10 ਲੋਕਾਂ ਦੀ ਮੌਜੂਦਗੀ ਚ’ ਮੈਮੋਰੀਅਲ ਡੇਅ ਸਮਾਰੌਹ ਦੀ ਦਿੱਤੀ ਇਜਾਜਤ

10 ਲੋਕਾਂ ਦੀ ਮੌਜੂਦਗੀ ਚ’ ਮੈਮੋਰੀਅਲ ਡੇਅ ਸਮਾਰੌਹ ਦੀ ਦਿੱਤੀ ਇਜਾਜਤ
ਨਿਊਯਾਰਕ, 21 ਮਈ (ਰਾਜ ਗੋਗਨਾ)- 25 ਮਈ ਨੂੰ ਸ਼ਹੀਦ ਫੋਜੀਆਂ ਦੇ ਸਨਮਾਨ ਚ’ ਯਾਦਗਾਰੀ ਦਿਵਸ ( ਮੈਮੋਰੀਅਲ ਡੇਅ ) ਸਮਾਰੌਹ ਹੁਣ ਕੋਰੋਨਾ ਦੇ ਪ੍ਰਕੋਪ ਨੂੰ ਲੈ ਕਿ ਨਿਊਯਾਰਕ ਨੇ 10 ਲੋਕਾਂ ਦੀ ਮੌਜੂਦਗੀ ‘ਚ ਸ਼ਹੀਦ ਫੌਜੀਆਂ ਦੇ ਸਨਮਾਨ ‘ਚ ਰੱਖੇ ਗਏ ਮੈਮੋਰੀਅਲ ਡੇਅ (ਯਾਦਗਾਰੀ ਦਿਵਸ) ਸਮਾਰੋਹ ਦਾ ਪ੍ਰਬੰਧ ਕਰਨ ਦੀ ਇਜਾਜ਼ਤ ਦਿੱਤੀ ਹੈ। ਨਿਊਯਾਰਕ ਦੇ ਗਵਰਨਰ ਐਂਡਰੀਊ ਕਿਊਮੋ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਸੋਮਵਾਰ 25 ਮਈ ਨੂੰ ਆਯੋਜਿਤ ਹੋਣ ਵਾਲੇ ਇਸ ਸਮਾਰੋਹ ਨੂੰ 10 ਜਾਂ ਕੁਝ ਲੋਕਾਂ ਨਾਲ ਆਯੋਜਿਤ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਸਥਾਨਕ ਪ੍ਰਸ਼ਾਸਨ ਇਹ ਫੈਸਲਾ ਕਰ ਸਕਦਾ ਹੈ ਕਿ ਕਿਵੇਂ ਸਮਾਰੋਹ ਦਾ ਪ੍ਰਬੰਧ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਫੌਜੀਆਂ ਦੇ ਬਲਿਦਾਨ ਦੀ ਯਾਦ ਕਰਨ ਦੀ ਇਹ ਮਹੱਤਵਪੂਰਣ ਪ੍ਰੰਪਰਾ ਹੈ।ਅਤੇ ਇਹ ਪੂਰੇ ਸੂਬੇ ਦੇ ਕਈ ਪਰਿਵਾਰਾਂ ਲਈ ਬਹੁਤ ਮਹੱਤਵਪੂਰਣ ਹੈ।
ਇਹ ਮਹੱਤਵਪੂਰਣ ਹੈ ਕਿ ਸ਼ਹੀਦਾਂ ਨੂੰ ਯਾਦ ਕੀਤਾ ਜਾਵੇ ਅਤੇ ਮੈਨੂੰ ਲੱਗਦਾ ਹੈ ਕਿ ਅਸੀਂ ਅਜਿਹਾ ਕਰ ਸਕਦੇ ਹਾਂ। ਅਸੀਂ ਸੁਰੱਖਿਅਤ ਰੂਪ ਨਾਲ ਇਸ ਦਾ ਪ੍ਰਬੰਧ ਕਰ ਸਕਦੇ ਹਾਂ।ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅਜਿਹੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਵਿਸ਼ਵ ਭਰ ਵਿੱਚ ਅਮਰੀਕਾ ਹੀ ਅਜਿਹਾ ਦੇਸ਼ ਹੈ, ਜਿੱਥੇ ਕੋਰੋਨਾ ਪੀੜਤਾਂ ਦੀ ਗਿਣਤੀ ਸਭ ਤੋਂ ਵੱਧ ਹੈ ਅਤੇ ਨਿਊਯਾਰਕ ਸੂਬਾ ਸਭ ਤੋਂ ਵੱਧ ਕੋਰੋਨਾ ਨਾਲ ਪ੍ਰਭਾਵਿਤ ਹੋਇਆ ਹੈ।