13ਵੀਆਂ ਖ਼ਾਲਸਾਈ ਖੇਡਾਂ ਅਮਿੱਟ ਯਾਦਾਂ ਛੱਡਦੀਆਂ ਹੋਈਆਂ ਸਮਾਪਤ

13ਵੀਆਂ ਖ਼ਾਲਸਾਈ ਖੇਡਾਂ ਅਮਿੱਟ ਯਾਦਾਂ ਛੱਡਦੀਆਂ ਹੋਈਆਂ ਸਮਾਪਤ
ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਦਾ ਮੰਤਵ ਗੁਣਨਾਤਮਕ ਸਿੱਖਿਆ ਪ੍ਰਦਾਨ ਕਰਨਾ- ਜਥੇਦਾਰ ਅਵਤਾਰ ਸਿੰਘ
ਨੌਜੁਆਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਾ ਸ਼ੋ੍ਮਣੀ ਕਮੇਟੀ ਦਾ ਸ਼ਲਾਘਾਯੋਗ ਉਪਰਾਲਾ – ਡਾ. ਚੀਮਾ

picture1ਸ੍ਰੀ ਅਨੰਦਪੁਰ ਸਾਹਿਬ 22 ਅਕਤੂਬਰ (ਸੁਖਦੇਵ ਸਿੰਘ ਨਿੱਕੂਵਾਲ): ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੀਆਂ ਉਚੇਰੀ ਸਿੱਖਿਆ ਸੰਸਥਾਵਾਂ ਦੀਆਂ 13ਵੀਂਆਂ ਤਿੰਨ ਰੋਜ਼ਾ ਖ਼ਾਲਸਾਈ ਖੇਡਾਂ ਅਮਿੱਟ ਯਾਦਾਂ ਛੱਡਦੀਆਂ ਹੋਈਆਂ ਅੱਜ ਸਮਾਪਤ ਹੋ ਗਈਆਂ ਖ਼ਾਲਸਾਈ ਖੇਡਾਂ ਦੇ ਸਮਾਪਤੀ ਤੇ ਇਨਾਮ ਵੰਡ ਸਮਾਰੋਹ ਦੇ ਮੌਕੇ ਤੇ ਮੁੱਖ ਮਹਿਮਾਨ ਦੇ ਤੌਰ ਸ਼ਾਮਿਲ ਹੋਏ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੇ ਵਿਦਿਅਕ ਅਦਾਰੇ ਗੁਣਨਾਤਮਕ ਸਿੱਖਿਆ ਪ੍ਰਦਾਨ ਕਰ ਰਹੇ ਹਨ ਤੇ ਉਸ ਵਿੱਚ ਪੜਨ ਵਾਲੇ ਵਿਦਿਆਰਥੀਆਂ ਦਾ ਅਥਾਹ ਵਾਧਾ ਹੋਇਆ ਹੈ ਇਸ ਮੌਕੇ ਤੇ ਪ੍ਰਧਾਨਗੀ ਕਰ ਰਹੇ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਬੋਲਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵਿੱਿਦਅਕ ਅਦਾਰੇ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਰੁਚਿਤ ਕਰਕੇ ਨਸ਼ਿਆਂ ਤੋਂ ਧਿਆਨ ਹਟਵਾ ਕੇ ਖੇਡਾਂ ਅਤੇ ਪੜਾਈ ਵੱਲ ਪ੍ਰੇਰਿਤ ਕਰ ਰਹੇ ਹਨ ਜੋ ਕਿ ਸ਼ੋ੍ਰਮਣੀ ਕਮੇਟੀ ਦਾ ਸ਼ਲਾਘਾਯੋਗ ਉਪਰਾਲਾ ਹੈ ਇਸ ਮੌਕੇ ਤੇ ਡਾਇਰੈਕਟਰ ਸਿੱਖਿਆ ਐਸ.ਜੀ.ਪੀ.ਸੀ. ਡਾ. ਧਰਮਿੰਦਰ ਸਿੰਘ ਉਭਾ ਨੇ ਸ਼ੋ੍ਰਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ ਕਾਲਜ ਦੇ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਕਾਲਜ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਕੀਤੀਆਂ ਜਾ ਰਹੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਕਾਲਜ ਦੇ ਵਾਇਸ ਪ੍ਰਿੰਸੀਪਲ ਡਾ. ਸੁੱਚਾ ਸਿੰਘ ਢੇਸੀ ਨੇ ਸਾਰਿਆਂ ਦਾ ਧੰਨਵਾਦ ਕੀਤਾ ਕਾਲਜ ਦੇ ਪੀ.ਆਰ.ਓ. ਪ੍ਰੋ. ਅਵਤਾਰ ਸਿੰਘ ਖ਼ਾਲਸਾਈ ਖੇਡਾਂ ਨੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖ਼ਾਲਸਾਈ ਖੇਡਾਂ ਦੀ ਓਵਰਆਲ ਪਹਿਲੇ ਸਥਾਨ ਦੀ ਟਰਾਫੀ ਗੁਰੂ ਨਾਨਕ ਕਾਲਜ ਬੁਢਲਾਡਾ ਨੇ ਜਿੱਤੀ ਅਤੇ ਦੂਸਰੇ ਸਥਾਨ ਦੀ ਟਰਾਫੀ ਸ੍ਰੀ ਗੂਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਅਨੰਦਪੁਰ ਸਾਹਿਬ ਨੇ ਪ੍ਰਾਪਤ ਕੀਤੀ ਓਵਰਆਲ ਲੜਕਿਆਂ ਦੀ ਟਰਾਫੀ ਬੁਢਲਾਡਾ ਕਾਲਜ ਨੇ ਅਤੇ ਦੂਸਰੇ ਸਥਾਨ ਦੀ ਟਰਾਫੀ ਮਾਤਾ ਗੁਜਰੀ ਕਾਲਜ ਫਤਿਹਗੜ ਸਾਹਿਬ ਨੇ ਪ੍ਰਾਪਤ ਕੀਤੀ ਇਸੇ ਤਰਾਂ ਹੀ ਓਵਰਆਲ ਲੜਕੀਆਂ ਦੇ ਪਹਿਲੇ ਸਥਾਨ ਦੀ ਟਰਾਫੀ ਬੁਢਲਾਡਾ ਕਾਲਜ ਨੇ ਅਤੇ ਦੂਸਰੇ ਸਥਾਨ ਖਾਲਸਾ ਕਾਲਜ ਪਟਿਆਲਾ ਨੇ ਪ੍ਰਾਪਤ ਕੀਤੀ ਬੈਸਟ ਅਥਲੀਟ (ਲੜਕੇ) ਖਾਲਸਾ ਕਾਲਜ ਪਟਿਆਲਾ ਦੇ ਵਿਦਿਆਰੀਥ ਮਨਵਿੰਦਰ ਸਿੰਘ ਨੂੰ ਚੁਣਿਆ ਗਿਆ ਅਤੇ ਬੈਸਟ ਅਥਲੀਟ (ਲੜਕੀਆਂ) ਖਾਲਸਾ ਕਾਲਜ ਅਨੰਦਪੁਰ ਸਾਹਿਬ ਦੀ ਵਿਦਿਆਰਥਣ ਅਮ੍ਰਿਤ ਕੌਰ ਨੂੰ ਚੁਣਿਆ ਗਿਆ , ਮਾਰਚਪਾਸਟ ਵਿੱਚ ਪਹਿਲਾ ਸਥਾਨ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਝਾੜ ਸਾਹਿਬ ਨੇ ਪ੍ਰਾਪਤ ਕੀਤਾ ਤੇ ਦੂਸਰਾ ਸਥਾਨ ਖਾਲਸਾ ਕਾਲਜ ਅਨੰਦਪੁਰ ਸਾਹਿਬ ਨੇ ਪ੍ਰਾਪਤ ਕੀਤਾ ਬੈਡਮਿੰਟਨ (ਲੜਕੇ) ਵਿੱਚ ਖਾਲਸਾ ਕਾਲਜ ਅਨੰਦਪੁਰ ਸਾਹਿਬ ਨੇ ਪਹਿਲਾ ਸਥਾਨ ਅਤੇ ਖਾਲਸਾ ਕਾਲਜ ਸਤਲਾਣੀ ਸਾਹਿਬ ਨੇ ਦੂਸਰਾ ਸਥਾਨ, ਕਬੱਡੀ ਨੈਸ਼ਨਲ ਸਟਾਇਲ (ਲੜਕੇ) ਵਿੱਚ ਪਹਿਲਾ ਸਥਾਨ ਖਾਲਸਾ ਕਾਲਜ ਅਨੰਦਪੁਰ ਸਾਹਿਬ ਅਤੇ ਦੂਸਰਾ ਸਥਾਨ ਗੁਰੂ ਨਾਨਕ ਕਾਲਜ ਬੁਢਲਾਡਾ, 4 ਯ 100 ਮੀਟਰ ਰੀਲੇਅ ਰੇਸ (ਲੜਕੇ ਅਤੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਖਾਲਸਾ ਕਾਲਜ ਅਨੰਦਪੁਰ ਸਾਹਿਬ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਵੀ ਮੁਕਾਬਲੇ ਹੋਏ ਅੱਜ ਦੇ ਸਮਪਤੀ ਸਮਾਰੋਹ ਦੇ ਮੌਕੇ ਤੇ ਸੰਤ ਬਾਬਾ ਲਾਭ ਸਿੰਘ ਜੀ ਕਿਲਾ ਅਨੰਦਗੜ ਵਾਲੇ, ਸ੍ਰੀਮਤੀ ਮਾਨ ਕੌਰ ਭਾਰਤ ਦੀ ਪਹਿਲੀ ਮਹਿਲਾ ਅਥਲੀਟ ਜਿਸ ਨੇ 8 ਵਰਲਡ ਰਿਕਾਰਡ ਕਾਇਮ ਕੀਤੇ ਅਤੇ ਕਾਲਜ ਦੇ ਸਰੀਰਿਕ ਸਿੱਖਿਆ ਵਿਭਾਗ ਦੇ ਮੁੱਖੀ ਡਾ. ਸੁੱਚਾ ਸਿੰਘ ਢੇਸੀ ਤੇ ਮੇਜ਼ਬਾਨ ਕਾਲਜ ਦੇ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਜਿਹਨਾਂ ਦਾ ਅੱਜ ਜਨਮਦਿਨ ਵੀ ਸੀ ਨੂੰ ਸਨਮਾਨਿਤ ਕਿਤਾ ਗਿਆ ਤੇ ਅੰਤ ਵਿੱਚ ਕਾਲਜ ਵੱਲੋਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਕਮੇਟੀ ਤੇ ਡਾ. ਦਲਜੀਤ ਸਿੰਘ ਚੀਮਾ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਤੇ ਜਥੇਦਾਰ ਮੋਹਣ ਸਿੰਘ ਢਾਹੇ, ਹਰਜੀਤ ਸਿੰਘ ਅਚਿੰਤ,ਜਿਲਾ ਜਥੇਦਾਰ ਮੋਹਣ ਸਿੰਘ ਢਾਹੇ, ਜਿਲਾ ਪਰਿਸ਼ਦ ਮੈਬਰ ਨਿਰਮਲ ਸਿੰਘ ਹਰੀਵਾਲ, ਇਕਬਾਲ ਸਿੰਘ ਭੱਠਲ, ਮਨਿੰਦਰਪਾਲ ਸਿੰਘ ਮਨੀ, ਮਨਜੀਤ ਸਿੰਘ ਬਾਸੋਵਾਲ, ਸੁਰਿੰਦਰ ਸਿੰਘ ਮਟੋਰ, ਡਾ. ਜਸਵੀਰ ਸਿੰਘ, ਓ.ਐਸ.ਏ. ਦੇ ਦੀਪਕ ਰਾਣਾ ਨੰਬਰਦਾਰ ਅਗੰਮਪੁਰ, ਪਰਮਜੀਤ ਸਿੰਘ ਸਰੋਆ ਆਦਿ ਤੋਂ ਇਲਾਵਾ ਇਲਾਕੇ ਦੀਆਂ ਬਹੁਤ ਸਾਰੀਆਂ ਸ਼ਖ਼ਸ਼ੀਅਤਾਂ ਹਾਜ਼ਿਰ ਸਨ।

Share Button

Leave a Reply

Your email address will not be published. Required fields are marked *