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਅੱਜ ਪੰਜਾਬ ਸਰਕਾਰ ਦੀ ਕੀ ਹਾਲਤ ਹੋ ਚੁੱਕੀ ਹੈ। ਬਲਾਕ ਜਰਨਲ ਸਕੱਤਰ ਮੈਡਮ ਨਵਜੋਤ ਕੌਰ ਨੇ ਦੱਸਿਆ ਕਿ 15 ਮਈ ਨੂੰ ਇਸਤਰੀ ਅਧਿਆਪਕਾਵਾਂ ਨੂੰ ਵੀ ਵੱਡੀ ਗਿਣਤੀ ਵਿਚ ਰੈਲੀ ਵਿਚ ਸਾਮਿਲ ਕਰਨ ਲਈ ਯੂਨੀਅਨ ਦੀਆਂ ਲੇਡੀਜ਼ ਟੀਮਾਂ ਵੱਲੋਂ ਘਰੋਂ ਘਰੀ ਜਾਕੇ ਅਧਿਆਪਕਾਵਾਂ ਦੇ ਪਰਿਵਾਰਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਸਮੇਂ ਸੁਖਦੇਵ ਸਿੰਘ, ਜੱਗੀ ਸਿੰਘ, ਤੇਜਿੰਦਰ ਸਿੰਘ, ਭੁਪਿੰਦਰ ਸਿੰਘ, ਸੁਰਿੰਦਰ ਤਪਾ, ਪ੍ਰਗਟ ਸਿੰਘ, ਅਮਨਦੀਪ ਕੌਰ, ਨੀਰਾ ਗਰਗ, ਰਾਖੀ ਜੋਸ਼ੀ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *