14 ਅਗਸਤ ਨੂੰ ਭਗਵੰਤ ਮਾਨ ਬਨੂੰੜ ਵਿਖੇ ਕਰਨਗੇ ਰੈਲੀ ਨੂੰ ਸੰਬੋਧਿਤ

14 ਅਗਸਤ ਨੂੰ ਭਗਵੰਤ ਮਾਨ ਬਨੂੰੜ ਵਿਖੇ ਕਰਨਗੇ ਰੈਲੀ ਨੂੰ ਸੰਬੋਧਿਤ

11-30 (2)

ਬਨੂੜ 11 ਅਗਸਤ(ਰਣਜੀਤ ਸਿੰਘ ਰਾਣਾ): ਆਮ ਆਦਮੀ ਵੱਲੋਂ 14 ਅਗਸਤ ਨੂੰ ਸਾਂਮੀ 5 ਵਜੇ ਬਨੂੜ ਦੀ ਅਨਾਜ ਮੰਡੀ ਵਿਚ ਹਲਕਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿਚ ਸੰਗਰੂਰ ਦੇ ਸਾਂਸਦ ਭਗਵੰਤ ਮਾਨ ਅਗਾਮੀ ਵਿਧਾਨ ਸਭਾ ਚੋਣਾ ਲਈ ਲੋਕਾ ਨੂੰ ਸੰਬੋਧਨ ਕਰਨ ਲਈ ਪੁੱਜ ਰਹੇ ਹਨ। ਐਤਵਾਰ ਨੂੰ ਹੋਣ ਵਾਲੀ ਇਸ ਰੈਲੀ ਨੂੰ ਸਫਲ ਬਣਾਉਣ ਲਈ ਪੇਂਡੂ ਵਿਕਾਸ ਤੇ ਪੰਚਾਇਤ ਵਿੰਗ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਧਮੋਲੀ ਤੇ ਸੈਕਟਰ ਇੰਚਾਰਜ ਧਰਮਿੰਦਰ ਸਿੰਘ ਬਸੰਤਪੁਰਾ ਵੱਲੋਂ ਲੋਕਾ ਨੂੰ ਰੈਲੀ ਪ੍ਰਤੀ ਲਾਮਬੰਦ ਕਰਨ ਲਈ ਦਰਜਨਾਂ ਪਿੰਡ ਜਿਨਾਂ ਵਿਚ ਕਰਾਲਾ, ਕਰਾਲੀ, ਧਰਮਗੜ੍ਹ, ਕਨੌੜ, ਅਜੀਜਪੁਰ, ਜੰਗਪੁਰਾ, ਰਾਮਪੁਰਕਲਾ, ਧਰਮਗੜ੍ਹ ਵਿਚ ਜਾ ਕੇ ਮੀਟਿੰਗਾ ਕੀਤੀਆਂ। ਉਕਤ ਆਗੂਆ ਨੇ ਕਿਹਾ ਕਿ ਪਿੰਡਾ ਵਿਚ ਆਪ ਨੂੰ ਭਰਵਾ ਹੁੰਗਾਰਾ ਮਿਲਿਆ ਹੈ। ਉਨਾਂ ਕਿਹਾ ਕਿ ਪੰਜਾਬ ਦੀ ਜਨਤਾ ਸੱਤਾ ਤੇ ਰਾਜ ਕਰ ਰਹੀਆਂ ਦੋਨੋਂ ਸਰਕਾਰਾ ਤੋਂ ਅੱਕ ਚੁੱਕੀ ਹੈ ਤੇ ਹੁਣ ਲੋਕ ਪੰਜਾਬ ਵਿਚ ਬਦਲਾਵ ਲਿਆਉਣਾ ਚਾਹੁੰਦੇ ਹਨ ਤੇ ਨਵੀਂ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ। ਇਸ ਮੌਕੇ ਗੁਰਪ੍ਰੀਤ ਸਿੰਘ ਧਮੋਲੀ ਨੇ ਦੱਸਿਆ ਕਿ ਲੋਕਾ ਨੇ ਉਨਾਂ ਨੂੰ ਐਤਵਾਰ ਦੀ ਰੈਲੀ ਵਿਚ ਟਰਾਲੀਆਂ ਭਰ ਕੇ ਪਿੰਡਾ ਦੇ ਲੋਕਾ ਨੂੰ ਲਿਆਉਣ ਦਾ ਵਿਸ਼ਵਾਸ ਦਵਾਇਆ ਹੈ। ਉਨਾਂ ਕਿਹਾ ਕਿ ਪਿੰਡਾ ਦੇ ਲੋਕਾ ਤੱਕ ਰੈਲੀ ਦਾ ਸੁਨੇਹਾ ਪਹੁੰਚਾਉਣ ਲਈ ਪਾਰਟੀ ਵਰਕਰਾ ਨੂੰ ਹਲਕੇ ਵਿਚ ਪਿੰਡ ਵੰਡ ਦਿੱਤੇ ਗਏ ਹਨ ਤੇ ਉਨਾਂ ਦੇ ਵਰਕਰ ਪੂਰੀ ਮਿਹਨਤ ਨਾਲ ਲੋਕਾ ਤੱਕ ਰੈਲੀ ਦਾ ਸੁਨੇਹਾ ਪਹੁੰਚਾਉਣ ਵਿਚ ਲੱਗੇ ਹੋਏ ਹਨ। ਇਸ ਮੌਕੇ ਉਨਾਂ ਨਾਲ ਜੁਆਇੰਟ ਸਕੱਤਰ ਜਿਲ੍ਹਾ ਯੂਥ ਵਿੰਗ ਗੁਰਜਿੰਦਰ ਸਿੰਘ ਬੁਢਣਪੁਰ, ਸਰਕਲ ਇੰਚਾਰਜ ਹਰਦੇਵ ਸਿੰਗ ਛਰਬੜ, ਮਾਸਟਰ ਮੇਵਾ ਸਿੰਘ, ਦਰਸ਼ਨ ਸਿੰਘ ਸਾਬਕਾ ਸਰਪੰਚ ਕਰਾਲੀ, ਸੰਦੀਪ ਧੀਮਾਨ, ਅਵਤਾਰ ਸਿੰਘ ਕਰਾਲਾ, ਗੁਰਪ੍ਰੀਤ ਸਿੰਘ ਕਰਾਲਾ ਮੋਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: