Sat. Aug 24th, 2019

108 ਐਂਬੁਲੈਂਸ ਸਟਾਫ ਦਾ ਕੀਤਾ ਟੀਕਾਕਰਨ

108 ਐਂਬੁਲੈਂਸ ਸਟਾਫ ਦਾ ਕੀਤਾ ਟੀਕਾਕਰਨ

ਐਂਬੁਲੈਸ ਨੂੰ ਪਹਿਲ ਦੇ ਅਧਾਰ ਤੇ ਰਸਤਾ ਦਿਤਾ ਜਾਵੇ ਤਾਂ ਜੋ ਮਰੀਜ਼ ਦੀ ਜਾਨ ਬਚ ਸਕੇ-ਜੋਨੀ

ਰਾਜਪੁਰਾ, 23 ਦਸੰਬਰ (ਦਇਆ ਸਿੰਘ) ਸੜਕੀ ਹਾਦਸਿਆਂ ਵਿਚ ਦਿਨ ਪ੍ਰਤੀ ਵਾਧਾ ਹੁੰਦਾ ਜਾ ਰਿਹਾ ਹੈ। ਜਿਸ ਕਰਕੇ ਐਂਬੁਲੈਂਸਾਂ ਨੂੰ ਪਹਿਲ ਦੇ ਅਧਾਰ ਤੇ ਰਸਤਾ ਦਿਤਾ ਜਾਵੇ ਤਾਂ ਜੋ ਮਰੀਜ਼ਾ ਨੂੰ ਸਮੇਂ ਸਿਰ ਹਸਪਤਾਲ ਵਿਚ ਪਹੁੰਚਾ ਕੇ ਉਨ੍ਹਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ 108 ਐਬੁੰਲੈਸ ਦੇ ਡਰਾਇਵਰ ਲ਼ਖਵਿੰਦਰ ਸਿੰਘ ਜੋਨੀ ਨੇ ਗਲਬਾਤ ਦੋਰਾਨ ਕੀਤਾ।ਉਨ੍ਹਾਂ ਕਿਹਾਕਿ ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਨੂੰ ਧਿਆਨ ਵਿਚ ਰੱਖਦਿਆਂ ਚਕਿਤਸਾ ਹੈਲਥ ਕੇਅਰ ਵਲੋਂ 108 ਐਂਬੁਲੈਂਸ ਸਟਾਫ ਦਾ ਟੀਕਾਕਰਨ ਕੀਤਾ ਗਿਆ ਤਾਂ ਕੇ ਸਟਾਫ ਨੂੰ ਬਿਮਾਰੀਆਂ ਨੂੰ ਦੂਰ ਰੱਖਿਆ ਜਾਵੇ। ਇਸ ਮੋਕੇ ਸਟਾਫ ਨੂੰ ਕਮਲਜੀਤ ਸਿੰਘ ਸੋਢੀ ਨੇ ਕਿਹਾ ਕਿ 108 ਐਂਬੁਲੈਂਸ ਸੇਵਾ ਤੇ ਡਿਉੂਟੀ ਕਰ ਰਹੇ ਹਰ ਮੈਂਬਰ ਦਾ ਪੂਰੀ ਤਰਾਂ ਨਾਲ ਤੰਦਰੂਸਤ ਹੋਣਾ ਬਹੁਤ ਹੀ ਜਰੂਰੀ ਹੈ। ਜੋਨੀ ਨੇ ਸੜਕਾ ਤੇ ਚਲ ਰਹੇ ਵਾਹਨਾਂ ਦੇ ਡਰਾਇਵਰਾਂ ਨੂੰ ਅਪੀਲ ਕੀਤੀ ਕਿ 108 ਐਂਬੁਲੈਂਸ ਨੂੰ ਰਸਤਾ ਪਹਿਲ ਦੇ ਅਧਾਰ ਤੇ ਦਿੱਤਾ ਜਾਵੇ। ਉਂਨ੍ਹਾਂ ਕਿਹਾ ਕਿ ਐਂਬੁਲੈਸ ਵਿਚ ਹੁੱਟਰ ਵੀ ਮਾਰੀਦਾ ਹੈ ਪਰ ਕੋਈ ਵੀ ਵਾਹਨ ਰਸਤਾ ਨਹੀ ਦਿੰਦੇ। ਜਿਸ ਕਾਰਨ ਕਈ ਡਿਲਵਰੀ ਕੇਸ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਐਂਬੁਲੇਸ ਵਿਚ ਅੋਰਤਾਂ ਨੇ ਬੱਚਿਆਂ ਨੂੰ ਜਨਮ ਦਿੱਤਾ ਹੈ। ਇਸ ਮੋਕੇ ਹੋਰਨਾਂ ਤੋਂ ਇਲਾਵਾ ਸੀ ਐਲ ਜਗਤਾਰ ਸਿੰਘ, ਪੰਕਜ਼ ਬਾਵਾ, ਤੇਜਿੰਦਰਪਾਲ ਸਿੰਘ, ਸੁਖਚੈਨ ਸਿੰਘ, ਰਾਜ ਕੁਮਾਰ, ਪ੍ਰਹਿਲਾਦ ਸਿੰਘ, ਮਨਜੀਤ ਸਿੰਘ, ਦਲਵਿੰਦਰ ਸਿੰਘ, ਭੋਜਰਾਜ, ਹਰਜੀਤ ਸਿੰਘ ਹਾਜਰ ਸਨ।

Leave a Reply

Your email address will not be published. Required fields are marked *

%d bloggers like this: