Fri. Jul 19th, 2019

1 ਸਤੰਬਰ ਤੋਂ ਬਦਲਣਗੇ ਬੀਮਾ ਪਾਲਿਸੀ ਕਰਵਾਉਣ ਦੇ ਨਿਯਮ

1 ਸਤੰਬਰ ਤੋਂ ਬਦਲਣਗੇ ਬੀਮਾ ਪਾਲਿਸੀ ਕਰਵਾਉਣ ਦੇ ਨਿਯਮ

ਨਵੀਂ ਸਾਧਾਰਨ ਬੀਮਾ ਕੰਪਨੀਆਂ ਹੁਣ ਵਾਹਨਾਂ ਨੂੰ ਭੂਚਾਲ, ਹੱੜ੍ਹ ਵਰਗੀਆਂ ਮੁਸੀਬਤਾਂ ਵਰਗੀਆਂ ਘੱਟਨਾਵਾਂ ਤੋਂ ਹੋਣ ਵਾਲੇ ਨੁਕਸਾਨ ਲਈ ਵੱਖ ਤੋਂ ਬੀਮਾ ਕਵਰ ਉਪਲਬਧ ਕਰਾਵੇਗੀ। ਬੀਮਾ ਨਿਆਮਕ ਭਾਰਤੀ ਬੀਮਾ ਰੈਗੂਲੇਟਰੀ ਅਥਾਰਟੀ ਨੇ ਸਾਧਾਰਨ ਬੀਮਾ ਕੰਪਨੀਆਂ ਨੂੰ 1 ਸਤੰਬਰ ਤੋਂ ਨਵੀਂ ਅਤੇ ਪੁਰਾਣੀ ਗੱਡੀਆਂ ਲਈ ਵੱਖ ਤੋਂ ਇਸ ਪ੍ਰਕਾਰ ਦਾ ਬੀਮਾ ਉਪਲਬਧ ਕਰਵਾਉਣ ਨੂੰ ਕਿਹਾ ਹੈ।
ਭਾਰਤੀ ਬੀਮਾ ਰੈਗੂਲੇਟਰੀ ਅਥਾਰਟੀ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਵੇਖਦੇ ਹੋਏ ਉਨ੍ਹਾਂ ਆਪਣੇ ਪੁਰਾਣੇ ਆਦੇਸ਼ਾਂ ‘ਚ ਬਦਲਾਅ ਕਰ ਦਿੱਤਾ ਹੈ। ਇਸ ਬਦਲਾਅ ਦੇ ਚਲਦਿਆਂ 1 ਸਤੰਬਰ ਤੋਂ ਕਾਰ ਅਤੇ ਦੋ ਪਹਿਆ ਵਾਹਨਾਂ ਦੇ ਲਈ ਇਸ ਪ੍ਰਕਾਰ ਦੀ ਇਕਮੁਸ਼ਤ ਬੰਡਲ ਵਾਲੀ ਪਾਲਿਸੀ ਖ਼ਰੀਦਨਾ ਹੁਣ ਜ਼ਰੂਰੀ ਨਹੀਂ ਹੋਵੇਗਾ।
ਵਾਹਨਾਂ ਨੂੰ ਹੜ੍ਹ, ਭੂਚਾਲ ਵਰਗੀਆਂ ਮੁਸੀਬਤਾਂ ਅਤੇ ਦੰਗਾ-ਫ਼ਸਾਦ ‘ਚ ਹੋਣ ਵਾਲੀ ਤੋੜਫੋੜ ਦੀਆਂ ਘੱਟਨਾਵਾਂ ਨਾਲ ਹੋਣ ਵਾਲੇ ਨੁਕਸਾਨ ਦੇ ਜੋਖ਼ਿਮ ਤੋਂ ਬਚਾਅ ਲਈ ਖ਼ਰੀਦੀ ਜਾਣ ਵਾਲੀ ਬੀਮਾ ਪਾਲਿਸੀ ਨੂੰ ਚੋਣਵੇਂ ਤੌਰ ‘ਤੇ ਰੱਖਿਆ ਜਾਵੇਗਾ।
ਭਾਰਤੀ ਬੀਮਾ ਰੈਗੂਲੇਟਰੀ ਅਥਾਰਟੀ ਦੇ ਅਧਿਕਾਰੀ ਨੇ ਕਿਹਾ ਕਿ ਬੀਮਾ ਕੰਪਨੀਆਂ ਨੂੰ 1ਸਤੰਬਰ ,2019 ਤੋਂ ਨਵੀਂ ਅਤੇ ਪੁਰਾਣੀਆਂ ਕਾਰਾਂ ਤੋਂ ਇਲਾਵਾ ਦੋ ਪਹਿਏ ਵਾਹਨਾਂ ਦੇ ਲਈ ਸਾਲਾਨਾ ਨੁਕਸਾਨ ਕਵਰ ਕਰਨ ਵਾਲੀ ਪਾਲਿਸੀ ਪੇਸ਼ ਕਰਨੀ ਪਵੇਗੀ। ਇਸ ਦੇ ਵਿੱਚ ਅੱਗ ਅਤੇ ਚੋਰੀ ਦੇ ਨੁਕਸਾਨ ਵੀ ਕਵਰ ਕਰਨੇ ਪੈਣਗੇ।

Leave a Reply

Your email address will not be published. Required fields are marked *

%d bloggers like this: