10 ਸਾਲਾਂ ਚ ਅਕਾਲੀ ਭਾਜਪਾ ਸਰਕਾਰ ਨੇ ਜਿੰਨਾਂ ਗਰੀਬਾ ਦਾ ਵਿਕਾਸ ਕੀਤਾ ਉਹਨਾਂ ਕਿਸੇ ਵੀ ਸਰਕਾਰ ਨੇ ਨਹੀ ਕੀਤਾ

ss1

10 ਸਾਲਾਂ ਚ ਅਕਾਲੀ ਭਾਜਪਾ ਸਰਕਾਰ ਨੇ ਜਿੰਨਾਂ ਗਰੀਬਾ ਦਾ ਵਿਕਾਸ ਕੀਤਾ ਉਹਨਾਂ ਕਿਸੇ ਵੀ ਸਰਕਾਰ ਨੇ ਨਹੀ ਕੀਤਾ
ਬਾਦਲ ਦੀ ਅਗਵਾਈ ਵਾਲੀ ਸਰਕਾਰ ਵਿੱਚ ਹੀ ਗਰੀਬਾ ਦਾ ਭਲਾ ਹੋ ਸਕਦਾ ਹੈ:-ਰਣੀਕੇ
ਸੁਬੇ ਵਿੱਚ ਤੀਸਰੀ ਵਾਰ ਵੀ ਬਾਦਲ ਦੀ ਅਗਵਾਈ ਵਿੱਚ ਸਰਕਾਰ ਬਣੇਗੀ:- ਰਣੀਕੇ

1-9 (3) 1-9 (4)

