Fri. Jul 19th, 2019

 10ਵਾਂ ਆਲ ਇੰਡੀਆ ਕ੍ਰਿਕਟ ਟੂਰਨਾਮੈਂਟ ਸੰਬੰਧੀ ਹੋਈ ਮੀਟਿੰਗ

10ਵਾਂ ਆਲ ਇੰਡੀਆ ਕ੍ਰਿਕਟ ਟੂਰਨਾਮੈਂਟ ਸੰਬੰਧੀ ਹੋਈ ਮੀਟਿੰਗ

photo-1ਸਾਦਿਕ, 20 ਅਕਤੂਬਰ (ਗੁਲਜ਼ਾਰ ਮਦੀਨਾ)-ਹਰ ਸਾਲ ਦੀ ਤਰਾਂ ਇਸ ਸਾਲ ਵੀ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਖੁਸ਼ੀ ਵਿੱਚ 10 ਨਵੰਬਰ ਤੋਂ 14 ਨਵੰਬਰ ਤੱਕ ਸਾਦਿਕ ਦੇ ਮੁੱਖ ਸਟੇਡੀਅਮ ਵਿੱਚ ਕਰਵਾਏ ਜਾ ਰਹੇ 10ਵਾਂ ਆਲ ਇੰਡੀਆ ਕ੍ਰਿਕਟ ਟੁਰਨਾਮੈਂਟ ਸੰਬੰਧੀ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਗੁਰੂ ਨਾਨਕ ਕ੍ਰਿਕਟ ਕਮੇਟੀ ਸਾਦਿਕ ਦੇ ਮੈਂਬਰ ਸਾਬ ਸਿੰਘ ਨੇ ਦੱਸਿਆ ਕੇ ਇਸ ਟੁਰਨਾਮੈਂਟ ਵਿੱਚ ਦਿਲੀ, ਹਰਿਆਣਾ, ਰਾਜਿਸਥਾਨ ਅਤੇ ਪੰਜਾਬ ਦੇ 32 ਕਲੱਬ ਹਿੱਸਾ ਲੈ ਰਹੇ ਹਨ। ਉਨਾਂ ਅੱਗੇ ਕਿਹਾ ਕੇ ਇਸ ਟੁਰਨਾਮੈਂਟ ਦਾ ਪਹਿਲਾ ਇਨਾਮ 1 ਲੱਖ ਰੁਪਏ, ਦੂਜਾ ਇਨਾਮ 51 ਹਜਾਰ ਰੁਪਏ ਹੈ ਅਤੇ ਮੈਨ ਉਫ਼ ਦੀ ਸੀਰੀਜ਼ ਮੋਟਰਸਾਇਕਲ ਜੱਸਾ ਗੱਬੀ ਯਾਦਗਾਰੀ ਵਜੋਂ ਦਿੱਤਾ ਜਾਵੇਗਾ। ਉਨਾਂ ਅੱਗੇ ਕਿਹਾ ਕੇ 14 ਤਰੀਕ ਨੂੰ ਪੇਂਡੂ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਕਰਮਚੰਦ ਪੱਪੀ, ਸੁੱਖਵਿੰਦਰ ਸੁਖੀ, ਸ਼ਮਸ਼ੇਰ ਗਿੱਲ, ਕੁਲਦੀਪ ਸਿੰਘ ਸਮਰਾ, ਜੱਸਾ ਸਾਧਾਂਵਾਲਾ, ਗੁਰਤੇਜ ਢਿਲੋਂ ਚਰਨਜੀਤ ਸਿੰਘ ਆਰ.ਓ, ਜਸਵਿੰਦਰ ਸਿੰਘ ਸੋਨੂੰ ਬਾਬਾ, ਸੋਬਿਤ ਸਿੰਘ, ਬਬਲੂ ਮਰਾੜ, ਲਾਡੀ ਬਜਾਜ, ਵਿਸ਼ਾਲ, ਬਿੱਲਾ ਅਤੇ ਸਤਨਾਮ ਮਾਨ ਤੋਂ ਇਲਾਵਾ ਹੋਰ ਵੀ ਮੈਂਬਰ ਮੌਜੂਦ ਸਨ।

Leave a Reply

Your email address will not be published. Required fields are marked *

%d bloggers like this: