ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

10-ਅਪੈਲ-ਨੂੰ-ਮਾਰਗਦੇ-ਸਥਾਪਨਾ-ਦਿਵਸ-ਤੇ : ਗੁਰੂ ਗੋਬਿੰਦ ਸਿੰਘ ਮਾਰਗ ਦੀ 47 ਸਾਲ ਬਾਅਦ ਹਾਲਤ ਤਰਸਯੋਗ

10-ਅਪੈਲ-ਨੂੰ-ਮਾਰਗਦੇ-ਸਥਾਪਨਾ-ਦਿਵਸ-ਤੇ : ਗੁਰੂ ਗੋਬਿੰਦ ਸਿੰਘ ਮਾਰਗ ਦੀ 47 ਸਾਲ ਬਾਅਦ ਹਾਲਤ ਤਰਸਯੋਗ

ਉਜਾਗਰ ਸਿੰਘ

ਪੰਜਾਬੀ ਖਾਸ ਤੌਰ ਤੇ ਸਿੱਖ ਆਪਣੇ ਪੁਰਖਿਆਂ ਦੀਆਂ ਧਾਰਮਿਕ ਤੇ ਇਤਿਹਾਸਕ ਯਾਦਗਾਰਾਂ ਬਣਾਉਣ ਵਿਚ ਮੋਹਰੀ ਹਨ ਪੰਤੂ ਉਨਾਂ ਦੀ ਵੇਖ ਭਾਲ ਕਰਨ ਵਿਚ ਫਾਡੀ ਹਨ। ਇਸਦੀ ਤਾਜ਼ਾ ਮਿਸਾਲ ਗਿਆਨੀ ਜ਼ੈਲ ਸਿੰਘ ਵੱਲੋਂ ਬਣਾਏ ਗਏ ਗੁਰੂ ਗੋਬਿੰਦ ਸਿੰਘ ਮਾਰਗ ਦੀ ਹਾਲਤ ਵੇਖਣ ਤੋਂ ਸ਼ਪਸਟ ਹੋ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਮਾਰਗ ਨੂੰ ਬਣਿਆਂ 47 ਸਾਲ ਹੋ ਗਏ ਹਨ। 48ਵਾਂ ਸਾਲ 10 ਅਪੈਲ 2020 ਨੂੰ ਲੱਗ ਗਿਆ ਹੈ ਪੰਤੂ ਗਿਆਨੀ ਜ਼ੈਲ ਸਿੰਘ ਦਾ ਇਸ ਮਾਰਗ ਨੂੰ ਨਾਦੇੜ ਹਜ਼ੂਰ ਸਾਹਿਬ ਤੱਕ ਬਣਾਕੇ ਸਿੱਖ ਧਰਮ ਦੀ ਵਿਚਾਰਧਾਰਾ, ਕੌਮੀ ਏਕਤਾ, ਮਨੁੱਖੀ ਹੱਕਾਂ ਦਾ ਰਖਵਾਲਾ ਅਤੇ ਧਰਮ ਨਿਰਪੱਖਤਾ ਦਾ ਪਤੀਕ ਬਣਾਉਣ ਦਾ ਸਪਨਾ ਅਧੂਰਾ ਰਹਿ ਗਿਆ ਹੈ।

ਸਿੱਖ ਧਰਮ ਦੀ ਵਿਚਾਰਧਾਰਾ ਅਤੇ ਸੀ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੀ ਕੁਰਬਾਨੀ ਜ਼ਬਰ ਜ਼ੁਲਮ ਦਾ ਵਿਰੋਧ ਕਰਨ ਦਾ ਵੀ ਪਤੀਕ ਹੈ। ਦਸਮ ਪਾਤਸ਼ਾਹ ਵੱਲੋਂ ਆਪਣੇ ਪਿਤਾ ਸੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦੂ ਧਰਮ ਦੀ ਰੱਖਿਆ ਵਾਸਤੇ ਕੁਰਬਾਨੀ ਦੇਣ ਲਈ ਦਿੱਲੀ ਭੇਜਕੇ ਤਿਲਕ ਜੰਝੂ ਦਾ ਰਾਖਾ ਬਣਾਇਆ ਅਤੇ ਹਿੰਦ ਦੀ ਚਾਦਰ ਕਹਾਇਆ, ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਨੂੰ ਚਮਕੌਰ ਦੀ ਲੜਾਈ ਵਿਚ ਮਨੁੱਖੀ ਹੱਕਾਂ ਦੀ ਰਖਵਾਲੀ ਲਈ ਜੰਗੇ ਮੈਦਾਨ ਵਿਚ ਭੇਜਣਾ ਤੇ ਉਥੇ ਉਨਾਂ ਦਾ ਸ਼ਹੀਦੀ ਪਾਪਤ ਕਰਨਾ, ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਦਾ ਧਰਮ ਦੀ ਰਾਖੀ ਲਈ ਸ਼ਹੀਦੀ ਜਾਮ ਪੀਣਾ, ਮਾਛੀਵਾੜਾ ਤੋਂ ਗੁਰੂ ਜੀ ਨੂੰ ਦੋ ਪਠਾਨ ਭਰਾਵਾਂ ਗਨੀ ਖਾਂ ਤੇ ਨਬੀ ਖ਼ਾਂ ਨੇ ਆਪਣੇ ਘੋੜਿਆਂ ਤੇ ਆਲਮਗੀਰ ਲੈ ਕੇ ਜਾਣਾ, ਕਾਜ਼ੀ ਪੀਰ ਮੁਹੰਮਦ ਤੋਂ ਫਾਰਸੀ ਸਿਖਣਾ ਤੇ ਗੁਰੂ ਜੀ ਦੇ ਨਾਲ ਰਹਿਣਾ, ਆਲਮਗੀਰ ਭਾਈ ਨੌਧਾ ਦਾ ਅਗੇ ਜਾਣ ਲਈ ਗੁਰੂ ਜੀ ਨੂੰ ਘੋੜਾ ਦੇਣਾ, ਰਾਏਕੋਟ ਵਿਖੇ ਰਾਏ ਕਲਾ ਦਾ ਗੁਰੂ ਜੀ ਨੂੰ ਆਪਣੇ ਘਰ ਲਿਜਾਣਾ ਅਤੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਖ਼ਬਰਸਾਰ ਲੈਣ ਲਈ ਸਰਹੰਦ ਪਿਆਦਾ ਭੇਜਣਾ ਅਤੇ ਦੀਨਾ ਕਾਂਗੜ ਵਿਖੇ ਸ਼ਮੀਰਾ, ਲਖ਼ਮੀਰਾ ਤੇ ਤਖ਼ਤ ਮੱਲ ਵੱਲੋਂ ਉਨਾਂ ਨੂੰ ਨਿਵਾਜਣਾ, ਇਸ ਤੋਂ ਵੱਡਾ ਧਰਮ ਨਿਰਪੱਖਤਾ ਦਾ ਸਬੂਤ ਕੀ ਹੋ ਸਕਦਾ ਹੈ ?

ਅੱਜ ਦਿਨ ਜਦੋਂ ਕਿ ਧਾਰਮਿਕ ਕੱਟੜਤਾ ਦਾ ਵਾਤਾਵਰਨ ਪੈਦਾ ਕੀਤਾ ਜਾ ਰਿਹਾ ਹੈ ਤਾਂ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣ ਦੀ ਲੋੜ ਹੈ। ਜੇਕਰ ਇਹ ਮਾਰਗ ਨਾਦੇੜ ਹਜ਼ੂਰ ਸਾਹਿਬ ਤੱਕ ਮੁਕੰਮਲ ਹੋਇਆ ਹੁੰਦਾ ਤਾਂ ਸਾਰੇ ਦੇਸ ਵਿਚ ਸਿੱਖ ਵਿਚਾਰਧਾਰਾ ਸੰਪਰਦਾਇਕ ਸਦਭਾਵਨਾ ਬਣਾਈ ਰੱਖਣ ਲਈ ਲਾਭਦਾਇਕ ਸਾਬਤ ਹੋ ਸਕਦੀ ਸੀ। ਸੰਸਾਰ ਵਿਚ ਅਨੇਕਾਂ ਧਰਮ ਅਤੇ ਉਨਾਂ ਦੇ ਪੈਰੋਕਾਰ ਮੌਜੂਦ ਹਨ। ਹਰ ਇਕ ਧਰਮ ਦੇ ਪੈਰੋਕਾਰ ਆਪੋ ਆਪਣੇ ਧਰਮ ਨੂੰ ਸੰਸਾਰ ਦਾ ਸਰਵੋਤਮ ਧਰਮ ਮੰਨਦੇ ਹਨ। ਸਿੱਖ ਧਰਮ ਸੰਸਾਰ ਦਾ ਸਭ ਤੋਂ ਆਧੁਨਿਕ ਧਰਮ ਹੈ। ਇਸਨੂੰ ਹੋਂਦ ਵਿਚ ਆਇਆਂ ਅਜੇ 500 ਸਾਲ ਹੀ ਹੋਏ ਹਨ। ਸਿੱਖ ਜਗਤ ਸੰਸਾਰ ਵਿਚ ਭਾਵੇਂ ਕਿਤੇ ਵੀ ਬੈਠਾ ਹੈ, ਉਸਨੇ ਪਿਛਲੇ ਸਾਲ ਭਰ ਸਿੱਖ ਧਰਮ ਦੇ ਸੰਸਥਾਪਕ ਸੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪਕਾਸ਼ ਪੁਰਬ ਮਨਾਇਆ ਹੈ। ਸਿੱਖ ਆਪਣੇ ਧਰਮ ਅਤੇ ਧਰਮ ਦੇ 10 ਗੁਰੂ ਸਾਹਿਬਾਨ ਦੀ ਵਿਚਾਰਧਾਰਾ ਤੇ ਪਹਿਰਾ ਦੇਣ ਲਈ ਆਪੋ ਆਪਣੇ ਢੰਗ ਨਾਲ ਕੋਸ਼ਿਸ਼ ਕਰ ਰਹੇ ਹਨ। ਸਿੱਖ ਜਗਤ ਨੇ ਆਪਣੇ ਗੁਰੂ ਸਾਹਿਬਾਨ ਦੇ ਨਾਮ ਤੇ ਵਿਦਿਅਕ ਅਦਾਰੇ ਸਕੂਲ, ਕਾਲਜ, ਯੂਨੀਵਰਸਿਟੀਆਂ, ਹਸਪਤਾਲ ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਸਥਾਪਤ ਕੀਤੀਆਂ ਹਨ, ਜਿਹੜੀਆਂ ਆਪਣੇ ਗੁਰੂ ਸਾਹਿਬਾਨ ਦੀ ਯਾਦ ਨੂੰ ਤਾਜ਼ਾ ਰੱਖਦੀਆਂ ਹਨ ਪੰਤੂ ਬਹੁਤ ਥੋੜੀਆਂ ਚੋਣਵੀਆਂ ਸੰਸਥਾਵਾਂ ਵਿਚ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਤੇ ਖੋਜ ਕਰਨ ਦਾ ਕੰਮ ਹੋ ਰਿਹਾ ਹੈ।

