13 ਅਗਸਤ ਨੂੰ ਕਿਸਾਨ ਖੰਡ ਮਿੱਲ ਫਗਵਾੜਾ ਵਿਖੇ ਸ਼ੁਰੂ ਕਰਨਗੇ ਅੰਦੋਲਨ

ss1

13 ਅਗਸਤ ਨੂੰ ਕਿਸਾਨ ਖੰਡ ਮਿੱਲ ਫਗਵਾੜਾ ਵਿਖੇ ਸ਼ੁਰੂ ਕਰਨਗੇ ਅੰਦੋਲਨ

ਜਲੰਧਰ, 8 ਅਗਸਤ- ਦੋਆਬਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਪ੍ਰੈੱਸ ਕਲੱਬ ਜਲੰਧਰ ਵਿਖੇ ਜਥੇਬੰਦੀ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਕਾਨਫਰੰਸ ਦਾ ਮੁੱਖ ਏਜੰਡਾ ਕਾਸ਼ਤਕਾਰਾਂ ਵਲੋਂ ਸੀਜ਼ਨ 2017-18 ਦੌਰਾਨ ਖੰਡ ਮਿੱਲਾਂ ਨੂੰ ਸਪਲਾਈ ਕੀਤੇ ਗੰਨੇ ਦੀ ਅਦਾਇਗੀ ਬਾਰੇ ਸੀ। ਪ੍ਰਾਈਵੇਟ ਮਿੱਲਾਂ ਦੀ ਬਕਾਇਆ ਰਾਸ਼ੀ ਲਗਭਗ 445 ਤੇ ਸਹਿਕਾਰੀ ਮਿੱਲਾਂ 290 ਕਰੋੜ ਹੈ। ਖੰਡ ਮਿੱਲਾਂ ਵਲੋਂ ਬਕਾਏ ਦੀ ਅਦਾਇਗੀ ਨਾ ਕੀਤੇ ਜਾਣ ਕਾਰਨ ਗੰਨਾ ਕਿਸਾਨ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਨ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਬਕਾਏ ਦੀ ਅਦਾਇਗੀ ਲੈਣ ਲਈ ਬੀਤੀ 24 ਮਈ ਤੋਂ ਲਿਖਤੀ ਬੇਨਤੀਆਂ ਕੀਤੀਆਂ ਜਾ ਰਹੀ ਹਨ ਪਰ ਸਰਕਾਰ ਵਲੋਂ ਕੋਈ ਹੱਲ ਨਹੀਂ ਕੱਢਿਆ ਗਿਆ। ਇਸ ਕਾਰਨ ਕਿਸਾਨਾਂ ਨੇ ਮਜਬੂਰ ਹੋ ਕੇ ਆਉਣ ਵਾਲੀ 13 ਅਗਸਤ ਨੂੰ ਖੰਡ ਮਿੱਲ ਫਗਵਾੜਾ ਵਿਖੇ ਅਣਮਿੱਥੇ ਸਮੇਂ ਲਈ ਵੱਡਾ ਕਿਸਾਨ ਅੰਦੋਲਨ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ।

Share Button

Leave a Reply

Your email address will not be published. Required fields are marked *