100 ਪਿੰਡਾਂ ਤਕ ਯੋਗਾ ਪਹੁੰਚਾਉਣ ਦਾ ਟੀਚਾ : ਗਿੱਲ

ss1

100 ਪਿੰਡਾਂ ਤਕ ਯੋਗਾ ਪਹੁੰਚਾਉਣ ਦਾ ਟੀਚਾ : ਗਿੱਲ

12-32 (2)
ਪੱਟੀ, 11 ਜੂਨ (ਅਵਤਾਰ ਸਿੰਘ ਢਿੱਲੋਂ)ਪਿੰਡ ਚੰਬਾ ਕਲਾਂ ਵਿਖੇ ਨਹਿਰੂ ਯੁਵਾ ਕੇਂਦਰ ਵਲੋਂ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਯੋਗ ਦੇ ਪ੍ਰੋਗਰਾਮ ਨੂੰ 100 ਪਿੰਡਾਂ ਤਕ ਪਹੰੁਚਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸੇ ਲੜੀ ਤਹਿਤ ਪਿੰਡ ਚੰਬਾ ਕਲਾਂ ਵਿਖੇ ਯੋਗ ਕੈਂਪ ਲਗਾਇਆ ਗਿਆ। ਇੰਨਾਂ ਗੱਲਾਂ ਦਾ ਪ੍ਰਗਟਾਵਾ ਬਿਕਰਮਜੀਤ ਸਿੰਘ ਗਿੱਲ ਨੇ ਯੋਗ ਕੈਂਪ ਦੀ ਸ਼ੁਰੂਆਤ ਮੌਕੇ ਕੀਤਾ। ਉਨਾਂ ਇਹ ਵੀ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਨਿਰੋਗ ਜੀਵਨ ਮੁਹਈਆ ਕਰਵਾਉਣ ਲਈ ਯੋਗ ਦੀ ਜਾਣਕਾਰੀ ਜ਼ਰੂਰੀ ਹੈ, ਅਸੀ ਪਤੰਜਲੀ ਯੋਗ ਸੰਮਤੀ ਜ਼ਿਲਾ ਤਰਨਤਾਰਨ ਦੇ ਸਹਿਯੋਗ ਨਾਲ ਕਰ ਰਹੇ ਹਨ। ਪੰਜਾਬ ਯੋਗ ਸੰਮਤੀ ਦੇ ਮੈਂਬਰ ਪਰਵਿੰਦਰ ਸਿੰਘ ਵਲੋਂ ਯੋਗ ਦੀ ਮੱਹਤਤਾ ਦਸਦੇ ਹੋਏ ਪ੍ਰਾਣਾਯਾਮ ਕਰਨ ਦੀਆਂ ਵਿਧੀਆਂ ਨੂੰ ਵਿਧੀ ਪੂਰਵਕ ਕਰਨ ਤੇ ਉਨਾਂ ਦੇ ਲਾਭ ਦਸੇ ਗਏ।ਚੋਹਲਾ ਸਾਹਿਬ ਦੀ ਵਲੰਟੀਅਰ ਰਾਜਬੀਰ ਕੌਰ ਵਲੋਂ ਕੈਂਪ ਵਿਚ ਆਏ ਲੋਕਾਂ ਦਾ ਅਤੇ ਨਹਿਰੂ ਯੁਵਾ ਕੇਂਦਰ, ਪਤੰਜਲੀ ਯੋਗ ਸੰਮਤੀ ਦਾ ਧੰਨਵਾਦ ਕਰਨ ਉਪਰੰਤ ਸਨਮਾਨ ਚਿੰਨ ਵੀ ਦਿੱਤੇ ਗਏ। ਇਸ ਮੌਕੇ ਗੁਰਪ੍ਰੀਤ ਸਿੰਘ, ਸਰਪੰਚ ਦਿਲਬਾਗ ਸਿੰਘ, ਸੁਖਚੈਨ ਸਿੰਘ, ਹਰਜਿੰਦਰ ਸਿੰਘ, ਤਰੁਣ ਕਪੂਰ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *