14 ਸਾਲ ਤੋਂ ਘੱਟ ਉਮਰ ਦੇ ਬੱਚਿਆ ਨੂੰ ਕੰਮ ਤੇ ਲਾਉਣਾ ਕਾਨੂੰਨੀ ਅਪਰਾਧ ਹੈ – ਅਮਿਤ ਮੱਲਣ

ss1

14 ਸਾਲ ਤੋਂ ਘੱਟ ਉਮਰ ਦੇ ਬੱਚਿਆ ਨੂੰ ਕੰਮ ਤੇ ਲਾਉਣਾ ਕਾਨੂੰਨੀ ਅਪਰਾਧ ਹੈ – ਅਮਿਤ ਮੱਲਣ
ਮਜਦੂਰੀ ਕਰ ਰਹੇ ਬੱਚਿਆ ਨੂੰ ਪੜਾਈ ਸਬੰਧੀ ਵੱਧ ਤੋਂ ਵੱਧ ਜਾਗਰੂਕ ਅਮਨਦੀਪ ਬਾਂਸਲ

11-10 (1)ਬਰਨਾਲਾ, 10 ਜੂਨ (ਨਰੇਸ਼ ਗਰਗ ) ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ ਅਤੇ ਸ. ਹਰਪਾਲ ਸਿੰਘ ਜ਼ਿਲਾ ਅਤੇ ਸੈਸ਼ਨਜ ਜੱਜ, ਬਰਨਾਲਾ ਦੇ ਦਿਸ਼ਾ ਨਿਰਦੇਸ਼ਾ ਅਤੇ ਸ੍ਰੀ ਅਮਿਤ ਮੱਲਣ, ਸੀ.ਜੇ.ਐੱਮ./ਸਿਵਲ ਜੱਜ (ਸ.ਡ.)/ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਅਗਵਾਈ ਹੇਠ ਚਾਇਲਡ ਲੇਬਰ ਦੇ ਵਿਰੁਧ ਵਿਸ਼ਵ ਦਿਵਸ ਦੇ ਸਬੰਧ ਵਿੱਚ ਅੱਜ ਇੱਕ ਸੈਮੀਨਾਰ ਦਾ ਆਯੋਜਨ ਸਥਾਨਕ ਰੈਡ ਕਰਾਸ ਭਵਨ ਵਿਖੇ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਨਦੀਪ ਬਾਂਸਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਸੈਮੀਨਾਰ ਦੌਰਾਨ ਸ੍ਰੀ ਅਮਿਤ ਮੱਲਣ ਨੇ ਦੇਸ਼ ਵਿੱਚ ਵੱਧ ਰਹੀ ਚਾਇਲਡ ਲੇਬਰ ਦੇ ਅੰਕੜਿਆ ਦੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆ ਕਿਹਾ ਕਿ ਪੰਜਾਬ ਵਿੱਚ ਬਹੁਤ ਸਾਰੇ ਬੱਚੇ ਖੇਤੀਬਾੜੀ, ਉਦਯੋਗਾ, ਭੱਠਿਆ, ਦੁਕਾਨਾਂ ਅਤੇ ਹੋਟਲਾਂ ਆਦਿ ਵਿੱਚ ਕੰਮ ਕਰਦੇ ਹਨ। ਜੋ ਕਿ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨਾਂ ਚਾਇਲਡ ਲੇਬਰ ਸਬੰਧੀ ਬਣੇ ਐਕਟ 1986 ਬਾਰੇ ਵੀ ਚਾਣਨਾ ਪਾਉਂਦੇ ਹੋਏ ਦੱਸਿਆ ਕਿ 14 ਸਾਲ ਤੋਂ ਘੱਟ ਉਮਰ ਦੇ ਬੱਚਿਆ ਨੂੰ ਕੰਮ ਤੇ ਲਗਾਉਣਾ ਕਾਨੂੰਨੀ ਅਪਰਾਧ ਹੈ ਅਤੇ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਸਜਾਵਾਂ ਅਤੇ ਜੁਰਮਾਨੇ ਹੋ ਸਕਦੇ ਹਨ।
ਇਸ ਮੌਕੇ ਸ੍ਰੀ ਅਮਨਦੀਪ ਬਾਂਸਲ ਨੇ ਸੈਮੀਨਾਰ ਵਿੱਚ ਹਾਜਿਰ ਆਂਗਨਵਾੜੀ ਸੁਪਰਵਾਈਜਰ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਮਜ਼ਦੂਰੀ ਕਰ ਰਹੇ ਬੱਚਿਆ ਨੂੰ ਪੜਾਈ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨ ਤਾਂ ਜੋ ਇਸ ਸਮੱਸਿਆ ਦਾ ਸਹੀ ਹੱਲ ਨਿਕਲ ਸਕੇ। ਉਨਾਂ ਦੱਸਿਆ ਕਿ ਭਾਰਤ ਦੇਸ਼ ਵਿੱਚ ਵੱਖ-ਵੱਖ ਇੰਡਸਟਰੀਜ ਵਿੱਚ ਛੋਟੀ ਉਮਰਾ ਦੇ ਬੱਚੇ ਇਸ ਚਾਇਲਡ ਲੇਬਰ ਦਾ ਸ਼ਿਕਾਰ ਹਨ। ਇਸ ਦੇ ਨਾਲ ਹੀ ਸ੍ਰੀ ਕੁਲਵੰਤ ਰਾਏ ਗੋਇਲ ਪੈਨਲ ਵਕੀਲ ਨੇ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਆਮ ਨਾਗਰਿਕ ਦੀ ਤਰਾਂ ਬੱਚਿਆ ਨੂੰ ਵੀ ਸੰਵਿਧਾਨਿਕ ਤੌਰ ਤੇ ਉਨੇ ਹੀ ਅਧਿਕਾਰ ਅਤੇ ਹੱਕ ਹਨ। ਇਸ ਤੋਂ ਇਲਾਵਾ ਉਨਾਂ ਜੁਵੇਨਾਇਲ ਜਸਟਿਸ ਐਕਟ ਤੇ ਵੀ ਚਾਨਣਾ ਪਾਇਆ। ਉਨਾਂ ਦੇ ਨਾਲ ਸ੍ਰੀ ਕੰਵਰ ਸੰਦੀਪ ਸਿੰਘ ਵੜਿੰਗ ਪੈਨਲ ਵਕੀਲ ਨੇ ਬੱਚਿਆ ਨੂੰ ਉਨਾਂ ਦੀ ਉਮਰ ਅਨੁਸਾਰ ਲਗਾਏ ਗਏ ਕੰਮਾਂ ਬਾਰੇ ਦੱਸਿਆ ਜਿਵੇਂ ਬੀੜੀ ਇੰਡਸਟਰੀ, ਸਾਬਨ ਫੈਕਟਰੀ, ਪਟਾਕੇ ਦੀਆਂ ਫੈਕਟਰੀਆਂ ਤੋਂ ਇਲਾਵਾ ਅਜਿਹੇ ਹੋਰ ਕੰਮ ਕਰਵਾਉਣੇ ਕਾਨੂੰਨੀ ਤੌਰ ਤੇ ਜੁਰਮ ਬਣਦੇ ਹਨ।
ਇਸ ਦੌਰਾਨ ਅਭਿਸੇਕ ਸਿੰਗਲਾ ਡੀ.ਸੀ.ਪੀ.ਓ., ਭੁਪਿੰਦਰ ਸਿੰਘ ਲਾਅ ਅਫਸਰ, ਰਾਜ ਕੁਮਾਰ ਜਿੰਦਲ ਸੈਕਟਰੀ ਰੈੱਡ ਕਰਾਸ, ਪਰਮਜੀਤ ਸਿੰਘ, ਇੰਦਰਪਾਲ ਸਿੰਘ, ਆਗਣਵਾੜੀ ਸੁਪਰਵਾਈਜਰ ਅਤੇ ਵਰਕਰਜ ਮੌਜੂਦ ਸਨ। ਇਸ ਸੈਮੀਨਾਰ ਵਿੱਚ ਤਕਰੀਬਨ 150 ਵਿਅਕਤੀਆਂ ਨੇ ਭਾਗ ਲਿਆ।

Share Button

Leave a Reply

Your email address will not be published. Required fields are marked *