ਜਿਥੇ ਕਿਤੇ ਹੋ ਵੀ ਰਿਹਾ ਹੈ, ਉਹ ਵੀ ਵਿਦਵਾਨਾ ਦੀ ਆਪਸੀ ਖਹਿਬਾਜ਼ੀ ਅਤੇ ਬਾਬੂਸ਼ਾਹੀ ਦੀ ਚੁੰਗਲ ਵਿਚ ਫਸ ਕੇ ਰਹਿ ਗਿਆ ਹੈ। ਦਸਮ ਪਾਤਸ਼ਾਹ ਸੀ ਗੁਰੂ ਗੋਬਿੰਦ ਸਿੰਘ ਸਾਰੀ ਉਮਰ ਜ਼ੁਲਮ ਦੇ ਵਿਰੁਧ ਲੜਦੇ ਰਹੇ ਅਤੇ ਉਨਾਂ ਨੂੰ ਆਪਣੇ ਪਰਿਵਾਰ ਦੀ ਕੁਰਬਾਨੀ ਵੀ ਦੇਣੀ ਪਈ। ਪੰਜਾਬ ਦੇ ਸਾਰੇ ਸਿਆਸਤਦਾਨਾ ਨੇ ਆਪੋ ਆਪਣੇ ਢੰਗ ਨਾਲ ਗੁਰੂ ਸਾਹਿਬਾਨ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਉਦਮ ਕੀਤੇ ਹਨ। ਸਭ ਤੋਂ ਪਹਿਲਾਂ ਜਸਟਿਸ ਗੁਰਨਾਮ ਸਿੰਘ 19 69 ਵਿਚ, ਜਦੋਂ ਉਹ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਉਨਾਂ ਦੀ ਸਰਕਾਰ ਦੇ ਸਮੇਂ ਸੀ ਗੁਰੂ ਨਾਨਕ ਦੇਵ ਜੀ ਦੇ 500ਵੇਂ ਪਕਾਸ ਪੁਰਬ ਤੇ ਅੰਮਿਤਸਰ ਵਿਖੇ ਸੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਹੋਈ ਸੀ। ਉਸਤੋਂ ਬਾਅਦ ਗਿਆਨੀ ਜ਼ੈਲ ਸਿੰਘ ਜਦੋਂ ਮੁੱਖ ਮੰਤਰੀ ਸਨ ਤਾਂ ਉਨਾਂ ਫਰੀਦਕੋਟ ਵਿਖੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਸਥਾਪਤ ਕੀਤਾ।

ਮੋਹਾਲੀ ਦਾ ਨਾਮ ਬਦਲਕੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਰੱਖਿਆ। ਚੰਡੀਗੜ ਵਿਚ ਵੀ ਗੁਰੂ ਗੋਬਿੰਦ ਸਿੰਘ ਕਾਲਜ ਸਥਾਪਤ ਕੀਤਾ ਗਿਆ ਹੈ। ਗਿਆਨੀ ਜ਼ੈਲ ਸਿੰਘ ਦਾ ਗੁਰੂ ਗੋਬਿੰਦ ਸਿੰਘ ਮਾਰਗ ਆਨੰਦਪੁਰ ਸਾਹਿਬ ਤੋਂ ਨਾਦੇੜ ਹਜ਼ੂਰ ਸਾਹਿਬ ਮਹਾਰਾਸ਼ਟਰ ਤੱਕ ਉਸ ਰਸਤੇ ਨੂੰ ਬਣਾਉਣਾ ਚਾਹੁੰਦੇ ਸਨ, ਜਿਸ ਰਸਤੇ ਸੀ ਗੁਰੂ ਗੋਬਿੰਦ ਸਿੰਘ ਜੀ ਮੁਗਲਾਂ ਨਾਲ ਚਮਕੌਰ ਦੀ ਗੜੀ ਵਿਚ ਲੜਾਈ ਕਰਕੇ ਦੋਵੇਂ ਵੱਡੇ ਸ਼ਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਕਈ ਪਿੰਡਾਂ ਵਿਚ ਠਹਿਰਦੇ ਹੋਏ ਨਾਦੇੜ ਪਹੁੰਚੇ ਸਨ ਤੇ ਮੁੜਕੇ ਪੰਜਾਬ ਵਾਪਸ ਨਹੀਂ ਆ ਸਕੇ, ਉਥੋਂ ਤੱਕ ਇਹ ਮਾਰਗ ਬਣਾਇਆ ਜਾਣਾ ਸੀ ਤਾਂ ਜੋ ਸਾਰੇ ਦੇਸ਼ ਵਾਸੀਆਂ ਨੂੰ ਗੁਰੂ ਸਾਹਿਬ ਦੀ ਯਾਦ ਤਾਜ਼ਾ ਰਹੇ। ਪੰਤੂ ਉਨਾਂ ਪੰਜਾਬ ਵਿਚ ਜਿਹੜੇ 91 ਥਾਵਾਂ ਤੇ ਤਲਵੰਡੀ ਸਾਬੋ ਦਮਦਮਾ ਸਾਹਿਬ ਤੱਕ ਜਾਂਦੇ ਹੋਏ ਠਹਿਰਕੇ ਰਾਤਾਂ ਕੱਟੀਆਂ ਸਨ, ਉਨਾਂ ਥਾਵਾਂ ਤੇ ਉਸਾਰੇ ਗੁਰੂ ਘਰਾਂ ਤੱਕ ਇਹ ਮਾਰਗ ਬਣਾਇਆ ਗਿਆ ਤਾਂ ਜੋ ਸੰਗਤ ਉਨਾਂ ਗੁਰੂ ਘਰਾਂ ਦੇ ਦਰਸ਼ਨ ਕਰ ਸਕੇ। ਇਤਨੀ ਦੇਰ ਨੂੰ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਟੁੱਟ ਗਈ, ਭਾਵੇਂ ਬਾਅਦ ਵਿਚ ਗਿਆਨੀ ਜੀ ਭਾਰਤ ਦੇ ਗਹਿ ਮੰਤਰੀ ਅਤੇ ਰਾਸ਼ਟਰਪਤੀ ਵੀ ਰਹੇ ਪੰਤੂ ਇਸ ਪਾਜੈਕਟ ਨੂੰ ਮੁਕੰਮਲ ਨਹੀਂ ਕਰ ਸਕੇ। ਉਨਾਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਜਦੋਂ 2002 ਵਿਚ ਮੁੱਖ ਮੰਤਰੀ ਬਣੇ ਸਨ ਤਾਂ ਉਨਾਂ ਨਾਦੇੜ ਸਾਹਿਬ ਤੱਕ ਮਾਰਗ ਬਣਾਉਣ ਦਾ ਸਰਵੇ ਪੋ ਮੇਵਾ ਸਿੰਘ ਸਿੱਧੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਰਵਾਇਆ ਸੀ।

ਮਾਰਗ ਕਿਸ ਰਸਤੇ ਤੇ ਬਣਾਇਆ ਜਾਣਾ ਸੀ, ਉਸਦੀ ਪਛਾਣ ਵੀ ਕਰ ਲਈ ਸੀ। ਉਸਦਾ ਦਾ ਨਕਸ਼ਾ ਵੀ ਤਿਆਰ ਹੋ ਗਿਆ ਸੀ। ਇਸ ਪਾਜੈਕਟ ਦੀ ਫਾਈਲ ਅਜੇ ਵੀ ਸਰਕਾਰੀ ਰਿਕਾਰਡ ਦੀ ਸ਼ੋਭਾ ਵਧਾਉਂਦੀ ਗੁਆਚ ਗਈ ਹੈ। ਇਸ ਵਾਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਆਰਥਿਕ ਹਾਲਤ ਪਤਲੀ ਹੋਣ ਕਰਕੇ ਇਸ ਪਾਸੇ ਕੁਝ ਵੀ ਨਹੀਂ ਕਰ ਸਕਿਆ। ਹੋਰ ਕਿਸੇ ਸਰਕਾਰ ਨੇ ਦਿਲਚਸਪੀ ਨਹੀਂ ਲਈ, ਜਿਸ ਕਰਕੇ ਇਹ ਮਾਰਗ ਮੁਕੰਮਲ ਨਹੀਂ ਹੋ ਸਕਿਆ, ਹਾਲਾਂ ਕਿ ਤਿੰਨ ਵਾਰ ਅਕਾਲੀ ਦਲ ਅਤੇ ਚਾਰ ਵਾਰ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਵਿਚ ਰਹੀ। ਤਰਲੋਚਨ ਸਿੰਘ ਸਾਬਕਾ ਰਾਜ ਸਭਾ ਮੈਂਬਰ ਅਨੁਸਾਰ ਭੁਪਿੰਦਰ ਸਿੰਘ ਹੁਡਾ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਸਨ ਤਾਂ ਉਨਾਂ ਦਮਦਮਾ ਸਾਹਿਬ ਤੋਂ ਸਿਰਸਾ ਤੱਕ ਇਹ ਮਾਰਗ ਬਣਾ ਦਿੱਤਾ ਹੈ। ਜਿਹੜਾ ਗੁਰੂ ਗੋਬਿੰਦ ਸਿੰਘ ਮਾਰਗ ਆਨੰਦਪੁਰ ਸਾਹਿਬ ਤੋਂ ਤਖ਼ਤ ਦਮਦਮਾ ਸਾਹਿਬ ਤੱਕ ਬਣਿਆਂ ਹੈ, ਉਸਦੀ ਵੀ ਹਾਲਤ ਮਾੜੀ ਹੈ। ਲਿਪਾ ਪੋਚੀ ਤੋਂ ਸਿਵਾਏ ਸਹੀ ਢੰਗ ਨਾਲ ਕਦੀਂ ਮੁਰੰਮਤ ਹੀ ਨਹੀਂ ਹੋਈ। ਹੁਣ ਪਤਾ ਲੱਗਾ ਹੈ ਕਿ ਮੀਲ ਪੱਥਰਾਂ ਤੇ ਕਲੀ ਕੂਚੀ ਕੀਤੀ ਗਈ ਹੈ। ਉਸਦੀ ਮੁਰੰਮਤ ਸਥਾਨਕ ਪਬੰਧ ਦੇ ਜ਼ਿੰੰਮੇ ਦੇ ਦਿੱਤੀ ਗਈ, ਜਿਸ ਇਲਾਕੇ ਵਿਚੋਂ ਇਹ ਮਾਰਗ ਲੰਘ ਰਿਹਾ ਹੈ। ਸਥਾਨਕ ਪਬੰਧ ਅਤੇ ਵਿਧਾਨਕਾਰਾਂ ਦੀਆਂ ਆਪਣੀਆਂ ਤਰਜੀਹਾਂ ਹੁੰਦੀਆਂ ਹਨ। ਸਰਕਾਰ ਨੂੰ ਗੁਰੂ ਗੋਬਿੰਦ ਸਿੰਘ ਮਾਰਗ ਪੂਰੇ 577 ਕਿਲੋਮੀਟਰ ਦੀ ਮੁਰੰਮਤ ਦਾ ਪਬੰਧ ਕਰਨਾ ਚਾਹੀਦਾ ਹੈ। ਇਹ ਇਕ ਕਿਸਮ ਨਾਲ ਨਮੂਨੇ ਦਾ ਮਾਰਗ ਹੋਣਾ ਚਾਹੀਦਾ ਹੈ। ਸ ਬੇਅੰਤ ਸਿੰਘ ਨੇ ਫਤਿਹਗੜ ਸਾਹਿਬ ਅਤੇ ਮਾਨਸਾ ਨੂੰ ਜਿਲੇ ਬਣਾਕੇ ਸ਼ਰਧਾਂਜਲੀ ਭੇਂਟ ਕੀਤੀ ਸੀ। ਪਰਕਾਸ਼ ਸਿੰਘ ਬਾਦਲ ਨੇ ਆਨੰਦਪੁਰ ਅਜੂਬਾ, ਵੱਡਾ ਤੇ ਛੋਟਾ ਘਲੂਘਾਰਾ ਅਤੇ ਬੰਦਾ ਬਹਾਦਰ ਦੀਆਂ ਯਾਦਗਾਰਾਂ ਬਣਾਈਆਂ ਹਨ।

ਗਿਆਨੀ ਜ਼ੈਲ ਸਿੰਘ ਜਦੋਂ ਮੁੱਖ ਮੰਤਰੀ ਸਨ ਤਾਂ ਉਨਾਂ ਗੁਰੂ ਗੋਬਿੰਦ ਸਿੰਘ ਮਾਰਗ ਦਾ ਉਦਘਾਟਨ ਇੱਕ ਮਜ਼ਦੂਰ ਤੋਂ 10 ਅਪੈਲ 1973 ਨੂੰ ਕਰਵਾਇਆ ਸੀ। ਇਹ ਮਾਰਗ 18 ਫੁੱਟ ਚੌੜਾ ਅਤੇ 577 ਕਿਲੋਮੀਟਰ ਲੰਮਾ ਹੈ, ਜਿਸ ਉਪਰ 20 ਪੈਂਟਾਗਨ ਸ਼ੇਪ ਦੇ ਦਸ਼ਮੇਸ਼ ਸਤੰਭ ਬਣਾਏ ਗਏ ਹਨ ਅਤੇ ਲਗਪਗ ਇਤਨੇ ਹੀ ਗੇਟ ਬਣਾਏ ਗਏ ਸਨ। ਇਨਾਂ ਸਤੰਭਾਂ ਉਪਰ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਦਸਮ ਗੰਥ ਵਿਚੋਂ ਸ਼ਬਦ ਲਿਖੇ ਗਏ ਹਨ ਤਾਂ ਜੋ ਆਉਣ ਵਾਲੀ ਪੀੜੀ ਨੂੰ ਇਸਦੀ ਮਹੱਤਤਾ ਬਾਰੇ ਜਾਣਕਾਰੀ ਮਿਲਦੀ ਰਹੇ। ਸੀ ਗੁਰੂ ਗੋਬਿੰਦ ਸਿੰਘ 1705 ਨੂੰ ਸੀ ਆਨੰਦਪੁਰ ਸਾਹਿਬ ਤੋਂ ਤਲਵੰਡੀ ਸਾਬੋ ਦਮਦਮਾ ਸਾਹਿਬ 47 ਦਿਨ ਵਿਚ ਪਹੁੰਚੇ ਸਨ। ਇਸ ਮਾਰਗ ਦਾ ਨਕਸ਼ਾ ਪਸਿੱਧ ਚਿਤਰਕਾਰ ਤਿਲੋਕ ਸਿੰਘ ਨੇ 1972 ਵਿਚ ਆਪਣੇ ਤੌਰ ਤੇ ਬਣਾਇਆ ਸੀ। ਤਿਲੋਕ ਸਿੰਘ ਸੀ ਆਨੰਦਪੁਰ ਸਾਹਿਬ ਤੋਂ ਦਮਦਮਾ ਸਾਹਿਬ ਤੱਕ ਸਾਈਕਲ ਤੇ ਗਿਆ ਤੇ ਨਕਸ਼ਾ ਤਿਆਰ ਕੀਤਾ।

ਬਾਅਦ ਵਿਚ ਸਰਕਾਰ ਨੇ ਇਹੋ ਨਕਸ਼ਾ ਅਡਾਪਟ ਕਰ ਲਿਆ। ਜਿਹੜਾ ਕਿਤਾਬਚਾ ਭਾਸ਼ਾ ਵਿਭਾਗ ਪੰਜਾਬ ਨੇ ਪਕਾਸ਼ਤ ਕੀਤਾ ਸੀ, ਉਸਦਾ ਸਤੰਭਾਂ, ਗੇਟਾਂ ਅਤੇ ਮੀਲ ਪੱਥਰਾਂ ਦੇ ਕਿਲਾ ਟਾਈਪ ਡੀਜਜ਼ਈਨ ਸਾਰੇ ਤਿਲੋਕ ਸਿੰਘ ਨੇ ਬਣਾਏ ਗਏ ਸਨ। ਇਸ ਮਾਰਗ ਦੀ ਯਾਤਰਾ ਦੀ ਅਗਵਾਈ ਵੀ ਪੰਜ ਪਿਆਰੇ ਕਰ ਰਹੇ ਸਨ। ਜਲੂਸ ਵਿਚ ਨਾਦੇੜ ਹਜ਼ੂਰ ਸਾਹਿਬ ਮਹਾਰਾਸ਼ਟਰ ਤੋਂ ਗੁਰੂ ਗੋਬਿੰਦ ਸਿੰਘ ਦੇ ਘੋੜਿਆਂ ਦੀ ਨਸਲ ਦੇ ਦੋ ਘੋੜੇ ਦਿਲਬਾਗ ਅਤੇ ਸ਼ਾਹਬਾਜ਼ ਮੰਗਵਾਏ ਗਏ, ਜਿਹੜੇ ਜਲੂਸ ਵਿਚ ਸ਼ਾਮਲ ਸਨ। ਸੀ ਗੁਰੂ ਗੋਬਿੰਦ ਸਿੰਘ ਦੇ ਸ਼ਸਤਰ ਵੀ ਜਲੂਸ ਵਿਚ ਸੰਗਤਾਂ ਦੇ ਦਰਸ਼ਨਾ ਲਈ ਲਿਜਾਏ ਗਏ ਸਨ। ਜਲੂਸ ਵਿਚ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਪੰਜਾਬ, ਜਥੇਦਾਰ ਗੁਰਚਰਨ ਸਿੰਘ ਟੌਹੜਾ ਪਧਾਨ ਸ਼ਰੋਮਣੀ ਗੁਰਦੁਆਰਾ ਪਬੰਧਕ ਕਮੇਟੀ, ਪਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ, ਜਗਦੇਵ ਸਿੰਘ ਤਲਵੰਡੀ ਅਕਾਲੀ ਦਲ ਦੇ ਪਧਾਨ, ਕੇਂਦਰੀ ਮੰਤਰੀ ਨੂਰਲ ਹਸਨ, ਤੋਂ ਇਲਾਵਾ ਸਾਰੀਆਂ ਸਿਆਸੀ ਪਾਰਟੀਆਂ ਦੇ ਮੁੱਖੀ , ਪੰਜਾਬ ਦਾ ਸਾਰਾ ਮੰਤਰੀ ਮੰਡਲ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਸੰਗਤ ਸ਼ਾਮਲ ਹੋਈ ਸੀ। ਗਿਆਨੀ ਜ਼ੈਲ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਪਰਕਾਸ਼ ਸਿੰਘ ਬਾਦਲ ਤਿੰਨੋ ਦਿਨ ਜਲੂਸ ਵਿਚ ਹਾਜ਼ਰ ਰਹੇ। ਇਹ ਜਲੂਸ 21 ਕਿਲੋਮੀਟਰ ਲੰਬਾ ਸੀ। ਤਿੰਨ ਦਿਨ ਵਿਚ ਗੁਰੂ ਗੋਬਿੰਦ ਸਿੰਘ ਮਾਰਗ ਦਾ ਜਲੂਸ ਵਿਸਾਖੀ ਵਾਲੇ ਦਿਨ ਤਖ਼ਤ ਦਮਦਮਾ ਸਾਹਿਬ ਪਹੁੰਚਿਆ। ਇਸ ਜਲੂਸ ਵਿਚ ਲੱਖਾਂ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਸੀ ਗੁਰੂ ਗੋਬਿੰਦ ਸਿੰਘ ਤੇ ਉਨਾਂ ਦੇ ਪਰਿਵਾਰ ਨੂੰ ਅਕੀਦਤ ਦੇ ਫੁੱਲ ਭੇਂਟ ਕੀਤੇ।

ਸੀ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਵਿਖੇ ਨੌਂ ਮਹੀਨੇ ਰਹੇ। ਇਥੇ ਹੀ ਉਨਾਂ ਨੇ ਗੁਰੂ ਗੰਥ ਸਾਹਿਬ ਦੀ ਬੀੜ ਤਿਆਰ ਕੀਤੀ ਸੀ, ਜਿਸਨੂੰ ਦਮਦਮਾ ਵਾਲੀ ਬੀੜ ਕਿਹਾ ਜਾਂਦਾ ਹੈ। ਗੁਰੂ ਜੀ ਨੇ ਦਮਦਮਾ ਸਾਹਿਬ ਨੂੰ ਗੁਰੂ ਕੀ ਕਾਸ਼ੀ ਦਾ ਖ਼ਿਤਾਬ ਦਿੱਤਾ ਸੀ। ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਜੀ ਦੀਆਂ ਮਹਿਲ ਉਨਾਂ ਨੂੰ ਆਖ਼ਰੀ ਵਾਰ ਦਮਦਮਾ ਸਾਹਿਬ ਆ ਕੇ ਹੀ ਮਿਲੀਆਂ ਸਨ। ਇਸ ਮਾਰਗ ਦੀ ਮਹੱਤਤਾ ਨੂੰ ਸਮਝਦੇ ਹੋਏ ਪੰਜਾਬ ਸਰਕਾਰ ਨੂੰ ਦਿਲਚਸਪੀ ਲੈ ਕੇ ਪੀ ਮਿਕਸ ਪਾ ਕੇ ਮੁਰੰਮਤ ਕੀਤਾ ਜਾਵੇ। ਸਨ।

ਉਜਾਗਰ ਸਿੰਘ
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
94178 13072
ujagarsingh48@yahoo.com

Leave a Reply

Your email address will not be published. Required fields are marked *

%d bloggers like this: