2017 ਵਰਗੇ ਮੌਕੇ ਵਾਰ-ਵਾਰ ਨਹੀਂ ਮਿਲਣੇ-ਗੁਰਦੀਪ ਬਰਾੜ

ss1

2017 ਵਰਗੇ ਮੌਕੇ ਵਾਰ-ਵਾਰ ਨਹੀਂ ਮਿਲਣੇ-ਗੁਰਦੀਪ ਬਰਾੜ
ਨੌਜਵਾਨ ਹੁਣ ਭਾਈਵਾਲ ਪਾਰਟੀਆਂ ਦਾ ਤਖਤਾ ਪਲਟਾਉਣ ਲਈ ਤਿਆਰ

8-10

ਤਲਵੰਡੀ ਸਾਬੋ, 7 ਜੂਨ (ਗੁਰਜੰਟ ਸਿੰਘ ਨਥੇਹਾ)- ਪਿਛਲੇ ਲਗਭਗ ਸੱਤਰ ਸਾਲਾਂ ਤੋਂ ਦੋ ਪਾਰਟੀਆਂ ਦੀ ‘ਉੱਤਰ ਕਾਟੋ-ਮੈਂ ਚੜਾਂ’ ਦੀ ਖੇਡ ਦੇ ਸ਼ਿਕਾਰ ਪੰਜਾਬੀਆਂ ਨੂੰ ਪਹਿਲੀ ਵਾਰ 2017 ਵਿੱਚ ਆਪਣੀ ਖੁਦ ਦੀ ਸਰਕਾਰ ਬਣਾਉਣ ਦਾ ਮੌਕਾ ਮਿਲਣ ਜਾ ਰਿਹਾ ਹੈ। ਇਸ ਲਈ ਅਜਿਹਾ ਮੌਕਾ ਪੰਜਾਬ ਦੇ ਲੋਕਾਂ ਨੂੰ ਆਪਣੇ ਹੱਥੋਂ ਗਵਾਉਣਾ ਨਹੀਂ ਚਾਹੀਦਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਤਲਵੰਡੀ ਸਾਬੋ, ਬਠਿੰਡਾ (ਦਿਹਾਤੀ) ਅਤੇ ਮੌੜ ਦੇ ਯੂਥ ਇੰਚਾਰਜ ਗੁਰਦੀਪ ਬਰਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਯੂਥ ਆਗੂ ਨੇ ਕਿਹਾ ਕਿ ਹਰ ਪੰਜ ਸਾਲ ਬਾਅਦ ਪੰਜਾਬੀ ਆਪਣੀ ਕਿਸਮਤ ਨੂੰ ਬਦਲਣ ਲਈ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਹਨ ਅਤੇ ਹਰ ਵਾਰ ਉਹ ਅਕਾਲੀ ਦਲ ਅਤੇ ਕਾਂਗਰਸ ਦੀ ਅੰਦਰੂਨੀ ਭਾਈਵਾਲੀ ਅਤੇ ‘ਨੂਰਾ ਕੁਸ਼ਤੀ’ ਦਾ ਸ਼ਿਕਾਰ ਹੋ ਜਾਂਦੇੇ ਹਨ। ਹਾਲਾਤ ਇਹੋ ਜਿਹੇ ਬਣ ਗਏ ਹਨ ਕਿ ਪੰਜਾਬ ਹੁਣ ਮੁਲਕ ਦੇ ਸਭ ਤੋਂ ਵੱਧ ਕਰਜ਼ਾਈ ਸੂਬਿਆਂ ਦੇ ਸ਼ਾਮਿਲ ਹੋ ਗਿਆ ਹੈ। ਪੁਲਸੀਆਂ ਅਤੇ ਲੀਡਰਾਂ ਦੀ ਪੁਸ਼ਤ ਪਨਾਹੀ ਕਰਕੇ ਪਿੰਡ-ਪਿੰਡ ‘ਚ ਨਸ਼ੇ ਦੇ ਸੌਦਾਗਰ ਬੈਠੇ ਹਨ ਤੇ ਪੰਜਾਬ ਦੇ ਬਹੁਟ ਘੱਟ ਘਰ ਐਸੇ ਹਨ ਜਿਹਨਾਂ ਜਿੱਨੂੰ ਨਸ਼ਿਆਂ ਦੀ ਅੱਗ ਦਾ ਸੇਕ ਨਾ ਪਹੁੰਚਿਆ ਹੋਵੇ। ਕਿਸਾਨ ਧੜਾ-ਧੜ ਖੁਦਕੁਸ਼ੀਆਂ ਦਾ ਸ਼ਿਕਾਰ ਨੋ ਰਹੇ ਹਨ ਤੇ ਅਕਾਲੀ ਦਲ ਵਾਲੇ ਆਪਣੇ ਆਪ ਨੂੰ ਕਿਸਾਨਾਂ ਦਾ ਮਸੀਹਾ ਅਤੇ ਕਿਸਾਨਾਂ ਦੀ ਹਿਤੈਸ਼ੀ ਸਰਕਾਰ ਕਹਿਣ ਤੋਂ ਜਰ੍ਹਾ ਵੀ ਸ਼ਰਮ ਮਹਿਸੂਸ ਨਹੀਂ ਕਰਦੇ।
ਉਨ੍ਹਾਂ ਅੱਗੇ ਬੋਲਦਿਆਂ ਹੋਰ ਕਿਹਾ ਕਿ ਨੌਜਵਾਨ ਵਰਗ ਹੀ ਕਿਸੇ ਸਮਾਜ ਦੀ ਅਸਲੀ ਤਾਕਤ ਅਤੇ ਰੀੜ ਦ ਹੱਡੀ ਸਮਝੇ ਜਾਂਦੇ ਹਨ। ਚਾਹੇ ਕਿ ਪਿਛਲੇ ਦਸ ਸਾਲਾਂ ਵਿੱਚ ਅਕਾਲੀ ਦਲ ਨੇ ਨੌਜਵਾਨਾਂ ਨੂੰ ਨਸ਼ਈ ਬਣਾਉਣ ‘ਚ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਫਿਰ ਵੀ ਪੰਜਾਬ ਦਾ ਨੌਜਵਾਨ ਵਰਗ ਪੂਰੀ ਤਰ੍ਹਾਂ ਸੁਚੇਤ ਹੋ ਚੁੱਕਿਆ ਹੈ। ਨੌਜਵਾਨ ਵਰਗ ਇਹਨਾਂ ਸਰਕਾਰਾਂ ਦੀਆਂ ਲੂੰਬੜ ਚਾਲਾਂ ਨੂੰ ਸਮਝ ਚੁੱਕਾ ਹੈ। ਨੌਜਵਾਨ ਹੁਣ 2017 ਵਿੱਚ ਇਹਨਾਂ ਭਾਈਵਾਲ ਪਾਰਟੀਆਂ ਦਾ ਤਖਤਾ ਪਲਟਾਉਣ ਲਈ ਤਿਆਰ ਬੈਠੇ ਹਨ ਅਤੇ 2017 ਤੋਂ ਬਾਅਦ ਪੰਜਾਬ ਵਿੱਚ ਬਣਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਨੌਜਵਾਨਾਂ ਦੀ ਭੂਮਿਕਾ ਅਹਿਮ ਹੋਵੇਗੀ।

Share Button

Leave a Reply

Your email address will not be published. Required fields are marked *