30 ਰੁਪਏ ਤੇਲ ਪਾਉਣ ਤੇ 500 ਰੁਪਏ ਦੇ ਖੁੱਲੇ ਵਾਪਸ ਮੰਗਣ ਤੇ ਹੋਇਆ ਝਗੜਾ, ਇੱਕ ਜਖਮੀ

ss1

30 ਰੁਪਏ ਤੇਲ ਪਾਉਣ ਤੇ 500 ਰੁਪਏ ਦੇ ਖੁੱਲੇ ਵਾਪਸ ਮੰਗਣ ਤੇ ਹੋਇਆ ਝਗੜਾ, ਇੱਕ ਜਖਮੀ

17-patti-06ਪੱਟੀ 17 ਨਵਬੰਰ ( ਅਵਤਾਰ ਸਿੰਘ ) ਦੇਸ਼ ਵਿੱਚ ਹੋਈ ਨੋਟ ਬੰਦੀ ਕਾਰਨ ਹਰੇਕ ਵਰਗ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਰਕੀਟ ਵਿੱਚ ਨਿੱਕੇ ਨੋਟ ਨਾ ਆਉਣ ਕਰਕੇ ਕਈ ਜਗਾ ਉੱਪਰ ਲੜਾਈ ਝਗੜੇ ਵੱਧ ਰਹੇ ਹਨ।ਜਿਸ ਦੀ ਮਿਸਾਲ ਉਸ ਵੇਲੇ ਮਿਲੀ ਜਦ ਸਰਹਾਲੀ ਰੋਡ ਪੱਟੀ ਉੱਪਰ ਪੈਦੇ ਸ਼ਰਮਾ ਫਿਲਿੰਗ ਸਟੇਸ਼ਨ ਤੇ ਇੱਕ ਵਿਅਕਤੀ ਹਰਦੇਵ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਰੱਤਾਗੁਦਾ, ਆਪਣੇ ਭਤੀਜੇ ਹਰਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਨਾਲ ਘਰੇਲੂ ਕੰਮ ਕਾਜ ਲਈ ਪੱਟੀ ਆ ਰਹੇ ਸਨ ਤਾਂ ਪ੍ਰਿਗੜੀ ਚੋਕ ਪੱਟੀ ਨੇੜੇ ਸ਼ਰਮਾਂ ਫਿਲਿੰਗ ਸਟੇਸ਼ਨ ਤੋ 30 ਰੂਪੈ ਦਾ ਤੇਲ ਪੁਆ ਕਿ ਪੰਜ ਸੋ ਦਾ ਨੋਟ ਦਿੱਤਾ ਤਾ ਪੰਪ ਤੇ ਕੰਮ ਕਰਦੇ ਕਰਿੰਦੇ ਪ੍ਰਸ਼ੋਤਮ ਲਾਲ ਪੁੱਤਰ ਬੂਆ ਦਾਸ ਵਾਸੀ ਪੱਟੀ ਕੋਲ ਖੁੱਲੇ ਪੈਸੇ ਨਾ ਹੋਣ ਕਾਰਨ ਗੱਲ ਤੂੰ- ਤੂੰ – ਮੈ- ਮੈ ਲੜਾਈ ਤੱਕ ਪੁੱਜ ਗਈ ਪੰਪ ਦੇ ਕਰਿੰਦਿਆ ਵੱਲੋਂ ਮੋਟਰ ਸਾਇਕਲ ਸਵਾਰ ਨੂੰ ਕੁੱਟਮਾਰ ਕਰਕੇ ਜਖਮੀ ਕਰ ਦਿੱਤਾ।ਜਿਸ ਕਰਕੇ ਉਕਤ ਵਿਅਕਤੀ ਦਾ ਸਿਰ ਵਿਚ ਗੰਭੀਰ ਸੱਟ ਲੱਗ ਗਈ।ਸੂਚਨਾ ਮਿਲਣ ਤੇ ਪੁਲੀਸ ਨੇ ਜਖਮੀ ਵਿਆਕਤੀ ਨੂੰ ਸਰਕਾਰੀ ਹਸਪਤਾਲ ਦਾਖਿਲ ਕਰਾਇਆ ਗਿਆ।ਤਫਤੀਸ਼ ਅਫਸਰ ਗੁਰਬਖਸ਼ ਸਿੰਘ ਨੇ ਦੱਸਿਆ ਕਿ ਘਟਨਾ ਦੀ ਤਫਤੀਸ਼ ਕੀਤੀ ਜਾ ਰਹੀ ਹੈ ਉਪੰਰਤ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

Share Button

Leave a Reply

Your email address will not be published. Required fields are marked *