13ਵਾਂ ਸ਼ਹਿਕਾਰੀ ਦਿਵਸ ਮਨਾਇਆ: ਮੰਡੀ ਵਿੱਚ ਕੀਮਤਾ ਨੂੰ ਸਥਿਰ ਰੱਖਣ ਵਿੱਚ ਸਹਿਕਾਰੀ ਅਦਾਰਿਆਂ ਦਾ ਵੱਡਾ ਰੋਲ : ਧਰਮ ਆਦੇਸਾ

ss1

13ਵਾਂ ਸ਼ਹਿਕਾਰੀ ਦਿਵਸ ਮਨਾਇਆ: ਮੰਡੀ ਵਿੱਚ ਕੀਮਤਾ ਨੂੰ ਸਥਿਰ ਰੱਖਣ ਵਿੱਚ ਸਹਿਕਾਰੀ ਅਦਾਰਿਆਂ ਦਾ ਵੱਡਾ ਰੋਲ : ਧਰਮ ਆਦੇਸਾ

ਰਾਮਪੁਰਾ ਫੂਲ 19 ਨਵੰਬਰ (ਕੁਲਜੀਤ ਸਿੰਘ ਢੀਗਰਾਂ ): ਦੀ ਰਾਮਪੁਰਾ ਕੋਆਪਰੇਟਿਵ ਮਾਰਕਟਿੰਗ ਕਮ ਪ੍ਰੋਸੈਸਿੰਗ ਸੁਸਾਇਟੀ ਵੱਲੋ 13 ਵਾਂ ਸਹਿਕਾਰੀ ਦਿਵਸ ਸੁਸਾਇਟੀ ਦੇ ਮੇਨੈਜ਼ਰ ਭੁਪਿੰਦਰ ਸਿੰਘ ਦੀ ਅਗਵਾਈ ਵਿੱਚ ਮਨਾਇਆ ਗਿਆ।ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਬਠਿੰਡਾ ਧਰਮ ਆਦੇਸ਼ਾ ਸਾਮਲ ਹੋਏ ਇਸ ਮੋਕੇ ਉਹਨਾਂ ਸਹਾਇਕ ਰਜਿਸਟਰਾਰ ਸ਼ਹਿਕਾਰੀ ਸਭਾਵਾਂ ਫੂਲ ਬਲਜੀਤ ਸਿੰਘ ਚਹਿਲ, ਮਾਰਕਫੈਡ ਦੇ ਮੇਨੈਂyਰ ਕਰਮਜੀਤ ਸਿੰਘ, ਇੰਸਪੈਕਟਰ ਭੂਸ਼ਨ ਕੁਮਾਰ, ਉਜਾਗਰ ਸਿੰਘ , ਹਰਦੀਪ ਸਿੰਘ ਨੇ ਵਿਸ਼ੇਸਤੋਰ ਤੇ ਸਿਰਕਤ ਕੀਤੀ । ਇਸ ਸਮਾਰੋਹ ਦੇ ਮੁੱਖ ਮਹਿਮਾਨ ਡਿਪਟੀ ਰਜਿਸਟਰਾਰ ਧਰਮ ਆਦੇਸ਼ਾ ਨੇ ਦੱਸਿਆ ਕਿ ਮੰਡੀ ਵਿੱਚ ਕੀਮਤਾ ਨੂੰ ਸਥਿਰ ਰੱਖਣ ਵਿੱਚ ਸਹਿਕਾਰੀ ਅਦਾਰਿਆਂ ਦਾ ਵੱਡਾ ਰੋਲ ਹੈ । ਉਹਨਾਂ ਦੱਸਿਆ ਕਿ ਸ਼ਹਿਕਾਰੀ ਖੇਤਰ ਵਿੱਚ ਮਾਰਕਫੈਡ, ਮਿਲਕਫੈਡ, ਕਰਿਭਕੋ ਅਤੇ ਇਫਕੋ ਆਦਿ ਅਜਿਹੇ ਸਰਕਾਰੀ ਅਦਾਰੇ ਹਨ ਜਿਹਨਾਂ ਵੱਲੋ ਤਿਆਰ ਉਤਪਾਦ ਮਿਆਰੀ ਹੁੰਦੇ ਹਨ ਤੇ ਇਹਨਾਂ ਨੂੰ ਭਰੋਸੇਯੋਗਤਾ ਹਾਸਲ ਹੈ । ਉਹਨਾਂ ਆਖਿਆ ਕਿ ਮੰਡੀਕਰਨ ਸਭਾਵਾਂ ਨੂੰ ਵੀ ਖੇਤੀ ਉਤਪਾਦਨ ਨਾਲ ਸਬੰਧਿਤ ਪ੍ਰੋਸੈਸਿੰਗ ਯੂਨਿਟ ਲਗਾਉਣੇ ਚਾਹੀਦੇ ਹਨ । ਬਲਜੀਤ ਸਿੰਘ ਚਹਿਲ ਸਹਾਇਕ ਰਜਿਸਟਰਾਰ ਸ਼ਹਿਕਾਰੀ ਸਭਾਵਾਂ ਰਾਮਪੁਰਾ ਫੂਲ ਨੇ ਦੱਸਿਆ ਕਿ ਇਹਨਾਂ ਸਭਾਵਾਂ ਦਾ ਮਨੋਰਥ ਮੁਨਾਫਾ ਕਮਾਉਣਾ ਨਹੀ ਸਗੋ ਲੋਕਾ ਦੀਆਂ ਲੋੜਾ ਨੂੰ ਸਮੇ ਸਿਰ ਪੂਰਾ ਕਰਕੇ ਉਹਨਾਂ ਦਾ ਆਰਥਿਕ ਅਤੇ ਸਮਾਜਿਕ ਜੀਵਨ ਪੱਧਰ ਉਚਾ ਚੁੱਕਣਾ ਹੈ । ਉਹਨਾਂ ਕਿਹਾ ਕਿ ਜੇਕਰ ਸਹਿਕਾਰੀ ਸਭਾਵਾਂ ਦੇ ਮੈਬਰ ਪ੍ਰਬੰਧਕ ਮੈਬਰ ਅਤੇ ਕਰਮਚਾਰੀਆਂ ਦਾ ਆਪਸ ਵਿੱਚ ਅੱਛਾ ਤਾਲਮੇਲ ਹੋਏ ਅਤੇ ਇਹ ਸਾਰੇ ਆਪਣੇ ਫਰਜ਼ਾ ਅਤੇ ਅਧਿਕਾਰਾਂ ਨੁੰ ਜਾਣਦੇ ਹੋਣ ਅਤੇ ਇਹਨਾ ਤੇ ਅਮਲ ਕਰਦੇ ਹੋਣ ਤਾਂ ਕੋਈ ਕਾਰਨ ਨਹੀ ਕਿ ਸਹਿਕਾਰੀ ਅਦਾਰਾ ਮੁਨਾਫਾ ਨਾ ਕਮਾਏ ।ਉਹਨਾਂ ਕਿਹਾ ਕਿ ਸਭਾਵਾਂ ਦਾ ਮੁਨਾਫਾ ਸਭਾਵਾਂ ਦੇ ਮੈਬਰਾਂ ਵਿੱਚ ਹੀ ਵੰਡਡਿਆਂ ਜਾਂਦਾ ਹੈ । ਇਸ ਮੋਕੇ ਸੁਸਾਇਟੀ ਮੇਨੈਜ਼ਰ ਭੁਪਿੰਦਰ ਸਿੰਘ ਨੇ ਭਾਈ ਘੱਨਈਆਂ ਸਿਹਤ ਬੀਮਾ ਯੌਜਨਾ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ ਸਭ ਨੂੰ ਇਸ ਸਕੀਮ ਦੇ ਕਾਰਡ ਬਣਾਕੇ ਬਣਦਾ ਲਾਭ ਲੈਣ ਦੀ ਗੱਲ ਕਹੀ । ਸਮਾਗਮ ਦੋਰਾਨ ਉਹਨਾਂ ਸਹਿਕਾਰਤਾ ਸਬੰਧੀ ਸ਼ਹਿਕਾਰੀ ਸਭਾਵਾਂ ਵੱਲੋ ਪਿੰਡਾ ਕਿਸਾਨਾ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾ ਸਬੰਧੀ ਚਾਨਣਾ ਪਾਇਆ । ਇਸ ਮੋਕੇ ਮਾਰਕਫੈਡ ਦੇ ਇੰਸਪੈਕਟਰ ਹਰਦੀਪ ਸਿੰਘ, ਉਜਾਗਰ ਸਿੰਘ ਤੇ ਸੈਲਜ਼ ਐਗਜੁਟਿਵ ਰਜਨੀਸ਼ ਕਰਕਰਾ ਨੇ ਮਾਰਕਫੈਡ ਵੱਲੋ ਤਿਅਰ ਕੀਤੀਆਂ ਜਾਂਦੀਆਂ ਵਸਤਾਂ ਜਿਵੇ ਘਿਊ, ਤੇਲ, ਡੱਬਾ ਬੰਦ ਸਬਜ਼ੀਆਂ, ਚਾਵਲ, ਪਸ਼ੂ ਖੁਰਾਕ, ਫਸਲਾ ਤੇ ਛਿੜਕੀਆਂ ਜਾਣ ਵਾਲੀਆਂ ਦਵਾਈਆਂ ਆਦਿ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।

Share Button

Leave a Reply

Your email address will not be published. Required fields are marked *