Thu. Apr 25th, 2019

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ ਔਰਤ ਦੀਆਂ ਅੰਤਿਮ ਰਸਮਾਂ ਸਿੱਖ ਮਰਿਯਾਦਾ ਅਨੁਸਾਰ ਨਾ ਕੀਤੀਆ ਜਾਣ – ਫ਼ੈਡਰੇਸ਼ਨ ਭਿੰਡਰਾਂਵਾਲਾ

28-1

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ ਔਰਤ ਦੀਆਂ ਅੰਤਿਮ ਰਸਮਾਂ ਸਿੱਖ ਮਰਿਯਾਦਾ ਅਨੁਸਾਰ ਨਾ ਕੀਤੀਆ ਜਾਣ – ਫ਼ੈਡਰੇਸ਼ਨ ਭਿੰਡਰਾਂਵਾਲਾ

ਜੰਡਿਆਲਾ ਗੁਰੂ 28 ਜੁਲਾਈ ਵਰਿਦਰ ਸਿਂਘ :- ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਕਰਨ ਵਾਲੀ ਔਰਤ ਦੀਆਂ ਅੰਤਮ ਰਸਮਾਂ ਕਿਸੇ ਵੀ ਗੁਰਦੁਆਰੇ ਜਾਂ ਸਿੱਖ ਧਰਮ ਨਾਲ ਸੰਬੰਧਿਤ ਕਿਸੇ ਵੀ ਅਸਥਾਨ ਤੇ ਸਿੱਖ ਮਰਿਯਾਦਾ ਅਨੁਸਾਰ ਨਾ ਕੀਤੀਆ ਜਾਣ। ਉਹਨਾਂ ਕਿਹਾ ਕਿ ਜਦ ਇਹ ਦੁਸ਼ਟ ਔਰਤ ਕੈਮਰਿਆਂ ਸਾਹਮਣੇ ਖੁਦ ਮੰਨਦੀ ਰਹੀ ਹੈ ਕਿ ਇਸਨੇ ਪੂਰੇ ਹੋਸ਼ੋ ਹਵਾਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਕੀਤੀ ਸੀ ਤਾਂ ਇਹੋ ਜਿਹੀ ਔਰਤ ਲਈ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਅਖੰਡ ਪਾਠ ਸਾਹਿਬ ਵੀ ਨਹੀਂ ਹੋਣੇ ਚਾਹੀਦੇ। ਭਾਈ ਗੋਪਾਲਾ ਨੇ ਕਿਹਾ ਕਿ ਅਖੰਡ ਪਾਠੀ, ਗ੍ਰੰਥੀ, ਕੀਰਤਨੀਏ ਤੇ ਹੋਰ ਸਬੰਧਤ ਲੋਕ ਧਿਆਨ ਰੱਖਣ ਕਿ ਇਸ ਔਰਤ ਦਾ ਗੁਨਾਹ ਕਿੰਨਾ ਵੱਡਾ ਹੈ ਅਤੇ ਇਹ ਦੁਸ਼ਟ ਔਰਤ ਮੱਸੇ ਰੰਘੜ, ਅਬਦਾਲੀ ਅਤੇ ਇੰਦਰਾ ਗਾਂਧੀ ਜਿੰਨੀ ਦੋਸ਼ਣ ਹੈ।

ਭਾਈ ਗੋਪਾਲਾ ਨੇ ਕਿਹਾ ਕਿ ਇਸ ਔਰਤ ਦੀਆਂ ਅੰਤਲੀਆਂ ਰਸਮਾਂ ਵਾਸਤੇ ਕਿਸੇ ਵੀ ਗੁਰਦੁਆਰੇ ਦੀ ਕਮੇਟੀ ਜਾਂ ਸੰਸਥਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾ ਦਿੱਤੇ ਜਾਣ। ਜੇਕਰ ਕਿਸੇ ਨੇ ਅਜਿਹਾ ਕਰਨ ਦੀ ਰੱਤੀ ਭਰ ਵੀ ਕੋਸ਼ਿਸ਼ ਕੀਤੀ ਤਾਂ ਫ਼ੈਡਰੇਸ਼ਨ ਅਤੇ ਹੋਰ ਪੰਥਕ ਜਥੇਬੰਦੀਆਂ ਅਤੇ ਸਮੂਹ ਸਿੱਖ ਸੰਗਤਾਂ ਉਹਨਾਂ ਖਿਲਾਫ਼ ਸਖਤ ਕਾਰਵਾਈ ਕਰਨਗੀਆਂ। ਭਾਈ ਗੋਪਾਲਾ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੀ ਅਜਿਹਾ ਘਿਨਾਉਣਾ ਕੰਮ ਕਰਵਾ ਕੇ ਸਿੱਖ ਮਰਿਯਾਦਾ, ਪ੍ਰਪੰਰਾਵਾਂ ਅਤੇ ਸਿਧਾਂਤਾਂ ਦੀਆਂ ਧੱਜੀਆਂ ਨਾ ਉਡਾਵੇ, ਨਹੀਂ ਤਾਂ ਸਿੱਖ ਨੌਜਵਾਨੀ ਦੇ ਕਾਤਲ ਦੁਸ਼ਟ ਪੁਲਿਸ ਅਫ਼ਸਰ ਸਵਰਨ ਘੋਟਣੇ ਦੇ ਭੋਗ ਰੋਕਣ ਵਾਲੀ ਵਰਗੀ ਕਾਰਵਾਈ ਅਸੀਂ ਦੁਬਾਰਾ ਕਰਾਂਗੇ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਘਵੱਦੀ ਪਿੰਡ ਦੇ ਲੋਕਾਂ ਦਾ ਸਿੱਖ ਕੌਮ ਵਲੋਂ ਵਿਸ਼ੇਸ਼ ਧੰਨਵਾਦ ਵੀ ਕੀਤਾ, ਜਿੰਨ੍ਹਾਂ ਨੇ ਇਸ ਦੁਸ਼ਟ ਔਰਤ ਦਾ ਪਿੰਡ ਵਿੱਚ ਸਸਕਾਰ ਨਹੀਂ ਹੋਣ ਦਿੱਤਾ। ਜਿਕਰਯੋਗ ਹੈ ਕਿ ਇਸ ਔਰਤ ਨੂੰ ਦੋ ਦਿਨ ਪਹਿਲਾਂ ਸਿੱਖ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ।

Share Button

Leave a Reply

Your email address will not be published. Required fields are marked *

%d bloggers like this: