Wed. Apr 17th, 2019

20 ਨਵੰਬਰ ਨੂੰ ਸਰਦੂਲਗੜ੍ਹ ਤੋ ਵੱਡਾ ਕਾਫਲਾ ਅਮਿਤ ਸ਼ਾਹ ਦੇ ਵੱਡੇ ਸੁਮੇਲਨ ਚ ਪੁੱਜੇਗਾ :ਪਵਨ ਜੈਨ

20 ਨਵੰਬਰ ਨੂੰ ਸਰਦੂਲਗੜ੍ਹ ਤੋ ਵੱਡਾ ਕਾਫਲਾ ਅਮਿਤ ਸ਼ਾਹ ਦੇ ਵੱਡੇ ਸੁਮੇਲਨ ਚ ਪੁੱਜੇਗਾ :ਪਵਨ ਜੈਨ

ਸਰਦੂਲਗੜ੍ਹ 17 ਨਵੰਬਰ (ਗੁਰਜੀਤ ਸੀਹ) ਭਾਰਤੀ ਜਨਤਾ ਪਾਰਟੀ ਮੰਡਲ ਸਰਦੂਲਗੜ੍ਹ ਦੀ ਵਿਸੇਸ ਮੀਟਿੰਗ ਮੰਡਲ ਪ੍ਰਧਾਨ ਪ੍ਰੇਮ ਕੁਮਾਰ ਗਰਗ ਦੀ ਪ੍ਰਧਾਨਗੀ ਹੇਠ ਲਾਲਾ ਚਾਰੰਜੀ ਲਾਲ ਦੀ ਧਰਮਸਾਲਾ ਵਿੱਚ ਹੋਈ । ਜਿਲ੍ਹਾ ਵਾਈਸ ਪ੍ਰਧਾਨ ਪਵਨ ਕੁਮਾਰ ਜੈਨ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੀਟਿੰਗ ਵਿੱਚ 20 ਤਾਰੀਕ ਨੂੰ ਰਾਸਟਰੀ ਪ੍ਰਧਾਨ ਸ੍ਰੀ ਅਮਿਤ ਸਾਹ ਦੀ ਜਲੰਧਰ ਬੂਥ ਸਮੰਲੇਨ ਵਿੱਚ ਸਰਦੂਲਗੜ੍ਹ ਤੋਂ ਵੱਡੀ ਗਿਣਤੀ ਵਿੱਚ ਵਰਕਰ ਜਾਣਗੇ। ਇਸ ਮੌਕੇ ਪਵਨ ਕੁਮਾਰ ਜੈਨ ਨੂੰ ਮੰਡਲ ਝੁਨੀਰ ਅਤੇ ਸਰਦੂਲਗੜ੍ਹ ਮੰਡਲ ਦਾ ਸੰਜੀਵ ਕੁਮਾਰ ਨੂੰ ਇੰਚਾਰਜ ਲਾਇਆ ਗਿਆ। ਅਤੇ ਓਮ ਪ੍ਰਕਾਸ ਕਰੰਡੀ ਨੂੰ ਜਿਲ੍ਹਾ ਵਾਈਸ ਪ੍ਰਧਾਨ ਕਿਸਾਨ ਮੋਰਚਾ ਅਤੇ ਸੁਰਜੀਤ ਸਿੰਘ ਸੰਘਾ ਨੂੰ ਜਿਲ੍ਹਾ ਕਿਸਾਨ ਮੋਰਚਾ ਦਾ ਸੈਕਟਰੀ ਨਿਯੁਕਤ ਕੀਤਾ ਗਿਆ। ਇਹਨਾਂ ਨਵੀਂਆਂ ਨਿਯੁਕਤੀਆਂ ਕਰਨ ਤੇ ਜਿਲ੍ਹਾ ਪ੍ਰਧਾਨ ਸਤੀਸ਼ ਗੋਇਲ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਜਸਵੰਤ ਸਿੰਘ ਰਾਜਰਾਣਾ, ਮੰਗਲ ਸਿੰਘ ਝੰਡਾ, ਰਜਿੰਦਰ ਸਿੰਘ ਕੋੜੀ, ਸੁੱਖਾ ਸਿੰਘ ਵਾਰਡ ਨੰ.6, ਓਮ ਪ੍ਰਕਾਸ ਸਰਮਾ, ਸੋਨੂੰ ਸੋਕਰਾਂ ਵਾਲਾ, ਗੁਰਦਿਆਲ ਗੋਦਾਰਾ, ਰਵੀ ਖੈਰਾ, ਜਸਵਿੰਦਰ ਸੰਘਾ, ਗੋਮਾ ਰਾਮ, ਓਮ ਪ੍ਰਕਾਸ ਕਰੰਡੀ, ਸੁਰਜੀਤ ਸਿੰਘ ਸੰਘਾ, ਸਤਪਾਲ ਸੁਰਤੀਆ,ਪ੍ਰਤਾਪ ਸਿੰਘ ਗੋਰਾਇਆ, ਗੋਬਿੰਦ ਜੈਨ, ਆਦਿ ਹਾਜਿਰ ਸਨ।

Share Button

Leave a Reply

Your email address will not be published. Required fields are marked *

%d bloggers like this: