111 ਬੱਚੇ ਮਰਨ ਤੋਂ ਬਾਅਦ ਅਡਾਨੀ ਦੇ ਹਸਪਤਾਲ ਨੂੰ ਕਲੀਨ ਚਿੱਟ

ss1

111 ਬੱਚੇ ਮਰਨ ਤੋਂ ਬਾਅਦ ਅਡਾਨੀ ਦੇ ਹਸਪਤਾਲ ਨੂੰ ਕਲੀਨ ਚਿੱਟ

ਨਵੀਂ ਦਿੱਲੀ: ਗੁਜਰਾਤ ਦੇ ਭੁਜ ਵਿੱਚ ਅਡਾਨੀ ਗਰੁੱਪ ਵੱਲੋਂ ਚਲਾਏ ਜਾਣ ਵਾਲੇ ਹਸਪਤਾਲ ਨੂੰ 111 ਬੱਚਿਆਂ ਦੀ ਮੌਤ ਦੇ ਮਾਮਲੇ ਵਿੱਚ ਕਲੀਨ ਚਿੱਟ ਮਿਲ ਗਈ ਹੈ। ਅਡਾਨੀ ਦੇ ਹਸਪਤਾਲ ਵਿੱਚ ਵਾਪਰੇ ਇਸ ਦੁਖਾਂਤ ਦੀ ਜਾਂਚ ਸੂਬਾ ਸਰਕਾਰ ਵੱਲੋਂ ਨਿਯੁਕਤ ਕੀਤੇ ਪੈਨਲ ਨੇ ਕੀਤੀ ਸੀ।

ਪੈਨਲ ਦੀ ਰਿਪੋਰਟ ਮੁਤਾਬਕ ਜੀ ਕੇ ਜਨਰਲ ਹਸਪਤਾਲ ਵੱਲੋਂ ਕੀਤਾ ਗਿਆ ਇਲਾਜ ਸਹੀ ਸੀ ਤੇ ਤੈਅ ਕੀਤੇ ਮਾਪਦੰਡਾਂ ਤੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਦਰੁਸਤ ਪਾਇਆ ਗਿਆ। ਹਾਲਾਂਕਿ, ਪੈਨਲ ਨੇ ਹਸਪਤਾਲ ਸਟਾਫ਼ ਨੂੰ ਬਿਹਤਰ ਸਿਖਲਾਈ ਦਿਵਾਉਣ ਦੀ ਸਿਫਾਰਿਸ਼ ਕੀਤੀ ਹੈ।

ਬੀਤੇ ਦਿਨੀਂ ਆਡਾਨੀ ਐਜੂਕੇਸ਼ਨ ਐਂਡ ਰਿਸਰਚ ਫਾਊਂਡੇਸ਼ਨ ਵੱਲੋਂ ਚਲਾਏ ਜਾ ਰਹੇ ਜੀ ਕੇ ਜਨਰਲ ਹਸਪਤਾਲ ਵਿੱਚ ਪਿਛਲੇ 5 ਮਹੀਨਿਆਂ ਅੰਦਰ 111 ਨਵਜੰਮੇ ਬੱਚਿਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਹਸਪਤਾਲ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ 20 ਮਈ ਤਕ 2018 ਤੋਂ ਪਹਿਲਾਂ 5 ਮਹੀਨਿਆਂ ਵਿੱਚ 111 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ ਸੀ।

ਅੰਕੜੇ ਗਿਣਾਉਂਦਿਆਂ ਹੋਇਆਂ ਹਸਪਤਾਲ ਦੇ ਪ੍ਰਸ਼ਾਸਨ ਨੇ ਇਨ੍ਹਾਂ ਬੱਚਿਆਂ ਦੀ ਮੌਤ ਦਾ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਉਣ ’ਚ ਹੋਈ ਦੇਰੀ ਤੇ ਕੁਪੋਸ਼ਣ ਦੱਸਿਆ ਸੀ। ਹਸਪਤਾਲ ਦੇ ਸੁਪਰਡੈਂਟ ਨੇ ਕਿਹਾ ਸੀ ਕਿ ਪਹਿਲੀ ਜਨਵਰੀ ਤੋਂ 20 ਮਈ ਤਕ 777 ਬੱਚਿਆਂ ਦਾ ਜਨਮ ਹੋਇਆ ਜਿਨ੍ਹਾਂ ਵਿੱਚੋਂ 111 ਦੀ ਮੌਤ ਹੋ ਗਈ। ਇਸ ਤੋਂ ਪਤਾ ਲੱਗਦਾ ਹੈ ਕਿ ਬੱਚਿਆਂ ਦੀ ਮੌਤ ਦਰ 14 ਫ਼ੀ ਸਦੀ ਰਹੀ।

Share Button

Leave a Reply

Your email address will not be published. Required fields are marked *