Thu. Apr 25th, 2019

62ਵੀਆਂ ਪੰਜਾਬ ਸਕੂਲ ਖੇਡਾਂ ਸਰਕਲ ਕਬੱਡੀ ਅੰਡਰ 19 ਸਾਲ ਸ਼ਾਂਨੋ ਸ਼ੌਕਤ ਨਾਲ ਸਮਾਪਤ

62ਵੀਆਂ ਪੰਜਾਬ ਸਕੂਲ ਖੇਡਾਂ ਸਰਕਲ ਕਬੱਡੀ ਅੰਡਰ 19 ਸਾਲ ਸ਼ਾਂਨੋ ਸ਼ੌਕਤ ਨਾਲ ਸਮਾਪਤ
ਮਾਨਸਾ ਨੇ ਪਹਿਲੇ,ਸੰਗਰੂਰ ਦੂਸਰੇ ਅਤੇ ਕਪੂਰਥਲਾ ਵਿੰਗ ਨੇ ਤੀਸਰਾ ਸਥਾਨ ਹਾਸਲ ਕੀਤਾ

img-20161024-wa0066ਮਾਨਸਾ (ਜਗਦੀਸ਼/ਰੀਤਵਾਲ) ਇਥੇ ਬਾਬਾਜੋਗੀਪਰੀ ਸਕੂਲ ਰੱਲਾ ਵਿਖੇ ਚੱਲ ਰਹੀਆਂ 62ਵੀਆਂ ਪੰਜਾਬ ਸਕੂਲ ਖੇਡਾਂ ਸਰਕਲ ਕਬੱਡੀ ਅੰਡਰ 19 ਸਾਲ ਲੜਕੇ ਦੇ ਆਖਰੀ ਦਿਨ ਰੋਮਾਚਕ ਮੁਕਾਬਿਲਆਂ ਵਿੱਚ ਮਾਨਸਾ ਦੀ ਟੀਮ ਨੇ ਪਹਿਲਾ,ਸੰਗਰੂਰ ਦੀ ਟੀਮ ਨੇ ਦੂਸਰਾ ਅਤੇ ਕਪੂਰਥਲਾ ਵਿੰਗ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ।ਇਸ ਟੂਰਨਾਂਮੈਂਟ ਦੇ ਸਮਾਪਤੀ ਸਮਾਰੋਹ ਦੌਰਾਨ ਜਿਲਾ੍ਹ ਸਿੱਖਿਆ ਅਫਸਰ (ਸੈ.ਸਿੱ) ਸ਼੍ਰੀ ਸ਼ਿਵ ਪਾਲ ਗੋਇਲ ਨੇ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਟਰਾਫੀਆਂ ਅਤੇ ਮੈਡਲ ਪਾ ਕੇ ਸਨਮਾਨਿਤ ਕੀਤਾ ।ਉਹਨਾਂ ਜੇਤੂ ਟੀਮਾਂ ਨੂੰ ਵਧਾਈ ਦਿੰਦੇ ਹੋੇਏ ਨੈਸ਼ਨਲ ਪੱਧਰ ਤੇ ਹੋਰ ਪ੍ਰਾਪਤੀਆਂ ਕਰਨ ਲਈ ਸ਼ੁਭਕਾਨਾਵਾਂ ਦਿੱਤੀਆਂ ।ਇਸ ਦੌਰਾਨ ਉਪ ਜਿਲਾ੍ਹ ਸਿੱਖਿਆ ਅਫਸਰ ਸ਼੍ਰੀ ਜਗਰੂਪ ਸਿੰਘ ਭਾਰਤੀ ਨੇਜੇਤੂ ਟੀਮਾਂ ਅਤੇ ਅਤੇ ਇਸ ਟੂਰਨਾਂਮੈਂਟ ਨੂੰ ਸਫਲ ਬਣਾਉਣ ਲਈ ਏ.ਈ.ਓ ਸ੍ਰੀ ਅਮ੍ਰਿਤਪਾਲ ਸਿੰਘ ਲੱਧੜ ਅਤੇ ਸਮੂ੍ਹਹ ਅਤੇ ਡਿਊਟੀ ਕਰਮਚਾਰੀਆਂ ਦੇ ਕੰਮਾਂ ਦੀ ਸ਼ਲਾਗਾ ਕਰਦੇ ਹੋੇਏ ਸਭ ਨੂੰ ਵਧਾਈ ਦਿੱਤੀ।

         ਇਸ ਮੌਕੇ ਪ੍ਰਿੰਸੀਪਲ ਪਰਮਜੀਤ ਸਿੰਘ ਮਾਨਸਾ,ਅਜੀਤਪਾਲ ਸਿੰਘ ਕਪੂਰਥਲਾ ਅਤੇ ਜੋਗਿੰਦਰ ਸਿੰਘ ਮੁਕਤਸਰ ਨੇ ਟੂਰਨਾਂਮੈਂਟ ਦੌਰਾਨ ਮਾਨਸਾ ਜਿਲ੍ਹੇ ਦੇ ਪ੍ਰਬੰਧਾਂ ਅਤੇ ਆਫੀਸ਼ੀਅਲਾਂ ਦੀ ਨਿਰਪੱਖ ਭੂਮਿਕਾ ਦੀ ਤਰੀਫ ਕਰਦੇ ਹੋੇਏ ਸਭ ਦਾ ਧੰਨਵਾਦ ਕੀਤਾ ਅਤੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ। ਇਸ ਮੌਕੇ ਏ.ਈ.ਓ ਸ੍ਰੀ ਅਮ੍ਰਿਤਪਾਲ ਸਿੰਘ ਲੱਧੜ,ਸ਼੍ਰ ਸੁਰਖਾ ਸਿੰਘ ਸ੍ਰ ਬਲਜੀਤ ਸਿੰਘ ਬੱਲੀ,ਸ੍ਰ ਸੰਤਰੂਪ ਸਿੰਘ ਪ੍ਰਿੰਸੀਪਲ ਬਾਬਾ ਜੋਗੀਪੀਰ ਸਕੂਲ ਰੱਲਾ,ਗਗਨਪ੍ਰੀਤ ਸਿੰਘ ਡੀਪੀਈ, ਰਾਜਨਦੀਪ ਸਿੰਘ ਢਿੱਲੋਂ, ਸਮਸ਼ੇਰ ਸਿੰਘ ਡੀਪੀਈ,ਜਗਤਾਰ ਸਿੰਘ,ਬਲਵਿੰਦਰ ਸਿੰਘ ਭੀਖੀ,ਬਲਵੀਰ ਸਿੰਘ,ਬੁਧ ਸਿੰਘ,ਬਲਵੰਤ ਰਾਮ,ਸੰਦੀਪ ਸਿੰਘ,ਜਗਦੀਪ ਸਿੰਘ ਡੋਗਰਾਂ,ਸ਼ਾਂਮ ਲਾਲ,ਅਜੈ ਕੁਮਾਰ,ਰੇਸ਼ਮ ਸਿੰਘ,ਗੁਰਦੀਪ ਸਿੰਘ, ਰਾਜਪਾਲ ਸਿੰਘ, ਬਲਵਿੰਦਰ ਸਿੰਘ,ਜਗਦੀਪ ਸਿੰਘ,ਦਰਸ਼ਨ ਸਿੰਘ.ਦਲਵਿੰਦਰ ਸਿੰਘ,ਹਰਪ੍ਰੀਤ ਸਿੰਘ ਖੈਰਾ,ਅਮਨਦੀਪ ਸਿੰਘ ਬੀਰੋਕੇ ਨਿਰੰਜਣ ਸਿੰਘ,ਯਾਦਵਿੰਦਰ ਸਿੰਘ,ਜਗਮੇਲ ਸਿੰਘ ਭੰਗੂ,ਰਵਿੰਦਰ ਕੁਮਾਰ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: