ss1

ਅਮ ਆਦਮੀ ਪਾਰਟੀ ਦੀ ਕੁਆਰਡੀਨੇਟਰ ਨੇ ਮਜੀਠਿਆ ਤੇ ਚਿੱਟੇ ਦਾ ਤਸਕਰ ਹੋਣ ਦਾ ਦੋਸ ਲਾਇਆ

26-46 (3)
ਬਨੂੜ 25 ਜੁਲਾਈ, 25 ਜੁਲਾਈ (ਰਣਜੀਤ ਸਿੰਘ ਰਾਣਾ): ਅੱਜ ਆਮ ਆਦਮੀ ਪਾਰਟੀ ਦੀ ਜਿਲ੍ਹਾ ਪਟਿਆਲਾ ਮਹਿਲਾ ਵਿੰਗ ਦੀ ਕੁਆਰਡੀਨੇਟਰ ਨੀਨਾ ਮਿੱਤਲ ਵੱਲੋਂ ਸਹਿਰ ਵਿਚ ਵੱਡੇ ਵੱਡੇ ਫਲੈਕਸ ਬੋਰਡ ਲਗਾਏ ਗਏ ਹਨ। ਜਿਨਾਂ ਵਿਚ ਸਰੇਆਮ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਅਰੋਪ ਲਗਾਇਆ ਗਿਆ ਹੈ ਕਿ ‘ ਮੈਂ ਇੱਕ ਵਾਰ ਨਹੀ ਹਜਾਰ ਵਾਰ ਕਹੂੰਗੀ ਕਿ ਬਿਕਰਮ ਸਿੰਘ ਮਜੀਠਿਆ ਚਿੱਟੇ ਦਾ ਤਸਕਰ ਹੈ”। ਆਮ ਆਦਮੀ ਪਾਰਟੀ ਦੀ ਜਿਲ੍ਹਾ ਕੁਆਰਡੀਨੇਟਰ ਨੀਨਾ ਮਿੱਤਲ ਵੱਲੋਂ ਲਗਾਈਆਂ ਗਈਆਂ ਇਨਾਂ ਫਲੈਕਸਾ ਨੇ ਪੰਜਾਬ ਦੀ ਸਿਆਸਤ ਵਿਚ ਨਵਾਂ ਹੀ ਵਿਵਾਦ ਛੇੜ ਦਿੱਤਾ ਹੈ। ਜਿਸ ਦਾ ਸ਼੍ਰੋਮਣੀ ਅਕਾਲੀ ਦਲ ਵੱਲੋ ਵਿਰੋਧ ਕੀਤਾ ਜਾ ਰਿਹਾ ਹੈ। ਮਾਰਕਿਟ ਕਮੇਟੀ ਦੇ ਚੇਅਰਮੈਂਨ ਸਾਧੂ ਸਿੰਘ ਖਲੌਰ, ਯੂਥ ਅਕਾਲੀਦਲ ਦੇ ਕੌਮੀ ਮੀਤ ਪ੍ਰਧਾਨ ਜਸਵਿੰਦਰ ਸਿੰਘ ਜੱਸੀ ਤੇ ਸਹਿਰੀ ਪ੍ਰਧਾਨ ਜਸਵੀਰ ਸਿੰਘ ਜੱਸਾ ਨੇ ਕਿਹਾ ਕਿ ਜਦੋਂ ਤੱਕ ਮਾਨਯੋਗ ਅਦਾਲਤ ਨੇ ਹੀ ਬਿਕਰਮ ਸਿੰਘ ਮਜੀਠੀਆ ਨੂੰ ਅਰੋਪੀ ਨਹੀ ਠਹਿਰਾਇਆ ਤਾਂ ਆਮ ਆਦਮੀ ਪਾਰਟੀ ਦੇ ਆਗੂ ਉਨਾਂ ਤੇ ਜਨਤਕ ਤੋਰ ਤੇ ਅਜਿਹੇ ਅਰੋਪ ਕੀਵੇਂ ਲਗਾ ਸਕਦੇ ਹਨ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਬੁਖਲਾ ਗਏ ਹਨ ਤੇ ਅਜਿਹੀਆਂ ਕੋਝੀਆਂ ਹਰਕਤਾ ਤੇ ਆ ਗਏ ਹਨ। ਉਨਾਂ ਕਿਹਾ ਕਿ ਆਪ ਦੀਆ ਇਨਾਂ ਹਰਕਤਾ ਦਾ ਸ਼੍ਰੋਮਣੀ ਅਕਾਲੀਦਲ ਵੱਲੋਂ ਡਟਵਾ ਵਿਰੋਧ ਕੀਤਾ ਜਾਵੇਗਾ। ਉਕਤ ਆਗੂਆਂ ਨੇ ਕਿਹਾ ਕਿ ਇਸ ਸਬੰਧੀ ਸ਼੍ਰੋਮਣੀ ਅਕਾਲੀਦਲ ਸਰਕਲ ਬਨੂੜ ਵੱਲੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪਾਰਟੀ ਦੀ ਕੁਆਰਡੀਨੇਟਰ ਜਿਸ ਨੇ ਜਨਤਕ ਤੋਰ ਤੇ ਇਹ ਫਲੈਕਸ ਬੋਰਡ ਲਗਾਏ ਹਨ ਦੇ ਮੰਗਲਵਾਰ ਨੂੰ ਸਵੇਰੇ 11 ਵਜੇ ਪੁਤਲੇ ਫੂਕੇ ਜਾਣਗੇ। ਉਨਾਂ ਕਿਹਾ ਕਿ ਇਸ ਤੋਂ ਬਾਅਦ ਨੀਨਾ ਮਿੱਤਲ ਵਿਰੁੱਧ ਮੁਕੱਦਮਾ ਦਰਜ ਕਰਨ ਲਈ ਐਸਐਸਪੀ ਪਟਿਆਲਾ ਗੁਰਮੀਤ ਸਿੰਘ ਚੌਹਾਨ ਤੇ ਥਾਣਾ ਮੁੱਖੀ ਭਗਵੰਤ ਸਿੰਘ ਨੂੰ ਮੰਗ ਪੱਤਰ ਦਿੱਤਾ ਜਾਵੇਗਾ।
ਇਸ ਮਾਮਲੇ ਸਬੰਧੀ ਜਦੋਂ ਆਪ ਦੀ ਜਿਲ੍ਹਾ ਪਟਿਆਲਾ ਮਹਿਲਾ ਵਿੰਗ ਦੀ ਕੁਆਰਡੀਨੇਂਟਰ ਨੀਨਾ ਮਿੱਤਲ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਉਨਾਂ ਨੂੰ ਇਹ ਬੋਰਡ ਲਗਾਉਣ ਲਈ ਪਾਰਟੀ ਹਾਈਕਮਾਡ ਵੱਲੋਂ ਹੁਕਮ ਹੋਇਆ ਸੀ ਤੇ ਉਨਾਂ ਨੇ ਉਸੇ ਤਹਿਤ ਆਪਣੇ ਹਲਕੇ ਵਿਚ ਇਹ ਬੋਰਡ ਲਗਾਏ ਹਨ।

Share Button

Leave a Reply

Your email address will not be published. Required fields are marked *