ਸਰਦੂਲਗੜ੍ਹ 1 ਅਗਸਤ (ਗੁਰਜੀਤ ਸ਼ੀਂਹ): ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਹੀ ਗਰੀਬਾ ਦੀ ਬਾਂਹ ਫੜੀ ਹੈ ਅਤੇ ਸ਼੍ਰ: ਪ੍ਰਕਾਸ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰਾ ਨੇ ਹਮੇਸਾ ਹੀ ਪੰਜਾਬ ਦੇ ਗਰੀਬਾ ਦੇ ਭਲਾਈ ਲਈ ਸਕੀਮਾ ਲਾਗੂ ਕੀਤੀਆ ਹਨ ਉਕਤ ਵਿਚਾਰ ਪੰਜਾਬ ਦੇ ਪਸ਼ੂ ਪਾਲਣ,ਮੱਛੀ ਪਾਲਣ ਅਤੇ ਐਸ.ਸੀ ਬੀ.ਸੀ ਵਿਭਾਗ ਦੇ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਨੇ ਸ਼ਹਿਨਾਈ ਪੇਲੇਸ ਵਿੱਚ ਹਲਕਾ ਸਰਦੂਲਗੜ੍ਹ ਦੇ ਐਸ.ਸੀ ਵਿੰਗ ਦੇ ਵਰਕਰਾ ਦੀ ਮੀੀਟੰਗ ਨੂੰ ਸੰਬੋਧਿਨ ਕਰਦੇ ਹੋਏ ਪ੍ਰਗਟ ਕੀਤੇ।ਉਹਨ੍ਹਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਸ਼੍ਰ: ਪ੍ਰਕਾਸ ਸਿੰਘ ਬਾਦਲ ਦੀ ਅਗਵਾਈ ਵਿੱਚ ਗਰੀਬ ਵਰਗ ਨੂੰ ਹਮੇਸਾ ਉੱਚਾ ਚੁੱਕਣ ਦਾ ਉਪਰਾਲਾ ਕੀਤਾ ਹੈ ਉਹਨਾ ਨੇ ਕਿਹਾ ਕਿ ਬਾਦਲ ਸਰਕਾਰ ਨੇ ਗਰੀਬ ਵਰਗ ਲਈ ਆਟਾ ਦਾਲ ਸਕੀਮ,ਸ਼ਗਨ ਸਕੀਮ ਅਤੇ ਗਰੀਬ ਵਰਗ ਨੂੰ ਮਕਾਨ ਆਦਿ ਦੇਣ ਦੀ ਸਕੀਮ,ਗਰੀਬ ਵਰਗ ਲਈ ਮੈਡੀਕਲ ਬੀਮਾ ਸਕੀਮ ਆਦਿ ਅਨੇਕਾ ਅਜਿਹੀਆ ਸਕੀਮਾ ਗਰੀਬਾ ਦੀ ਭਲਾਈ ਲਈ ਚਲਾਈਆ ਹੋਈਆ ਹਨ ਸ਼੍ਰ: ਰਣੀਕੇ ਨੇ ਕਿਹਾ ਕਿ ਸ਼੍ਰ: ਪ੍ਰਕਾਸ ਸਿੰਘ ਬਾਦਲ ਵੱਲੋ ਪਹਿਲਾ ਕਿਸਾਨਾ ਨੂੰ ਨਰਮੇ ਦੇ ਖਰਾਬੇ ਦਾ ਮੁਆਵਜਾ ਦਿੱਤਾ ਗਿਆ ਅਤੇ ਉਸ ਤੋ ਬਾਅਦ ਗਰੀਬ ਮਜਦੂਰਾ ਨੂੰ ਨਰਮੇ ਦੀ ਚੁਕਾਈ ਦਾ ਮੁਆਵਜਾ ਦਿੱਤਾ ਗਿਆ ਜੋ ਕਿ ਇਸ ਤੋ ਪਹਿਲਾ ਕਿਸੇ ਵੀ ਸੁਬਾ ਸਰਕਾਰ ਨੇ ਨਹੀ ਦਿੱਤਾ ਵਰਕਰਾ ਨੂੰ ਮਿਸ਼ਨ 2017 ਲਈ ਲਾਮ ਬੰਦ ਕਰਦਿਆ ਰਣੀਕੇ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ ਰਾਜ ਵਿਚ ਵੱਡੇ ਪੱਧਰ ਤੇ ਵਿਕਾਸ ਹੋਇਆ ਤੇ ਜਿਸ ਦੋਰਾਨ ਸ੍ਰ. ਬਾਦਲ ਨੇ ਹਰ ਵਰਗ ਦੇ ਲਈ ਜਿਥੇ ਸਹੂਲਤਾ ਪ੍ਰਦਾਨ ਕੀਤੀਆ ਜਿਥੇ ਐਸ.ਸੀ ਵਰਕਰਾ ਲਈ ਵੀ ਵੱਡੇ ਪੱਧਰ ਤੇ ਸਹੂਲਤਾ ਪ੍ਰਦਾਨ ਕਰਵਾਈਆ।ੳਹਨ੍ਹਾ ਨੇ ਲੋਕਾ ਨੂੰ ਅਪੀਲ ਕੀਤੀ ਕਿ ਆਉਣ ਵਾਲੀਆ 2017 ਦੀਆ ਵਿਧਾਨ ਸਭਾ ਚੋਣਾ ਵਿੱਚ ਅਕਾਲੀ-ਭਾਜਪਾ ਗਠਬੰਧਨ ਨੂੰ ਵੋਟਾ ਪਾਕੇ ਤੀਸਰੀ ਵਾਰ ਸ਼੍ਰ: ਪ੍ਰਕਾਸ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਦੀ ਸਰਕਾਰ ਬਣਾਉ ਤਾ ਕਿ ਗਰੀਬ ਵਰਗ ਦਾ ਹੋਰ ਵਿਕਾਸ ਕੀਤਾ ਜਾਵੇ।ਉਹਨ੍ਹਾ ਨੇ ਦਲਿਤ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਘਰ ਘਰ ਜਾਕੇ ਅਕਾਲੀ ਭਾਜਪਾ ਗਠਬੰਧਨ ਦੇ ਹੱਕ ਵਿੱਚ ਵੋਟਾ ਪਾਉਣ ਦੀ ਅਪੀਲ ਕਰਨ ਅਤੇ ਨਾਲ ਹੀ ਪੰਜਾਬ ਵਿੱਚ ਜਿੱਥੇ ਵੀ ਤੁਹਾਡੇ ਰਿਸ਼ਤੇਦਾਰ ਬੈਠੇ ਹਨ ਉਹਨ੍ਹਾ ਵੀ ਅਕਾਲੀ ਦਲ ਦੇ ਹੱਕ ਵਿੱਚ ਵੋਟਾ ਪਾਉਣ ਲਈ ਪ੍ਰੇਰਿਤ ਕਰੋ ।ਉਹਨ੍ਹਾ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਕੋਈ ਬਜੂਦ ਨਹੀ ਹੈ ਸੂਬੇ ਵਿੱਚ ਤੀਸਰੀ ਵਾਰ ਸ਼੍ਰ: ਪ੍ਰਕਾਸ ਸਿੰਘ ਬਾਦਲ ਦੀ ਅਗਵਾਈ ਵਿੱਚ ਸਰਕਾਰ ਬਣੇਗੀ।ਇਸ ਮੀਟਿੰਗ ਵਿੱਚ ਸਵਰਨ ਸਿੰਘ ਹੀਰੇਵਾਲਾ ਜਿਲਾ ਐਸ ਸੀ ਸੈਲ ਦੇ ਪ੍ਰਧਾਨ, ਅਕਾਲੀ ਦਲ ਦੇ ਹਲਕਾ ਸਰਦੂਲਗੜ੍ਹ ਦੇ ਇੰਚਾਰਜ ਦਿਲਰਾਜ ਸਿੰਘ ਭੂੰਦੜ੍ਹ,ਐਸ.ਜੀ.ਪੀ.ਸੀ ਮੈਂਬਰ,ਸੁਰਜੀਤ ਸਿੰਘ ਰਾਏਪੁਰ,ਬਲਦੇਵ ਸਿੰਘ ਮੀਰਪੁਰ ਚੇਅਰਮੈਂਨ ਜਿਲ੍ਹਾ ਮਾਨਸਾ ਸੈਂਟਰਲ ਕੋਆਪ੍ਰਿਟਵ ਬੈਂਕ, ਸੁਖਦੇਵ ਸਿੰਘ ਸੱਗੂ , ਅੰਗਰੇਜ ਸਿੰਘ ਨਾਗੋਕੀ ਵਾਲੇ , ਜਗਦੀਪ ਸਿੰਘ ਢਿੱਲੋ ਚੈਅਰਮੇਨ ਮਾਰਕੀਟ ਕਮੇਟੀ,ਸੁਨੀਲ ਜੈਨ ਘੱਪਾ ,ਹੇਮੰਤ ਹਨੀ, ਐਸ ਓ ਆਈ ਦੇ ਸ਼ਹਿਰੀ ਪ੍ਰਧਾਨ ਭੁਪਿੰਦਰ ਸਿੰਘ ਰਿੰਕੂ ,ਜਤਿੰਦਰ ਜੈਨ ਬੋਬੀ ਚੇਅਰਮੈਨ ਨਗਰ ਪੰਚਾਇਤ ,ਤਰਸੇਮ ਚੰਦ ਭੋਲੀ,ਕੈਪਟਨ ਤੇਜਾ ਸਿੰਘ, ਆਦਿ ਸਨ।

Share Button

Leave a Reply

Your email address will not be published. Required fields are marked *