6 ਜੂਨ ਨੂੰ ਭਰਵੀ ਗਿਣਤੀ ਵਿਚ ਹਾਲ ਗੇਟ ਅੰਮ੍ਰਿਤਸਰ ਪਹੁੰਚ ਕੇ ਸ਼ਿਵਸੈਨਿਕਾ ਦਾ ਸਿੱਖੀ ਰਵਾਇਤਾ ਅਨੁਸਾਰ ਸਵਾਗਤ ਹੋਵੇਗਾ : ਦਮਨਦੀਪ ਸਿੰਘ ਖਾਲਸਾ

ss1

6 ਜੂਨ ਨੂੰ ਭਰਵੀ ਗਿਣਤੀ ਵਿਚ ਹਾਲ ਗੇਟ ਅੰਮ੍ਰਿਤਸਰ ਪਹੁੰਚ ਕੇ ਸ਼ਿਵਸੈਨਿਕਾ ਦਾ ਸਿੱਖੀ ਰਵਾਇਤਾ ਅਨੁਸਾਰ ਸਵਾਗਤ ਹੋਵੇਗਾ : ਦਮਨਦੀਪ ਸਿੰਘ ਖਾਲਸਾ
ਸ਼ਿਵਸੈਨਿਕਾਂ ਨੇ 6 ਜੂਨ ਨੂੰ ਸੰਤ ਭਿੰਡਰਾਵਾਲਿਆਂ ਦਾ ਪੁਤਲਾਂ ਫੂਕਣ ਦਾ ਐਲਾਨ ਕੀਤਾ ਹੈ

ਨਵੀਂ ਦਿੱਲੀ 26 ਮਈ (ਮਨਪ੍ਰੀਤ ਸਿੰਘ ਖਾਲਸਾ): ਅਕਾਲ ਪੁਰਖ ਫੌਜ ਜੱਥੇਬੰਦੀ ਦੇ ਮੁੱਖੀ ਭਾਈ ਦਮਨਦੀਪ ਸਿੰਘ ਖਾਲਸਾ ਨੇ ਅਜ ਪ੍ਰੈਸ ਨਾਲ ਗਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਸ਼ਾਤ ਚਲ ਰਹੇ ਮਾਹੋਲ ਵਿਚ ਜਾਣਬੂਝ ਕੇ ਸ਼ਿਵਸੈਨਿਕ ਤਲਖੀ ਪੈਦਾ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਤੇ ਹੋਏ ਸਰਕਾਰੀ ਹਮਲੇ ਵਿਚ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਅਤੇ ਮਰਜੀਵੜੇਆਂ ਦੀ ਯਾਦ ਮਨਾਓਣ ਲਈ ਅਰਦਾਸ ਵਿਚ ਹਰ ਸਾਲ 6 ਜੂਨ ਨੂੰ ਅਕਾਲ ਤਖਤ ਸਾਹਿਬ ਤੇ ਸਿੱਖਾਂ ਦੀਆਂ ਰਾਜਸੀ, ਧਾਰਮਿਕ, ਨਿੰਹਗ ਜੱਥੇਬੰਦੀਆਂ, ਫੈਡਰੇਸ਼ਨਾ ਅਤੇ ਭਰਵੀਂ ਗਿਣਤੀ ਵਿਚ ਸੰਗਤਾਂ ਇਕੱਠੀਆਂ ਹੁੰਦੀਆਂ ਹਨ । ਉਨ੍ਹਾਂ ਕਿਹਾ ਕਿ ਕੂਝ ਸ਼ਰਾਰਤੀ ਅਨਸਰ ਸ਼ਿਵਸੈਨਿਕ ਪਿਛਲੇ ਕੂਝ ਸਾਲਾਂ ਤੋਂ ਸੰਤਾ ਦੇ ਖਿਲਾਫ ਕੋਈ ਨਾ ਕੋਈ ਭੜਕਾਉ ਬਿਆਨ ਦਾਗ ਦੇਦੇਂ ਹਨ ਜਿਸ ਨਾਲ ਸਿੱਖ ਕੌੰਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾਦਾਂ ਹੈ, ਸਾਡੇ ਦਿਲਾਂ ਨੂੰ ਠੇਸ ਪਹੁੰਚਾਈ ਜਾਦੀਂ ਹੈ ਅਤੇ ਪੰਜਾਬ ਦੀ ਸ਼ਾਤੀ ਨੂੰ ਭੰਗ ਕਰਨ ਦੀ ਕੋਸ਼ੀਸ ਕੀਤੀ ਜਾਦੀ ਹੈ । ਇਹ ਉਹ ਸ਼ਰਾਰਤੀ ਅਨਸਰ ਹਨ ਜੋ ਸੰਤ ਜੀ ਨੂੰ ਅੱਤਵਾਦੀ ਕਹਿੰਦੇ ਹਨ ਪਰ ਇਨ੍ਹਾਂ ਨੂੰ ਇਹ ਨਹੀ ਪਤਾ ਸੰਤ ਭਿੰਡਰਾਂਵਾਲੇ ਨੋਜੁਆਨਾਂ ਦੇ ਦਿਲਾਂ ਦੀ ਧੜਕਨ ਹਨ ।
ਉਨ੍ਹਾਂ ਕਿਹਾ ਕਿ ਬੀਤੇ ਦੋ ਦਿਨ ਪਹਿਲਾਂ ਇਕ ਕੱਟਰ ਜੱਥੇਬੰਦੀ ਦੇ ਆਗੁਆਂ ਵਲੋਂ ਦਿੱਤੇ ਬਿਆਨ ਕਿ “6 ਜੂਨ ਨੂੰ ਉਨ੍ਹਾਂ ਵਲੋਂ ਹਾਲ ਗੇਟ ਅੰਮ੍ਰਿਤਸਰ ਵਿਖੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਪੂਤਲਾ ਫੂਕਿਆ ਜਾਏਗਾ” ਦੇ ਖਿਲਾਫ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਵਿਚ ਮਰਦਾਨਗੀ ਹੈ ਤੇ ਉਹ ਅਪਣੀ ਗਲ ਤੇ ਖਰੇ ਉਤਰ ਕੇ ਦਿਖਾਉਣ । ਉਨ੍ਹਾਂ ਕਿਹਾ ਕਿ ਹਾਲੇ ਸਿੱਖ ਕੌੰਮ ਦੀ ਜ਼ਮੀਰ ਮਰੀ ਨਹੀ ਹੈ ਤੇ ਸੰਤ ਜਰਨੈਲ ਸਿੰਘ ਸਾਡੇ ਦਿਲਾਂ ਅੰਦਰ ਵਸਦੇ ਹਨ ਉਨ੍ਹਾਂ ਦੀ ਸ਼ਾਨ ਦੇ ਖਿਲਾਫ ਅਸੀ ਕਿਸੇ ਵੀ ਕਿਸਮ ਦੀ ਕਾਰਵਾਈ ਤੇ ਦੂਰ ਕਿਸੇ ਬਿਆਨ ਨੂੰ ਵੀ ਸਹਿਨ ਨਹੀ ਕਰ ਸਕਦੇ । ਉਨ੍ਹਾਂ ਦੂਖ ਪ੍ਰਗਟ ਰਕਰਦੇ ਹੋਏ ਕਿਹਾ ਕਿ ਸਾਡੇ ਕੌਮ ਨੂੰ ਸਮਰਪਿਤ ਕਹਾਉਦੇਂ ਲੀਡਰ, ਜੱਥੇਬੰਦੀਆਂ ਦੇ ਪ੍ਰਧਾਨ ਇਨ੍ਹਾਂ ਵਲ ਕਿਸੇ ਕਿਸਮ ਦਾ ਧਿਆਨ ਨਹੀ ਦੇਦੇਂ ਤੇ ਨਾ ਹੀ ਕਿਸੇ ਕਿਸਮ ਦੀ ਕਾਰਵਾਈ ਕਰਨ ਦਾ ਉਪਰਾਲਾ ਕਰਦੇ ਹਨ ਜਿਸ ਨਾਲ ਇਨ੍ਹਾਂ ਦੇ ਹੋਸਲੇ ਵੱਧ ਜਾਦੇਂ ਹਨ ।
ਅੰਤ ਵਿਚ ਉਨ੍ਹਾਂ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਦੇਂ ਹੋਏ ਕਿਹਾ 6 ਜੂਨ ਨੂੰ ਅਸੀ ਭਰਵੀਂ ਗਿਣਤੀ ਵਿਚ ਹਾਲ ਗੇਟ ਅੰਮ੍ਰਿਤਸਰ ਵਿਖੇ ਪਹੁੰਚ ਕਰ ਇਨ੍ਹਾਂ ਦਾ ਸਿੱਖੀ ਰਵਾਇਤਾਂ ਅਨੁਸਾਰ ਸਵਾਗਤ ਕਰਾਂਗੇ ਤੇ ਜੇਕਰ ਉੱਥੇ ਕੋਈ ਅੱਣਸੁਖਾਵੀ ਘਟਨਾ ਵਾਪਰਦੀ ਹੈ ਤੇ ਉਸ ਦੀ ਜਿੰਮੇਵਾਰ ਸਰਕਾਰ ਜਾਂ ਫਿਰ ਸਰਕਾਰੀ ਸ਼ਹਿਵਾ ਨਾਲ ਪਲ ਰਹੀਆਂ ਜੱਥੇਬੰਦੀਆਂ ਨੂੰ ਨੱਥ ਪਾਈ ਜਾਏ ਤੇ ਪੰਜਾਬ ਦੇ ਸ਼ਾਤ ਚਲ ਰਹੇ ਮਾਹੋਲ ਅੰਦਰ ਤਲੱਖ ਮਾਹੋਲ ਪੈਦਾ ਨਾ ਹੋਣ ਦਿੱਤਾ ਜਾਏ ।

Share Button

Leave a Reply

Your email address will not be published. Required fields are marked *