62.50 ਕਰੋੜ ਰੁਪਏ ਦੀ ਲਾਗਤ ਨਾਲ ਬਿਆਸ ਦਰਿਆ ‘ਤੇ ਬਣੇ ਮਾਝੇ ਅਤੇ ਦੁਆਬੇ ਨੂੰ ਜੋੜਨ ਵਾਲੇ ਪੁਲ ਦਾ ਮਜੀਠਆ ਨੇ ਕੀਤਾ ਉਦਘਾਟਨ

ss1

62.50 ਕਰੋੜ ਰੁਪਏ ਦੀ ਲਾਗਤ ਨਾਲ ਬਿਆਸ ਦਰਿਆ ‘ਤੇ ਬਣੇ ਮਾਝੇ ਅਤੇ ਦੁਆਬੇ ਨੂੰ ਜੋੜਨ ਵਾਲੇ ਪੁਲ ਦਾ ਮਜੀਠਆ ਨੇ ਕੀਤਾ ਉਦਘਾਟਨ

ਪੁਲ ਦੇ ਚਾਲੂ ਹੋਣ ਨਾਲ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿਚਕਾਰ 50 ਕਿਲੋਮੀਟਰ ਦੀ ਦੂਰੀ ਘੱਟ ਜਾਵੇਗੀ

ਕੈਪਟਨ ਅਮਰਿੰਦਰ ਸਿੰਘ ਸੱਤਾ ‘ਤੇ ਕਾਬਜ਼ ਹੋਣ ਲਈ ਲੈ ਰਿਹਾ ਮੂੰਗੇਰੀ ਲਾਲ ਦੇ ਹੁਸੀਨ ਸੁਪਨੇ: ਮਜੀਠੀਆ

majithia-during-inaugurationਗੁਰਦਾਸਪੁਰ, 14 ਅਕਤੂਬਰ 2016: ਬਿਕਰਮ ਸਿੰਘ ਮਜੀਠੀਆ ਮਾਲ ਤੇ ਲੋਕ ਸੰਪਰਕ ਮੰਤਰੀ ਪੰਜਾਬ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਸੱਤਾ ਤੇ ਕਾਬਜ਼ ਹੋਣ ਲਈ ਮੂੰਗੇਰੀ ਲਾਲ ਦੇ ਹੁਸੀਨ ਸੁਪਨੇ ਲੈ ਰਿਹਾ, ਜੋ ਕਦੇ ਵੀ ਪੂਰੇ ਨਹੀ ਹੋਣਗੇ ਅਤੇ ਪੰਜਾਬ ਦੇ ਸੂਝਵਾਨ ਵੋਟਰ ਇਸਨੂੰ ਮੂੰਹ ਨਹੀ ਲਾਉਣਗੇ। ਸ. ਮਜੀਠੀਆ ਅੱਜ ਧਨੋਆ ਪੱਤਣ ਵਿਖੇ ਕਰੀਬ 62 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਪੁਲ ਦਾ ਉਦਘਾਟਨ ਕਰਨ ਲਈ ਇਥੇ ਪੁਹੰਚੇ ਹੋਏ ਸਨ। ਇਸ ਮੌਕੇ ਸ. ਸੇਵਾ ਸਿੰਘ ਸੇਖਵਾਂ ਚੇਅਰਮੈਨ ਉਦਯੋਗਿਕ ਸਿਖਲਾਈ ਤੇ ਤਕਨੀਕੀ ਸਿੱਖਿਆ, ਬੀਬੀ ਸੁਖਜੀਤ ਕੋਰ ਸਾਹੀ ਵਿਧਾਇਕ ਦਸੂਹਾ,ਐਡਵੋਕੈਟ ਜਗਰੂਪ ਸਿੰਘ ਸੇਖਵਾਂ, ਸ. ਲਖਬੀਰ ਸਿੰਘ ਲੋਧੀਨੰਗਲ ਹਲਕਾ ਇੰਚਾਰਜ ਬਟਾਲਾ ਸਮੇਤ ਅਕਾਲੀ-ਭਾਜਪਾ ਦੇ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਪੁਹੰਚੇ ਹੋਏ ਸਨ।

ਪੁਲ ਦਾ ਉਦਘਾਟਨ ਕਰਨ ਉਪਰੰਤ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ ਸਿੰਘ ਬਾਦਲ ਤੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਯਤਨਾਂ ਸਦਕਾ ਅੱਜ ਇਸ ਪੁਲ ਦੇ ਬਣਨ ਨਾਲ ਲੋਕਾਂ ਦੀ 60 ਸਾਲ ਦੀ ਪੁਰਾਣੀ ਮੰਗ ਪੂਰੀ ਹੋਈ ਅਤੇ ਇਸ ਪੁਲ ਦੇ ਬਣਨ ਨਾਲ ਮਾਝੇ ਤੇ ਦੁਆਬੇ ਦੇ ਲੋਕ ਆਪਸ ਵਿਚ ਜੁੜ ਗਏ ਹਨ , ਜੋ ਕਿ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ। ਪੁਲ ਦੇ ਬਣ ਜਾਣ ਨਾਲ ਨੇੜਲੇ ਕਰੀਬ 100 ਪਿੰਡਾਂ ਨੂੰ ਵੱਡਾ ਫਾਇਦਾ ਮਿਲੇਗਾ ਤੇ 50 ਕਿਲੋਮੀਟਰ ਦਾ ਸਫਰ ਵੀ ਘਟੇਗਾ। ਗੰਨਾ ਕਾਸਤਕਾਰਾਂ ਨੂੰ ਆਪਣਾ ਗੰਨਾ ਮੁਕੇਰੀਆਂ ਤੇ ਦਸੂਹਾ ਸ਼ੂਗਰ ਮਿੱਲ ਵਿਚ ਖੜਨ ਵਿਚ ਬਹੁਤ ਆਸਾਨੀ ਹੋਵੇਗੀ ।

ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ 2002 ਤੋ 2007 ਦੇ ਕਾਰਜਕਾਲ ਦੌਰਾਨ ਪੰਜਾਬ ਦੇ ਵਿਕਾਸ ਲਈ ਕੁਝ ਨਹੀ ਕੀਤਾ ਸੀ, ਜਿਸ ਕਾਰਨ ਲੋਕ ਇਨਾਂ ਦੇ ਝੂਠੇ ਲਾਰਿਆਂ ਵਿਚ ਨਹੀਂ ਆਏ। ਇਕ ਟੀ.ਵੀ ਚੈਨਲ ਵਲੋਂ ਕੀਤੇ ਗਏ ਸਰਵੇ ਦੇ ਸਬੰਧ ਵਿਚ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਸ. ਮਜੀਠੀਆ ਨੇ ਕਿਹਾ ਇਸੇ ਚੈਨਲ ਨੇ 2012 ਵਿਚ ਵੀ ਸਰਵੇ ਕਰਕੇ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਬਾਰੇ ਦੱਸਿਆ ਸੀ ਪਰ ਪੰਜਾਬ ਦੇ ਲੋਕਾਂ ਨੇ ਇਸ ਪਾਰਟੀ ਨੂੰ ਮੂੰਹ ਨਹੀਂ ਲਾਇਆ ਅਤੇ ਅਕਾਲੀ-ਭਾਜਪਾ ਸਰਕਾਰ ਬਣਾਈ ਸੀ ਅਤੇ ਹੁਣ ਵੀ 2017 ਵਿਚ ਲੋਕ ਅਕਾਲੀ-ਭਾਜਪਾ ਦੀ ਤੀਸਰੀ ਵਾਰ ਸਰਕਾਰ ਬਣਾਉਣ ਜਾ ਰਹੇ ਹਨ।

ਸ. ਮਜੀਠੀਆ ਨੇ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਵੱਡੇ ਵੱਡੇ ਹੋਰਡਿੰਗ ਬੋਰਡ ਲਗਾਏ ਹਨ ਕਿ ‘ਹਲਕੇ ਵਿਚ ਕੈਪਟਨ’ , ‘ਚਾਹੁੰਦਾ ਪੰਜਾਬ ਕੈਪਟਨ ਦੀ ਸਰਕਾਰ ’ ਪਰ ਅਸਲ ਵਿਚ ਕੈਪਟਨ ਜੋ ਕਿ ਮੌਜੂਦਾ ਅੰਮਿ੍ਰਤਸਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ , ਅਤੇ ਇਕ ਦਿਨ ਵੀ ਆਪਣਾ ਹਲਕੇ ਵਿਚ ਨਹੀਂ ਆਇਆ। ਉਨਾਂ ਅੱਗੇ ਕਿਹਾ ਕਿ 231 ਦਿਨਾਂ ਦੇ ਸੰਸਦ ਇਜਲਾਸ ਵਿਚੋਂ 220 ਦਿਨ ਗੈਰਹਾਜਰ ਰਿਹਾ ਅਤੇ ਮੁੱਖ ਮੰਤਰੀ ਹੁੰਦੇ ਹੋਇਆ ਆਪਣੇ ਵਿਧਾਇਕਾਂ, ਮੰਤਰੀਆਂ ਤੇ ਲੋਕਾਂ ਨੂੰ ਨਹੀਂ ਸੀ ਮਿਲਦਾ ਅਤੇ ਹੁਣ ਜਦ ਵਿਧਾਨ ਸਭਾ ਦੀਆਂ ਚੋੋਣਾਂ ਸਿਰ ਤੇ ਹਨ ਤੇ ਹਲਕੇ ਵਿਚ ਜਾਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਪਰ ਪੰਜਾਬ ਦੇ ਲੋਕ ਕੈਪਟਨ ਦੀਆਂ ਚਾਲਾਂ ਵਿਚ ਨਹੀ ਆਉਣਗੇ।

ਸ. ਮਜੀਠੀਆ ਨੇ ਆਮ ਆਦਮੀ ਪਾਰਟੀ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਇਹ ਪਾਰਟੀ ਭਿ੍ਰਸ਼ਟਾਚਾਰ ਕਰਨ ਵਾਲਿਆਂ ਤੇ ਚਰਿੱਤਰਹੀਣ ਵਿਅਕਤੀਆਂ ਦੀ ਪਾਰਟੀ ਬਣ ਕੇ ਰਹਿ ਗਈ ਅਤੇ ਪੰਜਾਬੀਆਂ ਨੂੰ ਗੁੰਮਰਾਹ ਕਰਕੇ ਆਪਣੇ ਉਲੂ ਸਿੱਧਾ ਕਰਨਾ ਚਾਹੁੰਦੀ ਪਰ ਪੰਜਾਬੀ ਅਣਖ, ਗੈਰਤ ਤੇ ਵਿਕਾਸ ਪਸੰਦ ਲੋਕ ਹਨ, ਲੋਕ ਇਸ ਪਾਰਟੀ ਨੂੰ ਮੂੰਹ ਨਹੀ ਲਾਉਣਗੇ। ਉਨਾਂ ਅੱਗੇ ਕਿਹਾ ਕਿ ਜਿਸ ਪਾਰਟੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਦਾ ਹੀ ਪਤਾ ਨਾ ਹੋਵੇ, ਜਿਸ ਪਾਰਟੀ ਨੂੰ ਪੰਜਾਬ ਦੇ ਸੱਭਿਆਚਾਰ, ਇਥੋਂ ਦੇ ਰੀਤੀ ਰਿਵਾਜਾਂ ਦਾ ਗਿਆਨ ਹੀ ਨਾ ਹੋਵੇ ਉਹ ਪਾਰਟੀ ਪੰਜਾਬ ਦੀ ਹਮਦਰਦ ਪਾਰਟੀ ਨਹੀਂ ਹੋ ਸਕਦੀ। ਕੇਵਲ ਅਕਾਲੀ-ਭਾਜਪਾ ਸਰਕਾਰ ਹੀ ਪੰਜਾਬ ਦੇ ਹਿੱਤਾਂ ਲਈ ਲੜ ਸਕਦੀ ਅਤੇ ਪੰਜਾਬ ਅੰਦਰ ਕੀਤੇ ਗਏ ਬੇਮਿਸਾਲ ਵਿਕਾਸ ਕਾਰਜਾਂ ਕਰਕੇ ਲੋਕ ਮੁੜ ਤੀਸਰੀ ਵਾਰ ਅਕਾਲੀ-ਭਾਜਪਾ ਦੀ ਜਿੱਤ ਤੋ ਮੋਹਰ ਲਾਉਣਗੇ।

ਇਕ ਹੋਰ ਸਵਾਲ ਦੇ ਜਵਾਬ ਵਿਚ ਸ. ਮਜੀਠੀਆ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਸਾਢੇ 9 ਸਾਲਾਂ ਦੇ ਕਾਰਜਕਾਲ ਦੌਰਾਨ ਸੂਬੇ ਅੰਦਰ ਸਰਬਪੱਖੀ ਵਿਕਾਸ ਕਾਰਜ ਕੀਤੇ ਗਏ ਹਨ ਅਤੇ ਹਰੇਕ ਵਰਗ ਦੀ ਭਲਾਈ ਲਈ ਵੱਖ-ਵੱਖ ਲੋਕ ਭਲਾਈ ਸਕੀਮਾਂ ਨੂੰ ਲਾਗੂ ਕੀਤਾ । ਸੂਬੇ ਅੰਦਰ ਚਾਰ-ਛੇ ਮਾਰਗੀ ਸੜਕਾਂ ਦਾ ਜਾਲ ਵਿਛਾਇਆ ਗਿਆ , ਪੰਜਾਬ ਵਾਧੂ ਬਿਜਲੀ ਵਾਲਾ ਦੇਸ਼ ਦਾ ਪਹਿਲਾ ਸੂਬਾ , ਕਿਸਾਨ, ਮਜਦੂਰ ਤੇ ਵਪਾਰੀ ਵਰਗ ਦੀ ਬਾਂਹ ਫੜੀ ਅਤੇ ਹਰੇਕ ਵਰਗ ਦੇ ਵਿਕਾਸ ਲਈ ਵੱਡੇ ਉਪਾਰੇਲ ਕੀਤੇ ਹਨ, ਜਿਸ ਨਾਲ ਪੰਜਾਬ ਦੇ ਲੋਕ ਸਰਕਾਰ ਦੀਆਂ ਨੀਤੀਆਂ ਤੋ ਖੁਸ਼ ਹਨ ਅਤੇ ਲਗਾਤਾਰ ਤੀਸਰੀ ਵਾਰ ਅਕਾਲੀ-ਭਾਜਪਾ ਦੀ ਸਰਕਾਰ ਲੋਕਾਂ ਦੀ ਸੇਵਾ ਕਰੇਗੀ।

ਸ. ਮਜੀਠੀਆ ਨੇ ਅੱਗੇ ਕਿਹਾ ਕਿ ਸ. ਸੇਵਾ ਸਿੰਘ ਸੇਖਵਾਂ ਸਾਬਕਾ ਵਜੀਰ ਦੀ ਯਤਨਾਂ ਸਦਕਾ ਹੀ ਹਲਕਾ ਕਾਦੀਆਂ ਵਿਖੇ ਵੱਡ ਅਕਾਰੀ ਵਿਕਾਸ ਪ੍ਰੋਜੈਕਟ ਮੁਕੰਮਲ ਹੋਏ ਹਨ ਅਤੇ ਕਾਂਗਰਸ ਪਾਰਟੀ ਦੇ ਰਹਿ ੱਕੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਤੇ ਉਨਾਂ ਦੀ ਧਰਮਪਤਨੀ ਵਲੋਂ ਹਲਕੇ ਦੀ ਕੋਈ ਸਾਰ ਨਹੀ ਲਈ ਗਈ । ਉਨਾਂ ਕਿਹਾ ਕਿ ਬਾਜਵਾ ਤੇ ਕੇੈਪਟਨ ਵਿਚਕਾਰ ਕੁੜੱਤਣ ਵਾਲੇ ਰਿਸ਼ਤੇ ਹਨ ਅਤੇ ਦੋਵੇ ਇਕ ਦੂਜੇ ਨੂੰ ਠਿੱਬੀ ਲਾਉਣ ਦੀ ਤਾਕ ਵਿਚ ਰਹਿੰਦੇ ਹਨ । ਉਨਾਂ ਕਿਹਾ ਕਿ ਹਲਕੇ ਕਾਦੀਆਂ ਦਾ ਵਿਕਾਸ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੀ ਅਗਵਾਈ ਹੇਠ ਬਣੀ ਸਰਕਾਰ ਬਣਨ ਸਮੇ ਹੀ ਹੋਇਆ ।

ਇਸ ਮੌਕੇ ਸ. ਮਜੀਠਆ ਨੇ ਸ. ਸੇਖਵਾਂ ਵਲੋਂ ਪੁਲ ਦੇ ਲੇਗਣ ਵਾਲੇ ਟੋਲ ਟੈਕਸ ਨੂੰ ਮਾਫ ਕਰਨ ਅਤੇ ਪੁਲ ਤੋਂ ਸ੍ਰੀ ਹਰਗੋਬਿੰਦਪੁਰ-ਗੁਰਦਾਸਪੁਰ ਜਾਂਦੀ ਸੜਕ ਨੂੰ ਚੋੜਾ ਕਰਨ ਦੀ ਰੱਖੀ ਗਈ ਮੰਗ ਬਾਰੇ ਬੋਲਦਿਆਂ ਕਿਹਾ ਕਿ ਉਹ ਇਨਾਂ ਮੰਗਾਂ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿਚ ਲਿਆ ਦੇਣਗੇ। ਅਤੇ ਉਨਾਂ ਨੂੰ ਪੂਰੀ ਉਮੀਦ ਕਿ ਇਹ ਮੰਗਾਂ ਪੂਰੀਆਂ ਹੋ ਜਾਣਗੀਆਂ।

ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ. ਸੇਖਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਧਨੋਆ ਪੱਤਣ ਤੇ ਪੁਲ ਬਣਾ ਕੇ ਬੇਟ ਹਲਕੇ ਦੇ ਲੋਕਾਂ ਲਈ ਵੱਡਾ ਉਪਰਾਲਾ ਕੀਤਾ ਗਿਆ ਅਤੇ ਜਿਲਾ ਗੁਰਦਾਸਪੁਰ ਤੇ ਹੁਸ਼ਿਆਰਪੁਰ ਦੇ ਲੋਕਾਂ ਨੂੰ ਇਸ ਦਾ ਬਹੁਤ ਫਾਇਦਾ ਮਿਲੇਗਾ। ਉਨਾਂ ਅੱਗੇ ਕਿਹਾ ਕਿ ਹਲਕਾ ਕਾਦੀਆਂ ਵਿਚ 200 ਪਿੰਡ ਤੇ 2 ਸ਼ਹਿਰ ਹਨ ਅਤੇ ਕਰੀਬ 95 ਪ੍ਰਤੀਸ਼ਤ ਪਿੰਡਾਂ ਤੇ ਸ਼ਹਿਰਾਂ ਅੰਦਰ ਗਲੀਆਂ-ਨਾਲੀਆਂ ਦੇ ਵਿਕਾਸ ਕਾਰਜ ਮੁਕੰਮਲ ਕੀਤੇ ਜਾ ੱਕੇ ਹਨ ਅਤੇ ਹਰ ਘਰ ਨੂੰ ਬਿਜਲੀ ਮੁਹੱਈਆ ਕਰਵਾਈ ਗਈ । ਉਨਾਂ ਕਿਹਾ ਕਿ ਬਾਜਵਾ ਪਰਿਵਾਰ ਨੇ ਹਲਕੇ ਅੰਦਰ ਕੋਈ ਵਿਕਾਸ ਕਾਰਜ ਤਾਂ ਨਹੀ ਕੀਤਾ ਸਗੋਂ ਨਸ਼ਿਆਂ ਨੂੰ ਬੜਾਵਾ ਦਿੱਤਾ । ਉਨਾਂ ਪੁਲ ਬਣਾਏ ਜਾਣ ਤੇ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਤੇ ਸ. ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ ਤੇ ਸ. ਬਿਕਰਮ ਸਿੰਘ ਮਜੀਠੀਆਂ ਲੋਕ ਸੰਪਰਕ ਮੰਤਰੀ ਪੰਜਾਬ ਦਾ ਪੁਲ ਦਾ ਉਦਘਾਟਨ ਕਰਨ ਲਈ ਧੰਨਵਾਦ ਕੀਤਾ।

ਇਸ ਤੋਂ ਪਹਿਲਾਂ ਐਡਵੋਕੈਟ ਸ.ਜਗਰੂਪ ਸਿੰਘ ਸੇਖਵਾਂ, ਸ. ਲਖਬੀਰ ਸਿੰਘ ਲੋਧੀਨੰਹਲ ਹਲਕਾ ਇੰਚਾਰਜ ਬਟਾਲਾ, ਸ. ਜਰਨੈਲ ਸਿੰਘ ਮਾਹਮਲ, ਸਤਨਾਮ ਸਿੰਘ ਧਨੋਆ ਸਮੇਤ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ।

ਇਸ ਮੌਕੇ ਸਰਵ ਸ੍ਰੀ ਚੇਅਰਮੈਨ ਚੈਂਚਲ ਸਿੰਘ, ਸ੍ਰੀ ਪ੍ਰਦੀਪ ਸੱਭਰਵਾਲ ਡਿਪਟੀ ਕਮਿਸ਼ਨਰ , ਸ੍ਰੀ ਜਸਦੀਪ ਸਿੰਘ ਐਸ.ਐਸ.ਪੀ. ਜਗਵਿੰਦਰਜੀਤ ਸਿੰਘ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ, ਸ. ਸਕੱਤਰ ਸਿੰਘ ਬੱਲ ਐਸ.ਡੀ.ਐਮ, ਸ. ਨਵਤੇਜ ਸਿੰਘ ਸੋਢੀ ਤਹਿਸੀਲਦਾਰ, ਪ੍ਰਧਾਨ ਸਰਬਜੋਤ ਸਿੰਘ ਸਾਬੀ, ਗੁਰਿੰਦਰਪਾਲ ਸਿੰਘ ਭਾਟੀਆ, ਰਤਨ ਸਿੰਘ ਜਫਰਵਾਲ (ਦੋਵੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ) ਪ੍ਰਧਾਨ ਲਖਵਿੰਦਰ ਸਿੰਘ , ਪ੍ਰਧਾਨ ਰਮਨਦੀਪ ਸਿੰਘ ਸੰਧੂ, ਮਨਜੀਤ ਸਿੰਘ ਡਾਲਾ, ਪ੍ਰਧਾਨ ਨਰਿੰਦਰ ਸਿੰਘ ਬਾੜਾ, ਸਲਾਮਤ ਮਸੀਹ, ਹਰਦੇਵ ਸਿੰਘ, ਸਰਬਜੀਤ ਸਿੰਘ ਜਾਗੋਵਾਲ, ਮੋਤੀ ਭਾਟੀਆ ਸਮੇਤ ਅਕਾਲੀ-ਭਾਜਪਾ ਦੇ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਮੋਜੂਦ ਸਨ।

Share Button

Leave a Reply

Your email address will not be published. Required fields are marked *