Wed. Aug 21st, 2019

145 ਸਕੂਲੀ ਵਿਦਿਆਰਥੀਆਂ ਨੂੰ ਸਾਇਕਲ ਵੰਡ ਸਮਾਗਮ ਉਲੀਕਿਆ ਗਿਆ

145 ਸਕੂਲੀ ਵਿਦਿਆਰਥੀਆਂ ਨੂੰ ਸਾਇਕਲ ਵੰਡ ਸਮਾਗਮ ਉਲੀਕਿਆ ਗਿਆ

ਰਾਜਪੁਰਾ 5 ਅਗਸਤ (ਧਰਮਵੀਰ ਨਾਗਪਾਲ) ਰਾਜਪੁਰਾ ਦੇ ਸਰਕਾਰੀ ਐਨ ਟੀ ਸੀ ਸਕੂਲ ਨੰ. 1 ਵਿੱਖੇ ਸੂਬਾ ਸਰਕਾਰ ਵਲੋਂ ਚਲਾਇਆ ਗਈਆਂ ਲੋਕ ਭਲਾਈ ਸਕੀਮਾ ਵਿਚੋਂ ਮਾਈ ਭਾਗੋ ਸਕੀਮ ਤਹਿਤ ਸਕੂਲ ਦੀ 11ਵੀਂ ਕਲਾਸ ਦੀਆਂ 145 ਵਿਦਿਆਰਥੀਆਂ ਨੂੰ ਸਾਇਕਲ ਵੰਡੇ ਗਏ । ਇਸ ਉਲੀਕੇ ਗਏ ਪ੍ਰੋਗਰਾਮ ਵਿੱਚ ਨਗਰ ਕੌਂਸਲ ਰਾਜਪੁਰਾ ਦੇ ਪ੍ਰਧਾਨ ਪ੍ਰਵੀਨ ਛਾਬੜਾ ਵਲੋਂ ਵਿਦਿਆਰਥੀਆਂ ਨੂੰ ਸਾਇਕਲ ਵੰਡਣ ਦੀ ਰਸਮ ਅਦਾ ਕੀਤੀ ਗਈ। ਇਸ ਦੌਰਾਨ ਲਾਭਪਾਰਤੀ ਵਿਦਿਆਰਥੀਆਂ ਵਿੱਚ ਕਾਫੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਅਤੇ ਸਕੂਲੀ ਵਿਦਿਆਰਥਣਾ ਵਲੋਂ ਸੂਬਾ ਸਰਕਾਰ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਤਹਿਦਿਲੋ ਂ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਕਈ ਵਾਰੀ ਸਾਨੂੰ ਸਕੂਲ ਆਉਣ ਜਾਣ ਵਿੱਚ ਦਿੱਕਤਾ ਆਉਂਦੀਆਂ ਸਨ ਪਰ ਹੁਣ ਸੂਬਾ ਸਰਕਾਰ ਵਲੋਂ ਸਾਨੂੰ ਦਿਤਿਆ ਇਹ ਸਾਇਕਲਾ ਕਾਰਨ ਅਸੀ ਸਮੇਂ ਸਿਰ ਸਕੂਲ ਪੁਜ ਜਾਵਾਗੀਆਂ ਅਤੇ ਸਮੇਂ ਸਿਰ ਘਰ ਪਰਤ ਜਾਵਾਗੀਆਂ।

ਜਿਥੇ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁਜੇ ਨਗਰ ਕੌਂਸਲ ਦੇ ਪ੍ਰਧਾਨ ਪ੍ਰਵੀਨ ਛਾਬੜਾ ਵਲੋਂ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕੀਤਾ ਗਿਆ ਉਥੇ ਹੀ ਸਕੂਲ ਦੀ ਉਪ ਮੁਖ ਅਧਿਆਪਿਕਾ ਮੈਡਮ ਨਰੂਲਾ ਵਲੋਂ ਦਸਿਆ ਗਿਆ ਕਿ ਸੂਬਾ ਸਰਕਾਰ ਵਲੋਂ ਇਸ ਨੇਕ ਉਪਰਾਲੇ ਤਹਿਤ ਪਿਛਲੇ ਵਰੇ ਵੀ ਬਾਰਵੀਂ ਕਲਾਸ ਦੀਆਂ ਲੜਕੀਆ ਨੂੰ 350 ਦੇ ਕਰੀਬ ਸਾਇਕਲਾ ਵੰਡੀਆ ਗਈਆਂ ਸਨ ਅਤੇ ਇਸ ਸਾਲ ਵੀ ਸਕੂਲ ਦੀ 11ਵੀਂ ਕਲਾਸ ਦੀਆਂ 145 ਵਿਦਿਆਰਥਣਾ ਨੂੰ ਸਾਇਕਲ ਵੰਡੇ ਗਏ ਹਨ, ਜਿਸ ਦਾ ਸਕੂਲ ਦੇ ਪੂਰੇ ਸਟਾਫ ਵਲੋਂ ਉਹ ਸੂਬਾ ਸਰਕਾਰ ਦਾ ਧੰਨਵਾਦ ਕਰਦੇ ਹਨ।

Leave a Reply

Your email address will not be published. Required fields are marked *

%d bloggers like this: