62ਵੀਆਂ ਕੌਮੀ ਸਕੂਲ ਖੇਡਾਂ ਦਾ ਨਹਿਰੂ ਸਟੇਡੀਅਮ ਵਿਖੇ ਡੀ.ਪੀ.ਆਈ (ਸ) ਵਲੋਂ ਸ਼ਾਨਦਾਰ ਅਗਾਜ਼

ss1

62ਵੀਆਂ ਕੌਮੀ ਸਕੂਲ ਖੇਡਾਂ ਦਾ ਨਹਿਰੂ ਸਟੇਡੀਅਮ ਵਿਖੇ ਡੀ.ਪੀ.ਆਈ (ਸ) ਵਲੋਂ ਸ਼ਾਨਦਾਰ ਅਗਾਜ਼
ਦੇਸ਼ ਦੇ 17 ਰਾਜਾਂ ਤੋਂ ਸਰਕਲ ਕਬੱਡੀ, ਗੱਤਕਾ ਅਤੇ ਨੈਟਬਾਲ ਦੇ 796 ਖਿਡਾਰੀ ਲੈ ਰਹੇ ਹਨ ਭਾਗ
ਖੇਡਾਂ ਦੌਰਾਨ ਖਿਡਾਰੀਆਂ ਦੇ ਮੈਚਾਂ ਦੀ ਸਹੀ ਜੱਜਮੈਂਟ ਕੀਤੀ ਜਾਵੇਗੀ:-ਬਲਬੀਰ ਸਿੰਘ ਢੋਲ

picture1ਸ਼੍ਰੀ ਅਨੰਦਪੁਰ ਸਾਹਿਬ, 28 ਨਵੰਬਰ(ਦਵਿੰਦਰਪਾਲ ਸਿੰਘ/ਅੰਕੁਸ਼/ਅਮਰਾਨ ਖਾਨ): ਸਰਕਲ ਕਬੱਡੀ, ਨੈੱਟਬਾਲ ਅਤੇ ਗੱਤਕਾ ਦੀਆਂ 62ਵੀਆਂ ਕੌਮੀ ਸਕੂਲ ਖੇਡਾਂ ਦਾ ਸ਼ਾਨਦਾਰ ਅਗਾਜ਼ ਅੱਜ ਇਥੇ ਨਹਿਰੂ ਸਟੇਡੀਅਮ ਵਿਖੇ ਡੀ.ਪੀ.ਆਈ (ਸ) ਸ.ਬਲਵੀਰ ਸਿੰਘ ਢੋਲ ਵਲੋਂ ਗੁਬਾਰੇ ਛੱਡ ਕੇ ਕੀਤਾ ਗਿਆ। ਉਹਨਾਂ ਨੇ ਨੈਸ਼ਨਲ ਖੇਡਾਂ ਦਾ ਝੰਡਾ ਲਹਿਰਾਉਣ ਉਪਰੰਤ ਬੈਂਡ ਦੀਆਂ ਸ਼ਾਨਦਾਰ ਧੁਨਾਂ ਵਿਚ ਮਾਰਚ ਪਾਸਟ ਤੋਂ ਸਲਾਮੀ ਲਈ ਜਿਸ ਵਿਚ ਦੇਸ਼ ਦੇ 17 ਰਾਜਾਂ ਦੇ 796 ਖਿਡਾਰੀਆਂ ਨੇ ਭਾਗ ਲਿਆ।ਇਸ ਮੌਕੇ ਸ.ਢੋਲ ਨੇ ਖਿਡਾਰੀਆਂ ਨੂੰ ਤੇ ਅਧਿਕਾਰੀਆਂ ਨੂੰ ਜੀ ਆਇਆ ਆਖਦਿਆਂ ਕਿਹਾ ਕਿ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਦੀ ਅਗਵਾਈ ਵਿਚ ਕਰਵਾਈਆਂ ਜਾ ਰਹੀਆਂ ਇਹਨਾਂ ਖੇਡਾਂ ਦੌਰਾਨ ਖਿਡਾਰੀਆਂ ਦੇ ਸਾਰੇ ਮੈਚਾਂ ਦੀ ਸਹੀ ਤੇ ਨਿਰਪੱਖ ਜੱਜਮੈਂਟ ਯਕੀਨੀ ਬਣਾਈ ਜਾਵੇਗੀ।ਉਹਨਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਲਈ ਖੇਡਾਂ ਜਰੂਰੀ ਹਨ।ਉਹਨਾਂ ਖਿਡਾਰੀਆਂ ਨੂੰ ਪੂਰੀ ਖੇਡ ਭਾਵਨਾ ਅਤੇ ਟੀਮ ਵਰਕ ਨਾਲ ਖੇਡਣ ਦੀ ਅਪੀਲ ਕੀਤੀ।ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆਂ ਦੇ ਅਬਜ਼ਰਬਰ ਸ੍ਰੀ ਸੱਤਿਆ ਨਰਾਇਣ ਚੌਧਰੀ ਕਿਹਾ ਕਿ ਐਸ.ਐਫ.ਆਈ ਵਲੋਂ ਖੇਡਾਂ ਨੂੰ ਅੰਤਰ ਰਾਸ਼ਟਰੀ ਪੱਧਰ ਤੱਕ ਲੈ ਜਾਣ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ।ਉਹਨਾਂ ਆਖਿਆ ਕਿ 2017 ਵਿਚ ਦਿੱਲੀ ਵਿਖੇ ਰੈਸਲਿੰਗ, ਕਰਾਟੇ ਅਤੇ ਜੂਡੋ ਦੇ ਮੁਕਾਬਲੇ ਵੀ ਐਸ.ਐਫ.ਆਈ ਵਲੋਂ ਆਯੋਜਿਤ ਕਰਵਾਏ ਜਾ ਰਹੇ ਹਨ।ਇਸ ਤੋਂ ਪਹਿਲਾ ਜ਼ਿਲਾ ਸਿੱਖਿਆ ਅਫਸਰ (ਸ) ਸ.ਮੋਹਨ ਸਿੰਘ ਲਹਿਲ ਨੇ ਵੱਖ ਵੱਖ ਰਾਜਾਂ ਤੋਂ ਆਏ ਖਿਡਾਰੀਆਂ ਅਤੇ ਕੋਚਾਂ ਨੂੰ ਰੂਪਨਗਰ ਪੁੱਜਣ ਤੇ ਜੀ ਆਇਆ ਆਖਿਆ।ਉਦਘਾਟਨੀ ਸਮਾਗਮ ਦੇ ਅਗਾਜ਼ ਮੌਕੇ ਨੈਸ਼ਨਲ ਸਕੂਲ ਖੇਡਾਂ ਦੇ ਜੇਤੂ ਖਿਡਾਰਨਾਂ ਹਰਨੂਰ ਕੌਰ ਭਾਓਵਾਲ, ਮਨੀਸ਼ਾ ਕੁਮਾਰੀ, ਅਨੁਪ੍ਰੀਤ ਕੌਰ ਅਤੇ ਪ੍ਰਭਜੋਤ ਕੌਰ ਨੇ ਮਸ਼ਾਲ ਜਗਾਈ।ਜਦਕਿ ਅਮਰਿੰਦਰ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੋਪੜ ਦੇ ਅਮਰਿੰਦਰ ਸਿੰਘ ਨੇ ਖੇਡਾਂ ਦੀ ਸੁਹੰ ਚੁਕਾਈ ਦੀ ਰਸਮ ਅਦਾ ਕੀਤੀ।ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਨੰਦਪੁਰ ਸਾਹਿਬ ਦੀ ਭੰਗੜਾ ਅਤੇ ਡੀ.ਏ.ਵੀ ਪਬਲਿਕ ਸਕੂਲ ਰੂਪਨਗਰ ਦੀਆਂ ਕੁੜੀਆਂ ਦੀ ਗਿੱਧਾ ਟੀਮ ਨੇ ਕੌਮੀ ਸਕੂਲ ਖੇਡਾਂ ਦੌਰਾਨ ਪੰਜਾਬੀ ਸੱਭਿਆਚਾਰ ਦੀ ਝਲਕ ਪੁਆਈ।ਇਸ ਤੋਂ ਪਹਿਲਾਂ ਪ੍ਰੋਗਰਾਮ ਦਾ ਆਗਾਜ਼ ਸੰਤ ਕਰਮ ਸਿੰਘ ਅਕੈਡਮੀ ਦੇ ਵਿਦਿਆਰਥੀਆਂ ਨੇ ਸ਼ਬਦ ਨਾਲ ਕੀਤੀ।ਇਸ ਮੌਕੇ ਡਿਪਟੀ ਡਾਇਰੈਕਟਰ ਸ.ਮੇਵਾ ਸਿੰਘ ਸਿੱਧੂ, ਸਰਕਲ ਸਿੱਖਿਆ ਅਫਸਰ ਨਾਭਾ ਪਰਮਜੀਤ ਕੌਰ ਚਾਹਲ,ਸ.ਪਰਮਜੀਤ ਸਿੰਘ ਮੱਕੜ ਪ੍ਰਧਾਨ ਨਗਰ ਕੌਂਸਲ ਰੋਪੜ, ਬਾਵਾ ਸਿੰਘ ਚੇਅਰਮੈਨ ਨਗਰ ਸੁਧਾਰ ਟਰੱਸਟ ਰੋਪੜ, ਜ਼ਿਲਾ ਸਿੱਖਿਆ ਅਫਸਰ (ਸ) ਮੋਹਨ ਸਿੰਘ ਲਹਿਲ, ਬਲਵੀਰ ਸਿੰਘ ਡੀ.ਈ.ਓ ਐਲੀਮੈਂਟਰੀ ਰੂਪਨਗਰ,ਸਤਨਾਮ ਸਿੰਘ ਸਹਾਇਕ ਸਿੱਖਿਆ ਅਫਸਰ, ਦਿਲਬਾਗ ਸਿੰਘ ਡੀ.ਈ.ਓ ਹੁਸ਼ਿਆਰਪੁਰ, ਵਰਿੰਦਰ ਸ਼ਰਮਾ ਉਪ ਜ਼ਿਲਾ ਸਿੱਖਿਆ ਅਫਸਰ ਰੂਪਨਗਰ, ਅਬਜ਼ਰਬਰ ਸੱਤਿਆ ਨਰਾਇਣ ਚੌਧਰੀ, ਸ.ਭਗਵੰਤ ਸਿੰਘ ਡੀ.ਈ.ਓ (ਐ) ਮੁਹਾਲੀ, ਸੁਰਿੰਦਰ ਸਿੰਘ ਡੀ.ਈ.ਓ (ਅ) ਫਤਿਹਗੜ ਸਾਹਿਬ, ਪਰਮਜੀਤ ਸਿੰਘ ਸਿੱਧੂ ਡੀ.ਈ.ਓ ਨਵਾਂਸ਼ਹਿਰ, ਤਰਨਜੀਤ ਸਿੰਘ ਡਿਪਟੀ ਡੀ.ਈ.ਓ ਨਵਾਂ ਸ਼ਹਿਰ, ਪ੍ਰਿੰ.ਵਿਜੇ ਕੁਮਾਰ ਨੰਗਲ, ਪ੍ਰਿੰ.ਮੇਜਰ ਸਿੰਘ, ਪ੍ਰਿੰ.ਲੋਕੇਸ਼ ਮੋਹਨ ਸ਼ਰਮਾ, ਪ੍ਰਿੰ.ਜਗਤਾਰ ਸਿੰਘ, ਰੋਸ਼ਨ ਖੈੜਾ ਏ.ਈ.ਓ ਕਪੂਰਥਲਾ, ਪ੍ਰਿੰ ਕੁਲਵੰਤ ਸਿੰਘ ਬਾਸੋਵਾਲ, ਪ੍ਰਿੰ.ਹਰਦੀਪ ਸਿੰਘ ਤਖਤਗੜ, ਪ੍ਰਿੰ.ਰਜਿੰਦਰ ਕੌਰ, ਸਟੇਟ ਅਵਾਰਡੀ ਚਰਨਜੀਤ ਸਿੰਘ, ਮੈਡਮ ਹਰਪ੍ਰੀਤ ਕੌਰ, ਜਰਨੈਲ ਸਿੰਘ ਨਿੱਕੂਵਾਲ , ਸੁਖਵਿੰਦਰ ਸਿੰਘ ਸੁੱਖੀ, ਪ੍ਰਿੰ ਅਨਿਲ ਕੁਮਾਰ, ਇੰਦਰਪਾਲ ਸਿੰਘ ਚੱਢਾ, ਮਨਿੰਦਰਪਾਲ ਸਿੰਘ ਸਾਹਨੀ ਅਤੇ ਪ੍ਰਿੰ.ਜਸਵਿੰਦਰ ਕੌਰ ਆਦਿ ਵੀ ਹਾਜ਼ਰ ਸਨ।

ਖਿਡਾਰੀਆਂ ਦੀ ਰਿਹਾਇਸ਼, ਖਾਣੇ, ਸਰੁੱਖਿਆ ਅਤੇ ਮੈਡੀਕਲ ਸਹੂਲਤਾਂ ਦਾ ਪੂਰਾ ਪ੍ਰਬੰਧ-: ਸਤਨਾਮ ਸਿੰਘ
ਸਹਾਇਕ ਸਿੱਖਿਆ ਅਫਸਰ ਸਤਨਾਮ ਸਿੰਘ ਨੇ ਦੱਸਿਆ ਕਿ ਇਹਨਾਂ ਖੇਡਾਂ ਦੌਰਾਨ ਚੰਡੀਗੜ, ਛੱਤੀਸ਼ਗੜ, ਦਿੱਲੀ, ਗੁਜਰਾਤ, ਹਰਿਆਣਾ, ਯੂ.ਪੀ. ਵਿਦਿਆ ਭਾਰਤੀ, ਤੇਲੰਗਾਨਾ, ਆਈ.ਪੀ.ਐਸ.ਈ, ਜੰਮੂ ਕਸ਼ਮੀਰ, ਕਰਨਾਟਕਾ, ਮੱਧ ਪ੍ਰਦੇਸ਼, ਤਾਮਿਲਨਾਡੂ, ਡੀ.ਏ.ਵੀ ਮੈਨੇਜਮੈਂਟ ਅਤੇ ਪੰਜਾਬ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਉਹਨਾਂ ਦੱਸਿਆ ਕਿ ਖਿਡਾਰੀਆਂ ਦੀ ਰਿਹਾਇਸ਼, ਖਾਣੇ, ਸਰੁੱਖਿਆ ਅਤੇ ਮੈਡੀਕਲ ਸਹੂਲਤਾਂ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ।

Share Button

Leave a Reply

Your email address will not be published. Required fields are marked *