47 ਦੀ ਵੰਡ ਸਮੇ ਪਾਕਿਸਤਾਨ ਵਸੇ ਸਹੀਦ ਰਹਿਮਤ ਅਲੀ ਦੇ ਪਰਿਵਾਰਿਕ ਮੈਬਰ ਜੱਦੀ ਪਿੰਡ ਵਜੀਦਕੇ ਖੁਰਦ ਪੁੱਜੇ

47 ਦੀ ਵੰਡ ਸਮੇ ਪਾਕਿਸਤਾਨ ਵਸੇ ਸਹੀਦ ਰਹਿਮਤ ਅਲੀ ਦੇ ਪਰਿਵਾਰਿਕ ਮੈਬਰ ਜੱਦੀ ਪਿੰਡ ਵਜੀਦਕੇ ਖੁਰਦ ਪੁੱਜੇ
ਸਹੀਦ ਰਹਿਮਤ ਅਲੀ ਕਲੱਬ, ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆ ਵੱਲੋ ਭਰਵਾ ਸਵਾਗਤ

07-mehal-kalan-photo-01ਮਹਿਲ ਕਲਾਂ 7 ਅਕਤੂਬਰ (ਗੁਰਭਿੰਦਰ ਗੁਰੀ) 1947 ਦੀ ਵੰਡ ਸਮੇਂ ਪਾਕਿਸਤਾਨ ਜਾ ਵਸੇ ਗਦਰੀ ਸਹੀਦ ਰਹਿਮਤ ਅਲੀ ਵਜੀਦਕੇ ਦੇ ਪਰਿਵਾਰ ਨਾਲ ਸਬੰਧਿਤ ਕਮਾਲ ਭਾਸ਼ਾ ਅਤੇ ਬੀਬੀ ਆਸੀਆ ਅਪਣੇ ਜੱਦੀ ਪਿੰਡ ਵਜੀਦਕੇ ਖੁਰਦ ਵਿਖੇ ਪੁੱਜੇ ਜਿੱਥੇ ਉਹਨਾ ਦਾ ਸਹੀਦ ਰਹਿਮਤ ਅਲੀ ਮੈਮੋਰੀਅਲ ਕਲੱਬ ਦੇ ਪ੍ਰਧਾਨ ਭੁਪਿੰਦਰ ਸਿੰਘ ਅਤੇ ਗ੍ਰਾਮ ਪੰਚਾਇਤ ਦੀ ਅਗਵਾਈ ਹੇਠ ਨਗਰ ਨਿਵਾਸੀਆਂ ਵੱਲੋ ਭਰਵਾ ਸਵਾਗਤ ਕੀਤਾ ਗਿਆ। ਪੱਤਰਕਾਰਾ ਨਾਲ ਗੱਲਬਾਤ ਕਰਦਿਆ ਉਹਨਾ ਦੱਸਿਆਂ ਕਿ ਸੰਨ 1947 ਦੀ ਵੰਡ ਸਮੇਂ ਪਿੰਡ ਵਜੀਦਕੇ ਖੁਰਦ ਵਿਖੇ ਰਹਿ ਰਹੇ ਉਹਨਾ ਦੇ ਪਰਿਵਾਰਾ ਨੂੰ ਮੁਸਲਿਮ ਹੋਣ ਕਰਕੇ ਪਿੰਡ ਛੱਡਣਾ ਪਿਆ। ਉਹਨਾ ਦੱਸਿਆ ਕਿ ਸਾਡਾ ਜਨਮ ਤਾਂ ਪਾਕਿਸਤਾਨ ਦਾ ਹੈ ਪਰ ਪਿਤਾ ਅਸਗਰ ਅਲੀ ਦੱਸਦੇ ਹਨ ਕਿ ਸਾਡੇ ਕੁਝ ਪਰਿਵਾਰ ਤਾਂ ਮਲੇਰਕੋਟਲਾ ਚਲੇ ਗਏ ਸਾਡਾ ਦਾਦਾ ਜੀ ਆਰਫ਼ ਹੁਸੈਨ ਪਾਕਿਸਤਾਨ ਦੇ ਪਿੰਡ ਰਾਏਗੰਜ ਆ ਗਏ ਸਨ। ਉਹਨਾ ਦੱਸਿਆਂ ਕਿ ਗਦਰੀ ਸਹੀਦ ਰਹਿਮਤ ਅਲੀ ਤੋ ਬਾਅਦ ਸਾਡਾ ਪਰਿਵਾਰ ਤੀਜੀ ਪੀੜੀ ਵਿੱਚ ਦਾਖਲ ਹੋ ਚੁੱਕਾ ਹੈ। ਉਹਨਾ ਦੱਸਿਆ ਕਿ ਦੋਵੇ ਦੇਸਾ ਦੀ ਇੱਕੋ ਬੋਲੀ ਇੱਕੋ ਰਹਿਣ ਸਹਿਣ ਕਰਕੇ ਉਹਨਾ ਨੂੰ ਕੁਝ ਵੀ ਵੱਖਰਾ ਮਹਿਸੂਸ ਨਹੀ ਹੋਇਆ। ਉਹਨਾ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਲੋਕ ਕਦੇ ਵੀ ਦੋਵੇਂ ਦੇਸਾ ਵਿਚਕਾਰ ਲੜਾਈ ਝਗੜਾ ਨਹੀ ਨਹੀ ਚਾਹੁੰਦੇ ਕਿਉਕਿ ਪਾਕਿਸਤਾਨੀ ਲੋਕ ਜਦੋ ਭਾਰਤ ਜਾਂ ਭਾਰਤੀ ਲੋਕ ਜਦੋਂ ਪਾਕਿਸਤਾਨ ਜਾਦੇ ਹਨ ਉਥੇ ਲੋਕ ਇੱਕ ਦੂਸਰੇ ਨੂੰ ਬਹੁਤ ਪਿਆਰ ਨਾਲ ਮਿਲਦੇ ਹਨ ਪਰ ਦੋਵੇ ਦੇਸਾ ਦਾ ਮੀਡੀਆ ਹੋਰ ਹੀ ਤਸਵੀਰ ਪੇਸ ਕਰ ਰਿਹਾ ਹੈ। ਇਹ ਉਹਨਾ ਦੋਵੇਂ ਦੇਸਾ ਦੀਆਂ ਸਰਕਾਰਾਂ ਤੋ ਮੰਗ ਕੀਤੀ ਕਿ ਵੀਜ਼ੇ ਦੀਆਂ ਸ਼ਰਤਾਂ ਨਰਮ ਕੀਤੀਆਂ ਜਾਣ। ਇਸ ਮੌਕੇ ਕਲੱਬ ਪ੍ਰਧਾਨ ਭੁਪਿੰਦਰ ਸਿੰਘ,ਨਿਰਭੈ ਸਿੰਘ,ਕਮਲਜੀਤ ਸਿੰਘ ਬੌਬੀ,ਪ੍ਰਦੀਪ ਸਿੰਘ,ਹਰਦੀਪ ਸਿੰਘ,ਧਰਮਿੰਦਰ ਸਿੰਘ,ਜਗਜੀਵਨ ਸਿੰਘ,ਮਨਪ੍ਰੀਤ ਸਿੰਘ,ਆਤਮਾ ਸਿੰਘ,ਹਰਮਨਜੀਤ ਸਿੰਘ,ਪਰਗਟ ਸਿੰਘ,ਭਵਦੀਪ ਸਿੰਘ,ਸੁਖਦੀਪ ਸਿੰਘ,ਲਵੀ ਸਿੰਘ,ਸਰਪੰਚ ਰਾਜਵੰਤ ਕੌਰ ਗਿੱਲ, ਪੰਚ ਸਰਬਜੀਤ ਕੌਰ,ਪੰਚ ਦਾਰਾ ਸਿੰਘ ਫੌਜੀ,ਮਨਜੀਤ ਸਿੰਘ ਖਾਲਸਾ,ਮਾਸਟਰ ਸਾਧਾ ਸਿੰਘ ਵਿਰਕ,ਜਥੇਦਾਰ ਜੋਰਾ ਸਿੰਘ,ਬਲਦੇਵ ਸਿੰਘ ਫੌਜੀ,ਗੁਰਪ੍ਰੀਤ ਸਿੰਘ ਗਿੱਲ,ਗੁਰਨਾਮ ਸਿੰਘ ਸਾਹੀ,ਨਾਜ਼ਰ ਸਿੰਘ,ਜਸਵੀਰ ਸਿੰਘ ਗਰੇਵਾਲ,ਗੁਰਦੀਪ ਸਿੰਘ ਖਾਲਸਾ,ਨਿਸ਼ਾਨ ਸਿੰਘ,ਮੱਖਣ ਸਿੰਘ ਚੋਪੜਾ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: