10 ਮੰਜ਼ਲਾ ‘ਸਾਰਾਗੜ੍ਹੀ ਸਰਾਂ’ ਸੰਗਤ ਲਈ ਤਿਆਰ

10 ਮੰਜ਼ਲਾ ‘ਸਾਰਾਗੜ੍ਹੀ ਸਰਾਂ’ ਸੰਗਤ ਲਈ ਤਿਆਰ

ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਵਾਲੀ ਸੰਗਤ ਦੀ ਰਿਹਾਇਸ਼ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੀਂ 10 ਮੰਜ਼ਲਾ ਸਰਾਂ ਅੱਜ ਸੰਗਤ ਨੂੰ ਸੌਂਪ ਦਿੱਤੀ ਗਈ ਹੈ। ਆਧੁਨਿਕ ਸਹੂਲਤਾਂ ਵਾਲੀ ਤੇ ਇਤਿਹਾਸਕ ਨਾਂ ਵਾਲੀ ਸਾਰਗੜ੍ਹੀ ਸਰਾਂ ਦਾ ਉਦਘਾਟਨ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਕੀਤਾ ਗਿਆ। ਉਦਘਾਟਨ ਤੋਂ ਪਹਿਲਾਂ ਸਰਾਂ ਵਿਖੇ ਕਰਵਾਏ ਸਮਾਗਮ ਦੌਰਾਨ ਰਸਭਿੰਨਾ ਕੀਰਤਨ ਗਾਇਨ ਤੇ ਅਰਦਾਸ ਕੀਤੀ ਗਈ।

1,13,000 ਸਕੁਏਰ ਫੁੱਟ ਏਕੜ ਚ ਬਣੀ ਇਸ ਸਰਾਂ ਦੀਆਂ 9 ਮੰਜ਼ਲਾਂ ਤੇ ਬੇਸਮੈਂਟ ਹੈ। ਇੱਥੇ 226 ਕਮਰਿਆਂ ਸਮੇਤ 12 ਸੂਟ (ਬੈਠਕਾਂ) ਬਣਾਏ ਗਏ ਹਨ ਤੇ ਸਰਾਂ ਦੇ ਨਿਰਮਾਣ ਤੇ 43 ਕਰੋੜ ਦਾ ਖਰਚਾ ਆਇਆ ਹੈ। ਪੂਰੀ ਇਮਾਰਤ ਵਾਤਾਨੁਕੂਲਿਤ ਹੈ, 2 ਲਿਫਟਾਂ, ਅੱਗ ਬੁਝਾਊ ਸਿਸਟਮ, ਸੂਰਜੀ ਊਰਜਾ ਨਾਲ ਪਾਣੀ ਗਰਮ ਕਰਨ ਤੇ ਮੈਡੀਕਲ ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ ਹੈ।

ਕਮੇਟੀ ਪ੍ਰਧਾਨ ਮੁਤਾਬਕ ਇਹ ਸਰਾਂ ਸਾਰਾਗੜ੍ਹੀ ਦੇ 21 ਸਿੱਖ ਸ਼ਹੀਦਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਹਜ਼ਾਰਾਂ ਅਫਗਾਨਾਂ ਦਾ ਡੱਟ ਕੇ ਸਾਹਮਣਾ ਕਰਦਿਆਂ ਸ਼ਹਾਦਤਾਂ ਦਿੱਤੀਆਂ ਸਨ।

Share Button

Leave a Reply

Your email address will not be published. Required fields are marked *

%d bloggers like this: