Sat. May 25th, 2019

10 ਸਾਲ ਤੋਂ ਭਗੌੜਾ 30 ਬੋਤਲਾਂ ਨਜ਼ਾਇਜ਼ ਸ਼ਰਾਬ ਨਾਲ ਗ੍ਰਿਫ਼ਤਾਰ

10 ਸਾਲ ਤੋਂ ਭਗੌੜਾ 30 ਬੋਤਲਾਂ ਨਜ਼ਾਇਜ਼ ਸ਼ਰਾਬ ਨਾਲ ਗ੍ਰਿਫ਼ਤਾਰ

ਮੂਨਕ 30 ਸਤੰਬਰ (ਸੁਰਜੀਤ ਸਿੰਘ ਭੁਟਾਲ) ਸਥਾਨਕ ਪੁਲਸ ਨੇ 10 ਸਾਲਾ ਤੌਂ ਭਗੋੜਾ ਕਾਬੂ ਕੀਤਾ ਅਤੇ ਉਕੱਤ ਭਗੋੜੇ ਤੋ 30 ਬੋਤਲਾ ਨਾਜਾਇਜ ਸ਼ਰਾਬ ਫੜਨ ਵਿੱਚ ਵੀ ਵੱਡੀ ਸਫਲਤਾ ਪ੍ਰਾਪਤ ਕੀਤੀ।
ਜਾਣਕਾਰੀ ਦਿੰਦਿਆ ਥਾਣਾ ਮੁੱਖੀ ਐਸ.ਐਚ.ਓ ਗੁਰਭਜਨ ਸਿੰਘ ਨੇ ਦੱਸਿਆ ਕਿ ਦੋਸ਼ੀ ਸੁੱਖਦੇਵ ਸਿੰਘ ਉਰਫ ਸੇਗਾ ਪੁੱਤਰ ਤਾਰਾ ਸਿੰਘ ਵਾਸੀ ਮਹਿਮੇਵਾਲ ਜਿਲ੍ਹਾਂ ਮੋਗਾ ਜੋ ਕਿ ਪਿਛਲੇ 10 ਸਾਲਾ ਤੋ ਥਾਣਾ ਖਨੌਰੀ ਤੋ ਭੁੱਕੀ ਦੇ ਕੇਸ ਵਿੱਚ ਅਦਲਾਤ ਨੇ ਭਗੋੜਾ ਕਰਾਰ ਦਿੱਤਾ ਹੋਇਆ ਸੀ। ਇਸ ਦੀ ਭਾਲ ਲਈ ਏ.ਐਸ.ਆਈ ਹਰਮੀਤ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਬਾ ਹੱਦ ਪਿੰਡ ਕੜੈਲ ਹਸ਼ਤ ਕਰ ਰਹੇ ਸਨ ਤਾਂ ਉਦੋ ਦੀ ਲੰਘ ਰਹੇ ਵਿਅਕਤੀ ਸੁੱਖਦੇਵ ਸਿੰਘ ਨੂੰ ਰੋਕ ਕੇ ਪੁੱਛ ਪੜਤਾਲ ਕੀਤੀ ਤਾਂ ਉੱਕਤ ਵਿਅਕਤੀ ਕੋਲੋ 30 ਬੋਤਲਾ ਨਾਜਾਇਜ ਸ਼ਰਾਬ ਵੀ ਬਰਾਮਦ ਹੋਈ। ਉੱਕਤ ਭਗੋੜੇ ਵਿਅਕਤੀ ਨੂੰ 30 ਬੋਤਲਾ ਨਾਜਾਇਜ ਸ਼ਰਾਬ ਸਮੇਤ ਕਾਬੂ ਕਰਕੇ ਪੁਲਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *

%d bloggers like this: