10 ਅਕਤੂਬਰ ਨੂੰ ਪਿੰਡ ਮਾਹਲਾ ਕਲਾਂ ਤੋਂ ਸਮਾਧ ਭਾਈ ਤੱਕ ਜਾਣ ਵਾਲੀ ਐਕਸਪ੍ਰੈਸ ਯਾਤਰਾ ਸਬੰਧੀ ਪਿੰਡੋ ਪਿੰਡ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ

ss1

10 ਅਕਤੂਬਰ ਨੂੰ ਪਿੰਡ ਮਾਹਲਾ ਕਲਾਂ ਤੋਂ ਸਮਾਧ ਭਾਈ ਤੱਕ ਜਾਣ ਵਾਲੀ ਐਕਸਪ੍ਰੈਸ ਯਾਤਰਾ ਸਬੰਧੀ ਪਿੰਡੋ ਪਿੰਡ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ
ਨੌਜਵਾਨੀ ਨੂੰ ਨਸ਼ਿਆਂ ਵਿੱਚ ਗਲਤਾਨ ਅਤੇ ਕਿਸਾਨਾਂ ਦੀ ਖੁਦਕੁਸ਼ੀ ਲਈ ਅਕਾਲੀ ਭਾਜਪਾ ਜਿੰਮੇਵਾਰ: ਕਮਲਜੀਤ ਬਰਾੜ
ਸੁਰਿੰਦਰ ਸਿੰਦਾ ਨੇ ਕੀਤਾ ਕਾਂਗਰਸੀ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ

08-10-16-gholia-05ਬਾਘਾ ਪੁਰਾਣਾ,8 ਅਕਤੂਬਰ (ਸਭਾਜੀਤ ਪੱਪੂ,ਕੁਲਦੀਪ ਘੋਲੀਆ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਸਬੰਧੀ ਜਾਣੂ ਕਰਵਾਉਣ ਲਈ ਚਲਾਈ ਗਈ ਮੁਹਿੰਮ ‘ਐਕਸਪ੍ਰੈਸ ਯਾਤਰਾ’ 10 ਅਕਤੂਬਰ ਨੂੰ 10 ਵਜੇ ਪਿੰਡ ਮਾਹਲਾ ਕਲਾਂ ਤੋਂ ਸ਼ੁਰੂ ਹੋ ਕੇ ਪਿੰਡ ਰੋਡੇ, ਸਮਾਲਸਰ, ਸਮਾਧ ਭਾਈ ਵਿਖੇ ਸਮਾਪਤ ਹੋਵੇਗੀ। ਇਸ ਸਬੰਧੀ ਸੂਬਾ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਦੀ ਅਗਵਾਈ ਹੇਠ ਉਨਾਂ ਦੇ ਸਪੁੱਤਰ ਅਤੇ ਯੂਥ ਕਾਂਗਰਸ ਦੇ ਸਕੱਤਰ ਕਮਲਜੀਤ ਸਿੰਘ ਬਰਾੜ ਵੱਲੋਂ ਪਿੰਡੋ ਪਿੰਡ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ, ਜਿਸ ਤਹਿਤ ਪਿੰਡ ਬੁੱਧ ਸਿੰਘ ਵਾਲਾ ਵਿਖੇ ਸੁਰਿੰਦਰ ਸਿੰਦਾ ਵਾਈਸ ਚੇਅਰਮੈਨ ਐਸ.ਟੀ.ਐਸ.ਸੀ. ਸੈੱਲ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਮਲਜੀਤ ਸਿੰਘ ਬਰਾੜ ਨੇ ਕਿਹਾ ਕਿ ਇਹ ਯਾਤਰਾ ਪਿੰਡੋ ਪਿੰਡ ਜਾ ਕੇ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਅਤੇ ਪੰਜਾਬ ਦੇ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ ਅਤੇ ਅਕਾਲੀ ਭਾਜਪਾ ਸਰਕਾਰ ਤੋਂ ਬੇਹੱਦ ਦੁਖੀ ਵੀ ਹਨ। ਉਨਾਂ ਕਿਹਾ ਕਿ ਪੰਜਾਬ ਨੂੰ ਕਿਸੇ ਸਮੇਂ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਅਤੇ ਪ੍ਰੰਤੂ ਹੁਣ ਪੰਜਾਬ ਅੰਦਰ ਨੌਜਵਾਨ ਪੀੜੀ ਨਸ਼ਿਆਂ ਵਿੱਚ ਗਲਤਾਲ ਹੋ ਰਹੀ ਹੈ ਜਦਕਿ ਕਿਸਾਨੀ ਖੁਦਕੁਸ਼ੀਆਂ ਦੇ ਰਾਹ ਪਈ ਹੈ ਜਿਸ ਲਈ ਅਕਾਲੀ ਭਾਜਪਾ ਸਿੱਧੇ ਤੌਰ ਤੇ ਜਿੰਮੇਵਾਰ ਹੈ। ਉਨਾਂ ਕਿਹਾ ਕਿ ਪੰਜਾਬ ਨੂੰ ਮੁੜ ਤਰੱਕੀ ਦੀਆਂ ਲੀਹਾਂ ਤੇ ਲਿਆਉਣ ਲਈ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਲਿਆਉਣਾ ਸਮੇਂ ਦੀ ਮੁੱਖ ਲੋੜ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਐਕਸਪ੍ਰੈਸ ਯਾਤਰਾ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰ। ਇਸ ਮੌਕੇ ਸੁਰਿੰਦਰ ਸਿੰਘ ਸਿੰਦਾ ਨੇ ਮੀਟਿੰਗ ਦੌਰਾਨ ਹਾਜ਼ਰ ਕਾਂਗਰਸੀ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਸਿੰਘ ਸਿੰਦਾ ਵਾਈਸ ਚੇਅਰਮੈਨ ਐਸ.ਸੀ.ਐਸ.ਟੀ. ਸੈੱਲ, ਲਛਮਣ ਸਿੰਘ ਪ੍ਰਧਾਨ, ਰੇਸ਼ਮ ਸਿੰਘ ਮੈਂਬਰ, ਡਾ. ਦਵਿੰਦਰ ਿਸੰਘ ਮੈਂਬਰ, ਨਾਥ ਸਿੰਘ ਸਾਬਕਾ ਮੈਂਬਰ, ਜੋਗਿੰਦਰ ਸਿੰਘ, ਮੁਕੰਦ ਸਿੰਘ, ਪਲਵਿੰਦਰ ਸਿੰਘ, ਅਜਮੇਰ ਸਿੰਘ ਫੌਜੀ, ਦਰਸ਼ਨ ਸਿੰਘ, ਰਾਜਾ ਮੈਂਬਰ, ਸੱਤਾ ਮੈਂਬਰ, ਬਾਘਾ ਮੌੜ, ਸੀਪਾ ਰਾਜੇਆਣਾ, ਭੋਲਾ ਰਾਜੇਆਣਾ, ਦਰਸ਼ਨ ਸਿੰਘ, ਮਨਦੀਪ ਸਿੰਘ ਬਾਦਲ, ਸੁਖਦੇਵ ਫੌਜੀ, ਕੁਲਵੰਤ ਸਿੰਘ, ਦਰਸ਼ਨ ਸਿੰਘ, ਹਰਬੰਸ ਸਿੰਘ, ਅਮਨਾ, ਵਿੱਕੀ, ਗੌਰਵ, ਐਰੀ ਤੋਂ ਇਲਾਵਾ ਕਾਫ਼ੀ ਗਿਣਤੀ ਵਰਕਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *