1 ਅਕਤੂਬਰ ਤੋਂ ਬਦਲ ਰਹੇ ਹਨ ਇਹ 5 ਨਿਯਮ, ਟੋਲ ਪਲਾਜ਼ਾ ‘ਤੇ ਲਾਗੂ ਹੋ ਜਾਣਗੇ ਫਾਸਟਟੈਗ

ss1

1 ਅਕਤੂਬਰ ਤੋਂ ਬਦਲ ਰਹੇ ਹਨ ਇਹ 5 ਨਿਯਮ, ਟੋਲ ਪਲਾਜ਼ਾ ‘ਤੇ ਲਾਗੂ ਹੋ ਜਾਣਗੇ ਫਾਸਟਟੈਗ

ਆਮ ਆਦਮੀ ਲਈ ਪਹਿਲੀ ਅਕਤੂਬਰ ਤੋਂ ਕਈ ਚੀਜ਼ਾਂ ਬਦਲਣ ਵਾਲੀਆਂ ਹਨ। ਇਹ ਸਾਰੇ ਬਦਲਾਅ ਸਾਡੀ ਰੋਜ਼ ਦੀ ਜ਼ਿੰਦਗੀ ਨਾਲ ਜੁੜੇ ਹੋਏ ਹਨ। ਇਹ ਬਦਲਾਅ ਬੈਕਿੰਗ ਅਤੇ ਦੁਕਾਨ ‘ਚਂ ਜੋ ਸਾਮਾਨ ਖਰੀਦਣ ਦੇ ਨਾਲ-ਨਾਲ ਟੋਲ-ਪਲਾਜਾ ਨਾਲ ਵੀ ਜੁੜੇ ਹੋਏ ਹਨ। ਪਹਿਲੀ ਅਕਤੂਬਰ ਤੋਂ ਸਮੁੱਚੇ ਦੇਸ਼ ਵਿੱਚ ਟੋਲ ਪਲਾਜਿਆਂ ਸਬੰਧੀ ਫਾਸਟ ਟੈਗ ਸਿਸਟਮ ਲਾਗੂ ਹੋ ਜਾਵੇਗਾ। ਇਸ ਦੇ ਤਹਿਤ ਇਹ ਟੈਗ ਲੱਗੀਆਂ ਗੱਡੀਆਂ ਟੋਲ ਪਲਾਜਿਆਂ ਉੱਪਰ ਬਿਨਾਂ ਰੁਕਿਆਂ ਲੰਘ ਸਕਣਗੇ। ਲੱਗਭੱਗ ਸਾਰੇ ਕੌਮੀ ਮਾਰਗਾਂ ਉੱਪਰ ਫਾਸਟਟੈਗ ਲੇਨ ਦਾ ਅਪਰੇਸ਼ਨ ਸ਼ੁਰੂ ਹੋ ਚੁੱਕਾ ਹੈ। ਕੇਂਦਰ ਸਰਕਾਰ ਨੇ ਪਿਛਲੇ ਸਾਲ ਫਾਸਟਟੈਗ ਲਾਂਚ ਕੀਤਾ ਸੀ। ਗੱਡੀ ਦੇ ਸ਼ੀਸ਼ੇ ਉੱਪਰ ਇਹ ਫਾਸਟਟੈਗ ਲਗਾਇਆ ਜਾਂਦਾ ਹੈ ਅਤੇ ਟੋਲ ਪਲਾਜੇ ਉੱਪਰ ਲੱਗੀ ਡਿਵਾਈਸ ਸਕਰੀਨ ਇਸ ਨੂੰ ਆਪਣੇ ਆਪ ਸਕੈਨ ਕਰ ਲੈਂਦੀ ਹੈ ਅਤੇ ਟੋਲ ਟੈਕਸ  ਟੋਲ ਪਲਾਜਾ ਦੇ ਖਾਤੇ ਵਿੱਚ ਟਰਾਂਸਫਰ ਹੋ ਜਾਂਦਾ ਹੈ। ਇਸ ਟੈਗ ਦੇ ਤਹਿਤ ਨਿਸ਼ਚਿਤ ਰਕਮ  ਪਹਿਲਾਂ ਹੀ ਇਹ ਫਾਸਟ ਟੈਗ ਲੈਣ ਲਈ ਸਰਕਾਰੀ ਖਜਾਨੇ ਵਿੱਚ ਜਮ੍ਹਾਂ ਕਰਵਾ ਦਿੱਤੀ ਜਾਂਦੀ ਹੈ। ਇਸ ਫਾਸਟ ਟੈਗ ਨੂੰ ਆਨਲਾਈਨ ਰੀਚਾਰਜ ਕਰਨ ਦੇ ਨਾਲ ਨਾਲ ਕਈ ਬੈਂਕਾਂ ਨੂੰ ਵੀ ਇਸ ਦੇ ਰੀਚਾਰਜ ਲਈ  ਅਧਿਕਾਰਤ ਕੀਤਾ ਗਿਆ ਹੈ।
ਪਹਿਲੀ ਅਕਤੂਬਰ ਤੋਂ  ਪੁਰਾਣੀ ਐੱਮ.ਆਰ.ਪੀ ਕੀਮਤ ‘ਤੇ ਨਹੀਂ ਵਿਕੇਗਾ ਸਾਮਾਨ, ਕੋਈ ਵੀ ਦੁਕਾਨਦਾਰ 1 ਅਕਤੂਬਰ ਤੋਂ ਪੁਰਾਣੇ ਐੱਮ.ਆਰ.ਪੀ ‘ਤੇ ਸਾਮਾਨ ਨਹੀਂ ਵੇਚ ਸਕੇਗਾ। ਪਹਿਲੀ ਤਾਰੀਕ ਤੋਂ ਸਾਰੀਆਂ ਨੂੰ ਨਵੇਂ ਐੱਮ.ਆਰ.ਪੀ ਰੇਟਾਂ ਦੇ ਨਾਲ ਸਾਮਾਨ ਵੇਚਣਾ ਹੋਵੇਗਾ। ਅਜਿਹਾ ਨਹੀਂ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਦਰਅਸਲ ਸਰਕਾਰ ਨੇ ਪੁਰਾਣੇ ਐੱਮ.ਆਰ.ਪੀ ‘ਤੇ ਸਾਮਾਨ ਵੇਚਣ ਦੀ ਆਖਰੀ ਤਾਰੀਕ 30 ਸਤੰਬਰ ਤੈਅ ਕੀਤੀ ਸੀ।  ਹੁਣ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਇਸ ਤੋਂ ਬਾਅਦ ਨਵੇਂ ਅੱਮ.ਆਰ ਪੀ ‘ਤੇ ਸਾਮਾਨ ਵੇਚਣਾ ਹੋਵੇਗਾ ਅਤੇ ਅਜਿਹਾ ਨਹੀਂ ਕਰਨ ਵਾਲਿਆਂ ਦੇ ਖਿਲਾਫ ਐਕਸ਼ਨ ਲਿਆ ਜਾਵੇਗਾ।  ਅੱਸ.ਬੀ ਆਈ ਨੇ ਮੈਟਰੋ ਅਤੇ ਸ਼ਹਿਰੀ ਖੇਤਰਾਂ ਵਿੱਚ  ਬੱਚਤ ਖਾਤਿਆਂ ‘ਤੇ ਚਾਰਜ ਨੂੰ ਘਟਾ ਦਿੱਤੇ ਹਨ ਅਤੇ ਬੈਂਕਾਂ ਵਿੱਚ ਬਕਾਇਆ ਰੱਖਣ ਦੀ ਮਾਤਰਾ ਵੀ ਘੱਟ ਕਰ ਦਿੱਤੀ ਹੈ। ਹੁਣ ਬੈਂਕ ਨੇ ਘੱਟੋ ਘੱਟ ਜਮ੍ਹਾਂ ਰਾਸ਼ੀ 5000 ਤੋਂ 3000 ਰੁਪਏ ਕਰ ਦਿੱਤੀ ਹੈ।
ਇਹ ਵੀ 1 ਅਕਤੂਬਰ ਤੋਂ ਲਾਗੂ ਹੋ ਜਾਵੇਗਾ। ਜੇਕਰ ਐਸ ਬੀ ਆਈ ਵਿੱਚ ਤੁਹਾਡਾ ਖਾਤਾ ਹੈ ਅਤੇ ਤੁਸੀਂ ਇਸ ਨੂੰ ਬੰਦ ਕਰਵਾਉਣਾ ਚਾਹੁੰਦੇ ਹੋ, ਤਾਂ 1 ਅਕਤੂਬਰ ਤੋਂ ਇਸ ਦੇ ਲਈ ਤੁਹਾਡੇ ਤੋਂ ਕੋਈ ਚਾਰਜ ਨਹੀਂ ਵਸੂਲਿਆ ਜਾਵੇਗਾ। ਹਾਲਾਂਕਿ ਇਹ ਸਹੂਲਤਾਂ ਖਾਤਾ ਖੋਲ੍ਹਣ ਦੇ 14 ਦਿਨਾਂ ਤੱਕ ਅਤੇ 1 ਸਾਲ ਬਾਅਦ ਖਾਤਾ ਬੰਦ ਕਰਨ ‘ਤੇ ਮਿਲੇਗੀ। 14 ਦਿਨ ਤੋਂ ਬਾਅਦ ਅਤੇ 1 ਸਾਲ ਤੋਂ ਪਹਿਲਾਂ ਬੰਦ ਕਰਨ ‘ਤੇ 500 ਰੁਪਏ ਪਲੱਸ ਜੀ.ਐੱਸ. ਟੀ ਲੱਗੇਗਾ।
ਜਿਨ੍ਹਾਂ ਐਸੋਸੀਏਟ ਬੈਂਕਾਂ ਦਾ ਐਸ ਬੀ ਆਈ ਦੇ ਨਾਲ ਮਰਜ ਹੋਇਆ ਹੈ। ਉਨ੍ਹਾਂ ਦੇ ਚੈੱਕ 1 ਅਕਤੂਬਰ ਤੋਂ ਨਹੀਂ ਚੱਲਣਗੇ।  ਇਸ ਸਹਿਯੋਗੀ ਬੈਂਕਾਂ ਦੇ ਗਾਹਕਾਂ ਨੂੰ ਐੱਸ.ਬੀ.ਆਈ ਦੇ ਨਵੇਂ ਚੈੱਕ ਲੈਣ ਹੋਣਗੇ। ਜੇਕਰ ਤੁਸੀਂ ਅਜਿਹਾ ਹੁਣੇ ਤੱਕ ਨਹੀਂ ਕਰਵਾਇਆ ਹੈ, ਤਾਂ 1 ਅਕਤੂਬਰ ਤੋਂ ਪਹਿਲਾਂ–ਪਹਿਲਾਂ  ਇਸ ਕੰਮ ਨੂੰ ਜਰੂਰ ਕਰ ਲਿਆ ਜਾਵੇ। ਪਹਿਲੀ  ਅਕਤੂਬਰ ਤੋਂ ਤੁਹਾਨੂੰ ਸਸਤੇ ਕਾਲ ਰੇਟ ਦੀ ਸੁਗਾਤ ਵੀ ਮਿਲ ਸਕਦੀ ਹੈ। ਟੈਲੀਕੋਮ ਰੈਗੂਲੇਟਰ ਟਰਾਈ ਨੇ  ਪਹਿਲੀ ਅਕਤੂਬਰ ਤੋਂ ਇੰਟ੍ਰਰਕਨੈਕਸ਼ਨ ਖਰਚੇ ਘਟਾਉਣ ਦੀ ਘੋਸ਼ਣਾ ਕੀਤੀ ਗਈ ਹੈ। ਪਹਿਲੀ ਅਕਤੂਬਰ ਤੋਂ ਇਸ ਫੈਸਲੇ ਦੇ ਲਾਗੂ ਹੋਣ ‘ਤੇ ਟੈਲੀਕੋਮ ਕੰਪਨੀਆਂ ਤੁਹਾਨੂੰ ਸਸਤੇ ਕਾਲ ਦਾ ਤੋਹਫੇ ਦੇ ਸਕਦੀਆਂ ਹਨ । ਦਰਅਸਲ ਇਹ ਉਹ ਚਾਰਜ ਹੁੰਦਾ ਹੈ, ਜੋ ਇੱਕ ਟੈਲੀਕੋਮ ਕੰਪਨੀ ਉਸ ਕੰਪਨੀ ਨੂੰ ਭੁਗਤਾਨ ਕਰ ਸਕਦੀ ਹੈ, ਜਿਸ ਦੇ ਨੈੱਟਵਰਕ ‘ਤੇ ਕਾਲ ਖਤਮ ਹੁੰਦੀ ਹੈ।

Share Button

Leave a Reply

Your email address will not be published. Required fields are marked *