100 ਕਿਲੋ ਲਾਹਣ ਸਮੇਤ ਇਕ ਗ੍ਰਿਫਤਾਰ

ss1

100 ਕਿਲੋ ਲਾਹਣ ਸਮੇਤ ਇਕ ਗ੍ਰਿਫਤਾਰ

ਫਿਰੋਜ਼ਪੁਰ 6 ਸਤੰਬਰ (ਸਤਬੀਰ ਬਰਾੜ) : ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਗਸ਼ਤ ਅਤੇ ਛਾਪੇਮਾਰੀ ਦੌਰਾਨ ਇਕ ਵਿਅਕਤੀ ਨੂੰ 100 ਕਿਲੋ ਲਾਹਣ ਸਮੇਤ ਗ੍ਰਿਫਤਾਰ ਕਰਕੇ ਉਸ ਖਿਲਾਫ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਹੌਲਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਉਨਾਂ ਦੀ ਪੁਲਸ ਪਾਰਟੀ ਬੀਤੀ ਸ਼ਾਮ ਪਿੰਡ ਕਿਲਚਾ ਵਿਖੇ ਗਸ਼ਤ ਕਰ ਰਹੀ ਸੀ ਤਾਂ ਇਸ ਦੌਰਾਨ ਉਨਾਂ ਨੂੰ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਫੁੰਮਣ ਸਿੰਘ ਪੁੱਤਰ ਫੌਜ਼ਾ ਸਿੰਘ ਵਾਸੀ ਪਿੰਡ ਨਿਹਾਲੇ ਵਾਲਾ ਨਾਜਾਇਜ਼ ਸ਼ਰਾਬ ਕੱਢਣ, ਵੇਚਣ ਦਾ ਧੰਦਾ ਕਰਦਾ ਹੈ। ਪੁਲਸ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ ਤੇ ਛਾਪੇਮਾਰੀ ਕਰਨ ਉਪਰੰਤ ਫੁੰਮਣ ਸਿੰਘ ਕੋਲੋਂ ਮੌਕੇ ਤੇ 100 ਕਿਲੋ ਲਾਹਣ ਬਰਾਮਦ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਦੱਸਿਆ ਕਿ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Share Button

Leave a Reply

Your email address will not be published. Required fields are marked *