17 ਅਕਤੂਬਰ ਦੀ ਰੈਲੀ ਵਿੱਚ ਪੰਜਾਬ ਭਰ ਤੋਂ 14000/ ਅਧਿਆਪਕ ਭਾਗ ਲੈਣਗੇ-:ਬਲਵਿੰਦਰ ਸਿੰਘ ਲੋਦੀਪੁਰ

ss1

17 ਅਕਤੂਬਰ ਦੀ ਰੈਲੀ ਵਿੱਚ ਪੰਜਾਬ ਭਰ ਤੋਂ 14000/ ਅਧਿਆਪਕ ਭਾਗ ਲੈਣਗੇ-:ਬਲਵਿੰਦਰ ਸਿੰਘ ਲੋਦੀਪੁਰ

img_20160705_144706

ਸ਼੍ਰੀ ਅਨੰਦਪੁਰ ਸਾਹਿਬ, 3 ਅਕਤੂਬਰ(ਦਵਿੰਦਰਪਾਲ ਸਿੰਘ/ਅੰਕੁਸ਼): ਬੀ ਐੱਡ ਅਧਿਆਪਕ ਫਰੰਟ ਪੰਜਾਬ ਇਕਾਈ ਰੁਪਨਗਰ ਦੀ ਇੱਕ ਅਹਿਮ ਮੀਟਿੰਗ ਸੂਬਾ ਪ੍ਰੈਸ ਸਕੱਤਰ ਬਲਵਿੰਦਰ ਸਿੰਘ ਲੋਦੀਪੁਰ ਅਤੇ ਸਟੇਟ ਕਮੇਟੀ ਮੈਬਰ ਪ੍ਰੇਮ ਸਿੰਘ ਠਾਕੁਰ ਅਗਵਾਈ ਵਿੱਚ ਹੋਈ ਅਤੇ ਇਸ ਮੀਟਿੰਗ ਵਿੱਚ ਜਿਲਾ ਪ੍ਰਧਾਨ ਗੁਰਿੰਦਰਪਾਲ ਸਿੰਘ ਖੇੜੀ ਵਿਸ਼ੇਸ਼ ਤੋਰ ਪਰ ਪੁਹਚੇ। ਇਸ ਮੀਟਿੰਗ ਵਿੱਚ ਅਧਿਆਪਕਾ ਦੀਆ ਮੰਗਾ ਨੂੰ ਲੈ ਕੇ ਪੰਜਾਬ ਦੇ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਦੇ ਹਲਕੇ ਰੂਪਨਗਰ ਵਿੱਚ 17 ਅਕਤੂਬਰ ਨੂੰ ਕੀਤੀ ਜਾ ਰਹੀ ਰੈਲੀ ਦੇ ਬਾਰੇ ਵਿਚਾਰ ਚਰਚਾ ਕੀਤੀ ਗਈ ਡਿਊਟੀਆ ਲਗਾਈਆ ਗਈਆ ।
ਉਹਨਾ ਨੇ ਕਿਹਾ ਕਿ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ ਉਹਨਾ ਨੇ ਕਿਹਾ ਸੀ ਕਿ 15 ਦਿਨ ਅੰਦਰ ਸਾਰੀਆ ਪ੍ਰਮੋਸ਼ਨਾ ਕਰ ਦੇਵਾਗਾ ਪਰ ਦੋ ਮਹੀਨੇ ਬੀਤ ਜਾਣ ਤੇ ਵੀ ਪ੍ਰਮੋਸ਼ਨਾ ਦਾ ਕੰਮ ਅਧੂਰਾ ਪਿਆ ਹੈ ਬੇਸ਼ਕ ਯੂਨੀਅਨ ਵਲੋਂ ਡੀ.ਪੀ.ਆਈ ਨਾਲ ਮੀਟਿੰਗ ਕਰ ਕੇ ਕੰਮ ਜਲਦੀ ਕਰਨ ਲਈ ਕਿਹਾ। ਪ੍ਰੰਤੂ ਅਫਸਰਾਂ ਦੀ ਸੁਸਤ ਕਾਰਵਾਈ ਤੋਂ ਪ੍ਰਸ਼ਾਨ ਹੋ ਕੇ ਮਜਬੁੂਰਨ ਤੌਰ ਤੇ ਯੂਨੀਅਨ ਵਲੌਂ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਦੇ ਹਲਕੇ ਰੂਪਨਗਰ ਅੰਦਰ 17 ਅਕਤੂਬਰ ਨੂੰ ਰੈਲੀ ਕਰਨ ਦਾ ਫੈਸਲਾ ਲਿਆ ਗਿਆ। ਜਿਸ ਵਿੱਚ ਪੰਜਾਬ ਭਰ ਤੋਂ 14000/ ਅਧਿਆਪਕ ਭਾਗ ਲੈਣਗੇ। ਅੱਜ ਮੀਟਿੰਗ ਵਿੱਚ ਰੈਲੀ ਨੂੰ ਸਫਲ ਕਰਨ ਲਈ ਅਧਿਆਪਕਾ ਦੀਆ ਡਿਊਟੀਆ ਲਗਾਈਆ ਗਈਆ।
ਮੀਟਿੰਗ ਵਿੱਚ ਮੁਖ ਮੰਗਾ ਬਾਰੇ ਬੋਲਦੇ ਹੋਏ ਸੂਬਾ ਪ੍ਰੈਸ ਸਕੱਤਰ ਬਲਵਿੰਦਰ ਸਿੰਘ ਲੋਦੀਪੁਰ ਅਤੇ ਗੁਰਦਿਆਲ ਮਾਨ ਨੇ ਕਿਹਾ ਕਿ 4-9-14 ਏ.ਸੀ.ਪੀ ਕਾਰਣ ਮੁਲਾਜਮਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਕਾਰਨ ਏ.ਸੀ.ਪੀ. ਤੇ ਰੋਕ ਹਟਾਉੋਦੇ ਹੋਏ ਸਰਕਾਰ ਪੱਤਰ ਜਾਰੀ ਕਰੇ। ਈ.ਟੀ.ਟੀ. ਦਾ ਬਣਦਾ ਗਰੈਡ 4600/ ਦਿੱਤਾ ਜਾਵੇ ਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਇਸ ਮੌਕੇ ਹਰਭਜਨ ਸਿੰਘ ਬੀਕਾਪੁਰ, ਰਵੀ ਕੁਮਾਰ, ਅਮ੍ਰਿਤਪਾਲ ਸਿੰਘ, ਗੁਰਦਰਸ਼ਨ ਸਿੰਘ , ਪ੍ਰਦੀਪ ਕੁਮਾਰ ,ਯੋਗੇਸ਼ ਕੁਮਾਰ, ਅਮਨਦੀਪ ਸਿੰਘ, ਸ਼ੀਮਾ, ਪ੍ਰਦੀਪ ਕੁਮਾਰੀ, ਦਵਿੰਦਰ ਕੋਰ, ਸਟੇਟ ਕਮੇਟੀ ਮੈਬਰ ਬਲਵਿੰਦਰ ਸਿੰਘ ਰੈਲੋ, ਕੁਲਵਿੰਦਰ ਸਿੰਘ ਰੋਪੜ, ਪ੍ਰੇਮ ਸਿੰਘ ਠਾਕੁਰ, ਹਰਪ੍ਰੀਤ ਸਿੰਘ, ਹਰਨੇਕ ਸਿੰਘ, ਅਜੇ ਕੁਮਾਰ, ਲਖਬੀਰ ਸਿੰਘ, ਸੁਖਜਿੰਦਰ ਸਿੰਘ, ਮਨੀਸ਼ ਕੁਮਾਰ, ਕੁਲਵੰਤ ਸਿੰਘ, ਹਰਭਜਨ ਸਿੰਘ ਆਦਿ ਹਾਜਰ ਸਨ

Share Button

Leave a Reply

Your email address will not be published. Required fields are marked *