ss1

ਪੰਜਾਬ ਐਂਡ ਸਿੰਧ ਬੈਂਕ ਆਰਸੈਟੀ ਸੰਸਥਾ ਨੇ ਪੌਦੇ ਲਗਾ ਕੇ ਮਨਾਇਆ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਨ

1-27
ਮੋਗਾ, 1 ਅਗਸਤ (ਕੁਲਦੀਪ ਘੋਲੀਆ/ ਸਭਾਜੀਤ ਪੱਪੂ) ਪੰਜਾਬ ਐਂਡ ਸਿੰਧ ਬੈਂਕ ਆਰਸੈਟੀ ਵਿੱਚ ਵੱਖ –ਵੱਖ ਕਿੱਤਾ ਮੁਖੀ ਟ੍ਰੇਨਿੰਗ ਪ੍ਰੋਗਰਾਮਾਂ ਵਿੱਚ ਟ੍ਰੇਨਿੰਗ ਲੈ ਚੁੱਕੇ , ਤੇ ਚਲ ਰਹੇ ਮੌਜੂਦਾ ਟ੍ਰੇਨਿੰਗ ਪ੍ਰੋਗਰਾਮਾਂ ਵਿੱਚ ਟ੍ਰੇਨਿੰਗ ਲੈ ਰਹੇ ਪਿੰਡ ਸਮਾਧ ਭਾਈ ਦੇ 44 ਸਿਖਿਆਰਥੀਆਂ ਨੇ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਨ ਤੇ ਵਾਤਾਵਰਨ ਨੂੰ ਸਾਫ ਰਖਣ ਲਈ ਕੋਰਸ ਕੋਆਡੀਨੇਟਰ ਜਗਦੀਪ ਸਿੰਘ ਪੰਜਾਬ ਐਂਡ ਸਿੰਧ ਬੈਂਕ ਆਰਸੈਟੀ ਦੀ ਅਗਵਾਈ ਵਿੱਚ ਪਿੰਡ ਨਾਨਕਸਰ ਸਮਾਧ ਭਾਈ ਦੀ ਨਵੀਂ ਧਰਮਸ਼ਾਲਾ ਵਿੱਚ ਪੌਦੇ ਲਗਾਏ ।
ਇਸ ਮੌਕੇ ਜਗਦੀਪ ਸਿੰਘ ਨੇ ਦਸਿਆ ਕਿ ਪੰਜਾਬ ਮਹਾਨ ਗੁਰੂਆਂ ,ਪੀਰਾਂ ਤੇ ਸ਼ਹੀਦਾਂ ਦੀ ਧਰਤੀ ਹੈ ਸਾਨੂੰ ਆਪਣੀਆਂ ਇਹਨਾਂ ਮਹਾਨ ਸ਼ਕਸ਼ੀਅਤਾਂ ਨਾਲ ਸਬੰਧਤ ਦਿਨ ਸਮਾਜ ਲਈ ਉਸਾਰੂ ਕੰਮ ਕਰਕੇ ਤੇ ਵਾਤਾਵਰਨ ਨੂੰ ਸ਼ੁੱਧ ਤੇ ਵਧੀਆ ਬਣਾਉਣ ਲਈ ਕਰਕੇ ਮਨਾਉਣੇ ਚਾਹੀਦੇ ਹਨ । ਇੱਸ ਲਈ ਸ਼ਹੀਦ ਊਧਮ ਸਿੰਘ ਜੀ ਦੀ ਸ਼ਹੀਦੀ ਨੂੰ ਸਾਮਰਪਿਤ ਪੰਜਾਬ ਐਂਡ ਸਿੰਧ ਬੈਂਕ ਆਰਸੈਟੀ, ਪਿੰਡ ਵਾਸੀਆਂ ਤੇ ਸਿਖਿਆਰਥੀਆਂ ਨੇ ਪੌਦੇ ਲਗਾਏ ।
ਇਸ ਮੌਕੇ ਉਹਨਾਂ ਦਸਿਆ ਕਿ ਪੰਜਾਬ ਐਂਡ ਸਿੰਧ ਬੈਂਕ ਆਰਸੈਟੀ ਸੰਸਥਾ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਜਿਲੇ ਦੇ ਵੱਖ –ਵੱਖ ਪਿੰਡਾਂ ਦੇ ਬੇਰੁਜ਼ਗਾਰ ਲੋਕਾਂ ਨੂੰ ਬਿਲਕੁਲ ਮੁਫਤ ਕਿੱਤਾ ਮੁਖੀ ਟ੍ਰੇਨਿੰਗਾ ਦੇ ਕੇ ਸਫਲ ਉਦਮੀ ਪੈਦਾ ਕਰ ਰਹੀ ਹੈ । ਉਹਨਾਂ ਦਸਿਆ ਕਿ ਇਹ ਸੰਸਥਾ ਵਿੱਚ ਸਿਲਾਈ ਕਟਾਈ ,ਬੀਉਟੀ ਪਾਰਲਰ,ਡੇਅਰੀ ਫਾਰਮਿੰਗ,ਬੈਗ ਮੇਕਿੰਗ,ਟਾਈ ਐਂਡ ਡਾਈ ,ਮੋਬਾਇਲ ਰਿਪੇਅਰਿੰਗ ,ਮੋਟਰ ਵਾਂਈਡਿੰਗ,ਘਾਰੇਲੂ ਵਸਤਾਂ ਸਰਫ਼,ਨੀਲ ,ਲਿਸਾਪੋਲ ,ਫਰਨਾਇਲ ਆਦਿ ਬਣਾਉਣਾ ਸਿਖਾਉਣਾਂ,ਕੁੱਮਪਿਉਟਰ ਹਾਰਡ ਵੇਅਰ,ਸਾਫਟ ਵੇਅਰ ਆਦਿ ਕਈ ਤਰਾਂ ਦੇ ਕੋਰਸ ਬਿਲਕੁਲ ਮੁਫਤ ਮੁਹਈਆ ਕਰਾਂਉਦੀ ਹੈ ਇੱਸ ਤੋਂ ਇਲਾਵਾ ਸਿਖਿਆਰਥੀਆਂ ਨੂੰ ਵਰਤੋਂ ਚ ਆਉਣ ਵਾਲਾਂ ਕਚਾ ਮਾਲ ਵੀ ਬਿਲਕੁਲ ਮੁਫਤ ਦਿਤਾ ਜਾਂਦਾ ਹੈ ਦੁਪਿਹਰ ਦਾ ਖਾਣਾ ,ਚਾਹ ਤੇ ਬਸ ਸਰਵਿਸ ਵੀ ਮੁਫਤ ਦਿਤੀ ਜਾਂਦੀ ਹੈ । ਇੱਸ ਸੰਸਥਾ ਵਿੱਚ ਕਿੱਤਾ ਮੁਖੀ ਟ੍ਰੇਨਿੰਗ ਤੋਂ ਇਲਾਵਾ ਨੈਤਿਕ ਸਿਖਿਆ ,ਸਮਾਜਿਕ ਸਿਖਿਆ,ਵਾਤਾਵਰਣ ਸਿਖਿਆ,ਸਖ਼ਸ਼ੀਅਤ ਉਸਾਰੀ ਸਿਖਿਆ ਦੇ ਲੈਕਚਰਾਂ ਦਾ ਵੀ ਪ੍ਰਬੰਧ ਵੀ ਕੀਤਾ ਜਾਂਦਾ ਹੈ । ਟ੍ਰੇਨਿੰਗ ਦੇ ਅੰਤ ਵਾਲੇ ਦਿਨ ਭਾਰਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਸਰਟੀਫਿਕੇਟ ਦੇ ਕੇ ਜਿਲੇ ਦੇ ਵੱਖ –ਵੱਖ ਬੈਂਕਾਂ ਤੋਂ ਲੋਨ ਦਾ ਪ੍ਰਬੰਧ ਕਰਕੇ ਕਿਤਾ ਮੁਖੀ ਕੰਮ ਚਲਾਉਣ ਚ ਸਹਾਇਤਾ ਕੀਤੀ ਜਾਂਦੀ ਹੈ । ਉਹਨਾਂ ਦਸਿਆ ਇਸ ਮਹੀਨੇ ਟਾਈ ਐਂਡ ਡਾਈ ਤੇ ਡੇਅਰੀ ਫਾਰਮਿੰਗ ਦੇ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਹੋਣ ਜਾ ਰਹੇ ਹਨ ।
ਇਸ ਮੌਕੇ ਪਿੰਡ ਦੇ ਉਘੇ ਸਮਾਜ ਪ੍ਰਧਾਨ ਸੇਵਕ ਜੰਗ ਸਿੰਘ ,ਲਾਲ ਸਿੰਘ,ਧਰਮ ਸਿੰਘ ਬਰਾੜ ,ਹਰਮੇਲ ਸਿੰਘ ਗੁਰਚਰਨ ਸਿੰਘ ,ਹਰਪ੍ਰੀਤ ਸਿੰਘ ਆਦਿ ਨੇ ਭਰਭੂਰ ਸਹਿਯੋਗ ਦਿਤਾ ਤੇ ਪੰਜਾਬ ਐਂਡ ਸਿੰਧ ਬੈਂਕ ਆਰਸੈਟੀ ਸੰਸਥਾ ਦੇ ਇਸ ਉਪਰਾਲੇ ਦੀ ਸਲਾਘਾ ਕੀਤੀ । ਇਸ ਮੌਕੇ ਤੇ ਸੁਖਦੇਵ ਸਿੰਘ ,ਸੁਭਾਸ਼ ਚੰਦਰ ,ਜਗਸੀਰ ਸਿੰਘ, ਸੁਭਾਸ਼ ਚੰਦਰ, ਸਰਪੰਚ ਅਮਰਜੀਤ ਸਿੰਘ, ਕਰਮ ਸਿੰਘ ਤੇ ਪੰਜਾਬ ਐਂਡ ਸਿੰਧ ਬੈਂਕ ਆਰਸੈਟੀ ਸੰਸਥਾ ਸਟਾਫ਼ ਹਾਜਰ ਸਨ ।

Share Button

Leave a Reply

Your email address will not be published. Required fields are marked *