ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

1.5 ਕਿਲੋਂ ਹੈਰੋਇਨ ਅਤੇ 16 ਲੱਖ ਨਗਦੀ ਬਰਾਮਦ, ਤਿੰਨ ਗ੍ਰਿਫ਼ਤਾਰ

1.5 ਕਿਲੋਂ ਹੈਰੋਇਨ ਅਤੇ 16 ਲੱਖ ਨਗਦੀ ਬਰਾਮਦ, ਤਿੰਨ ਗ੍ਰਿਫ਼ਤਾਰ

ਜਗਰਾਓਂ (ਲੁਧਿਆਣਾ), 4 ਅਪ੍ਰੈਲ: ਵਿਵੇਕਸ਼ੀਲ ਸੋਨੀ, ਆਈ.ਪੀ.ਐਸ, ਐਸ.ਐਸ.ਪੀ, ਲੁਧਿਆਣਾ (ਦਿਹਾਤੀ) ਵੱਲੋ ਪੁਲਿਸ ਜਿਲ੍ਹਾ ਲੁਧਿਆਣਾ(ਦਿਹਾਤੀ) ਨੂੰ ਨਸ਼ਾਂ ਮੁਕਤ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਆਰੰਭ ਕੀਤੀ ਗਈ ਵਿਸ਼ੇਸ਼ ਮੁਹਿੰਮ ਦੌਰਾਨ ਰਾਜਬੀਰ ਸਿੰਘ, ਪੀ.ਪੀ.ਐਸ, ਪੁਲਿਸ ਕਪਤਾਨ(ਡੀਂ), ਲੁਧਿਆਣਾ(ਦਿਹਾਤੀ) ਦੇ ਦਿਸ਼ਾ ਨਿਰਦੇਸ਼ਾਂ ਤੇ ਦਿਲਬਾਗ ਸਿੰਘ, ਪੀ.ਪੀ.ਐਸ, ਡੀ.ਐਸ.ਪੀ (ਡੀ), ਲੁਧਿ: (ਦਿਹਾਤੀ) ਅਤੇ ਐਸ.ਆਈ ਸਿਮਰਜੀਤ ਸਿੰਘ, ਇੰਚਾਰਜ ਸੀ.ਆਈ.ਏ ਸਟਾਫ ਜਗਰਾਉ ਦੀ ਨਿਗਰਾਨੀ ਹੇਠ ਏ.ਐਸ.ਆਈ ਸੁਖਦੇਵ ਸਿੰਘ ਸੀ.ਆਈ.ਏ ਸਟਾਫ ਨੇ ਸਮੇਤ ਪੁਲਿਸ ਪਾਰਟੀ ਦੇ ਪਿੰਡ ਲੀਲਾਂ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਮੁਖਬਰ ਪਾਸ ਨੇ ਇਤਲਾਹ ਦਿੱਤੀ ਕਿ ਸਤਨਾਮ ਸਿੰਘ ਉਰਫ ਨਿਸ਼ਾਨ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਦੌਲੇਵਾਲ ਥਾਣਾ ਕੋਟ ਈਸੇ ਖਾਂ ਜਿਲ੍ਹਾ ਮੋਗਾ, ਲਵਪ੍ਰੀਤ ਸਿੰਘ ਉਰਫ ਲਵਲੀ ਪੁੱਤਰ ਗੁਰਚਰਨ ਸਿੰਘ ਵਾਸੀ ਸੇਂਚਾ ਥਾਣਾ ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਲਾ ਅਤੇ ਸਤਵੀਰ ਸਿੰਘ ਉਰਫ ਖੰਡਾ ਪੁੱਤਰ ਤੇਜਾ ਸਿੰਘ ਵਾਸੀ ਬੂਟਾ ਥਾਣਾ ਕੋਤਵਾਲੀ ਜਿਲ੍ਹਾ ਕਪੂਰਥਲਾ ਜੋ ਨਸ਼ਾ ਤਸਕਰੀ ਦਾ ਧੰਦਾ ਕਰਦੇ ਹਨ।

ਅੱਜ ਵੀ ਭਾਰੀ ਮਾਤਰਾ ਵਿੱਚ ਹੈਰੋਇਨ ਲੈ ਕੇ ਜਗਰਾਉ ਨੂੰ ਆ ਰਹੇ ਹਨ।ਜਿਸ ਤੇ ਏ.ਐਸ.ਆਈ ਸੁਖਦੇਵ ਸਿੰਘ ਵੱਲੋ ਉਕਤਾਨ ਦੋਸ਼ੀਆਨ ਵਿਰੁੱਧ ਮੁਕੱਦਮਾ ਰਜਿਸਟਰ ਕਰਵਾਇਆ ਗਿਆ।ਜਿਸ ਤੇ ਐਸ.ਆਈ ਪਿਆਰਾ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਪੁਲ ਨਹਿਰ ਸਿੱਧਵਾਂ ਬੇਟ ਨਾਕਾਬੰਦੀ ਕਰਕੇ ਸਿੱਧਵਾਂ ਬੇਟ ਸਾਈਡ ਤੋਂ ਆ ਰਹੀ ਗੱਡੀ ਰੋਕ ਕੇ ਉਸ ਵਿੱਚ ਸਵਾਰ ਵਿਆਕਤੀਆਂ ਦਾ ਨਾਮ ਪਤਾ ਪੁੱਛਿਆ ਤਾਂ ਉਹਨਾਂ ਨੇ ਆਪਣਾ ਨਾਮ ਪਤਾ ਸਤਨਾਮ ਸਿੰਘ ਉਰਫ ਨਿਸ਼ਾਨ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਦੌਲੇਵਾਲ ਥਾਣਾ ਕੋਟ ਈਸੇ ਖਾਂ ਜਿਲ੍ਹਾ ਮੋਗਾ, ਲਵਪ੍ਰੀਤ ਸਿੰਘ ਉਰਫ ਲਵਲੀ ਪੁੱਤਰ ਗੁਰਚਰਨ ਸਿੰਘ ਵਾਸੀ ਸੇਂਚਾ ਥਾਣਾ ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਲਾ ਅਤੇ ਸਤਵੀਰ ਸਿੰਘ ਉਰਫ ਖੰਡਾ ਪੁੱਤਰ ਤੇਜਾ ਸਿੰਘ ਵਾਸੀ ਬੂਟਾ ਥਾਣਾ ਕੋਤਵਾਲੀ ਜਿਲ੍ਹਾ ਕਪੂਰਥਲਾ ਦੱਸਿਆ।

ਇਸੇ ਦੌਰਾਨ ਇਤਲਾਹ ਮਿਲਣ ਤੇ ਦਿਲਬਾਗ ਸਿੰਘ, ਪੀ.ਪੀ.ਐਸ, ਡੀ.ਐਸ.ਪੀ (ਡੀ),ਲੁਧਿ:(ਦਿਹਾਤੀ) ਮੌਕਾ ਪਰ ਪੁੱਜ ਗਏ।ਜਿਹਨਾਂ ਦੀ ਨਿਗਰਾਨੀ ਹੇਠ ਗੱਡੀ ਦੀ ਤਲਾਸ਼ੀ ਕੀਤੀ ਗਈ ਤਾਂ ਗੱਡੀ ਵਿੱਚੋ ਇੱਕ ਪਿੱਠੂ ਬੈਗ ਰੰਗ ਕਾਲਾ ਬਰਾਮਦ ਹੋਇਆ।ਬੈਗ ਨੂੰ ਖੋਲ੍ਹ ਕੇ ਚੈਕ ਕਰਨ ਤੇ ਦੋ ਮੋਮੀ ਲਿਫਾਫੇ ਵਜਨਦਾਰ ਜਿੰਨ੍ਹਾ ਦੇ ਮੂੰਹ ਬੰਨ੍ਹੇ ਹੋਏ ਸਨ ਬਰਾਮਦ ਹੋਏ।ਲਿਫਾਫਿਆ ਨੂੰ ਵਾਰੋ ਵਾਰੀ ਖੋਲ੍ਹ ਕੇ ਚੈਕ ਕੀਤਾ ਗਿਆ ਤਾਂ ਇੱਕ ਲਿਫਾਫੇ ਵਿੱਚ ਹੈਰੋਇਨ ਨੁਮਾ ਮਨੋਉਤੇਜਿਕ ਪਦਾਰਥ ਜਿਸ ਦਾ ਵਜਨ ਕਰਨ ਤੇ ਸਮੇਤ ਮੋਮੀ ਲਿਫਾਫਾ 01 ਕਿਲੋ 500 ਗ੍ਰਾਮ ਹੋਇਆ।ਦੂਸਰੇ ਲਿਫਾਫੇ ਵਿੱਚ ਭਾਰਤੀ ਕਰੰਸੀ ਦੀ ਗੁੱਟੀਆਂ ਬਰਾਮਦ ਹੋਈਆਂ।

Leave a Reply

Your email address will not be published. Required fields are marked *

%d bloggers like this: