13ਵੇਂ ਤਰਕਸ਼ੀਲ ਨਾਟਕ ਮੇਲੇ ਦੀਆਂ ਤਿਆਰੀਆਂ ਸ਼ੁਰੂ

13ਵੇਂ ਤਰਕਸ਼ੀਲ ਨਾਟਕ ਮੇਲੇ ਦੀਆਂ ਤਿਆਰੀਆਂ ਸ਼ੁਰੂ
ਕਾਲੇ ਇਲਮ ਦੇ ਮਾਹਰਾਂ ਨੂੰ 1 ਕਰੋੜ ਰੁਪਏ ਲਈ ਹੋਵੇਗਾ ਚੈਲਿੰਜ

22-2 (1)
ਫ਼ਰੀਦਕੋਟ, 22 ਅਗਸਤ (ਜਗਦੀਸ਼ ਕੁਮਾਰ ਬਾਂਬਾ ) ਤਰਕਸ਼ੀਲ ਸੁਸਾਇਟੀ ਭਾਰਤ ਇਕਾਈ ਫ਼ਰੀਦਕੋਟ ਵਲੋਂ 21 ਸਤੰਬਰ 2016 ਦਿਨ ਬੁੱਧਵਾਰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਅਮਰ ਮੈਰਿਜ ਪੈਲੇਸ ਫ਼ਰੀਦਕੋਟ ਵਿਖੇ ਕਰਵਾਏ ਜਾ ਰਹੇ ਤਰਕਸ਼ੀਲ ਨਾਟਕ ਮੇਲੇ ਦੀ ਰੂਪ ਰੇਖਾ ਤਿਆਰ ਕਰਨ ਲਈ ਇਕ ਮੀਟਿੰਗ ਸਰਸਪ੍ਰਤ ਜਗਪਾਲ ਸਿੰਘ ਬਰਾੜ ਅਤੇ ਇਕਾਈ ਪ੍ਰਧਾਨ ਲਖਵਿੰਦਰ ਕਿਲਾ ਨੌ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜਾਣਕਾਰੀ ਦਿੰਦਿਆਂ ਸ. ਬਰਾੜ ਅਤੇ ਪ੍ਰਧਾਨ ਲਖਵਿੰਦਰ ਕਿਲਾ ਨੌ ਨੇ ਦੱਸਿਆ ਕਿ ਇਹ ਨਾਟਕ ਮੇਲਾ ਬਾਬਾ ਸ਼ੇਖ ਫ਼ਰੀਦ ਜੀ ਆਗਮਨ ਪੁਰਬ ‘ਤੇ ਵਿਲੱਖਣ ਪਹਿਚਾਣ ਬਣਾ ਚੁੱਕਾ ਹੈ। ਇਸ ਵਾਰੀ ਇਸ ਨਾਟਕ ਮੇਲੇ ਵਿਚ ਅੰਧ ਵਿਸ਼ਵਾਸਾਂ, ਜਾਤਪਾਤ, ਊਚ ਨੀਚ, ਅਨਪੜ•ਤਾ, ਭਰੂਣ ਹੱਤਿਆਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ•ਾਂ ਦੱਸਿਆ ਕਿ ਇਕ ਕਿਰਤੀ ਮਜ਼ਦੂਰ ਤੋਂ ਇਸ ਨਾਟਕ ਮੇਲੇ ਦਾ ਉਦਘਾਟਨ ਕਰਵਾਇਆ ਜਾਵੇਗਾ, ਜਿਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਕਾਲੇ ਇਲਮ ਦੇ ਮਾਹਰ ਅਤੇ ਗੈਬੀ ਸ਼ਕਤੀ ਦੇ ਦਾਅਵੇਦਾਰਾਂ ਨੂੰ ਇਕ ਕਰੋੜ ਰੁਪਏ ਲਈ ਚੈਲਿੰਜ ਕੀਤਾ ਜਾਵੇਗਾ। ਉਨ•ਾਂ ਦੱਸਿਆ ਕਿ ਮਨੁੱਖੀ ਸਿਹਤ ਦੀ ਜਾਣਕਾਰੀ ਦੇਣ ਲਈ ਉਚ ਡਾਕਟਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਸਮਾਜ ਨੂੰ ਸੇਧ ਦੇਣ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਉਨ•ਾਂ ਦੱਸਿਆ ਕਿ ਇਸ ਮੌਕੇ ਨਵੇਂ ਨਾਟਕ, ਨਵੀਆਂ ਕੋਰੀਓਗ੍ਰਾਫ਼ੀਆਂ ਪੇਸ਼ ਕੀਤੀਆਂ ਜਾਣਗੀਆਂ, ਜਾਦੂ ਦੇ ਨਵੇਂ ਟ੍ਰਿਕ ਸਿਖਾਏ ਜਾਣਗੇ ਅਤੇ ਤਰਕਸ਼ੀਲ ਸੁਸਾਇਟੀ ਵਲੋਂ ਭੂਤਾਂ ਪ੍ਰੇਤਾਂ ਦੇ ਸੁਲਝਾਏ ਕੇਸ ਵੀ ਦੱਸੇ ਜਾਣਗੇ। ਉਨ•ਾਂ ਦੱਸਿਆ ਕਿ ਇਸ ਮੇਲੇ ਨੂੰ ਸਫ਼ਲ ਬਣਾਉਣ ਲਈ ਮੈਂਬਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਇਸ ਮੌਕੇ ਅਜੈਬ ਢੁੱਡੀ, ਗੁਰਜਿੰਦਰ ਡੋਹਕ, ਸੁਖਚੈਨ ਥਾਂਦੇਵਾਲਾ, ਬਲਕਾਰ ਮੰਡ ਅਤੇ ਸੁਭਾਸ਼ ਗਰੋਵਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: