1 ਅਕਤੂਬਰ ਤੱਕ ਤਿਆਰ ਹੋ ਜਾਵੇਗਾ ਪੰਜਾਬ ਕਾਂਗਰਸ ਦਾ ਮੈਨਿਫੈਸਟੋ: ਮਨਪ੍ਰੀਤ ਬਾਦਲ

ss1

1 ਅਕਤੂਬਰ ਤੱਕ ਤਿਆਰ ਹੋ ਜਾਵੇਗਾ ਪੰਜਾਬ ਕਾਂਗਰਸ ਦਾ ਮੈਨਿਫੈਸਟੋ: ਮਨਪ੍ਰੀਤ ਬਾਦਲ
ਅਕਾਲੀ ਦਲ-ਭਾਜਪਾ ਤੇ ਆਪ ਖਿਲਾਫ ਜੰਗ ਏ ਅਜ਼ਾਦੀ ਲਈ ਤਿਆਰ ਕਾਂਗਰਸ: ਰਾਜਾ ਵੜਿੰਗ

ਬਾਦਲਾਂ ਨੇ ਵਿਕਾਸ ਦੇ ਮਾਮਲੇ ’ਚ ਸ੍ਰੀ ਚਮਕੌਰ ਸਾਹਿਬ ਨੂੰ ਜਾਣਬੁਝ ਕੇ ਨਜ਼ਰਅੰਦਾਜ ਕੀਤਾ: ਚੰਨੀ

ਸ੍ਰੀ ਚਮਕੌਰ ਸਾਹਿਬ ਦੀ ਕਾਂਗਰਸ ਮੀਟਿੰਗ ’ਚ ਵੱਡੀ ਗਿਣਤੀ ’ਚ ਵਰਕਰ ਪਹੁੰਚੇ

31-32
ਸ੍ਰੀ ਚਮਕੌਰ ਸਾਹਿਬ/ਰੋਪੜ, 31 ਜੁਲਾਈ (ਗੁਰਮੀਤ ਮਹਿਰਾ): ਪੰਜਾਬ ਕਾਂਗਰਸ ਪਾਰਟੀ ਦਾ ਮੈਨਿਫੈਸਟੋ 1 ਅਕਤੂਬਰ ਨੂੰ ਰਿਲੀਜ਼ ਕਰੇਗੀ, ਜਿਸ ’ਚ ਨਵੇਂ ਪੰਜਾਬ ਲਈ ਨਕਸ਼ਾ ਪੇਸ਼ ਕੀਤਾ ਜਾਵੇਗਾ। ਇਸ ਮੈਨਿਫੈਸਟੋ ’ਚ ਕਾਂਗਰਸ ਨੌਜ਼ਵਾਨਾਂ, ਬੇਰੁਜ਼ਗਾਰੀ ਤੇ ਸਿਹਤ ਖੇਤਰ, ਵਿੱਤੀ ਘਾਟੇ ਨੂੰ ਸੁਧਾਰਨ ਅਤੇ ਪੰਜਾਬ ’ਚ ਨਿਵੇਸ਼ ਵਾਸਤੇ ਨਵੇਂ ਉਦਯੋਗਾਂ ਲਈ ਹੋਰ ਮੌਕੇ ਲੱਭਣ ਦੀ ਦਿਸ਼ਾ ’ਚ ਇਕ ਸੋਚ ਪੇਸ਼ ਕਰੇਗੀ। ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਸ੍ਰੀ ਚਮਕੌਰ ਸਾਹਿਬ ਵਿਖੇ ਅਯੋਜਿਤ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਦੇ ਮੈਨਿਫੈਸਟੋ ’ਚ ਸ਼ਹੀਦ ਭਗਤ ਸਿੰਘ ਵੱਲੋਂ ਦਿੱਤੇ ਗਏ ਬਲਿਦਾਨ ਤੇ ਉਨ੍ਹਾਂ ਦੀ ਸੋਚ ਨੂੰ ਸ਼ਾਮਲ ਕੀਤਾ ਜਾਵੇਗਾ। ਬਾਦਲ ਨੇ ਕਿਹਾ ਕਿ ਕਾਂਗਰਸ ਨਵੇਂ ਪੰਜਾਬ ਦੇ ਨਿਰਮਾਣ ਵਾਸਤੇ ਇਕ ਨਕਸ਼ਾ ਪੇਸ਼ ਕਰੇਗੀ ਤੇ ਇਸ ਦੌਰਾਨ ਲੋਕਾਂ ਨਾਲ ਸਮਾਂਬੱਧ ਵਾਅਦਾ ਕੀਤਾ ਜਾਵੇਗਾ। ਬਾਦਲ ਨੇ ਇਹ ਵੀ ਕਿਹਾ ਕਿ ਇਸ ਦੌਰਾਨ ਬੇਰੁਜ਼ਗਾਰੀ ਮੁੱਖ ਮੁੱਦਾ ਹੋਵੇਗਾ, ਜਿਸਨੂੰ ਤੁਰੰਤ ਹੱਲ ਕੀਤਾ ਜਾਣਾ ਜ਼ਰੂਰੀ ਹੈ। ਕਾਂਗਰਸ ਪਾਰਟੀ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ’ਚ ਅਗਲੀ ਸਰਕਾਰ ਬਣਾਏਗੀ।
ਇਕੱਠ ਨੂੰ ਸੰਬੋਧਨ ਕਰਦਿਆਂ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਰਾਜਾ ਅਮਰਿੰਦਰ ਵੜਿੰਗ ਨੇ ਕਿਹਾ ਕਿ ਅੱਜ ਨੌਜ਼ਵਾਨ ਸ਼ਹੀਦ ਉਧਮ ਸਿੰਘ ਦੇ ਮਹਾਨ ਬਲਿਦਾਨ ਨੂੰ ਭੁੱਲ ਚੁੱਕੇ ਹਨ। ਪੰਜਾਬ ਦੇ ਨੌਜ਼ਵਾਨਾਂ ਨੂੰ ਬਾਦਲਾਂ ਖਿਲਾਫ ਉਂਝ ਲੜਨਾ ਪਵੇਗਾ, ਜਿਵੇਂ ਸ਼ਹੀਦ ਉਧਮ ਸਿੰਘ ਅੰਗੇ੍ਰਜ਼ਾਂ ਖਿਲਾਫ ਲੜੇ ਸਨ। ਅੱਜ ਬਾਦਲ ਅੱਤਿਆਚਾਰ ਖਿਲਾਫ ਅਵਾਜ਼ ਚੁੱਕਣ ਵਾਲੇ ਬੇਕਸੂਰ ਕਾਂਗਰੀਆਂ ਖਿਲਾਫ ਝੂਠੇ ਕੇਸ ਦਰਜ ਕਰ ਰਹੇ ਹਨ। ਪੰਜਾਬ ਦੇ ਲੋਕਾਂ ਨੂੰ ਬਾਦਲ ਸ਼ਾਸਨ ਖਿਲਾਫ ਜੰਗ ਏ ਅਜ਼ਾਦੀ ਦੀ ਲੜਾਈ ਲੜਨੀ ਪਵੇਗੀ। ਆਪ ਨੂੰ ਨਿਸ਼ਾਨਾ ਬਣਾਉਂਦਿਆਂ ਵੜਿੰਗ ਨੇ ਕਿਹਾ ਕਿ ਲੋਕਾਂ ਨੂੰ ਇਨ੍ਹਾਂ ਵੱਲੋਂ ਕੀਤੇ ਜਾ ਰਹੇ ਝੂਠੇ ਵਾਅਦਿਆਂ ਦੇ ਜਾਅਲ ’ਚ ਨਹੀਂ ਫੱਸਣਾ ਚਾਹੀਦਾ ਹੈ, ਜਿਹੜੇ ਅੱਜ ਇਹ ਪੰਜਾਬ ਦੇ ਵੋਟਰਾਂ ਨੂੰ ਦਿਖਾ ਰਹੇ ਹਨ। ਇਹ ਪਾਰਟੀ ਦਿੱਲੀ ’ਚ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਬੀਤੇ ਦੋ ਸਾਲਾਂ ਦੌਰਾਨ ਦਿੱਲੀ ’ਚ ਇਕ ਵੀ ਨੌਕਰੀ ਨਹੀਂ ਪੈਦਾ ਹੋਈ। ਇਸੇ ਤਰ੍ਹਾਂ, ਕੇਜਰੀਵਾਲ ਖੁਦ ਲਗਜਰੀ ਅਰਾਮਾਂ ਦਾ ਅਨੰਦ ਲੈ ਰਹੇ ਹਨ, ਜਿਨ੍ਹਾਂ ਨੇ ਇਹ ਫਾਇਦੇ ਨਾ ਲੈਣ ਦਾ ਐਲਾਨ ਕੀਤਾ ਸੀ। ਇਥੋਂ ਤੱਕ ਕਿ ਆਪ ਦੇ 12 ਵਿਧਾਇਕ ਪਹਿਲਾਂ ਹੀ ਵੱਖ ਵੱਖ ਕੇਸਾਂ ’ਚ ਟ੍ਰਾਇਲਾਂ ਦਾ ਸਾਹਮਣਾ ਕਰ ਰਹੇ ਹਨ। ਇਹ ਪੰਜਾਬ ਦੇ ਲੋਕਾਂ ਨੂੰ ਕਿਹੋ ਜਿਹੀ ਸੋਚ ਤੇ ਪ੍ਰਸ਼ਾਸਨ ਦੇਣਗੇ।
ਵਰਕਰਾਂ ਨੂੰ ਸੰਬੋਧਨ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਹਲਕੇ ਦੇ ਲੋਕਾਂ ਨੇ ਇਸ ਸ਼ਾਨਦਾਰ ਆਗੂ ਨੂੰ ਦੋ ਵਾਰ ਚੁਣਿਆ ਹੈ। ਉਨ੍ਹਾਂ ਨੇ ਵੋਟਰਾਂ ਨੂੰ ਚੰਨੀ ਨੂੰ ਇਸ ਵਾਰ ਫਿਰ ਤੋਂ ਚੁਣਨ ਲਈ ਕਿਹਾ, ਤਾਂ ਜੋ ਹਲਕੇ ਦਾ ਵਿਕਾਸ ਸ਼ੁਰੂ ਹੋ ਸਕੇ।
ਸ੍ਰੀ ਚਮਕੌਰ ਸਾਹਿਬ ਦੇ ਲੋਕਾਂ ਦਾ ਧੰਨਵਾਦ ਪ੍ਰਗਟਾਉਂਦਿਆਂ ਵਿਰੋਧੀ ਧਿਰ ਦੇ ਲੀਡਰ ਤੇ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਬਾਦਲਾਂ ਨੇ ਜਾਣਬੁਝ ਕੇ ਇਸ ਹਲਕੇ ਦੇ ਵਿਕਾਸ ਨੂੰ ਨਜ਼ਰਅੰਦਾਜ਼ ਕੀਤਾ ਹੈ। ਹਲਕੇ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਦੀ ਮਾੜੀ ਹਾਲਤ ਹੈ, ਬੀਤੇ ਦੱਸ ਸਾਲਾਂ ਦੌਰਾਨ ਹਲਕੇ ’ਚ ਕੋਈ ਨਵਾਂ ਪ੍ਰੋਜੈਕਟ ਲਗਾਉਣ ਵਾਸਤੇ ਇਕ ਪੈਸਾ ਵੀ ਨਹੀਂ ਖਰਚਿਆ ਗਿਆ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਡਾ. ਅਮਰ ਸਿੰਘ, ਵਿਕ੍ਰਮ ਬਾਜਵਾ, ਜਗਮੋਹਨ ਸਿੰਘ ਕੰਗ ਵਿਧਾਇਕ, ਇਕਬਾਲ ਗਰੇਵਾਲ, ਵਿਜੈ ਕੁਮਾਰ ਟਿੰਕੂ, ਗੁਰਪ੍ਰੀਤ ਜੀ.ਪੀ, ਸਤਵਿੰਦਰ ਸਿੰਘ ਜੈਲਦਾਰ, ਕੁਲਤਾਰ ਸਿੰਘ, ਹਰਪਾਲ ਸਿੰਘ, ਨਿਰਵੈਰ ਸਿੰਘ ਬਿੱਲਾ, ਕਰਨੈਲ ਸਿੰਘ, ਗਿਆਨ ਸਿੰਘ ਬੇਲਾ, ਮਨੀਤ ਕੁਮਾਰ ਮੋਨਟ, ਕੁਲਦੀਪ ਸਪਨਾ, ਗੁਰਵਿੰਦਰ ਸਿੰਘ ਕੁਕਰਾਲੀ, ਚੁਚੂ ਸੂਦ, ਸੁਨੀਲ ਕੁਮਾਰ, ਮੇਹਰ ਸਿੰਘ, ਇਕਬਾਲ ਸਿੰਘ ਸਾਲਾਪੁਰ, ਸਤਨਾਮ ਸਿੰਘ ਸਮੇਤ ਪਾਰਟੀ ਦੇ ਕਈ ਸੀਨੀਅਰ ਆਗੂ ਮੌਜ਼ੂਦ ਰਹੇ।

Share Button

Leave a Reply

Your email address will not be published. Required fields are marked *